ਕੋਰੋਨਾ ਖਿਲਾਫ ਜੰਗ ਵਿੱਚ ਹਰ ਸਰਗਰਮ ਸਹਿਯੋਗ ਦਾ ਭਰੋਸਾ ਵੀ ਦਿੱਤਾ
ਲੁਧਿਆਣਾ: 13 ਅਪ੍ਰੈਲ 2020: (ਐਮ ਐਸ ਭਾਟੀਆ//ਮੁਲਾਜ਼ਮ ਸਕਰੀਨ)::
ਕੋਰੋਨਾ ਵਾਇਰਸ ਕਾਰਨ ਫੈਲੀ ਮਹਾਮਾਰੀ ਕਾਰਨ ਕਿਰਤੀ ਵਰਗ ਦੀ ਜ਼ਿੰਦਗੀ ਕੀਤੇ ਜ਼ਿਆਦਾ ਔਖੀ ਹੋ ਗਈ ਹੈ। ਜੇਬ ਵਿੱਚ ਪੈਸੇ ਨਹੀਂ ਬਚੇ ਅਤੇ ਰਸੋਈ ਵਿੱਚ ਰਾਸ਼ਨ ਮੁੱਕ ਗਿਆ ਹੈ। ਉੱਤੋਂ ਸਰਕਾਰ ਨੇ ਤਨਖਾਹ ਵੀ ਪੂਰੀ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਸਿਰਫ 60 ਫ਼ੀਸਦੀ ਤਨਖਾਹ ਜਾਰੀ ਕੀਤੀ ਹੈ ਜਿਸ ਨਾਲ ਇੰਝ ਲੱਗਦਾ ਹੈ ਕਿ ਤਨਖਾਹ ਆਈ ਹੀ ਨਹੀਂ। ਏਟਕ ਨਾਲ ਸਬੰਧਤ ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਨੇ ਮੰਗ ਕੀਤੀ ਹੈ ਕਿ ਸਾਨੂੰ ਪੂਰੀ ਦੀ ਪੂਰੀ 100 ਫ਼ੀਸਦੀ ਤਨਖਾਹ ਜਾਰੀ ਕੀਤੀ ਜਾਵੇ। ਇਸਦੇ ਨਾਲ ਹੀ ਇਹਨਾਂ ਔਖੀਆਂ ਘੜੀਆਂ ਵਿੱਚ ਪਾਵਰਕੌਮ ਦੇ ਇਹਨਾ ਮੁਲਾਜ਼ਮਾਂ ਨੇ ਆਪਣੀ ਇੱਕ ਇੱਕ ਦਿਨ ਦੀ ਤਨਖਾਹ ਕੋਰੋਨਾ ਨਾਲ ਹੋ ਰਹੀ ਜੰਗ ਨਨ ਸਫਲ ਬਣਾਉਣ ਲਈ ਭੇਂਟ ਕੀਤੀ ਹੈ। ਇਹ ਜਾਣਕਾਰੀ ਸੂਬਾ ਸਕੱਤਰ ਜਸਪਾਲ ਸਿੰਘ ਅਤੇ ਬਲਬੀਰ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ। ਉਹਨਾਂ ਕਿਹਾ ਕਿ ਕੋਰੋਨਾ ਦੇ ਖਿਲਾਫ ਲੜੀ ਜਾ ਰਹੀ ਜੰਗ ਵਿੱਚ ਅਸੀਂ ਸਰਕਾਰ ਅਤੇ ਹੋਰ ਸੰਗਠਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਇਹਨਾਂ ਮੁਲਾਜ਼ਮਾਂ ਨੇ ਕਿਹਾ ਕਿ ਭਾਵੇਂ ਅਸੀਂ ਖੁਦ ਵੀ ਬਹੁਤ ਆਖੀਐ ਨਾਲ ਜੀਵਨ ਕੱਟ ਰਹੇ ਹਨ ਪਰ ਵਿਸ਼ਵ ਸੰਕਟ ਦੇ ਇਸ ਮੌਕੇ ਅਸੀਂ ਪੂਰੀ ਤਰਾਂ ਆਪਣੇ ਭਾਈਚਾਰੇ ਨਾਲ ਖੜੇ ਹਾਂ।
No comments:
Post a Comment