Wednesday 25 January 2023

ਡੀ ਟੀ ਐਫ ਦਾ ਜ਼ਿਲਾ ਇਜਲਾਸ 29 ਜਨਵਰੀ ਨੂੰ ਪੈਨਸ਼ਨਰ ਭਵਨ ਲੁਧਿਆਣਾ ਵਿਖੇ

Wednesday 25th January 2023 at 02:00 PM WhatsApp

ਡੀ.ਟੀ.ਐੱਫ਼. ਨੇ ਮੁੱਖ ਮੰਤਰੀ ਦੇ ਨਾਂ ਡੀਸੀ ਲੁਧਿਆਣਾ ਨੂੰ ਦਿੱਤਾ ਮੰਗ ਪੱਤਰ

*ਬਲਾਕ ਖੰਨਾ 1 ਦੀ ਚੋਣ 28 ਜਨਵਰੀ ਨੂੰ ਖੰਨਾ ਵਿਖੇ


ਲੁਧਿਆਣਾ
: 25 ਜਨਵਰੀ 2023: (ਮੀਡੀਆ ਲਿੰਕ ਰਵਿੰਦਰ//ਮੁਲਾਜ਼ਮ ਸਕਰੀਨ)::

ਇਹ ਇੱਕ ਦੁਖਾਂਤ ਹੀ ਹੈ ਕਿ ਸਾਡੇ ਸਮਾਜ ਅਤੇ ਸਿਸਟਮ ਵਿੱਚ ਅਧਿਆਪਕ ਵਰਗ ਨੂੰ ਵੀ ਆਪਣੀਆਂ ਮੰਗਾਂ ਮਨਵਾਉਣ ਅਤੇ ਮਸਲੇ ਹੱਲ ਕਰਵਾਉਣ ਲਈ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਸਿੱਧ ਅਤੇ ਪੁਰਾਣੇ ਸੰਗਠਨ ਡੈਮੋਕਰੈਟਿਕ ਟੀਚਰਜ਼ ਫ਼ਰੰਟ ਲੁਧਿਆਣਾ ਵੱਲੋਂ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਨਾਲ ਮੁਲਾਕਾਤ ਵੀ ਕੀਤੀ ਗਈ। 
ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਅਧਿਆਪਕ ਮੰਗਾਂ ਅਤੇ ਮਸਲਿਆਂ ਦੇ ਹੱਲ ਲਈ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਡੀਟੀਐਫ  ਲੁਧਿਆਣਾ ਦੇ ਜ਼ਿਲ੍ਹਾ ਸਕੱਤਰ  ਦਲਜੀਤ ਸਮਰਾਲਾ, ਡੀਟੀਐਫ ਦੇ ਜ਼ਿਲ੍ਹਾ  ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਖੰਨਾ ਜ਼ਿਲ੍ਹਾ ਪ੍ਰੈੱਸ  ਸਕੱਤਰ ਵੀ ਮੌਜੂਦ ਰਹੇ। ਇਸ ਮੁਲਾਕਾਤ ਮਗਰੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਰਾਹੀਂ ਮੀਡੀਆ ਨੂੰ ਵੀ ਆਪਣੀਆਂ ਮੰਗਾਂ ਅਤੇ ਮਸਲਿਆਂ ਬਾਰੇ ਜਾਣਕਾਰੀ ਦਿੱਤੀ ਗਈ। 
