Showing posts with label Punjab Mandi Board. Show all posts
Showing posts with label Punjab Mandi Board. Show all posts

Saturday, 24 August 2024

ਸੁਰਿੰਦਰ ਸਿੰਘ ਬਣੇ ਪੰਜਾਬ ਮੰਡੀ ਬੋਰਡ ਇੰਪਲਾਈਜ ਯੂਨੀਅਨ ਦੇ ਪ੍ਰਧਾਨ

Saturday 24th August 2024 at 1:32 PM         Arvinder Phg arvinder1200@gmail.com

ਸੁਰਿੰਦਰ ਗਰੁੱਪ ਨੇ ਕਲੀਨ ਸਵੀਪ ਰਾਹੀ ਚੋਣਾਂ ਨੂੰ ਇਕ ਤਰਫਾਂ ਜਿੱਤਿਆ


ਐਸ.ਏ.ਐਸ. ਨਗਰ
(ਮੋਹਾਲੀ/ਚੰਡੀਗੜ੍ਹ): 24 ਅਗਸਤ 2024:(ਮੀਡੀਆ ਲਿੰਕ//ਮੁਲਾਜ਼ਮ ਸਕਰੀਨ)::
ਪੰਜਾਬ ਮੰਡੀ ਬੋਰਡ ਇੰਮਪਲਾਈਜ ਯੂਨੀਅਨ (ਰਜਿਃ) ਦੀਆਂ 18 ਸਾਲ ਬਾਅਦ ਹੋਈਆਂ ਚੋਣਾਂ ਵਿੱਚ ਸੁਰਿੰਦਰ ਸਿੰਘ ਗਰੁੱਪ ਨੇ ਕਲੀਨ ਸਵੀਪ ਕਰਦੇ ਹੋਏ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਗਰੁੱਪ ਦਾ ਹਰ ਉਮੀਦਵਾਰ ਵਿਰੋਧੀ ਉਮੀਦਵਾਰਾਂ ਤੋ ਚੰਗੀਆਂ ਵੋਟਾਂ ਨਾਲ ਜਿੱਤਿਆ ਹੈ।

ਪੰਜਾਬ ਮੰਡੀ ਬੋਰਡ ਵਿੱਚ ਹੋਈਆਂ ਚੋਣਾਂ ਸ਼ਾਤੀ ਪੂਰਨ ਮਾਹੌਲ ਵਿੱਚ ਨੇਪਰੇ ਚੜੀਆਂ। ਜਿਸ ਵਿੱਚ ਸੁਰਿੰਦਰ ਸਿੰਘ ਗਰੁੱਪ ਵੱਲੋਂ ਸੁਰਿੰਦਰ ਸਿੰਘ ਨੇ ਪ੍ਰਧਾਨ, ਗੁਰਪ੍ਰੀਤ ਸਿੰਘ ਨੇ ਮੀਤ ਪ੍ਰਧਾਨ, ਮੁਕੇਸ਼ ਕੁਮਾਰ ਨੇ ਜਨਰਲ ਸਕੱਤਰ, ਹਰੀਸ਼ ਪ੍ਰਸਾਦ ਨੇ ਪ੍ਰੈਸ ਸਕੱਤਰ ਅਤੇ ਭੁਪਿੰਦਰ ਸਿੰਘ ਨੇ ਕੈਸ਼ੀਅਰ ਦੇ ਪਦ ਤੇ ਜਿੱਤ ਹਾਸਲ ਕੀਤੀ। ਸਵੇਰੇ 9 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਮ 4 ਵਜੇ ਤੱਕ ਜਾਰੀ ਰਹੀ। ਇਸ ਵਿੱਚ ਮੁੱਖ ਦਫਤਰ, ਜਿਲ੍ਹਾ ਮੰਡੀ ਦਫਤਰਾਂ, ਕਾਰਜਕਾਰੀ ਇੰਜੀਨੀਅਰਜ ਅਤੇ ਉਪ ਮੰਡਲ ਦਫਤਰਾਂ ਦੇ ਮੁਲਾਜਮਾਂ ਵੱਲੋ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ।  ਦੇਰ ਸ਼ਾਮ ਨਤੀਜੇ ਐਲਾਨੇ ਜਾਣ ਮਗਰੋ ਸਾਰਿਆ ਨੇ ਢੋਲ ਦੀ ਥਾਪ ਤੇ ਭੰਗੜੇ ਪਾਏ ਅਤੇ ਲੱਡੂਆ ਨਾਲ ਸਾਰਿਆ ਦਾ ਮੂੰਹ ਮਿੱਠਾ ਕਰਵਾਇਆ ਗਿਆ। 

ਇਸ ਮੌਕੇ ਨਵੇ ਬਣੇ ਪ੍ਰਧਾਨ ਸੁਰਿੰਦਰ ਸਿੰਘ ਨੇ ਸਾਰੇ ਮੁਲਾਜਮ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਭਵਿੱਖ ਵਿੱਚ ੳਨ੍ਹਾਂ ਦੀ ਭਲਾਈ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ।

