Saturday 8 April 2017

ਕਿਰਤੀਆਂ ਦੀਆਂ ਘੱਟੋ-ਘੱਟ ਉਜਰਤਾਂ ਵਿਚ ਵਾਧਾ

ਕਿਰਤ ਵਿਭਾਗ ਵੱਲੋਂ ਕਿਰਤੀਆਂ ਨੂੰ ਨਵਾਂ ਨੋਟੀਫਿਕੇਸ਼ਨ ਜਾਰੀ
ਲੁਧਿਆਣਾ: 7 ਅਪ੍ਰੈਲ 2017: (ਮੁਲਾਜ਼ਮ ਸਕਰੀਨ ਬਿਓਰੋ): 
ਸਦੀਆਂ ਤੋਂ ਲੁੱਟ ਖਸੁੱਟ ਦਾ ਸਿਲਸਿਲਾ ਜਾਰੀ ਹੈ। ਕਿਰਤੀਆਂ ਨੂੰ ਅਕਸਰ ਉਸਦੀ ਕਿਰਤ ਦਾ ਮੁੱਲ ਵੀ ਨਹੀਂ  ਮਿਲਦਾ। ਇਸ ਮਕਸਦ ਲਈ ਟਰੇਡ ਯੂਨੀਅਨਾਂ ਵੱਲੋਂ ਕੀਤੇ ਜਾਂਦੇ ਸੰਘਰਸ਼ਾਂ ਦਾ ਸਿਲਸਿਲਾ ਵੀ ਕਾਫੀ ਪੁਰਾਣਾ ਹੈ। ਪੂੰਜੀਪਤੀਆਂ ਦੇ ਹਿੱਤਾਂ ਦੀ ਰਾਖੀ ਲਈ ਲੱਗੇ ਸਿਸਟਮ ਵਿੱਚ ਇਸ ਕਿਸਮ ਦੀ ਉਮੀਦ ਦਾ ਪੂਰਾ ਹੋਣਾ ਹੁੰਦਾ ਵੀ ਔਖਾ ਹੈ। ਇਸਦੇ ਬਾਵਜੂਦ ਪੰਜਾਬ ਵਿੱਚ ਸੱਤਾ ਦੀ ਤਬਦੀਲੀ ਮਗਰੋਂ ਕਿਰਤੀਆਂ ਲਈ ਇੱਕ ਚੰਗੀ ਖਬਰ ਆਈ ਹੈ। ਪਹਿਲੀ ਮਈ  ਨੂੰ ਆ ਰਹੇ ਮਜ਼ਦੂਰ ਦਿਵਸ ਮੌਕੇ ਦੇ ਨੇੜੇ ਇਹ ਇੱਕ ਚੰਗੀ ਖਬਰ ਹੈ। 
ਕਿਰਤ ਵਿਭਾਗ ਵੱਲੋਂ ਕਿਰਤੀਆਂ ਨੂੰ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਕਿਰਤੀਆਂ ਦੀਆਂ ਘੱਟੋ-ਘੱਟ ਉਜਰਤਾਂ ਵਿਚ ਵਾਧਾ ਕੀਤਾ ਗਿਆ ਹੈ। ਇਸਦੇ ਨਾਲ ਹੀ ਕਿਰਤੀਆਂ ਨੂੰ ਨਵੀਆਂ ਉਜਰਤਾਂ ਮਾਰਚ ਤੋਂ ਤੁਰੰਤ ਦੇਣ ਦੀ ਹਦਾਇਤ ਵੀ ਜਾਰੀ ਕੀਤੀ ਗਈ ਹੈ। ਕਿਰਤ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਬੇਹੁਨਰ ਕਾਮੇ ਗੇਟ ਕੀਪਰ, ਸੇਵਾਦਾਰ, ਚੌਕੀਦਾਰ, ਸਫ਼ਾਈ ਸੇਵਕ, ਰਿਕਸ਼ਾ ਚਾਲਕ, ਰੇਹੜੀਵਾਲਾ, ਪਾਣੀ ਪਿਲਾਉਣ ਵਾਲੇ ਤੇ ਜਿਸ ਵਿਚ ਕੋਈ ਵੀ ਹੁਨਰ ਨਾ ਹੋਵੇ ਉਨ੍ਹਾਂ ਨੂੰ ਪ੍ਰਤੀ ਮਹੀਨਾ 7210 ਦੀ ਥਾਂ 'ਤੇ 7568.52, ਅੱਧ ਕੁਸ਼ਲ ਕਾਮੇ ਜਿੰਨ੍ਹਾਂ ਕੋਲ ਬਹੁਤ ਹੀ ਘੱਟ ਕਿਸੇ ਕੰਮ ਨੂੰ ਕਰਨ ਦਾ ਹੁਨਰ ਹੁੰਦਾ ਹੈ ਅਤੇ ਜਿਸ ਕੋਲ ਡਿਪਲੋਮਾ, ਆਈ.