Showing posts with label AITUC. Show all posts
Showing posts with label AITUC. Show all posts

Friday, 30 September 2022

ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਪੰਜਾਬ ਭਰ ਵਿੱਚ ਐਕਸ਼ਨ ਸ਼ੁਰੂ

10 ਅਕਤੂਬਰ ਤੱਕ ਜਾਰੀ ਰਹਿਣਗੀਆਂ ਗੇਟ ਰੈਲੀਆਂ ਅਤੇ ਧਰਨੇ 

ਲੁਧਿਆਣਾ: 30 ਸਤੰਬਰ 2022: (ਐਮ ਐਸ ਭਾਟੀਆ//ਮੁਲਾਜ਼ਮ ਸਕਰੀਨ)::
ਆਪਣੀਆਂ ਮੰਗਾਂ ਦੇ ਮੁੱਦੇ ਨੂੰ ਲੈ ਕੇ ਰੋਹ ਵਿੱਚ ਆਏ ਬਿਜਲੀ ਵਿਭਾਗ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਇਹ ਸਰਕਾਰ ਵੀ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨਾਲ ਪਿਛਲੀਆਂ ਸਰਕਾਰਾਂ ਵਾਲਾ ਰਵਈਆ ਹੀ ਆਪਣੀ ਬੈਠੀ ਹੈ। ਜੇ ਇਹ ਰਵਈਆਂ ਨਾ ਬਦਲਿਆ ਗਿਆ ਤਾਂ ਲੋਕਾਂ ਦੇ ਸੰਘਰਸ਼ ਹੋਰ ਤਿੱਖੇ ਹੋਣਗੇ। 

ਅੱਜ 30 ਸਤੰਬਰ ਸ਼ੁੱਕਰਵਾਰ ਨੂੰ ਏਕਤਾ ਮੰਚ ਦੇ ਫੈਸਲੇ ਅਨੁਸਾਰ ਜੋ ਕਿ ਸਾਰੇ ਪੰਜਾਬ ਵਿੱਚ 20 ਸਤੰਬਰ 2022 ਤੋਂ 10 ਅਕਤੂਬਰ 2022 ਤਕ ਸਬ ਡਵੀਜ਼ਨਾਂ/ਡਵੀਜਨਾਂ ਦੀਆਂ ਰੋਸ ਭਰਪੂਰ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਦੇ ਤਹਿਤ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਪੰਜਾਬ ਨੇ ਪੀ ਤੇ ਐਮ ਸ਼ਹਿਰੀ‌ ਡਵੀਜਨ‌ ਲੁਧਿਆਣਾ ਦੀ ਗੇਟ ਰੈਲੀ ਕੀਤੀ ਗਈ ਜਿਸ ਨੂੰ ਵਿਸ਼ੇਸ਼ ਤੌਰ ਤੇ ਸੂਬੇ ਦੇ ਸਕੱਤਰ ਰਸ਼ਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਕੀ ਸਰਕਾਰਾਂ ਵਾਂਗ ਆਪ ਸਰਕਾਰ ਤੇ ਵੀ ਬਿਜਲੀ ਮੁਲਾਜ਼ਮਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨੂੰ ਨਾ ਪੂਰਾ ਕਰਨ ਦੇ ਦੋਸ਼ ਲਗਾਏ ਸਾਥੀ ਜੀ ਨੇ ਆਪਣੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਮੁਲਾਜ਼ਮ 6 ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋ ਗਏ ਹਨ ਕਿਉਂਕਿ ਆਪ ਸਰਕਾਰ ਨੇ ਕਿਹਾ ਸੀ ਸਾਡੀ ਸਰਕਾਰ ਬਣਾਉਣ ਵਿੱਚ ਸਾਡਾ ਸਹਿਯੋਗ ਕਰੋ ਅਸੀਂ ਮੰਗਾਂ ਇਤਨੀ ਜਲਦੀ ਪੂਰੀਆਂ ਕਰ ਦਿਆਂਗੇ ਕਿ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਕਰਨਾ ਹੀ ਭੁੱਲ ਜਾਵੇਗਾ ਪਰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿਅਜਿਹਾ ਨਹੀਂ ਹੋਇਆ। 

ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਹਰ ਤਰ੍ਹਾਂ ਦੇ ਕੱਚੇ ਕਾਮੇਂ ਪੱਕੇ ਕਰਨੇ ਪ੍ਰੋਬੇਸ਼ਨ ਸਮਾਂ ਖ਼ਤਮ ਕਰਨਾ,ਪੀ ਟੀ ਐਸ ਕਾਮੇਂ ਪੱਕੇ ਕਰਨੇ, ਪੱਕੇ ਕੰਮ ਤੇ ਪੱਕੀ ਭਰਤੀ ਕਰਨੀ,ਆਰ ਟੀ ਐਮ ਤੇ ਓ ਸੀ ਦਾ ਪੇ ਬੈਂਡ ਲਾਗੂ ਕਰਨਾ, ਰਹਿੰਦੀਆਂ ਪੇ ਕਮਿਸ਼ਨ ਦੀਆਂ ਤਰੂਟੀਆ ਦੂਰ ਕਰਨਾ, ਨਵੇਂ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਤਹਿਤ ਸ਼ਾਮਲ ਤੇ ਯੂਨਿਟਾਂ ਵਿੱਚ ਰੈਤ ਦੇਣਾਂ, ਡੀ ਏ ਦੀਆਂ ਕਿਸ਼ਤਾਂ ਜਾਰੀ ਕਰਨਾ ਤੇ ਪੰਜਾਬ ਵਿੱਚੋ ਮਾਫੀਆ ਤੇ ਨਸ਼ੇ ਨੂੰ ਖਤਮ ਕਰਨਾ ਆਦਿ ਮੰਗਾਂ ਨਾਂ ਪੂਰੀਆਂ ਕਰਨ ਵਿੱਚ ਅਸਫਲ ਰਹਿਣ ਦੇ ਦੋਸ਼ੀ ਦੱਸਿਆ ਅਤੇ ਬੋਰਡ ਮੈਨੇਜਮੈਂਟ ਨੂੰ ਵੀ ਮੰਗਾਂ ਨੂੰ ਨਾ ਮੰਨਣ ਦੀ ਸੂਰਤ ਵਿੱਚ 18 ਅਕਤੂਬਰ 2022 ਨੂੰ ਹੈਡ ਆਫਿਸ ਪਟਿਆਲੇ ਦੇ ਗੇਟਾਂ ਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ। ਇਸ ਵਿੱਚ ਵੱਖ ਵੱਖ ਬੁਲਾਰਿਆਂ ਤੋਂ ਇਲਾਵਾ ਜੋਨ ਆਗੂ ਸ੍ਰ ਅਸ਼ੋਕ ਕੁਮਾਰ, ਕੇਵਲ ਸਿੰਘ ਬਨਵੈਤ,ਹਿੰਮਤ ਸਿੰਘ ਸ਼ਰੀਂਹ ਨੇ ਵੀ ਸੰਬੋਧਨ ਕੀਤਾ ਅਤੇ ਰੋਸ ਦਾ ਪ੍ਰਗਟਾਵਾ ਨਾਰਿਆਂ ਰਾਹੀਂ ਕੀਤਾ ਇਸ ਰੋਸ ਰੈਲੀ ਵਿਚ ਰਵਿੰਦਰ ਗੋਗੀ,ਜੇ ਈ ਕੇਬਲ ਸਿੰਘ,ਜੇ ਈ ਗੁਰਇਕਬਾਲ ਸਿੰਘ, ਮਨੀਸ਼  ਕੁਮਾਰ, ਜਤਿੰਦਰ ਸਿੰਘ, ਬਿਸ਼ਨ ਦਾਸ, ਜੋਗਿੰਦਰ ਸਿੰਘ, ਪ੍ਰਿੰਸ ਕੁਮਾਰ, ਤਰਲੋਕ ਸਿੰਘ, ਤੇ ਪਾਰਸ ਨਾਥ ਆਦਿ ਸਾਥੀਆਂ ਨੇ ਸਾਥੀ ਕਰਮਚਾਰੀਆਂ ਨੂੰ ਨਾਲ ਲੈਕੇ ਸ਼ਮੂਲੀਅਤ ਕੀਤੀ। ਅਖੀਰ ਵਿੱਚ ਸਾਰੇ ਆਏ ਸਾਥੀਆਂ ਦਾ ਪ੍ਰਧਾਨ ਰਾਜੀਵ ਕੁਮਾਰ ਨੇ ਧੰਨਵਾਦ ਕੀਤਾ ਅਤੇ ਤਿੱਖੇ ਘੋਲਾਂ ਵਿਚ ਕੁਦਨ ਦੀ ਤਿਆਰੀ ਕਰਨ ਲਈ ਜ਼ੋਰ ਦਿੱਤਾ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Tuesday, 27 September 2022

ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਦੇ ਜਤਨ ਸਫਲ ਹੋਣ ਲੱਗੇ

Tuesday  27th September 2022 at 04:50 PM

ਦਰਜ ਚਾਰ ਕਾਮਿਆਂ ਨੂੰ ਜਲਦ ਮਿਲਣਗੇ ਨਿਯੁਕਤੀ ਪੱਤਰ 


ਲੁਧਿਆਣਾ: 27 ਸਤੰਬਰ 2022: (ਮੀਡੀਆ ਲਿੰਕ ਰਵਿੰਦਰ//ਮੁਲਾਜ਼ਮ ਸਕਰੀਨ)::

ਨੌਕਰੀ ਕੱਚੀ ਹੋਵੇ ਜਾਂ ਪੱਕੀ ਉਸ ਨੂੰ ਕਰਦਿਆਂ ਕਈ ਵਾਰ ਗਲਤੀਆਂ ਵੀ ਹੁੰਦੀਆਂ ਹਨ ਅਤੇ ਕਈ ਵਾਰ ਗਲਤ ਇਲਜ਼ਾਮਾਂ ਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਹੈ। ਵੱਡੇ ਅਫਸਰਾਂ ਨਾਲ ਅੱਧਾ ਲਾਉਣਾ ਸੌਖਾ ਨਹੀਂ ਹੁੰਦਾ। ਗਰੀਬ ਨੂੰ ਅਤੇ ਕਮਜ਼ੋਰ ਨੂੰ ਟਿੱਚ ਸਮਝਣ ਦਾ ਰੁਝਾਨ ਪਿਛਲ ਲੰਮੇ ਸਮੇਂ ਦੌਰਾਨ ਵਧੀਆ ਹੀ ਹੈ। ਇਹਨਾਂ ਸਾਰੀਆਂ ਔਕੜਾਂ ਦਾ ਸਾਹਮਣਾ ਕਰਦਿਆਂ ਆਪਣੇ ਸਾਥੀਆਂ ਦਾ ਬਚਾਅ ਕਰਨ ਵਾਲੇ ਜਿਹੜੇ ਕੁਝ ਕੁ ਗਿਣਤੀ ਦੇ ਲੀਡਰ ਮੌਜੂਦ ਹਨ ਉਹਨਾਂ ਵਿੱਚ ਕਾਮਰੇਡ ਵਿਜੇ ਕੁਮਾਰ ਵੀ ਹਨ। 

ਭਾਵੇਂ ਗੱਟਰ ਵਿੱਚ ਡਿੱਗਣ ਦਾ ਕੋਈ ਹਾਦਸਾ ਹੋਇਆ ਹੋਵੇ ਤੇ ਭਾਵੈਂ ਕਿਸੇ ਹੋਰ ਕਾਰਨ ਕੋਈ ਬੇਵਕਤੀ ਮੌਤ ਹੋਈ ਹੋਵੇ। ਦੁਖੀ ਪਰਿਵਾਰ ਕੋਲ ਪਹੁੰਚਣਾ ਅਤੇ ਉਸ ਪਰਿਵਾਰ ਦੀ ਸਹਾਇਤਾ ਕਰਨ ਵਾਲਿਆਂ ਕਾਮਰੇਡ ਵਿਜੇ ਅਤੇ ਉਹਨਾਂ ਦੇ ਆਗੂ ਸਰਗਰਮ ਰਹਿੰਦੇ ਹਨ। ਸਿਰਫ ਲੁਧਿਆਣਾ ਵਿੱਚ ਹੀ ਨਹੀਂ ਲੁਧਿਆਣਾ ਤੋਂ ਬਾਹਰ ਜਲੰਧਰ, ਮੋਗਾ, ਅੰਮ੍ਰਿਤਸਰ, ਮੋਹਾਲੀ ਅਤੇ ਫਿਰੋਜ਼ਪੁਰ ਵਰਗੀਆਂ ਕਿ ਥਾਂਵਾਂ ਤੇ ਪਹੁੰਚਦੀ ਹੈ ਇਹ ਸਾਰੀ ਟੀਮ। ਲੁਧਿਆਣਾ ਵਿਛ ਤਾਂ ਅਕਸਰ ਹਰ ਰੋਜ਼ ਇਹ ਸਾਰੇ ਸਰਗਰਮ ਰਹਿੰਦੇ ਹਨ। 

ਅੱਜ ਨਗਰ ਨਿਗਮ ਜ਼ੋਨ-ਏ  ਲੁਧਿਆਣਾ ਵਿਖੇ ਰਵਨੀਤ ਸਿੰਘ ਬਿੱਟੂ ਅਤੇ ਮੇਅਰ ਬਲਕਾਰ ਸਿੰਘ ਸੰਧੂ ਦੇ ਨਾਲ ਮਿਊਸਪਲ ਕਰਮਚਾਰੀ ਸੰਯੁਕਤ ਕਮੇਟੀ ਵੱਲੋਂ ਮੁਲਾਕਾਤ ਕੀਤੀ ਗਈ ਜਿਸ ਵਿਚ ਮੇਅਰ ਸਾਹਿਬ ਵੱਲੋਂ ਦਰਜਾ ਚਾਰ ਕਰਮਚਾਰੀਆਂ ਨੂੰ ਜਲਦ ਤੋਂ ਜਲਦ ਨਿਯੁਕਤੀ ਪੱਤਰ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੁਲਾਕਾਤ ਦੌਰਾਨ ਕਾਮਰੇਡ ਵਿਜੇ ਕੁਮਾਰ, ਬਲਜੀਤ ਸਿੰਘ, ਦੀਪਕ ਹੰਸ, ਰਾਜੇਸ਼ ਕੁਮਾਰ ਆਦਿ ਮੁਲਾਜ਼ਮ ਸਾਥੀਆ ਵੱਲੋਂ ਮੁਲਾਕਾਤ ਕੀਤੀ ਗਈ। ਛੇਤੀ ਹੀ ਬਾਕੀ ਰਹਿੰਦੇ ਮਸਲੇ ਵੀ ਸੁਲਝਾਏ ਜਾਣਗੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Saturday, 4 December 2021

ਫਗਵਾੜਾ ਵਿੱਚ ਹੋਈ ਪੰਜਾਬ ਦੇ ਨਿਗਮ ਮੁਲਾਜ਼ਮਾਂ ਦੀ ਮੀਟਿੰਗ

ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦੀ ਮੰਗ ਵੀ ਦੁਹਰਾਈ 


ਲੁਧਿਆਣਾ
//ਫਗਵਾੜਾ: 3 ਦਸੰਬਰ 2021: (ਰਾਜੇਸ਼//ਮੁਲਾਜ਼ਮ ਸਕਰੀਨ):: 

ਅੱਜ ਪੰਜਾਬ ਮਿਊਂਸੀਪਲ ਸੀਵਰਮੈਨ ਇੰਪਲਾਈਜ਼ ਯੁਨੀਅਨ ਨਗਰ ਨਿਗਮ ਫਗਵਾੜਾ ਵਿਖੇ ਮੁਲਾਜ਼ਮਾਂ ਦੀ ਮੀਟਿੰਗ ਰੱਖੀ ਗਈ ਜਿਸ ਵਿੱਚ ਮੁਲਾਜ਼ਮਾਂ ਨੂੰ ਦਰਪੇਸ਼ ਮਸਲਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਨਗਰ ਨਿਗਮ ਯੂਨੀਅਨ ਫਗਵਾੜਾ ਪ੍ਰਧਾਨ ਧਰਮਵੀਰ ਸੇਠੀ ਪੰਜਾਬ ਪ੍ਰਧਾਨ ਕਾਮਰੇਡ ਸ੍ਰੀ ਵਿਜੈ ਕੁਮਾਰ ਅਤੇ ਸਾਥੀ ਕਾਮਰੇਡ ਗੁਰਜੀਤ ਜਗਪਾਲ, ਕਾਮਰੇਡ ਪ੍ਰੀਤਮ, ਦੀਪਕ ਗਿੱਲ, ਰਾਜਨ ਕਲਿਆਣ, ਤੁਲਸੀ ਰਾਮ ਖੋਸਲਾ, ਰਮੇਸ਼ ਕੁਮਾਰ, ਰਾਜੇਸ਼ ਕੁਮਾਰ, ਤਰਸੇਮ ਸਿੰਘ, ਗੋਲਡੀ, ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। 

ਪੰਜਾਬ ਦੀਆਂ ਵੱਖ ਵੱਖ ਕਾਰਪੋਰੇਸ਼ਨਾਂ ਅਤੇ ਨਗਰ ਕੌਂਸਲਾਂ ਤੋਂ ਆਏ ਹੋਏ ਪ੍ਰਧਾਨ ਸਾਹਿਬਾਨਾਂ ਨੇ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜਲਦ ਤੋਂ ਜਲਦ ਕਾਰਪਰੇਸ਼ਨਾਂ ਦੇ ਵਿਚ ਸੇਵਾ ਕਰ ਰਹੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਇਹ ਮਸਲਾ ਬੜੇ ਚਿਰਾਂ ਤੋਂ ਲਟਕ ਰਿਹਾ ਹੈ। ਇਸਦੇ ਨਾਲ ਹੀ ਹੋਰ ਮਸਲਿਆਂ ਅਤੇ ਸਮੱਸਿਆਵਾਂ ਬਾਰੇ ਵੀ ਵਿਚਾਰ ਕੀਤਾ ਗਿਆ। 

ਇਸ ਮੀਟਿੰਗ ਵਿਚ ਹੋਰਨਾਂ ਵਿਚਾਰਾਂ ਦੇ ਨਾਲ ਨਾਲ ਅਗਲੀ ਰਣਨੀਤੀ ਬਾਰੇ ਵੀ ਵਿਚਾਰ ਕੀਤਾ ਗਿਆ ਅਤੇ ਨਗਰ ਨਿਗਮ ਫਗਵਾੜਾ ਯੂਨੀਅਨ ਵੱਲੋਂ ਰੱਖੀ ਗਈ ਮੀਟਿੰਗ ਸਾਰੇ ਜਥੇਬੰਦੀਆਂ ਦੇ ਪ੍ਰਧਾਨਾਂ ਵੱਲੋਂ ਬਹੁਤ- ਬਹੁਤ ਧੰਨਵਾਦ ਕੀਤਾ ਗਿਆ। ਮੁਲਾਜ਼ਮ ਏਕਤਾ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ ਅਤੇ ਇਹਨਾਂ ਨਾਅਰਿਆਂ ਨੂੰ ਅਮਲੀ ਜ਼ਿੰਦਗੀ ਵਿੱਚ ਵੀ ਜ਼ਿੰਦਾਬਾਦ ਸਾਬੋਈਟ ਕਰਨ ਦਾ ਸੰਕਲਪ ਲਿਆ ਗਿਆ।  

Wednesday, 24 November 2021

ਕਾਮਰੇਡ ਵਿਜੇ ਅਤੇ ਜਗਪਾਲ ਦੀ ਟੀਮ ਨੇ ਕੀਤੀ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ

ਮੁੱਖ ਮੰਤਰੀ ਨੇ ਦਿੱਤਾ ਯੂਨੀਅਨ ਲੀਡਰਾਂ ਨੂੰ ਦਿੱਤਾ ਮੰਗਾਂ ਮੰਨਣ ਦਾ ਭਰੋਸਾ 


ਚੰਡੀਗੜ੍ਹ
//ਲੁਧਿਆਣਾ: 24 ਨਵੰਬਰ 2021: (ਰਾਜੇਸ਼ ਕੁਮਾਰ//ਮੁਲਾਜ਼ਮ ਸਕਰੀਨ)::

ਕਾਮਰੇਡ ਵਿਜੇ ਕੁਮਾਰ, ਸ੍ਰੀ ਬਲਜਿਤ ਬੱਤਰਾ, ਸ਼੍ਰੀ ਗੁਰਜੀਤ ਜਗਪਾਲ , ਸ਼੍ਰੀ ਰਾਜੇਸ਼ ਕੁਮਾਰ ਲੁਧਿਆਣਾ ਲਗਾਤਾਰ ਆਪਣੇ ਮੁਲਾਜ਼ਮ ਸਾਥੀਆਂ ਦੀਆਂ ਮੰਗਾਂ ਮਨਵਾਉਣ ਅਤੇ ਉਹਨਾਂ ਨੂੰ ਪੱਕੀਆਂ ਕਰਵਾਉਣ ਲਈ ਸਰਗਰਮ ਹਨ। ਇਸ ਸਬੰਧ ਵਿੱਚ ਪੰਜਾਬ ਮਿਉਂਸੀਪਲ ਕਾਰਪੋਰੇਸ਼ਨ ਸੀਵਰਮੈਨ ਇੰਪਲਾਈਜ ਯੂਨੀਅਨ ਰਜਿਸਟਰਡ ਨੰਬਰ-35 ਲੁਧਿਆਣਾ ਦੇ ਇੱਕ ਵਫਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਵੀ ਕੀਤੀ। ਯੂਨੀਅਨ ਨੇ ਮੁੱਖ ਮੰਤਰੀ ਨੂੰ ਆਪਣੀਆਂ ਸਮੂਹ ਮੰਗਾਂ ਬਾਰੇ ਜਾਣੂੰ ਕਰਵਾਇਆ।  

ਯੂਨੀਅਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਵੱਲੋ ਪੰਜਾਬ ਦੀਆਂ ਨਗਰ ਨਿਗਮ ਵਿਚ ਪਿਛਲੇ ਕਈ ਸਾਲਾਂ ਤੋਂ ਕੱਚੇ ਤੋਰ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਆਦੇਸ਼ ਤੋਂ ਬਾਅਦ ਕਰਮਚਾਰੀਆਂ ਦੇ ਪਰਿਵਾਰ ਵਿਚ ਆਸ ਦੀ ਕਿਰਨ ਜਾਗੀ ਹੈ। ਇਸੇ ਤਹਿਤ ਪੰਜਾਬ ਸਫਾਈ ਮਜਦੂਰ ਫੇਡਰੇਸ਼ਨ ਲੁਧਿਆਣਾ ਵਲੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਕਾਮਰੇਡ ਵਿਜੇ ਕੁਮਾਰ, ਸ੍ਰੀ ਬਲਜਿਤ ਬੱਤਰਾ, ਸ਼੍ਰੀ ਗੁਰਜੀਤ ਜਗਪਾਲ, ਸ਼੍ਰੀ ਰਾਜੇਸ਼ ਕੁਮਾਰ ਲੁਧਿਆਣਾ ਅਤੇ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਨੂੰ ਦਿੱਤਾ ਗਿਆ। 

ਮੁੱਖ ਮੰਤਰੀ ਦੇ ਭਰੋਸੇ ਮਗਰੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਦਾ ਸਾਰੀਆਂ ਯੂਨੀਅਨ ਵੱਲੋ  ਬਹੁਤ  ਬਹੁਤ  ਧਨਵਾਦ  ਕੀਤਾ  ਗਿਆ।  ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਯੂਨੀਅਨ ਨੂੰ  ਭਰੋਸਾ ਦਵਾਇਆ ਕਿ  ਜਲਦ ਤੋਂ ਜਲਦ ਦਰਜਾ-4 ਦੇ ਸੀਵਰਮੈਨ ਸਫਾਈ ਕਰਮਚਾਰੀਆਂ ਨੂੰ  ਜਲਦ ਪੱਕਾ ਕੀਤਾ ਜਾਵੇਗਾ।  ਇਸਦੇ ਨਾਲ ਹੀ ਬਾਕੀ ਮੰਗਾਂ ਨੂੰ ਵੀ ਫਿਲ ਦੇ ਅਧਾਰ ਤੇ ਮੰਨੇ ਜਾਨ ਦਾ ਯਕੀਨ ਦੁਆਇਆ। 

