Surinder Singh Bains WhatsApp on Sunday 1st March 2026 at 12:35 PM Regarding Rally
ਬਜਟ ਸੈਸ਼ਨ ਦੌਰਾਨ 11 ਮਾਰਚ ਨੂੰ ਮੋਹਾਲੀ ਵਿਖੇ ਰੋਸ ਰੈਲੀ ਦਾ ਐਲਾਨ
Contact for News: Email: medialink32@gmail.com :Mobile: 99153 22407
Surinder Singh Bains WhatsApp on Sunday 1st March 2026 at 12:35 PM Regarding Rally
ਬਜਟ ਸੈਸ਼ਨ ਦੌਰਾਨ 11 ਮਾਰਚ ਨੂੰ ਮੋਹਾਲੀ ਵਿਖੇ ਰੋਸ ਰੈਲੀ ਦਾ ਐਲਾਨ
From Satish Sachdeva on Monday 22nd December 2025 at 17:58 Regarding Sukhwinder Leel
ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਕੀਤਾ ਜਾਣਾ ਹੈ ਵਿਸ਼ੇਸ਼ ਸਮਾਗਮ
ਨਾਟਕ ਕਲਾ ਵਿੱਚ ਨਾਮਣਾ ਖੱਟਣ ਵਾਲੇ, ਸਮਾਜ ਸੇਵਾ ਵਿੱਚ ਨਵੀਆਂ ਲੀਹਾਂ ਪਾਉਣ ਵਾਲੇ, ਅਧਿਆਪਨ ਦੀ ਸਾਧਨਾ ਲਗਾਤਾਰ ਕਰਦੇ ਰਹਿਣ ਵਾਲੇ ਅਗਾਂਹਵਧੂ ਸਾਥੀ ਸੁਖਵਿੰਦਰ ਲੀਲ 30 ਨਵੰਬਰ ਨੂੰ ਰਿਟਾਇਰ ਹੋ ਗਏ ਸਨ। ਉਹਨਾਂ ਨਾਲ ਸਬੰਧਤ ਉਹਨਾਂ ਦੀਆਂ ਖੂਬੀਆਂ ਦੀ ਚਰਚਾ ਅੱਜਕਲ੍ਹ ਵਿੱਚ ਹੀ ਵੱਖਰੇ ਤੌਰ ਤੇ ਵੀ ਕੀਤੀ ਜਾਵੇਗੀ। ਫਿਲਹਾਲ ਸਿਰਫ ਏਨਾ ਹੀ ਕਿ ਉਹਨਾਂ ਦਾ ਸਨਮਾਨ 25 ਦਸੰਬਰ ਨੂੰ ਕੀਤਾ ਜਾ ਰਿਹਾ ਹੈ।
ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਸਾਥੀ ਸੁਖਵਿੰਦਰ ਸਿੰਘ ਲੀਲ ਜ਼ਿਲ੍ਹਾ ਪ੍ਰਧਾਨ ਦੀ ਸਰਕਾਰੀ ਸੇਵਾ ਤੋਂ ਮੁਕਤੀ ਉਪਰੰਤ ਕੈਨਵੈਂਸ਼ਨ ਅਤੇ ਸਨਮਾਨ ਸਮਾਰੋਹ ਮਿਤੀ 25 ਦਸੰਬਰ 2025 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗਾ । ਇਸ ਸਮਾਗਮ ਦੇ ਮੁੱਖ ਬੁਲਾਰੇ ਸਾਥੀ ਭੁਪਿੰਦਰ ਵੜੈਚ ( ਸਾਬਕਾ ਸੂਬਾ ਪ੍ਰਧਾਨ , ਡੀ. ਐਮ. ਐਫ ) ਹੋਣਗੇ ।ਵੱਧ ਤੋਂ ਵੱਧ ਪੈਨਸ਼ਨਰ ਸਾਥੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ । ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਸਾਥੀ ਲਈ ਕੋਈ ਗਿਫ਼ਟ ਸਵੀਕਾਰ ਨਹੀਂ ਕੀਤਾ ਜਾਵੇਗਾ ਜੀ।
ਅੱਜਕਲ੍ਹ ਵਿੱਚ ਹੀ ਸਾਥੀ ਲੀਲ ਸੰਬੰਧੀ ਇੱਕ ਵਿਸ਼ੇਸ਼ ਲਿਖਤ ਦੀ ਵੀ ਉਡੀਕ ਰੱਖੋ। ਜਲਦੀ ਹੀ ਤੁਹਾਡੇ ਸਾਹਮਣੇ ਹੋਵੇਗੀ ਉਹਨਾਂ ਸੰਬੰਧੀ ਵਿਸ਼ੇਸ਼ ਲਿਖਤ।
WhatsApp Satish Sachdeva 17th December 2025 at 16:45 Regarding Pensioners Bhawan Meet
ਸੰਨ 2004 ਤੋਂ ਬੰਦ ਪਈਆਂ ਮੁਲਾਜ਼ਮ ਪੈਨਸ਼ਨਾਂ ਬਹਾਲ ਕੀਤੀਆਂ ਜਾਣ
ਪੈਨਸ਼ਨਰ ਇਨਫਰਮੇਸ਼ਨ ਸੈਂਟਰ ਮੈਨੋਜਮੈਂਟ ਕਮੇਟੀ (ਰਜਿ.) ਪੈਨਸ਼ਨਰ ਭਵਨ ਲੁਧਿਆਣਾ ਵਿਖੇ ਸ੍ਰੀ ਦਲੀਪ ਸਿੰਘ ਚੇਅਰਮੈਨ ਦੀ ਪ੍ਰਧਾਨਗੀ ਪੈਨਸ਼ਨਰ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸੋਮ ਨਾਥ ਸ਼ਰਮਾ ਸੇਵਾ ਮੁਕਤ ਸੈਂਟਰ ਹੈੱਡ ਟੀਚਰ (ਪੰਜਾਬ ਸਿੱਖਿਆ ਵਿਭਾਗ) ਸ਼ਾਮਲ ਹੋਏ। ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਅਹੁਦੇਦਾਰਾਂ/ਮੈਂਬਰਾਂ ਅਤੇ ਪੈਨਸ਼ਨਰ ਸਾਥੀਆਂ ਨੇ ਭਾਗ ਲਿਆ।
ਸ਼੍ਰੀ ਨਿਰਮਲ ਸਿੰਘ ਲਲਤੋਂ ਜਨਰਲ ਸਕੱਤਰ ਵੱਲੋਂ ਸਟੇਜ ਦੀ ਸੇਵਾ ਨਿਭਾਉਂਦੇ ਹੋਏ ਪੈਨਸ਼ਨਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਸ ਤਰਾਂ ਡੀ ਐਸ ਨਾਕਰਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਮਾਣਯੋਗ ਹਾਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਲਗਾਤਾਰ 4 ਸਾਲ ਪੈਨਸ਼ਨ ਸਬੰਧੀ ਲੜਾਈ ਅਦਾਲਤਾਂ ਵਿੱਚ ਲੜੀ ਗਈ ਜੋ ਕਿ ਭਾਰਤ ਸਰਕਾਰ ਵੱਲੋਂ ਪੈਨਸ਼ਨਰਾਂ ਦੀ ਪੈਨਸ਼ਨ ਬੰਦ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਸੀ ਉਸਨੂੰ ਮਾਣਯੋਗ ਸੁਪਰੀਮ ਕੋਰਟ ਵਿਚੋਂ ਰੱਦ ਕਰਵਾ ਕੇ ਭਾਰਤ ਦੇ ਚੀਫ ਜਸਟਿਸ ਸ਼੍ਰੀ ਚੰਦਰ ਚੂੜ੍ਹ ਦੀ ਅਗਵਾਈ ਹੇਠ ਬਣੇ ਫੁੱਲ ਬੈਂਚ ਨੇ ਪੈਨਸ਼ਨ ਨੂੰ ਜਾਰੀ ਰੱਖਣ ਲਈ ਹੁਕਮ ਜਾਰੀ ਕੀਤੇ ਅਤੇ ਨਾਲ ਹੀ ਭਾਰਤ ਸਰਕਾਰ ਨੂੰ ਕਿਹਾ ਕਿ ਪੈਨਸ਼ਨ ਮੁਲਾਜ਼ਮਾਂ ਦਾ ਹੱਕ ਹੈ। ਇਹ ਕੋਈ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਖੈਰਾਤ ਨਹੀਂ ਦਿੱਤੀ ਜਾਂਦੀ। ਮੁਲਾਜ਼ਮ ਆਪਣੀ ਸਾਰੀ ਜ਼ਿੰਦਗੀ ਸਰਕਾਰ ਦੀ ਸੇਵਾ ਵਿੱਚ ਲਗਾ ਕੇ ਪਬਲਿਕ ਲਈ ਕੰਮ ਕਰਦੇ ਹਨ। ਇਸ ਲਈ ਮੁਲਾਜ਼ਮਾਂ ਨੂੰ ਪੈਨਸ਼ਨ ਮਿਲਣੀ ਬਹੁਤ ਹੀ ਜ਼ਰੂਰੀ ਹੈ। ਇਹ ਫੈਸਲਾ 17 ਦਸੰਬਰ 1982 ਨੂੰ ਦਿੱਤਾ ਗਿਆ ਸੀ।
ਸਮਾਗਮ ਵਿੱਚ ਸ਼ਾਮਲ ਹੋਏ ਵੱਖ-ਵੱਖ ਬੁਲਾਰਿਆਂ ਵੱਲੋਂ ਚੀਫ ਜਸਟਿਸ ਸ਼੍ਰੀ ਚੰਦਰ ਚੂਹੜ ਅਤੇ ਡੀ ਐਸ ਨਾਕਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਮੌਜੂਦਾ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਕਿ ਮੁਲਾਜ਼ਮਾਂ ਦੀ ਪੈਨਸ਼ਨ ਜੋ ਸਾਲ 2004 ਤੋਂ ਬੰਦ ਕੀਤੀ ਗਈ ਹੈ ਉਸਨੂੰ ਬਹਾਲ ਕੀਤਾ ਜਾਵੇ ਅਤੇ ਪੈਨਸ਼ਨਰਾਂ ਦੀਆਂ ਲੰਬਤ ਪਈਆਂ ਮੰਗਾਂ ਵੱਲ ਖਾਸ ਕਰਕੇ ਮਹਿੰਗਾਈ ਭੱਤਾ ਕੇਂਦਰ ਸਰਕਾਰ ਦੀ ਤਰਜ਼ ਤੇ ਜੋ ਸਰਕਾਰ ਵੱਲੋਂ ਰੋਕਿਆ ਗਿਆ ਹੈ ਉਸਨੂੰ ਜਾਰੀ ਕੀਤਾ ਜਾਵੇ।
ਅੱਜ ਦੇ ਸਮਾਗਮ ਵਿੱਚ ਸ਼੍ਰੀ ਮੇਜਰ ਸਿੰਘ ਨੱਤ ਸੀਨੀਅਰ ਵਾਈਸ ਚੇਅਰਮੈਨ, ਸ਼੍ਰੀ ਐਚ ਐਸ ਮਾਂਗਟ ਸੀਨੀਅਰ ਵਾਈਸ ਚੇਅਰਮੈਨ ਸ਼੍ਰੀ ਸ਼ੁਸ਼ੀਲ ਕੁਮਾਰ ਜੀ ਮੁੱਖ ਸਲਾਹਕਾਰ ਸ਼੍ਰੀ ਰਾਜਿੰਦਰ ਕੁਮਾਰ ਜੀ ਵਿੱਤ ਸਕੱਤਰ , ਸ਼੍ਰੀ ਰਾਜਿੰਦਰ ਸਿੰਘ ਲਲਤੋਂ , ਦੀਪਇੰਦਰ ਸਿੰਘ, ਵੀ ਸੀ ਪੁਰੀ, ਹਰਦੁਆਰੀ ਲਾਲ ਸ਼ਰਮਾ ਸਾਰੇ ਵਾਈਸ ਚੇਅਰਮੈਨ, ਸ਼੍ਰੀ ਵਿਜੇ ਮਰਜਾਰਾ, ਨਰਿੰਦਰ ਪਾਲ ਸ਼ਰਮਾ , ਸੁਦਾਗਰ ਸਿੰਘ, ਸ਼੍ਰੀ ਪਰਗਟ ਸਿੰਘ ਗਰੇਵਾਲ,ਦਲਜੀਤ ਸਿੰਘ, ਦਰਸ਼ਨ ਸਿੰਘ ਓਟਾਲਾਂ, ਸ਼ਾਮ ਸੁੰਦਰ ਸ਼ਰਮਾ ਮੱਖਣ ਸਿੰਘ ਜੁਡੀਸ਼ਰੀ ਤੋਂ ਕੁਲਭੂਸ਼ਨ, ਮਦਨ ਲਾਲ ਸ਼ਰਮਾ,ਪਵਿੱਤਰ ਸਿੰਘ, ਅਵਤਾਰ ਸਿੰਘ, ਗੁਰਦਿਆਲ ਸਿੰਘ,ਕੁਲਦੀਪ ਸਿੰਘ, ਕੈਨੇਡਾ ਤੋ ਪਹੁੰਚੇ ਸਤੀਸ਼ ਸਚਦੇਵਾ, ਜੀ ਨੂੰ ਪੈਨਸ਼ਰ ਭਵਨ ਲੁਧਿਆਣਾ ਵਲੋਂ ਵਿੱਤੀ ਸਹਾਇਤਾ ਦੇਣ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਵੱਡੀ ਗਿਣਤੀ ਵਿੱਚ ਪੈਨਸ਼ਨਰ ਸ਼੍ਰੀ ਅਨੋਖ ਸਿੰਘ ਜੀ ਜਸਪਾਲ ਸਿੰਘ , ਰਾਮਪ੍ਰਕਾਸ਼ ਜੀ ਮੈਡਮ ਸੰਤੋਸ਼ ਭਾਟੀਆ ਜੀ,ਮੈਡਮ ਸਲੇਮਪੁਰੀ ਜੀ ਸਾਥਣਾਂ ਸਮੇਤ ਸ਼ਾਮਲ ਹੋਏ, ਅੰਤ ਵਿੱਚ ਚੇਅਰਮੈਨ ਪੈਨਸ਼ਨਰ ਭਵਨ ਲੁਧਿਆਣਾ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ, ਚਾਹ ਬਰੈਡ ਪਕੌੜਿਆਂ ਦਾ ਲੰਗਰ ਸਾਰਾ ਦਿਨ ਚੱਲਦਾ ਰਿਹਾ।
ਪੰਜਾਬ ਸਰਕਾਰ ਵਾਰ-ਵਾਰ ਆਪਣਾ ਰਹੀ ਹੈ ਨਿਜੀਕਰਨ ਦੇ ਹਰਬੇ-ਰੇਸ਼ਮ ਸਿੰਘ ਗਿੱਲ
Received on Sunday 19th October 2025 at 12:08 PM WhatsApp Regarding Union Meeting
ਗੁਰੂ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਲਾਗੂ ਕਰਨ ਵੱਲ ਵੀ ਕਦਮ ਵਧਾਉਣਾ ਜ਼ਰੂਰੀ
ਹਿੰਦੁਸਤਾਨ ਯੂਨੀਲੀਵਰ ਇੰਪਲਾਇਜ਼ ਯੂਨੀਅਨ ਰਜਿ:27 ਨੇ ਪੰਜਾਬ ਦੇ ਸਮੂਹ ਲੋਕਾਂ ਨੂੰ ਦੀਵਾਲ਼ੀ, ਬੰਦੀ ਛੋੜ ਦਿਵਸ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆਂ ਸੱਦਾ ਦਿੱਤਾ ਹੈ ਕਿ ਉਹ ਵਾਤਾਵਰਨ ਨੂੰ ਸਾਫ ਰੱਖਣ ਤੇ ਪੌਦੇ ਲਗਾ ਕੇ ਗਰੀਨ ਦੀਵਾਲ਼ੀ ਮਨਾਉਣ ਤੇ ਹਾਕਮਾਂ ਦੀਆਂ ਬੁਰੀਆਂ ਨੀਤੀਆਂ ਅਵਾਜ਼ ਬੁਲੰਦ ਕਰਨ
ਮੀਟਿੰਗ ਤੋਂ ਬਾਅਦ ਜਾਰੀ ਬਿਆਨ 'ਚ ਮੋਹਨ ਸਿੰਘ (ਪ੍ਰਧਾਨ) ਸੰਦੀਪ ਕੁਮਾਰ (ਜਰਨਲ ਸੈਕਟਰੀ) ਜੈ ਭਗਵਾਨ ਸ਼ਰਮਾ (ਕੈਸ਼ੀਅਰ) ਹਿੰਦੁਸਤਾਨ ਯੂਨੀਲੀਵਰ ਇੰਪਲਾਇਜ਼ ਯੂਨੀਅਨ ਰਜਿ:27 ਦੇ ਜਗਮੋਹਨ ਸਿੰਘ, ਜਨਰਲ ਸਕੱਤਰ ਸੰਦੀਪ ਕੁਮਾਰ ਤੇ ਕੈਸ਼ੀਅਰ ਜੈ ਭਗਵਾਨ ਸ਼ਰਮਾ ਕੁਲਰੀਆਂ ਨੇ ਕਿਹਾ ਕਿ ਇਨ੍ਹਾਂ ਤਿਉਹਾਰਾਂ ਦੀ ਲੋਕਾਂ ਨੂੰ ਬੜੀ ਉਤਸੁਕਤਾ ਨਾਲ ਉਡੀਕ ਰਹਿੰਦੀ ਹੈ ਪਰ ਕੁਝ ਮੁਨਾਫਾਖੋਰ ਇਸ ਤਿਉਹਾਰ ਮੌਕੇ ਮਿਲਾਵਟ ਵਾਲੀਆਂ ਮਿਠਾਈਆਂ ਵੇਚ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹਨ। ਇਸ ਲਈ ਸਰਕਾਰ ਨੂੰ ਇਸ ਸੰਬੰਧ ਵਿੱਚ ਉਚੇਚੇ ਕਦਮ ਚੁੱਕਣੇ ਚਾਹੀਦੇ ਹਨ
ਇਹਨਾਂ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਸ੍ਰੀ ਹਰਗੋਬਿੰਦ ਸਿੰਘ ਜੀ ਵੱਲੋਂ ਦਿੱਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਲਾਗੂ ਕਰਨਾ ਵਾਲੇ ਪਾਸੇ ਵੀ ਅੱਗੇ ਵਧਣਾ ਹੋਵੇਗਾ। ਉਹਨਾਂ ਚੇਤੇ ਕਰਵਾਇਆ ਕਿ ਹਾਕਮਾਂ ਦੀਆਂ ਗਲਤ ਨੀਤੀਆਂ ਕਾਰਨ ਜਨਤਾ ਦਾ ਵੱਡਾ ਹਿੱਸਾ ਭੁੱਖਾ ਸੌਂਦਾ ਹੈ ਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਵੀ ਨੀ ਮਿਲਦੀਆਂ
ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਦਿਵਸ ਮੌਕੇ ਸਮੂਹ ਕਿਰਤੀਆਂ ਨੂੰ ਕਿਰਤ ਦੀ ਲੁੱਟ ਵਿਰੁੱਧ ਵੀ ਉੱਠਣਾ ਹੋਵੇਗਾ। ਤਾਂ ਹੀ ਇਸ ਦਿਨ ਨੂੰ ਸੱਚੀ ਭਾਵਨਾ ਨਾਲ ਮਨਾਇਆ ਜਾ ਸਕੇਗਾ।
ਅੰਤ ਵਿਚ ਉਨ੍ਹਾਂ ਕਿਹਾ ਜੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਹਰ ਘਰ ਵਿੱਚ ਚਿਰਾਗ਼ ਬਲਣ, ਹਰ ਘਰ ਖੁਸ਼ੀਆਂ ਹੋਵਣ, ਤਿਉਹਾਰਾਂ ਮੌਕੇ ਕੋਈ ਤਰਸੇ ਨਾ ਤਾਂ ਲਾਜ਼ਮੀ ਹੀ ਇਸ ਲੁਟੇਰੇ ਨਿਜ਼ਾਮ ਦੇ ਖਿਲਾਫ ਚਾਨਣ ਦਾ ਦੀਵਾ ਬਾਲਣਾ ਹੋਵੇਗਾ। ਇਸ ਹੇਨਰੀ ਅਤੇ ਇਸ ਬੇਇਨਸਾਫ਼ੀ ਵਿਰੁੱਧ ਲੜਨ ਲਈ ਵੀ ਦੀਵਾਲੀ ਮੌਕੇ ਅਹਿਦ ਕਰਨਾ ਚਾਹੀਦਾ ਹੈ।
ਅੰਤ ਵਿੱਚ ਸੰਤਰਾਮ ਉਦਾਸੀ ਦੀਆਂ ਕੁਝ ਸਤਰਾਂ:
ਐਵੇਂ ਕਾਗਜਾਂ ਦੇ ਰਾਵਣਾ ਨੂੰ ਸਾੜ ਕੀ ਬਣੇ ।
ਤੀਰ ਤੀਲਾਂ ਦੇ ਕਮਾਨ ਵਿਚ ਚਾੜ੍ਹ ਕੀ ਬਣੇ ।
ਕੋਈ ਉੱਠੇ ਹਨੂੰਮਾਨ, ਕਰੇ ਯੁੱਧ ਦਾ ਐਲਾਨ ।
ਮੂਹਰੇ ਆਉਣ ਵਾਲੇ ਸਾਗਰਾਂ ਦੀ ਹਿੱਕ ਪਾੜੀਏ ।
ਏਸ ਯੁੱਗ ਦਿਆਂ ਰਾਵਣਾ ਦੀ ਹਿੱਕ ਸਾੜੀਏ ।
