ਬੀ.ਡੀ.ਪੀ.ਓ. ਦਫਤਰ ਲੁਧਿਆਣਾ ਵਿਖੇ ਹੋਇਆ ਸਾਦਗੀ ਭਰਿਆ ਸਮਾਗਮ
ਜਦੋਂ ਕੋਈ ਮੁਲਾਜ਼ਮ ਰਿਟਾਇਰ ਹੁੰਦਾ ਹੈ ਤਾਂ ਇਹ ਉਸਦੀ ਜ਼ਿੰਦਗੀ ਦਾ ਇੱਕ ਅਹਿਮ ਦਿਨ ਹੁੰਦਾ ਹੈ। ਉਸਨੇ ਉਸ ਦਫਤਰ ਨੂੰ ਛੱਡਣਾ ਹੁੰਦਾ ਹੈ ਜਿਸ ਦੇ ਸੰਚਾਲਨ ਵਿੱਚ ਉਸਨੇ ਆਪਣੀ ਉਮਰ ਦਾ ਬਹੁਤ ਵੱਡਾ ਹਿੱਸਾ ਲਗਾਇਆ। ਕਈ ਵਾਰ ਤਾਂ ਇੱਕ ਪੌਦੇ ਨੂੰ ਵੱਡਾ ਛਾਂ ਡਰ ਦਰਖਤ ਬਣਾਉਣ ਤੱਕ ਦਾ ਸਫ਼ਰ ਵੀ ਕਿਹਾ ਜਾ ਸਕਦਾ ਹੈ। ਰਿਟਾਇਰਮੈਂਟ ਤੋਂ ਬਾਅਦ ਘਰ ਪਰਿਵਾਰ ਨਾਲ ਉਹ ਸਾਰੇ ਸੁੱਖ ਆਰਾਮ ਲੈਣ ਦਾ ਸੁਪਨਾ ਵੀ ਹੁੰਦਾ ਹੈ ਜਿਹੜੇ ਡਿਊਟੀ ਦੀ ਜ਼ਿੰਮੇਵਾਰੀ ਕਾਰਨ ਸੰਭਵ ਨਹੀਂ ਸਨ। ਇਸ ਤਰਾਂਦਫਤਰ ਨੂੰ ਛੱਡਣ ਦਾ ਦੁੱਖ ਵੀ ਅਤੇ ਆਉਂਦੀ ਜ਼ਿੰਦਗੀ ਦੇ ਸੁਪਨੇ ਵੀ। ਮਨ ਦੇ ਨਾਲ ਨਾਲ ਦਿਲ ਦਿਮਾਗ ਵੀ ਬੜਾ ਰਲੇ ਮਿਲੇ ਜਜ਼ਬਾਤਾਂ ਨਾਲ ਭਰੀ ਹੁੰਦਾ ਹੈ। ਅੱਜ ਬੀਡੀਪੀਓ ਦਫਤਰ ਦੇ ਹਰਵਿੰਦਰ ਸਿੰਘ ਕਾਲਾ ਨਾਲ ਵੀ ਕੁਝ ਅਜਿਹੇ ਹੀ ਅਨੁਭਵ ਮਹਿਸੂਸ ਹੋ ਰਹੇ ਸਨ। ਹਰਵਿੰਦਰ ਸਿੰਘ (ਕਾਲਾ) ਨੂੰ ਅੱਜ ਰਿਟਾਇਰਮੈਂਟ ਮੌਕੇ ਦਫ਼ਤਰ ਬੀ.ਡੀ.ਪੀ.ਓ. ਲੁਧਿਆਣਾ ਵਿਖੇ ਸੇਵਾ ਮੁਕਤ ਹੋਣ 'ਤੇ ਦਿੱਤੀ ਵਿਦਾਇਗੀ ਪਾਰਟੀ ਦਿੱਤੀ ਗਈ। ਉਸਦੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਲੁਧਿਆਣਾ ਆਲ ਇੰਡੀਆ ਸਰਕਾਰੀ ਡਰਾਈਵਰ ਕੰਫਡਰੇਸ਼ਨ ਦੇ ਚੇਅਰਮੈਨ ਸ.ਹਰਵਿੰਦਰ ਸਿੰਘ (ਕਾਲਾ) ਬਤੌਰ ਡਰਾਈਵਰ ਦਫ਼ਤਰ ਬੀ.ਡੀ.ਪੀ.ਓ. ਲੁਧਿਆਣਾ ਤੋਂ ਸੇਵਾ ਮੁਕਤ ਹੋਏ।
ਦਫ਼ਤਰ ਦੇ ਸਟਾਫ ਵੱਲ਼ੋ ਉਨ੍ਹਾਂ ਦੀਆਂ ਸੇਵਾਂਵਾਂ ਪੂਰੀਆਂ ਹੋਣ ਉਪਰੰਤ ਨਿੱਘੀ ਵਿਦਾਇਗੀ ਪਾਰਟੀ ਦਿੱਤੀ। ਵਿਧਾਇਕ ਸ੍ਰੀ ਰਾਕੇਸ਼ ਪਾਂਡੇ, ਚੇਅਰਮੈਨ ਬਲਾਕ ਸੰਮਤੀ ਲੁਧਿਆਣਾ-2 ਸ.ਬਲਬੀਰ ਸਿੰਘ ਬੁੱਢੇਵਾਲ ਅਤੇ ਬੀ.ਡੀ.ਪੀ.ਓ. ਸ.ਪਿਆਰਾ ਸਿੰਘ ਵੱਲੋਂ ਸ੍ਰੀ ਕਾਲਾ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸਮੂਹ ਦਫ਼ਤਰੀ ਸਟਾਫ ਤੋਂ ਇਲਾਵਾ ਉਨ੍ਹਾਂ ਦੇ ਡਰਾਈਵਰ ਸਾਥੀ ਵੀ ਮੌਜੂਦ ਸਨ।
No comments:
Post a Comment