Monday, 1 June 2020

ਕੋਰੋਨਾ ਤੋਂ ਜ਼ਿਆਦਾ ਖਤਰਨਾਕ ਬਿਜਲੀ ਬਿਲ-2020 ਅਤੇ ਇਸਨੂੰ ਰਚਣ ਵਾਲੇ

ਦੇਸ਼ ਭਰ ਵਿੱਚ ਥਾਂ ਥਾਂ ਹੋਏ ਕਾਲੇ ਬਿੱਲਿਆਂ ਨਾਲ ਰੋਹ ਭਰੇ ਰੋਸ ਮੁਜ਼ਾਹਰੇ
ਲੁਧਿਆਣਾ1 ਜੂਨ 2020: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਸੱਤਾ ਵਿੱਚ ਬੈਠਦੀਆਂ ਆ ਰਹੀਆਂ ਸਰਕਾਰਾਂ ਸਮੇਂ ਸਮੇਂ ਤੇ ਜਾਨਾਂ ਹੂਲ ਕੇ ਘਾਲੀ ਘਾਲਣਾ ਦੇ ਸਿੱਟੇ ਵੱਜੋਂ ਬਣੇ ਨਵੇਂ ਵਿਕਸਿਤ ਭਾਰਤ ਨੂੰ ਅੰਬਾਨੀਆਂ, ਅਡਾਨੀਆਂ ਦੇ ਹਵਾਲੇ ਕਰਨ ਲਈ ਤਰਲੋਮੱਛੀ ਹੁੰਦੀਆਂ ਆਈਆਂ ਹਨ।  ਭਾਵੇਂ ਇਥੋਂ ਦਾ ਬਿਜਲੀ ਨੈਟਵਰਕ ਸੀ ਭਾਵੇਂ ਟੈਲੀਫੋਨਾਂ ਵਾਲਾ ਜਾਲ-ਹਰ ਮਹਿਕਮੇ ਨਾਲ ਪੂੰਜੀਵਾਦ ਸਮਰਥਕ ਸਰਕਾਰਾਂ ਦਾ ਇਹੀ ਵਤੀਰਾ ਰਿਹਾ। ਜਨਸੰਘੀ ਸੋਚ ਵਾਲੀ ਭਾਜਪਾ ਸਰਕਾਰਾਂ ਦੇ ਸੱਤਾ ਵਿੱਚ ਆਉਣ ਤੇ ਇਹ ਅਮਲ ਹਨੇਰੀ ਵਾਂਗ ਤੇਜ਼ ਕਰ ਦਿੱਤਾ ਜਾਂਦਾ ਸੀ। ਇਹਨਾਂ ਮਿਹਰਬਾਨੀਆਂ ਕਰਕੇ ਹੀ ਅਮੀਰ ਘਰਾਣਿਆਂ ਵੱਲੋਂ ਭਾਜਪਾ ਨੂੰ ਮੋਟਾ ਫ਼ੰਡ ਅਤੇ ਚੋਣ ਪ੍ਰਚਾਰ ਦੀਆਂ ਹਵਾਈ ਜਹਾਜ਼ਾਂ ਵਰਗੀਆਂ ਸਹੂਲਤਾਂ ਮਿਲਦੀਆਂ ਆਈਆਂ।  ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਉਦੋਂ ਬਿਜਲੀ ਬਿਲ 2003 ਪਾਸ ਕਰ ਦਿੱਤਾ ਗਿਆ। ਹੁਣ ਜਦੋਂ ਨਰਿੰਦਰ ਮੋਦੀ ਦੁ ਅਗਵਾਈ ਹੇਠਲੀ ਸਰਕਾਰ ਹੈ ਤਾਂ ਹੁਣ ਬਿਜਲੀ ਬਿਲ-2020 ਪਾਸ ਕਰਨ ਦੀਆਂ ਤਿਆਰੀਆਂ ਹਨ। ਖੱਬੇਪੱਖੀ ਸੋਚ ਵਾਲਿਆਂ ਟਰੇਡ ਯੂਨੀਅਨਾਂ ਨੇ ਵਾਜਪਾਈ ਵੇਲੇ ਵੀ ਅਜਿਹੀਆਂ ਕੋਸ਼ਿਸ਼ਾਂ ਦਾ ਤਿੱਖਾ ਵਿਰੋਧ ਕੀਤਾ ਸੀ ਅਤੇ ਹੁਣ ਮੋਦੀ ਸਰਕਾਰ ਵੇਲੇ ਵੀ ਇਹਨਾਂ ਸਾਜ਼ਿਸ਼ਾਂ ਦੇ ਖਿਲਾਫ ਪੂਰੀ ਲਾਮਬੰਦੀ ਕਰ ਲਈ ਗਈ ਹੈ। ਹੁਣ ਜਦੋਂ ਕਿ ਭਾਜਪਾ ਸਮਰਥਕ ਸਵਦੇਸ਼ੀ ਜਾਗਰਣ ਮੰਚ ਵਰਗੇ ਸੰਗਠਨ ਬੜੇ ਹੀ ਮਚਲੇ ਜਿਹੇ ਹੋ ਕੇ ਇਸ ਬਿੱਲ ਦੇ ਮੁੱਦੇ ਤੇ ਚੁੱਪਚਾਪ ਬੈਠੇ ਹਨ ਉਦੋਂ ਇੱਕ ਵਾਰ ਫੇਰ ਖੱਬੀਆਂ ਧਿਰਾਂ ਹੀ ਮੈਦਾਨ ਵਿੱਚ ਨਿੱਤਰੀਆਂ ਹਨ। ਨਿਜੀਕਰਨ ਐਡ ਖਿਲਾਫ ਆਰਪਾਰ ਦੀ ਲੜਾਈ ਤੇਜ਼ ਹੋ ਚੁੱਕੀ ਹੈ। 
ਇਸ ਬਿਜਲੀ ਬਿਲ ਦੇ ਖਿਲਾਫ ਅੱਜ ਸਾਰੇ ਦੇਸ਼ ਭਰ ਵਿੱਚ ਰੋਸ ਵਖਾਵੇ ਕੀਤੇ ਗਏ। ਕਿਸੇ ਥਾਂ ਕਾਲੇ ਬੱਲੇ ਲਾਏ ਗਏ, ਕਿਸੇ ਥਾਂ ਰੋਸ ਧਰਨੇ ਦਿੱਤੇ ਗਏ ਅਤੇ ਕਿਸੇ ਥਾਂ ਜੋਸ਼ੀਲੀ ਨਾਅਰੇਬਾਜ਼ੀ ਹੋਈ। ਗੱਲ ਕਿ ਹਰ ਥਾਂ ਇਸਦਾ ਵਿਰੋਧ ਹੋਇਆ। ਇਸ ਬਿਜਲੀ ਬਿੱਲ ਦੇ ਵਿਰੋਧ ਲਈ ਉਂਝ ਤਾਂ ਸਾਰੀਆਂ ਜਨਤਕ ਧਿਰਾਂ ਨੂੰ ਅੱਗੇ ਆਉਣਾ ਚਾਹੀਦਾ ਸੀ ਕਿਓਂਕਿ ਜੇ ਇਹ ਬਿੱਲ ਪਾਸ ਹੋ ਗਿਆ ਤਾਂ ਬਿਜਲੀ ਸਿਰਫ ਅਮੀਰਾਂ ਦੇ ਘਰਾਂ ਲਈ ਰਾਖਵੀਂ ਹੋ ਜਾਏਗੀ। ਭਾਰਤ ਦਾ ਗਰੀਬ ਅਤੇ ਮੱਧ ਵਰਗੀ ਹਿੱਸਾ ਇਸ ਤੋਂ ਵਾਂਝਿਆਂ ਹੋ ਜਾਏਗਾ। ਵਿਕਾਸ ਨੂੰ ਇੱਕ ਵਾਰ ਫੇਰ ਪੁੱਠਾ ਗੇੜਾ ਦੇਂਦਿਆਂ ਜ਼ਮਾਨਾ ਲਾਲਟੈਣਾਂ, ਮੋਮਬੱਤੀਆਂ ਅਤੇ ਦੀਵਿਆਂ ਦਾ ਆ ਜਾਏਗਾ। 
ਇਸ ਬਿੱਲ ਦੇਖਿਲਾਫ਼ ਅੱਜ ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਦੇ ਸਰਗਰਮ ਮੈਂਬਰਾਂ ਨੇ ਕਾਲੇ ਬਿੱਲੇ ਲਗਾ ਕੇ ਇਸ ਬਿੱਲ ਦਾ ਵਿਰੋਧ ਕੀਤਾ। ਪੀ ਅਤੇ  ਐਮ ਸਿਟੀ ਡਵੀਯਨ ਲੁਧਿਆਣਾ ਦੇ ਸਾਥੀਆਂ ਨੇ ਗੇਟ ਰੈਲੀ ਵੀ ਕੀਤੀ। ਸੀਨੀਅਰ ਆਗੂ ਕੇਵਲ ਸਿੰਘ ਬਨਵੈਤ ਨੇ ਇਸ ਬਿੱਲ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਇਸ ਨਾਲ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਕੱਚ ਚਿੱਠਾ ਖੋਹਲਿਆ। ਕਾਮਰੇਡ ਜਸਬੀਰ ਸਿੰਘ, ਰਛਪਾਲ ਸਿੰਘ, ਅਸ਼ੋਕ ਕੁਮਾਰ ਅਤੇ ਹੋਰਾਂ ਨੇ ਵੀ ਸਮਝਾਇਆ ਕਿ ਕਿਸ ਤਰਾਂ ਇਹ ਬਿਲ ਦੇਸ਼ ਦੇ ਵੱਡੇ ਹਿੱਸੇ ਵਿੱਚ ਹਨੇਰਾ ਲਿਆਉਣ ਵਾਲਾ ਹੈ। ਹਰਦੀਪ ਸਿੰਘ, ਪ੍ਰਿੰਸ ਕੁਮਾਰ, ਪਾਰਸ ਨਾਥ, ਲਖਵੀਰ ਸਿੰਘ, ਬਲਜਿੰਦਰ ਸਿੰਘ, ਰਕੇਸ਼ ਸਿੰਘ, ਕੁਲਬੀਰ ਸਿੰਘ ਅਤੇ ਹੋਰਾਂ ਨੇ ਵੀ ਇਸ ਬਿੱਲ ਦੀਆਂ ਲੋਕ ਵਿਰੋਧੀਆਂ ਊਣਤਾਈਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। 
ਕਾਮਰੇਡ ਐਸ ਪੀ ਸਿੰਘ ਅਤੇ ਕਾਮਰੇਡ ਚਮਕੌਰ ਸਿੰਘ ਨੇ ਦੱਸਿਆ ਕਿ ਇਸ ਬਿਲ ਨੇ ਸਾਡੇ ਘਰਾਂ ਵਿੱਚ ਬਚੀ ਰਹਿੰਦੀ ਖੂਹੰਦੀ ਰੌਸ਼ਨੀ ਵੀ ਲੁੱਟ ਲੈਣੀ ਹੈ। ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਬਿਜਲੀ ਬਿਨਾ ਜਿਊਣਾ ਔਖਾ ਹੋ ਜਾਏਗਾ।  ਇਸਲਈ ਕੋਰੋਨਾ ਤੋਂ ਜ਼ਿਆਦਾ ਖਤਰਨਾਕ ਹਨ ਬਿਜਲੀ ਬਿਲ-2020 ਅਤੇ ਇਸ ਤਰਾਂ ਦੀਆਂ ਹੋਰ ਸਾਜ਼ਿਸ਼ਾਂ। ਬੁਲਾਰਿਆਂ ਨੇ ਹਰ ਥਾਂ ਆਮ ਲੋਕਾਂ ਨੂੰ ਇਸਦੇ ਵਿਰੋਧ ਵਿੱਚ ਖੁਲ ਕੇ ਡਟਣ ਦਾ ਸੱਦਾ ਦਿੱਤਾ। 