Thursday, 14 March 2024

ਪੰਜਾਬ ਮੰਡੀ ਬੋਰਡ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

Thursday 14th March 2024 at 5:20 PM

ਬੈਠਕ ਦੌਰਾਨ ਮੁਲਾਜਮਾਂ ਦੀਆਂ ਮੰਗਾਂ ਤੇ ਹੋਈ ਵਿਸਥਾਰ ਨਾਲ ਚਰਚਾ

ਮੋਹਾਲੀ//ਚੰਡੀਗੜ੍ਹ:14 ਮਾਰਚ, 2024: (ਕਾਰਤਿਕਾ ਕਲਿਆਣੀ ਸਿੰਘ-ਮੀਡੀਆ ਲਿੰਕ//ਮੁਲਾਜ਼ਮ ਸਕਰੀਨ ਡੈਸਕ)::

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਲਾਸ ਫੋਰਥ ਗਵਰਨਮੈਂਟ ਇੰਪਲਾਈਜ਼ ਯੂਨੀਅਨ ਦੇ ਨੁਮਾਇੰਦਿਆਂ  ਨਾਲ ਮੀਟਿੰਗ ਕੀਤੀ ਜਿਸ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ। ਇਸਦੇ ਨਾਲ ਹੀ ਮੁਲਾਜ਼ਮਾਂ ਨਾਲ ਸਬੰਧਤ ਹੋਰ ਮਾਮਲੇ ਵੀ ਵਿਚਾਰੇ ਗਏ। 

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਕਲਾਸ ਫੋਰਥ ਗਵਰਨਮੈਂਟ ਇੰਪਲਾਈਜ ਯੂਨੀਅਨ ਦੇ ਨੁਮਾਇੰਦਿਆਂ ਨਾਲ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।


ਇਸ ਮੌਕੇ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਚੇਅਰਮੈਨ, ਪੰਜਾਬ ਮੰਡੀ ਬੋਰਡ ਨੂੰ ਵਿਸਤਾਰ ਨਾਲ ਜਾਣੂ ਕਰਵਾਇਆ ਗਿਆ। ਉਨ੍ਹਾਂ ਸ. ਬਰਸਟ ਨਾਲ ਪੁਰਾਣੇ ਸਮੇਂ ਵਿੱਚ ਮੁਲਾਜਮਾਂ ਦੇ ਹੱਕਾਂ ਲਈ ਕੀਤੇ ਗਏ ਸੰਘਰਸ਼ਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਮੁਲਾਜਮਾਂ ਦੇ ਹੱਕ ਵਿੱਚ ਖੜੇ ਰਹੇ ਹਨ। ਇਸ ਦੌਰਾਨ ਸ. ਹਰਚੰਦ ਸਿੰਘ ਬਰਸਟ ਵੱਲੋਂ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ, ਉੱਥੇ ਹੀ ਮੁਲਾਜ਼ਮਾਂ ਦੀ ਭਲਾਈ ਲਈ ਵੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਮੁਲਾਜਮਾਂ ਦੇ ਹਿੱਤ ਨੂੰ ਹਮੇਸ਼ਾ ਉੱਪਰ ਰੱਖਦੇ ਹਨ ਅਤੇ ਭਵਿੱਖ ਵਿੱਚ ਵੀ ਮੁਲਾਜਮਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹ ਮੁਲਾਜਮਾਂ ਦੀ ਭਲਾਈ ਲਈ ਕਾਰਜਸ਼ੀਲ ਰਹਿਣਗੇ। 


ਇਸ ਮੌਕੇ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਸਕੱਤਰ ਪੰਜਾਬ ਮੰਡੀ ਬੋਰਡ, ਸ. ਗੁਰਦੀਪ ਸਿੰਘ ਇੰਜੀਨੀਅਰ ਇਨ ਚੀਫ਼, ਸ. ਗੁਰਿੰਦਰ ਸਿੰਘ ਚੀਮਾ, ਚੀਫ ਇੰਜੀਨੀਅਰ, ਰਣਜੀਤ ਸਿੰਘ ਰਾਣੁਆ, ਰਮਨ ਕੁਮਾਰ ਸ਼ਰਮਾ, ਕੁਲਦੀਪ ਸਿੰਘ, ਬਲਕਾਰ ਸਿੰਘ ਸਹੋਤਾ, ਗੁਰਿੰਦਰ ਸਿੰਘ ਗੁਰੀ, ਵਿਜੇ ਕੁਮਾਰ ਰਿੰਕੂ ਸਮੇਤ ਯੂਨੀਅਨ ਦੇ ਹੋਰ ਵੀ ਨੂਮਾਇੰਦੇ ਮੌਜੂਦ ਰਹੇ। 

ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਰੋਹ ਅਤੇ ਰੋਸ ਦਾ ਪ੍ਰਗਟਾਵਾ

Surinder Singh Bains WhatsApp on Sunday 1st March 2026 at 12:35 PM Regarding Rally  ਬਜਟ ਸੈਸ਼ਨ ਦੌਰਾਨ  11 ਮਾਰਚ ਨੂੰ ਮੋਹਾਲੀ ਵਿਖੇ ਰੋਸ ਰੈਲੀ ਦਾ ਐਲਾ...