ਟੀ.ਆਈ. ਦਾ ਸਰਟੀਫ਼ਿਕੇਟ ਤੇ ਬੇਹੁਨਰ ਹੋਣ ਦੀ ਸੂਰਤ ਵਿਚ 10 ਸਾਲਾਂ ਦਾ ਤਜਰਬਾ ਹੋਵੇ ਉਸ ਨੂੰ 7999.52 ਰੁਪਏ ਪ੍ਰਤੀ ਮਹੀਨਾ ਦੀ ਥਾਂ 'ਤੇ 8348.52 ਰੁਪਏ, ਕੁਸ਼ਲ ਕਾਮੇ ਜਿੰਨ੍ਹਾਂ ਵਿਚ ਕਿਸੇ ਕੰਮ ਨੂੰ ਕਰਨ ਦੀ ਕੁਸ਼ਲਤਾ ਹੋਵੇ ਅਤੇ ਉਸ ਕੋਲ ਸਿਖਲਾਈ ਦਾ ਤਜਰਬਾ ਹੋਵੇ ਉਸ ਨੂੰ 8887.52 ਰੁਪਏ ਪ੍ਰਤੀ ਮਹੀਨਾ ਦੀ ਥਾਂ 'ਤੇ 9245.12 ਰੁਪਏ ਪ੍ਰਤੀ ਮਹੀਨਾ, ਬਹੁਤ ਹੀ ਜਿਆਦਾ ਤਜ਼ੁਰਬਾ ਹੋਵੇ ਅਤੇ ਉਹ ਕਿਸੇ ਵੀ ਕੰਮ ਕੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਉਸ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦੇ ਹੋਵੇ ਉਸ ਨੂੰ 9919.52 ਰੁਪਏ ਪ੍ਰਤੀ ਮਹੀਨਾ ਦੀ ਥਾਂ 'ਤੇ 10277.52 ਰੁਪਏ ਪ੍ਰਤੀ ਮਹੀਨਾ ਉਜਰਤ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਕਿਰਤੀਆਂ ਨੂੰ ਇਹ ਉਜਰਤਾਂ ਦੇਣ ਲਈ ਆਖਿਆ ਹੈ। ਪੰਜਾਬ ਸਰਕਾਰ ਦੇ ਬੋਰਡਾਂ, ਨਿਗਮਾਂ ਜਾਂ ਸਥਾਨਕ ਸਰਕਾਰਾਂ ਵਿਭਾਗ ਵਿਚ ਕੰਮ ਕਰਨ ਵਾਲੇ ਏ. ਸ਼੍ਰੇਣੀ, ਬੀ. ਸ਼੍ਰੇਣੀ, ਸੀ. ਸ਼੍ਰੇਣੀ ਤੇ ਡੀ. ਸ਼੍ਰੇਣੀ ਕਾਮਿਆਂ ਦੀਆਂ ਉਜਰਤਾਂ ਵੀ ਵਧਾਈਆਂ ਗਈਆਂ ਹਨ। ਇਸੇ ਤਰ੍ਹਾਂ ਖੇਤੀਬਾੜੀ ਕਿੱਤੇ ਨਾਲ ਸਬੰਧਤ ਕਾਮਿਆਂ ਅਤੇ ਭੱਠੇ 'ਤੇ ਕੰਮ ਕਰਨ ਵਾਲੇ ਕਿਰਤੀਆਂ ਦੀਆਂ ਘੱਟੋ-ਘੱਟ ਉਜਰਤਾਂ ਵਿਚ ਵਾਧਾ ਕੀਤਾ ਗਿਆ ਹੈ। ਇਸ ਵਾਧੇ ਬਾਰੇ ਕਿਰਤੀਆਂ ਦੇ ਲੀਡਰ ਕਿ ਸੋਚਦੇ ਹਨ ਇਸ ਬਾਰੇ ਚਰਚਾ ਕਿਸੇ ਵੱਖਰੀ ਪੋਸਟ ਵਿੱਚ। 

