Sunday, 27 March 2022

ਨਵੀਂ ਸਿੱਖਿਆ ਨੀਤੀ 2020 ਨਾਲ ਸਰਕਾਰੀ ਸਿੱਖਿਆ ਨੂੰ ਹੋਰ ਕਮਜ਼ੋਰ ਕੀਤਾ ਜਾ ਰਿਹੈ

Sunday: 27th March 2022  at 03:09 PM

ਨਿੱਜੀਕਰਨ ਅਤੇ ਵਪਾਰੀਕਰਨ ਪ੍ਰਫੁੱਲਿਤ ਕਰਨ ਦੀ ਖਤਰਨਾਕ ਸਾਜ਼ਿਸ਼

*ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦਾ ਹੋਇਆ ਆਮ ਇਜਲਾਸ

*ਸੁਰਿੰਦਰ ਕੁਮਾਰ ਪੁਆਰੀ ਸੂਬਾ ਪ੍ਰਧਾਨ, ਗੁਰਪ੍ਰੀਤ ਮਾੜੀਮੇਘਾ ਜਨਰਲ ਸਕੱਤਰ ਤੇ ਨਵੀਨ ਸੱਚਦੇਵਾ ਵਿੱਤ ਸਕੱਤਰ ਚੁਣੇ ਗਏ