ਡੀਟੀਐਫ ਆਗੂਆਂ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਮੰਗ ਪੱਤਰ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਪੇਂਡੂ ਭੱਤੇ, ਬਾਰਡਰ ਭੱਤੇ, ਸਾਇੰਸ ਪ੍ਰੈਕਟੀਕਲ ਭੱਤੇ ਸਮੇਤ ਬੰਦ ਕੀਤੇ 37 ਕਿਸਮ ਦੇ ਭੱਤੇ ਬਹਾਲ ਕੀਤੇ ਜਾਣ, ਏ.ਸੀ.ਪੀ. ਸਕੀਮ 3-7-11-15 ਲਾਗੂ ਕੀਤੀ ਜਾਵੇ, ਤਨਖਾਹ ਕਮਿਸ਼ਨ  ਅਧੀਨ ਸਾਰੇ ਕਾਡਰਾਂ ਨੂੰ 2.72 ਦਾ ਗੁਣਾਂਕ ਦਿੱਤਾ ਜਾਵੇ, 180 ਈ.ਟੀ.ਟੀ. ਅਧਿਆਪਕਾਂ 'ਤੇ ਜਬਰੀ 7ਵਾਂ ਕੇਂਦਰੀ ਪੇਅ ਕਮਿਸ਼ਨ ਲਾਗੂ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ, ਸਿੱਧੀ ਭਰਤੀ ਰਾਹੀਂ ਐੱਚ.ਟੀ., ਸੀ.ਐੱਚ.ਟੀ., ਮੁੱਖ ਅਧਿਆਪਕ ਤੇ ਪ੍ਰਿੰਸੀਪਲਜ਼ ਦਾ ਪਰਖ ਕਾਲ ਇੱਕ ਸਾਲ ਕੀਤਾ ਜਾਵੇ, 15-01-2015 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਜਨਰਲਾਈਜ਼ ਕਰਦੇ ਹੋਏ 119% ਦੇ ਹਿਸਾਬ ਨਾਲ ਡੀ.ਏ. ਦਾ ਬਕਾਇਆ ਦਿੱਤਾ ਜਾਵੇ ਅਤੇ ਇਸ ਅਨੁਸਾਰ ਹੀ ਤਨਖਾਹ ਫਿਕਸ ਕੀਤੀ ਜਾਵੇ ਕੱਚੇ, ਆਊਟਸੋਰਸ ਅਧਿਆਪਕਾਂ ਅਤੇ ਸੋਸਾਇਟੀਆਂ ਅਧੀਨ ਕੰਪਿਊਟਰ ਅਧਿਆਪਕਾਂ ਸਿੱਖਿਆ ਵਿਭਾਗ ਵਿੱਚ ਪੂਰੇ ਲਾਭਾਂ ਸਮੇਤ ਰੈਗੂਲਰ ਕੀਤਾ ਜਾਵੇ, ਸਭ ਤਰ੍ਹਾਂ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਵਿੱਚ ਨਿਰੰਤਰਤਾ ਅਤੇ ਤੇਜ਼ੀ ਲਿਆਂਦੀ ਜਾਵੇ, ਕਾਮਰਸ ਅਤੇ ਸਾਇੰਸ ਦੇ ਵਿਸ਼ਿਆਂ ਸਮੇਤ ਸਕੂਲਾਂ ਵਿੱਚ ਬਣਦੀਆਂ ਹਰ ਕਿਸਮ ਦੀਆਂ ਪੋਸਟਾਂ ਮੰਨਜੂਰ ਕਰਕੇ ਭਰੀਆਂ ਜਾਣ, 2018 ਤੋਂ ਬਾਅਦ ਪਦ-ਉੱਨਤ ਹੋਣ ਵਾਲੇ ਸਾਰੇ ਅਧਿਆਪਕਾਂ 'ਤੇ ਵਿਸ਼ੇ ਦਾ ਵਿਭਾਗੀ ਟੈਸਟ ਅਤੇ ਕੰਪਿਊਟਰ ਮੁਹਾਰਤ ਟੈਸਟ ਦੀ ਲਾਜ਼ਮੀ ਕੀਤੀ ਸ਼ਰਤ ਹਟਾਈ ਜਾਵੇ। 