Sunday, 31 May 2020

ਬਿਜਲੀ ਬਿੱਲ 2020 ਨੂੰ ਲੈ ਕੇ ਹੋਣਗੇ ਤਿੱਖੇ ਵਿਰੋਧ

ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਵੱਲੋਂ ਹੋਵੇਗਾ ਤਿੱਖੀ ਸੰਘਰਸ਼ 
ਲੁਧਿਆਣਾ: 31 ਮਈ 2020: (ਐਮ ਐਸ ਭਾਟੀਆ//ਕਾਰਤਿਕਾ ਸਿੰਘ//ਮੁਲਾਜ਼ਮ ਸਕਰੀਨ)::
ਪਬਲਿਕ ਸੈਕਟਰਾਂ ਦਾ ਮੁਕੰਮਲ ਨਿਜੀਕਰਨ ਅਸਲ ਵਿੱਚ ਬੀਜੇਪੀ ਆਗੂਆਂ ਦੇ ਪੁਰਾਣੇ ਏਜੰਡਿਆਂ ਵਿੱਚ ਵੀ ਸ਼ਾਮਲ ਸੀ ਅਤੇ ਅੱਜ ਵੀ ਸ਼ਾਮਲ ਹੈ। ਅਸੀਂ ਇਹਨਾਂ ਲੋਕ ਵਿਰੋਧੀ ਸਾਜ਼ਿਸ਼ਾਂ ਨੂੰ ਨਾਕਾਮ ਬਣਾਉਣ ਲਈ ਉਦੋਂ ਵੀ ਡਟਵੀਂ ਲੜਾਈ ਲੜੀ ਸੀ ਅਤੇ ਹੁਣ ਵੀ ਲੜਾਂਗੇ। ਇਹ ਗੱਲ ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਦੇ ਸਾਬਕਾ ਸੂਬਾ ਮੀਤ ਪ੍ਰਧਾਨ-ਸਾਥੀ ਕੇਵਲ ਸਿੰਘ ਬਨਵੈਤ, ਸਾਥੀ ਚਮਕੌਰ ਸਿੰਘ ਅਤੇ  ਸੂਬਾ ਸਕੱਤਰ ਸਾਥੀ ਰਛਪਾਲ ਸਿੰਘ ਪਾਲੀ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ।  
ਇਹਨਾਂ ਆਗੂਆਂ ਨੇ ਕਿਹਾ ਕਿ ਬਿਜਲੀ ਕਾਮੇ ਕੇਂਦਰੀ ਸੋਧ ਬਿਲ-2020 ਦਾ ਡਟਵਾਂ ਵਿਰੋਧ ਕਰਨਗੇ। ਇਸ ਬਿੱਲ ਨੂੰ ਪਬਲਿਕ ਸੈਕਟਰ 'ਤੇ ਬਹੁਤ ਹੀ ਪੁਰਾਣਾ ਹਮਲਾ ਦੱਸਦਿਆਂ ਇਹਨਾਂ ਆਗੂਆਂ ਨੇ ਦਸਿਆ ਕਿ ਪਹਿਲਾਂ ਵਾਜਪਾਈ ਸਰਕਾਰ ਸਮੇਂ ਵੀ ਬਿਜਲੀ ਐਕਟ-2003 ਪਾਸ ਕੀਤਾ ਗਿਆ ਸੀ। ਉਸੇ ਅਧੀਨ ਹੀ ਬਿਜਲੀ ਬੋਰਡਾਂ ਨੂੰ ਤੋੜਿਆ ਗਿਆ, ਕਾਰਪੋਰੇਸ਼ਨਾਂ ਬਣਾਈਆਂ ਗਈਆਂ ਤੇ ਹੁਣ ਕਾਰਪੋਰੇਸ਼ਨਾਂ ਨੂੰ ਵੀ ਤੋੜ ਕੇ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਬਿਜਲੀ  ਦਾ ਮੁਕੰਮਲ ਨਿਜੀਕਰਨ ਕਰਨ ਤੇ ਤੁਲੀ ਹੋਈ ਹੈ। ਇਹਨਾਂ ਆਗੂਆਂ ਨੇ ਸੁਚੇਤ ਕੀਤਾ ਕਿ ਜੇ ਇਹ ਕਾਨੂੰਨ ਲਾਗੂ ਕਰਨ ਦੀ ਸਾਜ਼ਿਸ਼ ਕਾਮਯਾਬ ਹੁੰਦੀ ਹੈ ਤਾਂ ਇਸਦਾ ਮਾਰੂ ਪ੍ਰਭਾਵ ਸਭਨਾਂ ਤੇ ਪੈਣਾ ਹੈ। ਪਾਵਰ ਸੈਕਟਰ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਬੁਰੀ ਤਰਾਂ ਪ੍ਰਭਾਵਿਤ ਕਰੇਗਾ। ਇਸ ਸਾਜ਼ਿਸ਼ ਅਧੀਨ ਹੀ ਰਾਜਾਂ ਦੇ ਹੱਕਾਂ ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ। ਇਸ ਲਈ ਇਸ ਲੋਕ ਵਿਰੋਧੀ ਕਦਮ ਦਾ ਏਟਕ ਨਾਲ ਸਬੰਧਤ ਸਾਡੀ ਇਹ ਫੈਡਰੇਸ਼ਨ ਡਟਵਾਂ ਵਿਰੋਧ ਕਰਦੀ ਹੈ। ਇਸ ਮੁੱਦੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਡਟਵੀਂ ਲੜਾਈ ਲੜੀ ਜਾਵੇਗੀ। 
ਆਪਣੇ ਇਸ ਸੰਘਰਸ਼ ਰਾਹੀਂ ਅਸੀਂ ਆਮ ਲੋਕਾਂ ਤੱਕ ਇਹ ਗੱਲ ਲੈ ਕੇ ਜਾਵਾਂਗੇ ਕਿ ਕਿਸਤਰਾਂ ਪੀ ਐਸ ਪੀ ਸੀ ਐਲ ਨੂੰ ਤੋੜ ਕੇ ਅੰਬਾਨੀਆਂ ਅਤੇ ਅਡਾਨੀਆਂ ਦੇ ਪੈਰਾਂ ਵਿੱਚ ਸੁੱਟਿਆ ਜਾ ਰਿਹਾ ਹੈ। ਜੇ ਇਹਨਾਂ ਲੋਕ ਦੋਖੀਆਂ ਦੀ ਇਹ ਸਾਜ਼ਿਸ਼ ਸਫਲ ਰਹੀ ਤਾਂ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਿਲਕੁਲ ਹੀ ਬਾਹਰ ਹੋ ਜਾਵੇਗੀ। ਕਿਸਾਨਾਂ ਨੂੰ ਮਿਲਦੀ ਮੁਫ਼ਤ ਬਿਜਲੀ ਵੀ ਬੰਦ ਹੋ ਜਾਣੀ ਹੈ। ਬਿਜਲੀ ਏਨੀ ਮਹਿੰਗੀ ਕਰ ਦਿੱਤੀ ਜਾਵੇਗੀ ਕਿ ਆਮ ਵਿਅਕਤੀਆਂ ਕੋਲੋਂ ਇਸਦਾ ਖਰਚਾ ਝੱਲ ਹੀ ਨਹੀਂ ਹੋਣਾ। ਬਿਜਲੀ ਦੇ ਬਿਲਾਂ ਦੀ ਅਦਾਇਗੀ ਲਈ ਬਿਜਲੀ ਕਰਜ਼ਿਆਂ ਦਾ ਸਿਲਸਿਲਾ ਹੁਣ ਤੋਂ ਹੀ ਸੋਸ਼ਲ ਮੀਡੀਆ ਤੇ ਆਉਣਾ ਸ਼ੁਰੂ ਹੋ ਗਿਆ। ਇਹ ਖਤਰਿਆਂ ਭਰਿਆ ਸੰਕੇਤ ਹੈ ਜਿਸ ਤੋਂ ਸਭਨਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ।  ਇਸ ਤਰਾਂ ਬਿਜਲੀ ਸਿਰਫ ਅਮੀਰਾਂ ਦੇ ਵਰਤਣ ਦੀ ਚੀਜ਼ ਰਹਿ ਜਾਵੇਗੀ ਆਮ ਵਿਅਕਤੀਆਂ ਨੂੰ ਇੱਕ ਵਾਰ ਫੇਰ ਮਿੱਟੀ ਦੇ ਦੀਵਿਆਂ ਅਤੇ ਲਾਲਟੈਣਾਂ ਵਾਲੇ ਪਾਸੇ ਪਰਤਣਾ  ਪੈ ਸਕਦਾ ਹੈ। ਵਿਕਾਸ ਨੂੰ ਪੁੱਠਾ ਗੇੜਾ ਦੇਣ ਦੀ ਇਹ ਸਾਜ਼ਿਸ਼ ਆਮ ਵਿਅਕਤੀਆਂ ਦੀ ਜ਼ਿੰਦਗੀ ਦਾ ਸੱਤਿਆਨਾਸ ਕਰ ਦੇਵੇਗੀ। ਇਸ ਲਈ ਆਮ  ਜਨਤਾ ਨੂੰ ਵੀ ਇਸ ਬਿਲ ਦੇ ਵਿਰੋਧ ਲਈ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਿੱਤਰਨਾ ਚਾਹੀਦਾ ਹੈ। 