ਲੁਧਿਆਣਾ
: 1 ਅਪ੍ਰੈਲ  2022: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਮੁਲਾਜ਼ਮ ਸਕਰੀਨ)::
ਕੇਂਦਰ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ 2020 ਲਾਗੂ ਕਰਕੇ  ਸਰਕਾਰੀ ਸਿੱਖਿਆ ਨੂੰ ਹੋਰ ਕਮਜ਼ੋਰ ਕਰਕੇ ਨਿੱਜੀਕਰਨ ਅਤੇ ਵਪਾਰੀਕਰਨ ਨੂੰ ਬੜ੍ਹਾਵਾ ਦਿੱਤਾ ਗਿਆ ਹੈ, ਜਦੋਂ ਕਿ  ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਸੰਨ 1968 ਦੀ ਸਿੱਖਿਆ ਨੀਤੀ ਲਾਗੂ ਕਰਨ ਤੇ  ਸਾਰੀ ਸਿੱਖਿਆ ਸਰਕਾਰੀ ਖੇਤਰ ਵਿੱਚ ਲਿਆਕੇ  "ਕਾਮਨ ਸਕੂਲ ਸਿਸਟਮ"  ਲਾਗੂ  ਕਰਨ ਦੀ ਮੰਗ ਕੀਤੀ ਜਾ ਰਹੀ ਹੈ।" 
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੱਥੇ  ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ  ਨੇ ਪੈਨਸ਼ਨਰ ਭਵਨ ਵਿੱਚ ਜੱਥੇਬੰਦੀ ਦੇ ਸੂਬਾਈ ਆਮ ਇਜਲਾਸ  ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ। ਜਨਰਲ ਸਕੱਤਰ ਬਲਕਾਰ ਵਲਟੋਹਾ ਨੇ ਆਪਣੇ ਕਾਰਜਕਾਲ ਦੌਰਾਨ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਹਿੱਤਾਂ ਲਈ ਲੜੇ ਗਏ ਸੰਘਰਸ਼ਾਂ ਵਿੱਚ  ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪਾਏ ਗਏ ਯੋਗਦਾਨ ਦੀ ਰਿਪੋਰਟ ਪੇਸ਼ ਕੀਤੀ। 
ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਵਿੱਤ ਸਕੱਤਰ ਨਵੀਨ ਸੱਚਦੇਵ, ਅਧਿਆਪਕ ਆਗੂ  ਜਗਮੇਲ ਸਿੰਘ ਪੱਖੋਵਾਲ,  ਪ੍ਰੇਮ ਚਾਵਲਾ, ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ, ਪ੍ਰਵੀਨ ਕੁਮਾਰ ਲੁਧਿਆਣਾ, ਰਿਟਾਇਰਡ ਅਧਿਆਪਕ ਆਗੂ  ਮਹਿੰਦਰ ਸਿੰਘ ਧਾਲੀਵਾਲ, ਨਰਿੰਦਰ ਨੂਰ, ਟਹਿਲ ਸਿੰਘ ਸਰਾਭਾ , ਸੰਜੀਵ ਕੁਮਾਰ ਲੁਧਿਆਣਾ ਨੇ ਜਥੇਬੰਦੀ ਦੀਆਂ ਸਰਗਰਮੀਆਂ ਸਬੰਧੀ ਵਿਚਾਰ ਪੇਸ਼ ਕੀਤੇ।  ਇਸ ਉਪਰੰਤ ਨਵੀਂ ਕਾਰਜਕਾਰਨੀ ਕਮੇਟੀ ਦਾ ਪੁਨਰਗਠਨ ਕਰਨ ਲਈ ਤੇ ਪੈਨਲ ਪੇਸ਼ ਕਰਨ ਲਈ  ਅਧਿਆਪਕ ਆਗੂ ਪ੍ਰੇਮ ਚਾਵਲਾ ਨੂੰ ਅਧਿਕਾਰਤ ਕੀਤਾ ਗਿਆ।  
ਪੇਸ਼ ਕੀਤੇ ਗਏ ਪੈਨਲ ਅਨੁਸਾਰ  ਸਾਥੀ ਚਰਨ ਸਿੰਘ ਸਰਾਭਾ ਨੂੰ ਸੂਬਾਈ ਸਰਪ੍ਰਸਤ, ਸੁਰਿੰਦਰ ਕੁਮਾਰ ਪੁਆਰੀ ਸੂਬਾ ਪ੍ਰਧਾਨ, ਸੁਖਜਿੰਦਰ ਸਿੰਘ ਖਾਨਪੁਰ ਤੇ ਪਰਵੀਨ ਕੁਮਾਰ ਲੁਧਿਆਣਾ  ਸੀਨੀਅਰ ਮੀਤ ਪ੍ਰਧਾਨ, ਵੀਨਾ ਜੰਮੂ, ਪ੍ਰਿੰ: ਮਨਦੀਪ ਫਾਜ਼ਿਲਕਾ,  ਰਕੇਸ਼ ਧਵਨ, ਅੰਮ੍ਰਿਤਸਰ, ਜਗਮੋਹਨ ਸਿੰਘ ਚੌਂਤਾ,  ਰਮੇਸ਼ ਅਵਸਥੀ  ਗੁਰਦਾਸਪੁਰ, ਮੈਡਮ  ਜਸਵੀਰ ਮਾਹੀ  ਤੇ ਸੰਜੀਵ ਕੁਮਾਰ ਲੁਧਿਆਣਾ  (ਸਾਰੇ  ਮੀਤ ਪ੍ਰਧਾਨ), ਗੁਰਪ੍ਰੀਤ ਮਾੜੀ ਮੇਘਾ ਜਨਰਲ ਸਕੱਤਰ, ਬਾਜ ਸਿੰਘ ਭੁੱਲਰ  ਐਡੀਸ਼ਨਲ ਜਨਰਲ ਸਕੱਤਰ, ਨਵੀਨ ਸੱਚਦੇਵਾ ਵਿੱਤ ਸਕੱਤਰ,  ਟਹਿਲ ਸਿੰਘ ਸਰਾਭਾ  ਤੇ ਜਸਪਾਲ ਸੰਧੂ ਪ੍ਰੈੱਸ ਸਕੱਤਰ, ਅਮਨਦੀਪ ਸਿੰਘ ਜੌਹਲ ਫਿਰੋਜ਼ਪੁਰ  ਤੇ ਜਸਵਿੰਦਰ  ਸਿੰਘ ਨਿਹਾਲ ਸਿੰਘ ਵਾਲਾ ਸੋਸ਼ਲ ਮੀਡੀਆ ਸਕੱਤਰ,  ਕੁਲਦੀਪ ਕੁਮਾਰ ਅੰਮ੍ਰਿਤਸਰ ਤੇ ਬੂਟਾ ਰਾਮ ਮਸਾਣੀ  ਸਹਾਇਕ ਵਿੱਤ ਸਕੱਤਰ, ਜਿੰਦਰ ਪਾਇਲਟ ਤੇ ਪਰਮਿੰਦਰਪਾਲ ਸਿੰਘ ਕਾਲੀਆ ਜੱਥੇਬੰਦਕ ਸਕੱਤਰ ਚੁਣੇ ਗਏ। 
