Tuesday 1 May 2018

ਔਖੇ ਪੈਂਡਿਆਂ ਦਾ ਰਾਹੀ-ਮਨਿੰਦਰ ਸਿੰਘ ਭਾਟੀਆ

ਡਾ. ਅਰੁਣ ਮਿੱਤਰਾ ਵੱਲੋਂ ਆਪਣੇ ਸਾਥੀ ਅਤੇ ਮਿੱਤਰ ਐਮ ਐਸ ਭਾਟੀਆ ਦੀ ਸੇਵਾ ਮੁਕਤੀ ਤੇ ਵਿਸ਼ੇਸ਼
ਲੰਮੇ ਸਮੇ ਦੀ ਨੌਕਰੀ ਤੋਂ ਬਾਅਦ ਸੇਵਾ-ਮੁਕਤ ਹੋਣ ਤੋਂ ਬਾਅਦ ਜਿੱਥੇ ਇੱਕ ਪਾਸੇ ਇਸ ਗੱਲ ਦੀ ਪ੍ਰਸੰਨਤਾ ਹੁੰਦੀ ਹੈ, ਦੂਜੇ ਪਾਸੇ ਆਉਣ ਵਾਲੇ ਸਮੇਂ ਦੇ ਵਿੱਚ ਜੀਵਨ ਨੂੰ ਕਿਸ ਤਰ੍ਹਾਂ ਚਲਾਉਣਾ ਹੈ, ਬਾਰੇ ਵੀ ਵਿਚਾਰ ਬਾਰ-ਬਾਰ ਮਨ ਵਿੱਚ ਆਉਂਦੇ ਹਨ। ਬੰਦਾ ਉਸ ਸਮੇਂ ਆਪਣੇ ਪਿਛਲੇ ਜੀਵਨ ਤੇ ਝਾਤ ਮਾਰਤਦਾ ਹੈ ਕਿ ਕਿਸ ਤਰ੍ਹਾਂ ਬਚਪਨ ਤੋਂ ਜਵਾਨੀ ਅਤੇ ਫਿਰ ਅਜੌਕੀ ਉਮਰ ਤੱਕ ਦਾ ਸਫ਼ਰ ਤਹਿ ਕੀਤਾ। ਉਸ ਵਿੱਚ ਕੀ ਊਣਤਾਈਆਂ ਤੇ ਕੀ ਪ੍ਰਾਪਤੀਆਂ ਹੋਈਆਂ ਬਾਰੇ ਵਿਚਾਰ ਮਨ ਵਿੱਚ ਆਉਂਦੇ ਹਨ। ਅੱਜ ਜਦੋਂ ਮੇਰੇ ਸਾਥੀ ਅਤੇ ਮਿੱਤਰ ਮਨਿੰਦਰ ਸਿੰਘ ਭਾਟੀਆ,  ਸੈਂਟਰਲ ਬੈਂਕ ਆਫ਼ ਇੰਡੀਆ ਕਰੀਬ 40 ਸਾਲ ਕੰਮ ਕਰਨ ਪਿਛੋਂ ਸੇਵਾ-ਮੁਕਤ ਹੋਏ ਹਨ ਤਾਂ ਉਨ੍ਹਾਂ ਦੇ ਪਿਛਲੇ ਜੀਵਨ ਬਾਰੇ ਜਾਣਨ ਦੀ ਜਗਿਆਸਾ ਮੇਰੇ ਮਨ ਵਿੱਚ ਤਾਂ ਸੀ ਪਰ ਇਸ ਤੋਂ ਪਹਿਲਾਂ ਮੈਂ ਕਦੇ ਇਸ ਬਾਰੇ ਉਨ੍ਹਾਂ ਨਾਲ ਚਰਚਾ ਨਹੀਂ ਕੀਤੀ।  ਹੁਣ ਜਦੋਂ ਉਨ੍ਹਾਂ ਦੇ ਜੀਵਨ ਬਾਰੇ ਮੈਂ ਉਨ੍ਹਾਂ ਤੋਂ ਪੁੱਛਿਆ ਤਾਂ ਉਨ੍ਹਾਂ ਦੇ ਮਾਤਾ ਪਿਤਾ ਬਾਰੇ ਮੇਰੇ ਮਨ ਵਿੱਚ ਆਦਰ ਹੋਰ ਵੱਧ ਗਿਆ। ਮੈਨੂੰ ਉਨ੍ਹਾਂ ਦੇ ਜੀਵਨ ਬੂਰੇ ਵਾਲੇ ਚੁੱਲੇ ਤੋਂ ਲੈ ਕੇ ਅੱਜ ਦੀਆਂ ਉਚਾਈਆਂ ਤੱਕ ਜਾਣ ਕੇ ਖੁਸ਼ੀ ਵੀ  ਤੇ ਹੈਰਾਨੀ ਵੀ ਹੋਈ । ਇਕ ਅਤਿ ਸਧਾਰਨ ਪਰਿਵਾਰ ਵਿੱਚ ਪੈਦਾ ਹੋਇਆ ਪੱਪੂ ਜਿਸ ਨੂੰ ਕਿ ਬਚਪਨ ਵਿੱਚ ਕਈ ਵਾਰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ, ਪਰ ਉਨ੍ਹਾਂ ਦੇ ਮਾਤਾ ਪਿਤਾ ਨੇ ਕਿਸੇ ਦੇ ਅੱਗੇ ਝੋਲੀ ਨਹੀਂ ਫੈਲਾਈ ਅਤੇ ਨਾਂ ਹੀ ਪੱਪੂ ਦੇ ਵੱਡੇ ਭਰਾ ਤੇ ਦੋ ਭੈਣਾ ਨੇ ਕਦੇ ਮਾਤਾ ਪਿਤਾ ਦੇ ਸਾਹਮਣੇ ਉਨ੍ਹਾਂ ਨੂੰ ਪਰੇਸ਼ਾਨ ਕਰਨ ਵਾਲੀ ਜਿੱਦ ਨਹੀਂ ਕੀਤੀ।
          ਪੜ੍ਹਾਈ ਵਿੱਚ ਸੋਂਕ ਰੱਖਣ ਵਾਲਾ ਪੱਪੂ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ, ਉਵੇਂ ਉਵੇਂ ਵਿਦਿਆ ਵਿੱਚ ਰੁਚੀ ਹੋਰ ਵੱਧਦੀ ਗਈ, ਪਰ ਪੈਸੇ ਦੀ ਕਮੀ ਦੇ ਕਾਰਨ 9 ਸਾਲ ਦੀ ਬਾਲੜੀ ਉਮਰ ਵਿੱਚ ਹੀ ਉਸ ਨੂੰ ਸਬਜੀ ਮੰਡੀ ਜਾ ਕੇ ਤੜਕੇ ਤੜਕੇ ਟਰਾਲੀਆਂ ਤੇ ਗੱਡਿਆਂ ਤੋਂ ਸਬਜੀਆਂ ਲਾਹ ਕੇ ਵੇਚਣ ਲਈ ਢੇਰੀਆਂ ਲਾਉਣ ਦਾ ਕੰਮ ਕਰਨਾ ਪੈਦਾ ਸੀ, ਜਿਸਦੇ ਮਿਹਨਤਾਨੇ ਵਜੋਂ ਕੁੱਝ ਸਬਜੀ ਮਿਲ ਜਾਂਦੀ ਸੀ। ਜਿਸਨੂੰ ਆਂਢ-ਗੁਆਂਢ ਵਿੱਚ ਵੇਚ ਕੇ ਕੂਝ ਪੈਸੇ ਮਿਲ ਜਾਂਦੇ ਸਨ ।
          ਇਨ੍ਹਾਂ ਸਭ ਕਠਿਨਾਈਆਂ ਦੇ ਬਾਵਜ਼ੂਦ ਪੱਪੂ ਉਰਫ ਮਨਿੰਦਰ ਸਿੰਘ ਨੇ ਪੜ੍ਹਾਈ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਔਖਿਆਈ ਦੇ ਬਾਵਜ਼ੂਦ ਉਨ੍ਹਾਂ ਦੀ ਮਾਤਾ ਨੇ ਵਿਸ਼ੇਸ਼ ਕਰਕੇ ਸਦਾ ਉਤਸਾਹਿਤ ਕੀਤਾ। ਪੰਜਵੀਂ ਤੇ ਅੱਠਵੀਂ ਵਿੱਚ ਵਜੀਫ਼ਾ ਪ੍ਰਾਪਤ ਕੀਤਾ ਤੇ ਦਸਵੀਂ ਵਿੱਚ ਵੀ ਮੈਰਿਟ ਤੇ ਆਇਆ। ਦਸਵੀਂ ਦੇ ਆਧਾਰ ਤੇ ਡਾਕਖਾਨੇ ਵਿੱਚ ਜਨਵਰੀ 1978 ਨੂੰ 19 ਸਾਲ ਦੀ ਉਮਰ ਵਿੱਚ ਨੌਕਰੀ ਮਿਲ ਗਈ ਅਤੇ ਉਸੇ ਸਾਲ ਨਵੰਬਰ 1078 ਵਿੱਚ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਨੌਕਰੀ ਮਿਲ ਗਈ। ਨੌਕਰੀ ਦੌਰਾਨ ਬੈਂਕਾਂ ਵਿੱਚ ਕੰਮ ਕਰ ਰਹੇ ਮੁਲਾਜਮਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਰਹੇ ਤੇ ਯੁਨੀਅਨ ਵਿੱਚ ਖਜਾਂਨਚੀ ਦੇ ਅਹੁੱਦੇ ਅਤੇ ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਵਿੱਚ ਜੋਨਲ ਸਕੱਤਰ ਦੇ ਅਹੁੱਦੇ ਤੇ ਪਹੁੰਚੇ। ਇਸੇ ਦੌਰਾਨ 1982 ਵਿੱਚ ਦਿਲ ਦਾ ਦੌਰਾ ਪੈਣਾ ਨਾਲ ਅਚਾਨਕ ਉਨ੍ਹਾਂ ਦੇ ਪਿਤਾ ਜੀ ਦੀ 65 ਸਾਲ ਦੀ ਉਮਰ ਵਿੱਚ ਮਿਰਤੂ ਹੋ ਗਈ। ਉਸ ਵੇਲੇ ਮਨਿੰਦਰ ਉਸਦੀ ਛੋਟੀ ਭੈਣ ਅਜੇ ਕੁਆਰੇ ਸਨ ਜਿਸ ਕਰਕੇ ਘਰ ਵਿੱਚ ਉਨ੍ਹਾਂ ਦੀਆਂ ਜਿੰਮੇਵਾਰੀਆਂ ਹੋਰ ਵਧ ਗਈਆਂ।
          1984 ਵਿੱਚ ਉਨ੍ਹਾਂ ਦਾ ਵਿਆਹ ਗੋਬਿੰਦਗੜ੍ਹ ਦੀ ਰਹਿਣ ਵਾਲੀ ਰਜਿੰਦਰ ਕੌਰ ਨਾਲ ਹੋਇਆ ਜੋ ਕਿ ਕੇਂਦਰ ਦੇ ਇਕ ਪ੍ਰੋਜੈਕਟ ਵਿੱਚ ਕੰਮ ਕਰਦੇ ਸੀ। ਇਕ ਸਾਲ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਸਕੂਲ ਖੋਲਣ ਦਾ ਫੈਸਲਾ ਕੀਤਾ ਅਤੇ ਘੱਟ ਆਮਦਨ ਵਾਲੇ ਇਲਾਕੇ ਵਿੱਚ ਗਰੀਬ ਬੱਚਿਆਂ ਦੇ ਲਈ ਸਕੂਲ ਖੋਲਿਆ ਜਿਸਦਾ ਨਾਮ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਰੱਖਿਆ ਗਿਆ ਜੋ ਅੱਜ ਤੱਕ ਵੀ ਜਾਰੀ ਹੈ।
ਉਨ੍ਹਾਂ ਦੇ ਬੇਟੇ ਨੇ ਇੰਜਨੀਅਰਿੰਗ ਅਤੇ ਬੇਟੀ ਨੇ ਐਮ ਬੀ ਹੈ ਕੀਤੀ ਅਤੇ ਉੱਚ ਅੱਹੁਦਿਆਂ ਤੇ ਨੌਕਰੀ ਕਰ ਰਹੇ ਹਨ ਅਤੇ ਉਨ੍ਹਾਂ ਦੀ ਨੂੰਹ ਜੋ ਕਿ ਐਮ ਬੀ ਏ ਹੈ ਵੀ ਉੱਚੇ ਅਹੁੱਦੇ ਤੇ ਸੇਵਾ ਕਰ ਰਹੀ ਹੈ। ਗੁਣੀ ਬੱਚਿਆਂ ਨੇ ਮਾਤਾ ਪਿਤਾ ਅਤੇ ਦਾਦੀ ਤੋਂ ਜੋ ਸੰਸਕਾਰ ਪਾਏ ਉਹ ਉਨ੍ਹਾਂ ਵਿੱਚ ਸਾਫ਼ ਦਿਸਦੇ ਹਨ ਜੋ ਉਨ੍ਹਾਂ ਦੇ ਜੀਵਨ ਵਿੱਚ ਸਫਲਤਾ ਦਾ ਕਾਰਣ ਬਣੇ। ਮਨਿੰਦਰ ਸਿੰਘ ਭਾਟੀਆ ਨੇ ਬੈਂਕ ਦੀ ਨੌਕਰੀ ਦੇ ਨਾਲ-ਨਾਲ ਸਮਾਜ ਵਿੱਚ ਮੌਜੂਦ ਕੁਰੀਤੀਆਂ ਅਤੇ ਵਧੀਕੀਆਂ ਦੇ ਖਿਲਾਫ਼ ਚਲ ਰਹੇ ਸੰਘਰਸ਼ ਵਿੱਚ ਆਪਣੇ ਆਪ ਨੂੰ ਝੋਕ ਦਿੱਤਾ। ਉਨ੍ਹਾਂ ਨੇ ਵਾਤਾਵਰਣ ਸੰਭਾਲ ਮੁਹਿਮਾਂ ਨੂੰ ਇਕ ਪਹਿਲ ਦੇ ਤੌਰ ਤੇ ਲੈ ਕੇ ਲੁਧਿਆਣਾ ਵਿੱਚ ਭਾਰਤ ਜਨ ਗਿਆਨ ਵਿਗਿਆਨ ਜੱਥਾ ਦੀ ਸਥਾਪਨਾ ਲਈ ਅਹਿਮ ਭੂਮਿਕਾ ਨਿਭਾਈ ਜੋ ਕਿ ਵਾਤਾਵਰਣ ਦੀ ਸੰਭਾਲ ਦੇ ਨਾਲ ਨਾਲ ਲੋਕਾਂ ਵਿੱਚ ਵਿਗਿਆਨਕ ਦਿ੍ਰਸ਼ਟੀਕੋਣ ਪੈਦਾ ਕਰਨ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ।
          ਇਸੇ ਦੌਰਾਨ ਉਹ  ਭਾਰਤੀ ਕਮਿਉਨਿਸਟ ਪਾਰਟੀ ਵਿੱਚ ਕੰਮ  ਕਰ ਰਹੇ ਸਾਥੀਆਂ ਦੇ ਨੇੜੇ ਆਏ ਤੇ ਰਾਜਨੀਤਿਕ ਸੇਧ ਪ੍ਰਾਪਤ ਕੀਤੀ। ਸਰਮਾਏਦਾਰੀ ਵਿਕਾਸ ਦੇ ਕਾਰਣ ਜਿੱਥੇ ਦੇਸ਼ ਵਿੱਚ ਤਰੱਕੀ ਤਾਂ ਹੋਈ ਪਰ ਉਸਦਾ ਜਿਆਦਾਤਰ ਲਾਭ ਗਿਣੇ ਚੁਣੇ ਕੁੱਝ ਕੁ ਘਰਾਣਿਆਂ ਨੂੰ ਮਿਲਿਆ। ਇਹੋ ਕਾਰਣ ਹੈ ਕਿ ਸਾਡੇ ਦੇਸ਼ ਵਿੱਚ ਗਰੀਬ-ਅਮੀਰ ਦਰਮਿਆਨ ਪਾੜਾ ਸਾਫ਼ ਨਜ਼ਰ ਆਉਂਦਾ ਹੈ। ਇਹ ਗਿਆਨ ਉਨ੍ਹਾਂ ਨੇ ਪਾਰਟੀ ਦੇ ਨੇੜੇ ਆਉਣ ਕਰਕੇ ਹੀ ਗ੍ਰਹਿਣ ਕੀਤਾ ਅਤੇ ਆਉਣ ਵਾਲੇ ਜੀਵਨ ਦੀ ਵਿਉਂਤ ਬੰਦੀ ਵਿੱਚ ਇਸੇ ਗੱਲ ਨੂੰ ਮੁੱਖ ਰੱਖ ਕੇ ਦੱਬੇ ਕੁਚਲੇ ਲੋਕਾਂ ਲਈ ਕੰਮ ਕਰਨ ਦਾ ਨਿਸ਼ਚਾ ਕੀਤਾ ਹੈ। ਮੈਂ ਤੇ ਮੇਰੇ ਸਾਥੀ ਉਨ੍ਹਾਂ ਦੇ ਇਸ ਸੰਘਰਸ਼ ਮਈ ਸਫ਼ਰ ਵਿੱਚ ਉਨ੍ਹਾਂ ਦਾ  ਸਦਾ ਸਾਥ ਦੇਂਦੇ ਰਹਾਂਗੇ।
ਡਾ. ਅਰੁਣ ਮਿੱਤਰਾ
94170-00360

No comments:

Post a Comment

ਪੰਜਾਬ ਮੰਡੀ ਬੋਰਡ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

Thursday 14th March 2024 at 5:20 PM ਬੈਠਕ ਦੌ ਰਾਨ ਮੁਲਾਜਮਾਂ ਦੀਆਂ ਮੰਗਾਂ ਤੇ ਹੋਈ ਵਿਸਥਾਰ ਨਾਲ ਚਰਚਾ ਮੋਹਾਲੀ // ਚੰਡੀਗੜ੍ਹ : 14  ਮਾਰਚ , 2024 :  ( ਕਾਰਤਿਕਾ...