ਸਾਂਝੀ ਸਿੱਖਿਆ ਪ੍ਰਣਾਲੀ' ਵਿਸ਼ੇ ਉੱਤੇ ਸੈਮੀਨਾਰ ਵਿੱਚ ਅਹਿਮ ਮੁੱਦੇ
Friday, 30 September 2022
ਸਰਕਾਰੀ ਸਕੂਲਾਂ ਦੇ ਸਰਕਾਰੀਕਰਨ ਦੀ 65ਵੀਂ ਵਰ੍ਹੇ ਗੰਢ ਮਨਾਈ
DTF ਲੁਧਿਆਣਾ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ
30th September 2022 at 02:00 PM
ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਸੂਚੀਬੱਧ ਏਜੰਡਿਆਂ ਉੱਪਰ ਕੀਤੀ ਗੰਭੀਰ ਚਰਚਾ
ਲੁਧਿਆਣਾ: 30 ਸਤੰਬਰ 2022: (ਮੁਲਾਜ਼ਮ ਸਕਰੀਨ ਬਿਊਰੋ)::
ਇਹਨਾਂ ਵਿੱਚ ਮਿਡਲ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਸਿੰਗਲ ਅਧਿਆਪਕ ਵਾਲੇ ਸਕੂਲਾਂ ਵਿੱਚ ਅਧਿਆਪਕਾਂ ਦੇ ਪ੍ਰਬੰਧ ਕਰਨ, 3704 ਅਧਿਆਪਕਾਂ ਦੀ ਦਫ਼ਤਰ ਵਿੱਚ ਹਾਜ਼ਰੀ ਸਮੇਂ ਦੀ ਤਨਕਾਹ ਕਢਵਾਉਣ, ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਸ਼ਿਫ਼ਟ ਹੋਏ ਅਧਿਆਪਕਾਂ ਦੀ ਤਨਖਾਹ ਅਨਾਮਲੀ ਦੂਰ ਕਰਨ ਸਬੰਧੀ ਮਸਲੇ ਵਿਚਾਰੇ ਗਏ। ਡੀ. ਈ. ਓ. ਵੱਲੋਂ ਇਹਨਾਂ ਨੂੰ ਹੱਲ ਕਰਰਨ ਦਾ ਭਰੋਸਾ ਦਿੱਤਾ ਗਿਆ।
ਇਸ ਤੋਂ ਇਲਾਵਾ 2500/4500 ਭਰਤੀ ਦੇ ਹੈਂਡੀਕੈਪਡ ਕੋਟੇ ਦੇ ਬੈਕਲੌਗ ਅਧੀਨ ਭਰਤੀ 108 ਅਧਿਆਪਕਾਂ ਦੇ ਨਿਯੁਕਤੀ ਪੱਤਰ ਦੀ ਮੱਦ-7 ਦੇ ਗ਼ਲਤ ਅਰਥ ਕੱਢ ਕੇ ਪਰਖ ਸਮਾਂ ਪਾਰ ਮਿਆਦ ਪੂਰੀ ਹੋਣ ਦੇ ਬਾਵਜੂਦ ਰੈਗੂਲਰ ਨਾ ਕਰਨ ਦਾ ਤਿੱਖਾ ਵਿਰੋਧ ਜੱਥੇਬੰਦੀ ਵੱਲੋਂ ਡੀ. ਈ. ਓ. ਦੇ ਸਨਮੁਖ ਦਰਜ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਇਹਨਾਂ ਅਧਿਆਪਕਾਂ ਉੱਪਰ ਵਿਭਾਗੀ ਪ੍ਰੀਖਿਆ ਦੀ ਸ਼ਰਤ ਲਗਾਕੇ ਮੰਨਮਾਨੇ ਇਹਨਾਂ ਦੀ ਪੂਰੀ ਤਨਖਾਹ ਕਢਵਾਉਣ ਤੇ ਰੋਕ ਲਗਾ ਦਿੱਤੀ ਗਈ ਹੈ। ਇਸਦਾ ਜੱਥੇਬੰਦੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਇਸ ਦੇ ਨਾਲ ਹੀ ਬੇਨਾਮੀ ਸ਼ਿਕਾਇਤਾਂ ਉੱਪਰ ਵਾਲੀਆਂ ਪੜਤਾਲਾਂ ਰਾਹੀਂ ਜਾਣਬੁੱਝ ਕੇ ਸਕੂਲਾਂ ਦਾ ਵਿੱਦਿਅਕ ਮਹੌਲ ਖ਼ਰਾਬ ਕਰਨ ਬਾਰੇ ਵੀ ਆਗੂਆਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ, ਜਿਸਦੇ ਪ੍ਰਤੀਕਰਮ ਵਿੱਚ ਡੀ. ਈ. ਓ. ਮੈਡਮ ਵੱਲੋਂ ਭਵਿੱਖ ਵਿੱਚ ਅਜਿਹਾ ਨਾ ਹੋਣ ਦੇਣ ਦੀ ਗੱਲ ਆਖੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਿੰਦਰ ਸ਼ਾਹੀ (ਬਲਾਕ ਪ੍ਰਧਾਨ ਖੰਨਾ 2), ਹਰਜੀਤ ਸਿੰਘ (ਬਲਾਕ ਪ੍ਰਧਾਨ ਸੁਧਾਰ), ਰਾਣਾ ਆਲਮਦੀਪ, ਹਰਦੀਪ ਸਿੰਘ ਹੇਰਾਂ, ਬਲਦੇਵ ਰਾਮ ਸਮਰਾਲਾ, ਪਵਿੱਤਰ ਸਿੰਘ (ਵਿੱਤ ਸਕੱਤਰ ਖੰਨਾ 2) ਅਤੇ ਵਰਿੰਦਰ ਪਟੇਲ ਹਾਜ਼ਰ ਸਨ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।Sunday, 27 March 2022
ਨਵੀਂ ਸਿੱਖਿਆ ਨੀਤੀ 2020 ਨਾਲ ਸਰਕਾਰੀ ਸਿੱਖਿਆ ਨੂੰ ਹੋਰ ਕਮਜ਼ੋਰ ਕੀਤਾ ਜਾ ਰਿਹੈ
Sunday: 27th March 2022 at 03:09 PM
ਨਿੱਜੀਕਰਨ ਅਤੇ ਵਪਾਰੀਕਰਨ ਪ੍ਰਫੁੱਲਿਤ ਕਰਨ ਦੀ ਖਤਰਨਾਕ ਸਾਜ਼ਿਸ਼
*ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦਾ ਹੋਇਆ ਆਮ ਇਜਲਾਸ
ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਰੋਹ ਅਤੇ ਰੋਸ ਦਾ ਪ੍ਰਗਟਾਵਾ
Surinder Singh Bains WhatsApp on Sunday 1st March 2026 at 12:35 PM Regarding Rally ਬਜਟ ਸੈਸ਼ਨ ਦੌਰਾਨ 11 ਮਾਰਚ ਨੂੰ ਮੋਹਾਲੀ ਵਿਖੇ ਰੋਸ ਰੈਲੀ ਦਾ ਐਲਾ...
-
Received From Shamsher Singh on Monday 15th September 2025 at 17:01 Regarding Bus Strike ਕੀ ਇਹ ਸਰਕਾਰ ਵੀ ਨਿੱਜੀਕਰਨ ਵੱਲ ਝੁਕਦੀ ਜਾ ਰਹੀ ਹੈ? ਲੁਧਿਆ...
-
ਪੰਜਾਬ ਸਰਕਾਰ ਵਾਰ-ਵਾਰ ਆਪਣਾ ਰਹੀ ਹੈ ਨਿਜੀਕਰਨ ਦੇ ਹਰਬੇ-ਰੇਸ਼ਮ ਸਿੰਘ ਗਿੱਲ *ਸਰਕਾਰ ਨਾਲ ਯੂਨੀਅਨ ਦੀਆਂ ਮੀਟਿੰਗਾਂ ਦੇ ਵਿੱਚ ਦਿੱਤੇ ਗਏ ਸਨ ਵੱਡੇ ਸਬੂਤ। *ਯੂਨੀਅਨ ਦੱਸਿ...
-
Received From GSM on Thursday 9th October 2025 at 16:28 Regarding PowerCom Dharna ਬਿਜਲੀ ਅਦਾਰੇ ਦੀਆਂ ਜਾਇਦਾਦਾਂ ਵੇਚਣ 'ਤੇ ਮੁਲਾਜ਼ਮ ਆਏ ਰੋਹ ਵਿੱ...