Sunday, 12 April 2020

ਏਟਕ ਨਾਲ ਜੁੜੇ ਬਿਜਲੀ ਮੁਲਾਜ਼ਮਾਂ ਨੇ ਆਪਣੀ ਇੱਕ ਦਿਨ ਦੀ ਤਨਖਾਹ ਦਿੱਤੀ

ਕੋਰੋਨਾ ਖਿਲਾਫ ਜੰਗ ਵਿੱਚ ਹਰ ਸਰਗਰਮ ਸਹਿਯੋਗ ਦਾ ਭਰੋਸਾ ਵੀ ਦਿੱਤਾ 
ਲੁਧਿਆਣਾ: 13 ਅਪ੍ਰੈਲ 2020: (ਐਮ ਐਸ ਭਾਟੀਆ//ਮੁਲਾਜ਼ਮ ਸਕਰੀਨ)::
ਕੋਰੋਨਾ ਵਾਇਰਸ ਕਾਰਨ ਫੈਲੀ ਮਹਾਮਾਰੀ ਕਾਰਨ ਕਿਰਤੀ ਵਰਗ ਦੀ ਜ਼ਿੰਦਗੀ  ਕੀਤੇ ਜ਼ਿਆਦਾ ਔਖੀ ਹੋ ਗਈ ਹੈ। ਜੇਬ ਵਿੱਚ ਪੈਸੇ ਨਹੀਂ ਬਚੇ ਅਤੇ ਰਸੋਈ ਵਿੱਚ ਰਾਸ਼ਨ ਮੁੱਕ ਗਿਆ ਹੈ। ਉੱਤੋਂ ਸਰਕਾਰ ਨੇ ਤਨਖਾਹ ਵੀ ਪੂਰੀ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਸਿਰਫ 60 ਫ਼ੀਸਦੀ ਤਨਖਾਹ ਜਾਰੀ ਕੀਤੀ ਹੈ ਜਿਸ ਨਾਲ ਇੰਝ ਲੱਗਦਾ ਹੈ ਕਿ ਤਨਖਾਹ ਆਈ ਹੀ ਨਹੀਂ। ਏਟਕ ਨਾਲ ਸਬੰਧਤ ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਨੇ ਮੰਗ ਕੀਤੀ ਹੈ ਕਿ ਸਾਨੂੰ ਪੂਰੀ ਦੀ ਪੂਰੀ 100 ਫ਼ੀਸਦੀ ਤਨਖਾਹ ਜਾਰੀ ਕੀਤੀ ਜਾਵੇ। ਇਸਦੇ ਨਾਲ ਹੀ ਇਹਨਾਂ ਔਖੀਆਂ ਘੜੀਆਂ ਵਿੱਚ ਪਾਵਰਕੌਮ ਦੇ ਇਹਨਾ  ਮੁਲਾਜ਼ਮਾਂ ਨੇ ਆਪਣੀ ਇੱਕ ਇੱਕ ਦਿਨ ਦੀ ਤਨਖਾਹ ਕੋਰੋਨਾ ਨਾਲ ਹੋ ਰਹੀ ਜੰਗ ਨਨ ਸਫਲ ਬਣਾਉਣ ਲਈ ਭੇਂਟ ਕੀਤੀ ਹੈ। ਇਹ ਜਾਣਕਾਰੀ ਸੂਬਾ ਸਕੱਤਰ ਜਸਪਾਲ ਸਿੰਘ ਅਤੇ ਬਲਬੀਰ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ। ਉਹਨਾਂ ਕਿਹਾ ਕਿ ਕੋਰੋਨਾ ਦੇ ਖਿਲਾਫ ਲੜੀ ਜਾ ਰਹੀ ਜੰਗ ਵਿੱਚ ਅਸੀਂ ਸਰਕਾਰ ਅਤੇ ਹੋਰ ਸੰਗਠਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ।   ਇਹਨਾਂ ਮੁਲਾਜ਼ਮਾਂ ਨੇ ਕਿਹਾ ਕਿ ਭਾਵੇਂ ਅਸੀਂ ਖੁਦ ਵੀ ਬਹੁਤ ਆਖੀਐ ਨਾਲ ਜੀਵਨ ਕੱਟ ਰਹੇ ਹਨ ਪਰ ਵਿਸ਼ਵ ਸੰਕਟ ਦੇ ਇਸ ਮੌਕੇ ਅਸੀਂ ਪੂਰੀ ਤਰਾਂ ਆਪਣੇ ਭਾਈਚਾਰੇ ਨਾਲ ਖੜੇ ਹਾਂ। 

Wednesday, 8 April 2020

ਬੇਹੱਦ ਮੁਸ਼ਕਿਲ ਹਾਲਾਤਾਂ ਵਿੱਚ ਵੀ ਕੰਮ ਕਰ ਰਹੇ ਹਨ ਸੀਵਰਮੈਨ

ਹੁਣ ਤਾਂ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ-ਕਾਮਰੇਡ ਵਿਜੇ ਕੁਮਾਰ
ਲੁਧਿਆਣਾ8 ਅਪ੍ਰੈਲ 2020: (ਮੁਲਾਜ਼ਮ ਸਕਰੀਨ ਬਿਊਰੋ)::
ਸਾਥੀ ਵਿਜੇ ਕੁਮਾਰ ਪੰਜਾਬ ਸਕਰੀਨ ਨਾਲ ਗੱਲ ਕਰਦਿਆਂ: ਫਾਈਲ ਫੋਟੋ 
ਅੱਜ ਪੰਜਾਬ ਮਿਊਸਪਲ ਕਾਰਪੋਰੇਸ਼ਨ ਸੀਵਰਮੈਨ ਇੰਪਲਾਈਜ਼ ਯੂਨੀਅਨ ਵੱਲੋਂ ਵੱਖ ਵੱਖ ਸ਼ਹਿਰਾਂ ਦੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਇਸ ਕਰੋਨਾ ਵਾਇਰਸ ਦੀ ਹਾਲਤ ਵਿੱਚ ਕੰਮ ਕਰ ਰਹੇ ਸਿਹਤ ਸੇਵਾਵਾਂ, ਪੁਲਿਸ ਪ੍ਰਸ਼ਾਸਨ, ਸਫ਼ਾਈ ਕਰਮਚਾਰੀ, ਸੀਵਰਮੈਨ ਕਰਮਚਾਰੀਆਂ ਅਤੇ ਹੋਰ ਸੰਸਥਾਵਾਂ ਵੱਲੋਂ  ਕੀਤੇ ਜਾ ਰਹੇ ਕੰਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਇਸ ਕਠਿਨ ਸਥਿਤੀ ਵਿੱਚ ਦੇਸ਼ ਦੇ ਲੋਕਾਂ ਨੂੰ ਬਿਮਾਰ ਹੋਣ ਤੋਂ ਬਚਾ ਰਹੇ ਹਨ। 
ਪਿਛਲੇ ਦਿਨੀਂ ਕੰਮ ਕਰਦੇ ਸਫਾਈ ਕਰਮਚਾਰੀਆਂ ਅਤੇ ਸੀਵਰ ਕਰਮਚਾਰੀਆਂ ਨੂੰ ਦੇਸ਼ ਦੇ ਲੋਕਾਂ ਵੱਲੋਂ ਉਨ੍ਹਾਂ ਦੀ ਹੌਸਲਾ ਅਫਜਾਈ ਕਰਕੇ ਸਨਮਾਨਤ ਵੀ ਕੀਤਾ ਗਿਆ ਹੈ, ਪਰ ਸਾਡੀ ਯੂਨੀਅਨ ਇਸ ਸਬੰਧੀ ਕੇਂਦਰ ਸਰਕਾਰ ਅਤੇ ਸੂਬੇ ਦੀ ਸਰਕਾਰ ਤੋਂ ਇਹ ਮੰਗ ਕਰਦੀ ਹੈ ਕਿ ਮੈਡੀਕਲ ਸਿਹਤ ਸੇਵਾਵਾਂ,  ਸਫਾਈ ਕਰਮਚਾਰੀਆਂ  ਅਤੇ ਸੀਵਰਮੈਨ ਕਰਮਚਾਰੀਆਂ ਨੂੰ ਠੇਕੇਦਾਰੀ ਪ੍ਰਬੰਧ ਦੀ ਜਗ੍ਹਾ ਰੈਗੂਲਰ ਕੀਤਾ ਜਾਵੇ। ਇਸਦੇ ਨਾਲ ਹੀ ਜਿਸ ਜਗ੍ਹਾ ਤੇ ਕਰਮਚਾਰੀਆਂ ਦੀ ਘਾਟ ਹੈ ਉਥੇ ਨਵੀਂ ਭਰਤੀ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸੀਵਰਮੈਨ ਕਰਮਚਾਰੀ ਅਤੇ ਸਫ਼ਾਈ ਕਰਮਚਾਰੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਡੀਸੀ ਰੇਟ, ਕੰਟਰੈਕਟ ਅਤੇ ਠੇਕੇਦਾਰੀ ਰਾਹੀਂ ਰੱਖੇ ਗਏ ਹਨ। ਅੱਜ ਦੇ ਸਮੇਂ ਵਿੱਚ ਇਹ ਕਰਮਚਾਰੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੰਮ ਕਰ ਰਹੇ ਹਨ ਅਤੇ ਦੇਸ਼ ਹਿਤ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਕੀਤਾ ਹੋਇਆ ਹੈ। ਜੇ ਅਜੇ ਵੀ ਇਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਤਾਂ ਇਹ ਨਿਸਚੇ ਹੀ ਬੜੀ ਮੰਦਭਾਗੀ ਗੱਲ ਹੋਵੇਗੀ। ਕੋਰੋਨਾ ਦੀ ਮਾਰ ਵਾਲੇ ਸਮੇਂ ਵਿੱਚ ਵੀ ਜਾਨ ਦਾ ਪੂਰਾ ਖਤਰਾ ਉਠਾ ਕੇ ਕੰਮ ਕਰਦੇ ਇਹਨਾਂ ਮਜ਼ਦੂਰਾਂ ਦੇ ਇਸ ਬਣਦੇ ਹੱਕ ਲਈ ਸਭਨਾਂ ਜੱਥੇਬੰਦੀਆਂ ਨੂੰ ਸਿਆਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। 
ਕਾਮਰੇਡ ਵਿਜੇ ਕੁਮਾਰ ਪੰਜਾਬ ਮਿਊਸਿਪਲ ਕਾਰਪੋਰੇਸ਼ਨ ਸੀਵਰਮੈਨ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਹਨ ਅਤੇ ਉਹਨਾਂ ਦਾ ਮੋਬਾਈਲ ਨੰਬਰ ਹੈ: 94635 80837