ਜੱਥੇਬੰਦੀ ਦੇ ਕੰਮ ਨੂੰ ਹੋਰ ਸੁਚਾਰੂ ਰੂਪ ਨਾਲ ਚਲਾਉਣ ਲਈ  ਮਾਝਾ , ਦੋਆਬਾ ਅਤੇ ਮਾਲਵਾ ਦੇ ਜ਼ਿਲ੍ਹਿਆਂ ਲਈ ਸਹਾਇਕ ਜੱਥੇਬੰਦਕ ਸਕੱਤਰ ਚੁਣੇ ਗਏ ਜਿਸ ਅਨੁਸਾਰ  ਨਰਿੰਦਰ ਨੂਰ ਤੇ ਅੰਮ੍ਰਿਤਪਾਲ ਸਿੰਘ ਬਾਕੀਪੁਰ ਮਾਝਾ ਜ਼ੋਨ,   ਤਿ੍ਰਲੋਚਨ  ਸਿੰਘ ਬਲਾਚੌਰ, ਮੰਗਤ ਸਿੰਘ ਜਲੰਧਰ, ਜਗਦੀਸ਼ ਰਾਏ ਰਾਹੋਂ,ਜੀਵਨ ਲਾਲ ਨਵਾਂਸ਼ਹਿਰ, ਜਗਤਾਰ ਸਿੰਘ ਤਾਜੋਵਾਲ  (ਸਾਰੇ ਦੋਆਬਾ ਜ਼ੋਨ) , ਮੇਘਇੰਦਰ  ਸਿੰਘ ਬਰਾੜ  ਤੇ ਪਰਮਿੰਦਰ ਸਿੰਘ ਸੋਢੀ ਫਿਰੋਜ਼ਪੁਰ ਮਾਲਵਾ ਜ਼ੋਨ 1, ਮਨਦੀਪ ਸਰਥਲੀ ਮਾਲਵਾ ਜ਼ੋਨ 2, ਰੁਕਮਣੀ ਦੇਵੀ ਮਾਲਵਾ ਜ਼ੋਨ 3,  ਅਮਨਦੀਪ ਸਿੰਘ  ਬੁੱਢਲਾਡਾ ਮਾਲਵਾ ਜ਼ੋਨ 4,  ਸ਼ਿੰਦਰਪਾਲ ਸਿੰਘ  ਢਿੱਲੋਂ ਮਾਲਵਾ ਜ਼ੋਨ 5 ਦੇ ਸਹਾਇਕ ਜੱਥੇਬੰਦਕ ਸਕੱਤਰ ਚੁਣੇ ਗਏ। 
ਇਹ ਵੀ  ਫ਼ੈਸਲਾ ਕੀਤਾ ਗਿਆ ਕਿ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੂਬਾ ਕਾਰਜਕਾਰਨੀ ਕਮੇਟੀ ਦੇ ਅਹੁਦੇ ਅਨੁਸਾਰ ਮੈਂਬਰ ਹੋਣਗੇ ।ਇਸ ਤੋਂ ਇਲਾਵਾ ਅਧਿਆਪਕ ਆਗੂ  ਜਗਮੇਲ ਸਿੰਘ ਪੱਖੋਵਾਲ, ਪ੍ਰੇਮ ਚਾਵਲਾ, ਬਲਕਾਰ ਵਲਟੋਹਾ , ਕਾਰਜ ਸਿੰਘ ਕੈਰੋਂ  ਜੱਥੇਬੰਦੀ ਦੇ  ਸੂਬਾਈ  ਸਲਾਹਕਾਰ ਅਤੇ ਭਾਰਤ ਭੂਸ਼ਨ ਮੱਟੂ ਆਰ .ਟੀ .ਆਈ. ਸਲਾਹਕਾਰ  ਚੁਣੇ ਗਏ । 
ਇਸ ਮੌਕੇ 'ਤੇ  ਪਾਸ ਕੀਤੇ ਗਏ ਹੋਰ  ਮਤਿਆਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ  ਸ. ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਪੰਜਾਬ  ਹਰਪਾਲ ਸਿੰਘ ਚੀਮਾ ਤੋਂ ਮੰਗ ਕੀਤੀ ਗਈ ਕਿ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਅਨੁਸਾਰ  ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ  ਕੀਤੇ  ਜਾਣ,  ਜਨਵਰੀ  2004 ਤੋਂ ਬਾਅਦ ਭਰਤੀ ਸਾਰੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ  ਕੀਤੀ ਜਾਵੇ।ਇਸਦੇ ਨਾਲ ਹੀ ਕਾਂਗਰਸ ਸਰਕਾਰ ਵੱਲੋਂ ਰੈਸ਼ਨਲਾਈਜੇਸ਼ਨ ਦੇ ਨਾਂ ਤੇ  ਪੇਂਡੂ ਭੱਤੇ  ਸਮੇਤ ਬੰਦ ਕੀਤੇ ਗਏ  37 ਭੱਤੇ  ਤੁਰੰਤ ਬਹਾਲ ਕੀਤੇ ਜਾਣ।

No comments:

Post a Comment

ਪੰਜਾਬ ਦੇ ਬਸ ਸਟੈਂਡ ਫਿਰ ਬੰਦ ਰਹੇ-ਹੜਤਾਲ,ਧਰਨੇ ਅਤੇ ਰੋਸ ਵਖਾਵੇ ਰਹੇ

Received From Shamsher Singh on Monday 15th September 2025 at 17:01 Regarding Bus Strike  ਕੀ ਇਹ ਸਰਕਾਰ ਵੀ ਨਿੱਜੀਕਰਨ ਵੱਲ ਝੁਕਦੀ ਜਾ ਰਹੀ ਹੈ? ਲੁਧਿਆ...