Received From GSM on Thursday 9th October 2025 at 16:28 Regarding PowerCom Dharna
ਬਿਜਲੀ ਅਦਾਰੇ ਦੀਆਂ ਜਾਇਦਾਦਾਂ ਵੇਚਣ 'ਤੇ ਮੁਲਾਜ਼ਮ ਆਏ ਰੋਹ ਵਿੱਚ
ਪਰਾਲੀ ਸਾੜਨ ਵਾਲਿਆਂ ਖਿਲਾਫ਼ ਕਾਰਵਾਈ ਲਈ ਲਗਾਈਆਂ ਡਿਊਟੀਆਂ ਵਿਰੁੱਧ ਵੀ ਸਫਲ ਐਕਸ਼ਨ
12 ਅਕਤੂਬਰ ਦੀ ਸਾਂਝੀ ਮੀਟਿੰਗ ਚ ਲਏ ਫੈਸਲੇ ਨੂੰ ਇਨ ਬਿਨ ਲਾਗੂ ਕਰਾਂਗੇ : ਮਹਿਦੂਦਾਂ, ਪਾਲੀ, ਰਾਮਗੜ੍ਹ
ਬਿਜਲੀ ਮੁਲਾਜ਼ਮਾਂ ਨੇ ਅੱਜ ਪੰਜਾਬ ਭਰ 'ਚ ਪਾਵਰਕਾਮ ਅਦਾਰੇ ਦੀਆਂ ਬਹੁਤ ਕੀਮਤੀ ਜਾਇਦਾਦਾਂ ਨੂੰ ਵੇਚਣ ਅਤੇ ਜੋ ਕਈ ਦਹਾਕੇ ਝੋਨੇ ਦੀ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਲਗਾਈਆਂ ਡਿਊਟੀਆਂ ਦਾ ਵਿਰੋਧ ਕਰਦਿਆਂ ਰੋਸ ਰੈਲੀਆਂ ਕੀਤੀਆਂ। ਬਿਜਲੀ ਮੁਲਾਜ਼ਮ ਏਕਤਾ ਮੰਚ, ਜੁਆਇੰਟ ਫੋਰਮ, ਏ ਓ ਜੇ ਈ, ਪਾਵਰ ਕਾਮ ਐਂਡ ਟਰਾਂਸਕੋ ਪੈਨਸ਼ਨਜ ਯੂਨੀਅਨ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਦੇ ਸਾਂਝੇ ਸਾਡੇ ਉੱਤੇ ਸੁੰਦਰ ਨਗਰ ਡਵੀਜ਼ਨ ਅਤੇ ਪੀ ਐਂਡ ਐਮ ਮਿਲਰਗੰਜ ਡਵੀਜ਼ਨ ਵਿੱਚ ਟੀ ਐਸ ਯੂ ਦੇ ਸੂਬਾ ਜਥੇਬੰਦਕ ਸਕੱਤਰ ਰਘਵੀਰ ਸਿੰਘ ਰਾਮਗੜ੍ਹ, ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਡਿਪਟੀ ਜਨਰਲ ਸਕੱਤਰ ਰਛਪਾਲ ਸਿੰਘ ਪਾਲੀ ਤੇ ਡਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ, ਏ ਓ ਜੇ ਈ ਦੇ ਇੰਜ ਜਗਤਾਰ ਸਿੰਘ, ਪਾਵਰ ਕਾਮ ਐਂਡ ਟਰਾਂਸਕੋ ਪੈਨਸ਼ਨਜ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਵੱਲੋਂ ਗੇਟ ਰੈਲੀ ਕਰਦਿਆਂ ਦੋਵਾਂ ਫੈਸਲਿਆਂ ਨੂੰ ਵਾਪਸ ਲੈਣ ਦੋ ਮੰਗ ਕੀਤੀ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਦਾਰੇ ਦੀਆਂ ਬੇਸਕੀਮਤੀ ਜਾਇਦਾਦਾਂ ਵੇਚਣ ਦੀ ਮਾੜੀ ਨੀਅਤ ਦਾ ਤਿਆਗ ਨਾ ਕੀਤਾ ਅਤੇ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਲਗਾਈਆਂ ਡਿਊਟੀਆਂ ਦੇ ਫੈਸਲੇ ਨੂੰ ਰੱਦ ਨਾ ਕੀਤਾ ਤਾਂ ਅਸੀਂ ਤਿੱਖਾ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਾਂਗੇ।
ਇਸਦੇ ਨਾਲ ਹੀ ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ 12 ਅਕਤੂਬਰ ਦੀ ਸਾਂਝੀ ਮੀਟਿੰਗ ਵਿੱਚ ਆਗੂਆਂ ਵੱਲੋਂ ਜੋ ਵੀ ਪ੍ਰੋਗਰਾਮ ਦਿੱਤਾ ਗਿਆ ਉਸਨੂੰ ਇਨ ਬਿਨ ਲਾਗੂ ਕੀਤਾ ਜਾਵੇਗਾ। ਇਸ ਮੌਕੇ ਦੀਪਕ ਕੁਮਾਰ, ਮੇਵਾ ਸਿੰਘ, ਕਰਤਾਰ ਸਿੰਘ, ਪ੍ਰਕਾਸ਼ ਚੰਦ, ਅਮਰਜੀਤ ਸਿੰਘ, ਧਰਮਿੰਦਰ, ਹਰਪਾਲ ਸਿੰਘ, ਰਾਮਦਾਸ, ਜਸਵਿੰਦਰ ਸਿੰਘ, ਗੌਰਵ ਕੁਮਾਰ, ਧਰਮਪਾਲ, ਕਮਲਜੀਤ ਸਿੰਘ, ਕਮਲਦੀਪ ਸਿੰਘ, ਹਿਰਦੇ ਰਾਮ, ਹਰਫੂਲ ਮਸੀਹ, ਨਰਿੰਦਰ ਸਿੰਘ, ਰਾਕੇਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।
ਇਹਨਾਂ ਰੈਲੀਆਂ ਤੋਂ ਬਾਅਦ ਸਰਕਾਰ ਆਪਣੀਆਂ ਨੀਤੀਆਂ ਅਤੇ ਨੀਅਤਾਂ ਵਿੱਚ ਕੁਝ ਤਬਦੀਲੀ ਕਰਦੀ ਹੈ ਜਾਂ ਨਹੀਂ ਇਸਦਾ ਪਤਾ ਬਹੁਤ ਛੇਤੀ ਲੱਗ ਜਾਵੇਗਾ। ਮੁਲਾਜ਼ਮ ਪੂਰੀ ਤਰ੍ਹਾਂ ਵੱਡੇ ਐਕਸ਼ਨ ਲਈ ਵੀ ਤਿਆਰ ਹਨ।
Received From MSB on Tuesday 7th October 2025 at 11:07 AM Regarding PAU Dharna
ਪੈਨਸ਼ਨਰਾਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ
ਅੱਜ ਪੀਏਯੂ ਪੈਨਸ਼ਨਰਜ਼ ਅਤੇ ਰਿਟਾਇਰੀਜ ਵੈਲਫੇਅਰ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਾਰਜਕਾਰਨੀ ਦੀ ਇੱਕ ਹੰਗਾਮੀ ਮੀਟਿੰਗ ਕੀਤੀ, ਜਿਸ ਵਿੱਚ 9 ਅਕਤੂਬਰ ਨੂੰ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ। ਪ੍ਰੈਸ ਦੇ ਨਾਂ ਇੱਕ ਨੋਟ ਜਾਰੀ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਡੀ ਪੀ ਮੌੜ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਦੋ ਮਹੀਨਿਆਂ ਤੋਂ ਪੈਨਸ਼ਨ ਅਤੇ ਤਨਖਾਹਾਂ ਲਈ ਕੋਈ ਵੀ ਪੈਸਾ ਦੇਣ ਤੋਂ ਇਨਕਾਰੀ ਹੈ ਅਤੇ ਤੀਜੇ ਮਹੀਨੇ ਅਕਤੂਬਰ ਵਿੱਚ ਵੀ ਇਸ ਦੀ ਕੋਈ ਉਮੀਦ ਨਹੀਂ। ਉਹਨਾਂ ਕਿਹਾ ਕਿ ਪੈਨਸ਼ਨ ਅਤੇ ਤਨਖਾਹਾਂ ਤੋਂ ਇਲਾਵਾ ਪੈਨਸ਼ਨਰ ਦਾ 1.1.2016 ਤੋਂ ਸੋਧੇ ਹੋਏ ਸਕੇਲਾਂ ਦਾ ਏਰੀਅਰ, ਵਧੇ ਹੋਏ ਸਕੇਲਾਂ ਵਿੱਚ ਲੀਵ ਇਨਕੈਸ਼ਮੈਂਟ ਦਾ ਏਰੀਅਰ ਜੋ ਕਿ ਪੰਜਾਬ ਸਰਕਾਰ ਅਤੇ ਦੂਸਰੇ ਅਦਾਰਿਆਂ ਵਿੱਚ ਪਹਿਲੀ ਅਪ੍ਰੈਲ 2025 ਤੋਂ ਲਗਾਤਾਰ ਮਿਲ ਰਿਹਾ ਹੈ, ਵੀ ਪੀਏਯੂ ਦੇ ਪੈਨਸ਼ਨਰ ਨੂੰ ਪੰਜਾਬ ਸਰਕਾਰ ਦੇਣ ਤੋਂ ਇਨਕਾਰੀ ਹੈ ਅਤੇ ਇਸ ਲਈ ਪੀਏਯੂ ਨੂੰ ਕੋਈ ਫੰਡ ਜਾਰੀ ਨਹੀਂ ਕੀਤੇ ਜਾ ਰਹੇ । ਉਹਨਾਂ ਅੱਗੇ ਕਿਹਾ ਕਿ ਪੀਏਯੂ ਪੈਨਸ਼ਨਰ ਦੇ ਮੈਡੀਕਲ ਬਿੱਲ ਵੀ ਮਹੀਨਿਆਂ ਅਤੇ ਸਾਲਾਂ ਬੱਧੀ ਲਟਕ ਰਹੇ ਹਨ , ਜੁਲਾਈ 2025 ਵਿੱਚ ਮਿਲਣ ਵਾਲਾ ਐਲ.ਟੀ.ਏ ਵੀ ਨਹੀਂ ਦਿੱਤਾ ਗਿਆ, ਜਿਸ ਕਰਕੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਹੈ। ਇਸ ਲਈ ਐਸੋਸੀਏਸ਼ਨ 9 ਅਕਤੂਬਰ ਨੂੰ ਪੀਏਯੂ ਦੇ ਥਾਪਰ ਹਾਲ ਦੇ ਸਾਹਮਣੇ ਵਿਸ਼ਾਲ ਧਰਨਾ ਲਾ ਕੇ ਆਪਣੇ ਗੁੱਸੇ ਦਾ ਇਜ਼ਹਾਰ ਕਰੇਗੀ। ਮੀਟਿੰਗ ਦੌਰਾਨ ਕਾਮਰੇਡ ਜੋਗਿੰਦਰ ਰਾਮ, ਜੈਪਾਲ, ਸਤਨਾਮ ਸਿੰਘ, ਗੁਲਸ਼ਨ ਰਾਏ, ਨਿਤਿਆ ਨੰਦ, ਪ੍ਰੀਤਮ ਸਿੰਘ,ਰਾਮ ਨਾਥ ਅਤੇ ਇਕਬਾਲ ਸਿੰਘ ਨੇ ਆਪਣੇ ਵਿਚਾਰ ਰੱਖੇ। ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਰਾਜਪਾਲ ਵਰਮਾ, ਸੁਖਪਾਲ ਸਿੰਘ, ਪਾਲ ਰਾਮ, ਭਰਪੂਰ ਸਿੰਘ, ਸ਼ਿਵ ਕੁਮਾਰ, ਅਮਰੀਕ ਸਿੰਘ, ਰਾਧੇ ਸ਼ਾਮ, ਦੇਸ ਰਾਜ, ਅਨੂਪ ਕੁਮਾਰ ਅਤੇ ਧਰਮ ਸਿੰਘ ਆਦਿ ਵੀ ਹਾਜ਼ਰ ਸਨ।
Surinder Singh Bains WhatsApp on Sunday 1st March 2026 at 12:35 PM Regarding Rally ਬਜਟ ਸੈਸ਼ਨ ਦੌਰਾਨ 11 ਮਾਰਚ ਨੂੰ ਮੋਹਾਲੀ ਵਿਖੇ ਰੋਸ ਰੈਲੀ ਦਾ ਐਲਾ...