Friday 7 April 2017

ਮੰਗਾਂ ਨਾ ਮੰਨੀਆਂ ਤਾਂ ਗੜਬੜੀ ਦੀ ਜ਼ਿੰਮੇਵਾਰੀ ਪੀਏਯੂ ਦੀ-ਵਾਲੀਆ

ਐਮ ਪੀ ਅਤੇ ਐਮ ਐਲ ਏ ਨੂੰ ਵੀ ਮਿਲ ਚੁੱਕੀਆਂ ਹਨ ਯੂਨੀਅਨਾਂ 
ਲੁਧਿਆਣਾ: 7 ਅਪ੍ਰੈਲ 2017: (ਮੁਲਾਜ਼ਮ ਸਕਰੀਨ ਬਿਊਰੋ):
ਹਰ ਖੇਤਰ ਵਿੱਚ ਰੋਸ ਪ੍ਰਗਟਾਵੇ ਅਤੇ ਸੰਘਰਸ਼ ਜਾਰੀ ਹਨ। ਸ਼ਾਇਦ ਇਹ ਸਭ ਕੁਝ ਅੱਜ ਦੇ ਯੁਗ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਹੈ। ਦੇਸ਼ ਅਤੇ ਦੁਨੀਆ ਵਿੱਚ ਨਾਮਣਾ ਖੱਟਣ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਇਸ ਤੋਂ ਬਚ ਨਹੀਂ ਸਕੀ। ਪੀਏਯੂ ਵਿੱਚ ਰੋਸ ਧਰਨੇ ਅਤੇ ਨਾਅਰੇਬਾਜ਼ੀ ਜਾਰੀ ਹੈ। 
ਪੀ.ਏ.ਯੂ ਇੰਪਲਾਈਜ਼ ਯੂਨੀਅਨ, ਪੀ.ਏ.ਯੂ ਟੀਚਰਜ਼ ਐਸੋਸੀਏਸ਼ਨ ਅਤੇ ਪੀ.ਏ.ਯੂ ਫੌਰਥ ਕਲਾਸ ਵਰਕਰਜ਼ ਯੂਨੀਅਨ ਵੱਲੋਂ ਅੱਜ ਪੰਜਾਬ ਖੇਤੀਬਾੜੀ ਯੂਨਵਿਰਸਿਟੀ ਦੇ ਅਧਿਕਾਰੀਆਂ ਵਿਰੁੱਧ ਥਾਪਰ ਹਾਲ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਮੌਕੇ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਬਲਦੇਵ ਸਿੰਘ ਵਾਲੀਆ ਪ੍ਰਧਾਨ ਪੀ.ਏ.ਯੂ ਇੰਪਲਾਈਜ਼ ਯੂਨੀਅਨ ਦੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਕਾਰਨ ਪੀ.ਏ.ਯੂ. ਦੇ ਅਧਿਕਾਰੀਆਂ ਵੱਲੋਂ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਨਾ ਮੰਨਣਾ ਹੈ। ਸ. ਵਾਲੀਆ ਨੇ ਦੱਸਿਆ ਕਿ ਉਪ ਕੁਲਪਤੀ ਨੇ ਇਕ ਕਮੇਟੀ ਦਾ ਗਠਨ ਕੀਤਾ ਜਿਸ ਨੇ ਕਿ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ, ਕਮੇਟੀ ਕਰਮਚਾਰੀਆਂ ਦੀਆ ਮੰਗਾਂ ਨਾਲ ਸਹਿਮਤ ਹੋਈ ਪਰ ਕੁਲਪਤੀ ਆਪਣੇ ਅੜੀਅਲ ਵਤੀਰੇ ਕਰਕੇ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨੇ ਯੂਨੀਅਨਾਂ ਦਾ ਇਕ ਜੱਥਾ ਮੌਜੂਦਾ ਮੈਂਬਰ ਪਾਰਲੀਮੈਂਟ ਅਤੇ ਐਮ.ਐਮ.