ਇਸ ਦੇ ਨਾਲ ਹੀ ਜੱਥੇਬੰਦੀ ਨੇ ਮੰਗ ਕੀਤੀ ਹੈ ਕਿ ਅਧਿਆਪਕ ਆਗੂਆਂ ਬਲਬੀਰ ਲੌਂਗੋਵਾਲ, ਦਾਤਾ ਸਿੰਘ ਨਮੋਲ, ਗੁਰਪ੍ਰੀਤ ਪਸ਼ੌਰੀਆ, ਪਰਵਿੰਦਰ ਸਿੰਘ ਉੱਭਾਵਾਲ ਤੇ ਯਾਦਵਿੰਦਰ ਪਾਲ ਧੂਰੀ ਉੱਪਰ ਦਰਜ ਝੂਠੇ ਕੇਸ ਅਤੇ ਨਿਰ-ਆਧਾਰ ਦੋਸ਼ ਰੱਦ ਕੀਤੇ ਜਾਣ। 

ਇਸ ਮੌਕੇ ਜੱਥੇਬੰਦੀ ਦੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਅਤੇ ਬਲਾਕ ਖੰਨਾ ਦੇ ਪ੍ਰਧਾਨ ਗੁਰਬਚਨ ਸਿੰਘ ਨੇ ਦੱਸਿਆ ਕਿ ਉਕਤ ਸਮੁੱਚੀਆਂ ਮੰਗਾਂ ਦੇ ਸਿਲਸਿਲੇ ਵਿੱਚ ਅਗਲੇ ਸੰਘਰਸ਼ਾਂ ਦੇ ਪ੍ਰੋਗਰਾਮ ਉਲੀਕਣ ਲਈ ਅਤੇ ਜ਼ਿਲ੍ਹਾ ਲੁਧਿਆਣਾ ਦੀ ਨਵੀਂ ਲੀਡਰਸ਼ਿਪ ਦੀ ਚੋਣ ਲਈ ਮਿਤੀ 29 ਜਨਵਰੀ ਨੂੰ ਪੈਂਨਸ਼ਨਰ ਭਵਨ ਲੁਧਿਆਣਾ ਵਿਖੇ ਜੱਥੇਬੰਦੀ ਦਾ ਡੈਲੀਗੇਟ ਇਜਲਾਸ ਹੋਵੇਗਾ। 

ਇਸੇ ਕੜੀ ਵਿੱਚ ਮਿਤੀ 28 ਜਨਵਰੀ ਨੂੰ ਖੰਨਾ ਬਲਾਕ 1 ਦੀ ਨਵੀਂ ਲੀਡਰਸ਼ਿਪ ਦੀ ਚੋਣ ਖੰਨਾ ਵਿਖੇ ਇਕ ਵੱਖਰੇ ਡੈਲੀਗੇਟ ਇਜਲਾਸ ਵਿੱਚ ਕੀਤੀ ਜਾਵੇਗੀ। ਇਸ ਅਵਸਰ ਉੱਤੇ ਰਾਜਿੰਦਰ ਸਿੰਘ (ਬਲਾਕ ਪ੍ਰਧਾਨ ਮਾਛੀਵਾੜਾ. -2), ਹਰਜੀਤ ਸਿੰਘ ਸੁਧਾਰ (ਬਲਾਕ ਸਕੱਤਰ ਸੁਧਾਰ), ਹਰਪਿੰਦਰ ਸਿੰਘ ਸ਼ਾਹੀ (ਬਲਾਕ ਪ੍ਰਧਾਨ  ਖੰਨਾ -2), ਸੁਖਦੇਵ ਸਿੰਘ ਹਠੂਰੀਆ (ਬਲਾਕ ਪ੍ਰਧਾਨ ਸਿੱਧਵਾਂ ਬੇਟ), ਅਮਨਦੀਪ ਸਿੰਘ  ਜਲਾਜਨ (ਬਲਾਕ ਪ੍ਰਧਾਨ ਦੋਰਾਹਾ), ਹੁਸ਼ਿਆਰ ਸਿੰਘ (ਬਲਾਕ ਪ੍ਰਧਾਨ ਮਾਛੀਵਾੜਾ -1), ਸੁਖਵਿੰਦਰ ਸਿੰਘ (ਬਲਾਕ ਸਕੱਤਰ ਜਗਰਾਓਂ), ਹਰਦੀਪ ਸਿੰਘ  (ਸਕੱਤਰ ਸਿੱਧਵਾਂ ਬੇਟ), ਗੁਰਦੀਪ ਸਿੰਘ ਹੇਰਾਂ (ਬਲਾਕ ਪ੍ਰਧਾਨ ਸੁਧਾਰ), ਰਾਣਾ ਆਲਮ ਦੀਪ, ਪਰਮਜੀਤ ਸਿੰਘ, ਸਤਵਿੰਦਰ ਪਾਲ ਸਿੰਘ, ਗੁਰਮਿੰਦਰ ਸਿੰਘ, ਧਰਮਜੀਤ ਸਿੰਘ, ਰਣਜੀਤ ਮਣੀ ਸਿੰਘ ਹਾਜ਼ਰ ਸਨ।

ਪੰਜਾਬ ਮੰਡੀ ਬੋਰਡ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

Thursday 14th March 2024 at 5:20 PM ਬੈਠਕ ਦੌ ਰਾਨ ਮੁਲਾਜਮਾਂ ਦੀਆਂ ਮੰਗਾਂ ਤੇ ਹੋਈ ਵਿਸਥਾਰ ਨਾਲ ਚਰਚਾ ਮੋਹਾਲੀ // ਚੰਡੀਗੜ੍ਹ : 14  ਮਾਰਚ , 2024 :  ( ਕਾਰਤਿਕਾ...