From Satish Sachdeva on Monday 22nd December 2025 at 17:58 Regarding Sukhwinder Leel
ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਕੀਤਾ ਜਾਣਾ ਹੈ ਵਿਸ਼ੇਸ਼ ਸਮਾਗਮ
ਲੁਧਿਆਣਾ: 22 ਦਸੰਬਰ 2025: (ਸਤੀਸ਼ ਸਚਦੇਵਾ//ਮੁਲਾਜ਼ਮ ਸਕਰੀਨ ਡੈਸਕ)::
ਨਾਟਕ ਕਲਾ ਵਿੱਚ ਨਾਮਣਾ ਖੱਟਣ ਵਾਲੇ, ਸਮਾਜ ਸੇਵਾ ਵਿੱਚ ਨਵੀਆਂ ਲੀਹਾਂ ਪਾਉਣ ਵਾਲੇ, ਅਧਿਆਪਨ ਦੀ ਸਾਧਨਾ ਲਗਾਤਾਰ ਕਰਦੇ ਰਹਿਣ ਵਾਲੇ ਅਗਾਂਹਵਧੂ ਸਾਥੀ ਸੁਖਵਿੰਦਰ ਲੀਲ 30 ਨਵੰਬਰ ਨੂੰ ਰਿਟਾਇਰ ਹੋ ਗਏ ਸਨ। ਉਹਨਾਂ ਨਾਲ ਸਬੰਧਤ ਉਹਨਾਂ ਦੀਆਂ ਖੂਬੀਆਂ ਦੀ ਚਰਚਾ ਅੱਜਕਲ੍ਹ ਵਿੱਚ ਹੀ ਵੱਖਰੇ ਤੌਰ ਤੇ ਵੀ ਕੀਤੀ ਜਾਵੇਗੀ। ਫਿਲਹਾਲ ਸਿਰਫ ਏਨਾ ਹੀ ਕਿ ਉਹਨਾਂ ਦਾ ਸਨਮਾਨ 25 ਦਸੰਬਰ ਨੂੰ ਕੀਤਾ ਜਾ ਰਿਹਾ ਹੈ।
ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਸਾਥੀ ਸੁਖਵਿੰਦਰ ਸਿੰਘ ਲੀਲ ਜ਼ਿਲ੍ਹਾ ਪ੍ਰਧਾਨ ਦੀ ਸਰਕਾਰੀ ਸੇਵਾ ਤੋਂ ਮੁਕਤੀ ਉਪਰੰਤ ਕੈਨਵੈਂਸ਼ਨ ਅਤੇ ਸਨਮਾਨ ਸਮਾਰੋਹ ਮਿਤੀ 25 ਦਸੰਬਰ 2025 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗਾ । ਇਸ ਸਮਾਗਮ ਦੇ ਮੁੱਖ ਬੁਲਾਰੇ ਸਾਥੀ ਭੁਪਿੰਦਰ ਵੜੈਚ ( ਸਾਬਕਾ ਸੂਬਾ ਪ੍ਰਧਾਨ , ਡੀ. ਐਮ. ਐਫ ) ਹੋਣਗੇ ।ਵੱਧ ਤੋਂ ਵੱਧ ਪੈਨਸ਼ਨਰ ਸਾਥੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ । ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਸਾਥੀ ਲਈ ਕੋਈ ਗਿਫ਼ਟ ਸਵੀਕਾਰ ਨਹੀਂ ਕੀਤਾ ਜਾਵੇਗਾ ਜੀ।
ਅੱਜਕਲ੍ਹ ਵਿੱਚ ਹੀ ਸਾਥੀ ਲੀਲ ਸੰਬੰਧੀ ਇੱਕ ਵਿਸ਼ੇਸ਼ ਲਿਖਤ ਦੀ ਵੀ ਉਡੀਕ ਰੱਖੋ। ਜਲਦੀ ਹੀ ਤੁਹਾਡੇ ਸਾਹਮਣੇ ਹੋਵੇਗੀ ਉਹਨਾਂ ਸੰਬੰਧੀ ਵਿਸ਼ੇਸ਼ ਲਿਖਤ।

No comments:
Post a Comment