Tuesday, 22 May 2018

ਆਲ ਇੰਡੀਆ ਆਂਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ ਦੀ ਮੀਟਿੰਗ ਹੋਈ

Tue, May 22, 2018 at 6:57 PM
 ਸਰਕਾਰ ਵੱਲੋਂ ਜਥੇਬੰਦੀ ਨੂੰ ਮੰਗਾਂ ਮੰਨਣ ਦਾ ਦਿੱਤਾ ਗਿਆ ਭਰੋਸਾ
ਮੋਗਾ/ਚੰਡੀਗੜ: 22 ਮਈ 2018: (ਮੁਲਾਜ਼ਮ ਸਕਰੀਨ ਬਿਊਰੋ)::
ਆਲ ਇੰਡਿਆ ਆਂਗਣਵਾੜੀ ਵਰਕਰਜ/ ਹੈਲਪਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਪੰਜਾਬ ਭਵਨ, ਚੰਡੀਗੜ ਵਿਖੇ ਹੋਈ।  ਮੀਟਿੰਗ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਜੰਗਲਾਤ ਮੰਤਰੀ ਧਰਮੌਸਤ ਸਿੰਘ ਓ. ਪੀ ਸੋਨੀ ਸਿੱਖਿਆ ਮੰਤਰੀ ਵੀ ਹਾਜ਼ਰ ਹੋਏ। ਮੀਟਿੰਗ ਵਿੱਚ ਯੂਨੀਅਨ ਵੱਲੋਂ ਮਿਲੀਅਨ ਵੇਜ ਦੀ ਮੰਗ ਕੀਤਾ ਗਈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਮਿਲੀਅਨ ਵੇਜ ਨਾ ਦੇਣਾ ਕਾਨੂੰਨੀ ਜੁਰਮ ਹੈ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਆਈ. ਸੀ. ਜੀ ਐਂਮ ਸਕੀਮ ਨੂੰ ਅਸੀਂ ਸਾਂਭਾਗੇ ਜੋ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਸੰਭਾਲਿਆ। ਉਸ ਵੀਡੀਓ ਦੀ ਸੀ.ਡੀ. ਵੀ ਤਿੰਨ ਮੈਂਬਰੀ ਕਮੇਟੀ ਨੂੰ ਦਿੱਤੀ ਗਈ। ਜਿਸਤੇ ਸਿਹਤ ਮੰਤਰੀ ਬਰਹਮ ਮਹਿੰਦਰਾ ਨੇ ਪੰਜਾਬ ਦੀ ਆਰਥਿਕ ਹਾਲਤ ਮਾੜੀ ਤੇ ਖਜ਼ਾਨਾ ਖਾਲੀ ਹੋਣ ਦੀ ਗੱਲ ਕਹੀ। ਪਰ ਸੂਬਾ ਪਰਧਾਨ ਸਰੋਜ ਛਪੜੀ ਵਾਲਾ ਨੇ ਕਿਹਾ ਅਸੀਂ 43 ਸਾਲ ਤੋਂ ਹੀ ਖਜ਼ਾਨਾ ਖਾਲੀ ਹੋਇਆ ਹੀ ਸੁਣ ਰਹੇ ਹਾਂ। ਜਦੋਂ ਕਾਂਗਰਸ ਦੀ ਸਰਕਾਰ ਜਾਏ ਤਾਂ ਅਕਾਲੀ-ਭਾਜਪਾ ਸਰਕਾਰ ਖਜਾਨਾ ਖਾਲੀ ਹੋਣ ਦਾ ਰੋਲਾ ਪਾਉਂਦੀ ਹੈ। ਅਸੀਂ ਕਹਿਣ ਨੂੰ ਆਂਗਣਵਾੜੀ ਵਰਕਰਜ਼ ਹਾਂ ਪਰ ਅਜੇ ਤੱਕ ਸਾਨੂੰ ਕਾਨੂੰਨੀ ਤੌਰ ਤੇ ਵਰਕਰਜ਼ ਨਹੀਂ ਮੰਨਿਆ ਗਿਆ। ਵਰਕਰ/ਹੈਲਪਰਜ ਨੂੰ ਤੁਹਾਡੇ ਆਪਣੇ ਵੱਲੋਂ ਕੀਤੇ ਵਾਅਦੇ ਅਨੁਸਾਰ ਮਿਲੀਅਨ ਵੇਜ ਦਿਤਾ ਜਾਵੇ ਤਾਂ ਸਿਹਤ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਜੂਨ ਦੇ ਪਹਿਲੇ ਹਫਤੇ ਹੀ ਤੁਹਾਡੇ ਨਾਲ ਮੀਟਿੰਗ ਕਰਕੇ ਇਸਦਾ ਹੱਲ ਕੱਢਿਆ ਜਾਵੇਗਾ ਅਤੇ ਵਾਧਾ ਕੀਤਾ ਜਾਵੇਗਾ। ਇਸ ਮੰਗ ਉਠਾਉਂਦੇ ਆਗੂਆਂ ਨੇ ਕਿਹਾ ਕਿ ਪਰੀ-ਨਰਸਰੀ ਕਲਾਸਾਂ 8 ਨਵੰਬਰ ਦੀ ਮੀਟਿੰਗ ਅਨੁਸਾਰ ਲਾਈਆਂ ਜਾਣ। ਜੋ ਪੱਤਰ ਜਾਰੀ ਹੋਇਆ ਉਹ ਇਸੇ ਤਾਂ ਚਲਾਏ ਜਾਣ ਤੇ ਪਰੀ ਨਰਸਰੀ ਦਾ ਕੰਮ ਆਂਗਣਵਾੜੀ ਵਰਕਰਜ ਤੋਂ ਕਰਵਾਇਆ ਜਾਵੇ। ਇਸ ਤੇ ਉਹਨਾਂ ਕਿਹਾ ਕਿ ਇਸ ਪੱਤਰ ਤੇ ਜਲਦੀ ਕਾਰਵਾਈ ਕੀਤੀ ਜਾਵੇਗਾ। ਜੰਗਲਾਤ ਮੰਤਰੀ ਧਰਮੋਸਤ ਸਿੰਘ ਨੇ ਕਿਹਾ ਕਿ ਆਂਗਣਵਾੜੀ ਸੈਂਟਰ ਵਿੱਚ ਬੱਚੇ ਆਉਂਦੇ ਹਨ ਉਹੀ ਬੱਚੇ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਹੁੰਦੇ ਹਨ ਉਹ ਸੈਂਟਰਾਂ ਵਿੱਚ ਹੀ ਰਹਿਣਗੇ ਅਤੇ 3 ਤੋਂ 6 ਸਾਲ ਤੱਕ ਦੇ ਬੱਚਿਆ ਨੂੰ ਤੁਰੰਤ ਆਂਗਣਵਾੜੀ ਸੈਂਟਰਾਂ ਵਿੱਚ ਭੇਜਿਆ ਜਾਵੇਗਾ। ਐਨ.ਜੀ.ਓ ਅਧੀਨ ਚੱਲ ਰਹੇ ਬਲਾਕਾ ਤੇ ਵੀ ਵਿਚਾਰ ਕੀਤਾ ਜਾਵੇਗਾ। ਮੀਟਿੰਗ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਦੇ ਡਾਇਰੈਕਟਰ ਕਵਿਤਾ ਮੋਹਨ ਸਿੰਘ ਜੀ ਸੂਬਾ ਸਕੱਤਰ ਸੁਨੀਲ ਕੌਹ ਬੇਦੀ, ਵਿੱਤ ਸਕੱਤਰ ਗੁਰਚਰਨ ਕੌਰ ਮੌਗਾ, ਡਿਪਟੀ ਸੱਤਰ ਬਲਵਿੰਦਰ ਕੌਰ ਖੌਸਾ, ਗੁਰਪਰੀਤ ਕੌਰ, ਗੁਰਦੀ ਕੌਰ, ਸ਼ਿੰਦਰ ਸੌਰ, ਪਿਆਰ ਕੋਰ, ਚਰਨਜੀਤ ਕੌਰ, ਨਿਰਮਲਜੀਤ ਕੌਰ ਅਤੇ ਮਨਜਿੰਦਰ ਕੌਰ ਆਦਿ ਸ਼ਾਮਿਲ ਹੋਏ। ਸੂਬਾ ਪਰਧਾਨ ਸਰੋਜ ਛੱਪੜੀ ਵਾਲਾ ਨੇ ਕਿਹਾ ਕਿ ਆਗਣਵਾੜੀ ਵਰਕਰਾਂ/ਹੈਲਪਰਾਂ ਵੱਲੋਂ ਜੋ ਐਮ.ਐਲ.ਏ ਤੇ ਡਿਪਟੀ ਕਮਿਸ਼ਨਰ ਰਾਹੀ ਸੀ.ਡੀ ਮੁੱਖ ਮੰਤਰੀ ਨੰ ਦੇਣ ਦਾ ਪਰੋਗਰਾਮ ਚੱਲ ਰਿਹਾ। ਇਹ ਮੰਗਾਂ ਨਾ ਮੰਨੇ ਜਾਣ ਤੱਕ ਇਹ ਸਿਲਸਿਲਾ ਇਸੇ ਤਰਾਂ ਚੱਲਦਾ ਰਹੇਗਾ।


ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਰੋਹ ਅਤੇ ਰੋਸ ਦਾ ਪ੍ਰਗਟਾਵਾ

Surinder Singh Bains WhatsApp on Sunday 1st March 2026 at 12:35 PM Regarding Rally  ਬਜਟ ਸੈਸ਼ਨ ਦੌਰਾਨ  11 ਮਾਰਚ ਨੂੰ ਮੋਹਾਲੀ ਵਿਖੇ ਰੋਸ ਰੈਲੀ ਦਾ ਐਲਾ...