ਏ. ਨੂੰ ਵੀ ਮਿਲਿਆ ਹੈ ਅਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਜਲਦ ਮਿਲਣ ਜਾ ਰਿਹਾ ਹੈ। ਸ. ਵਾਲੀਆਂ ਨੇ ਇਸ ਮੌਕੇ ਇਹ ਚਿੰਤਾਵਨੀ ਦਿੰਦੇ ਹੋਏ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਸਾਡੀਆਂ ਹੱਕੀ ਅਤੇ ਜਾਇਜ਼ ਮੰਗਾਂ ਫੌਰੀ ਤੌਰ 'ਤੇ ਨਾ ਮੰਨੀਆਂ ਗਈਆਂ ਤਾਂ ਯੂਨੀਵਰਸਿਟੀ ਦੇ ਮਾਹੌਲ ਵਿਚ ਹੋਣ ਵਾਲੀ ਗੜਬੜੀ ਦੀ ਜ਼ਿੰਮੇਵਾਰੀ ਅਧਿਕਾਰੀਆਂ ਅਤੇ ਉਪ ਕੁਲਪਤੀ ਉੱਤੇ ਹੋਵੇਗੀ। ਇਸ ਮੌਕੇ ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕੇ.ਐਸ. ਸੰਘਾ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਸਾਰੀਆਂ ਹੀ ਮੁੱਖ ਅਧਿਕਾਰੀਆਂ ਦੀਆਂ ਅਸਾਮੀਆਂ ਤੇ ਜਾਂ ਤਾਂ ਸੇਵਾ ਮੁਕਤ ਵਿਅਕਤੀ ਰੱਖੇ ਹੋਏ ਹਨ ਜਾਂ ਕਿਸੇ ਨ ਕਿਸੇ ਨੂੰ ਐਡੀਸ਼ਨਲ ਚਾਰਜ ਦਿੱਤਾ ਹੋਇਆ ਹੈ ਤਾਂ ਜੋ ਉਪ ਕੁਲਪਤੀ ਆਪਣੀ ਮਨਮਰਜੀ ਨਾਲ ਫੈਸਲੇ ਕਰ ਸਕੇ। ਉਨਾਂ ਇਹ ਵੀ ਕਿਹਾ ਕਿ ਜੇ ਸਾਡੀਆਂ ਮੰਗਾਂ ਨੂੰ ਹੋਰ ਲਟਕਾਇਆ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ। ਕਲਾਸ ਫੌਰਥ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਕਰਮਵੀਰ ਸਿੰਘ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤਰੱਕੀ ਦੀਆਂ ਸਾਰੀਆਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਬਿਨ੍ਹਾਂ ਕਿਸੇ ਦੇਰੀ ਤੋਂ ਭਰਦੇ ਹੋਏ ਦਰਜਾ ਚਾਰ ਦੇ ਕਰਮਚਾਰੀਆਂ ਦੀ ਤਰੱਕੀ ਕੀਤੀ ਜਾਵੇ। ਇਸ ਮੌਕੇ ਮਨਮੋਹਨ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਲਾਲ ਬਹਾਦਰ ਯਾਦਵ, ਪ੍ਰਵੀਨ ਗਰਗ, ਡਾ. ਹਰਮੀਤ ਸਿੰਘ ਕਿੰਗਰਾ, ਨਵਨੀਤ ਸ਼ਰਮਾ ਅਤੇ ਗੁਰਇਕਬਾਲ ਸਿੰਘ ਨੇ ਵੀ ਸੰਬੋਧਨ ਕੀਤਾ। ਹੁਣ ਦੇਖਣਾ ਹੈ ਪੀਏਯੂ ਪ੍ਰਸ਼ਾਸਨ ਇਸ ਅੰਦੋਲਨ ਨੂੰ ਕਿਸ ਤਰਾਂ ਲੈਂਦਾ ਹੈ ਅਤੇ ਮੁਲਾਜ਼ਮ ਇਸੰਘ੍ਰਸ਼ ਨੂੰ ਕਿ ਨਵਾਂ ਰੂਪ ਦੇਂਦੇ ਹਨ। 

ਪੰਜਾਬ ਮੰਡੀ ਬੋਰਡ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

Thursday 14th March 2024 at 5:20 PM ਬੈਠਕ ਦੌ ਰਾਨ ਮੁਲਾਜਮਾਂ ਦੀਆਂ ਮੰਗਾਂ ਤੇ ਹੋਈ ਵਿਸਥਾਰ ਨਾਲ ਚਰਚਾ ਮੋਹਾਲੀ // ਚੰਡੀਗੜ੍ਹ : 14  ਮਾਰਚ , 2024 :  ( ਕਾਰਤਿਕਾ...