Sunday 22 December 2019

ਪਾਵਰਕਾਮ ਐਂਡ ਟ੍ਰਸਾਕੋਂ ਵਿੱਚ ਵੀ ਬੇਚੈਨੀ ਵਧੀ

Sunday:Dec 22, 2019, 8:46 PM
ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੰਘਰਸ਼ ਦਾ ਐਲਾਨ-ਬਲਿਹਾਰ ਸਿੰਘ
30 ਦਸੰਬਰ, 6 ਤੇ 8 ਜਨਵਰੀ ਨੂੰ ਪੰਜਾਬ ਪੱਧਰੀ ਸੰਘਰਸ਼-ਰਾਜੇਸ਼ ਕੁਮਾਰ ਮੋੜ
ਲੁਧਿਆਣਾ: 22 ਦਸੰਬਰ 2019:(ਐਮ ਐਸ ਭਾਟੀਆ//ਮੁਲਾਜ਼ਮ ਸਕਰੀਨ):: 
ਪਾਵਰਕਾਮ ਐਂਡ  ਟ੍ਰਸਾਕੋਂ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਅੱਜ ਲੁਧਿਆਣਾ ਬੱਸ ਸਟੈਂਡ ਵਿਖੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪਿਛਲੇ ਸੰਘਰਸ਼ ਪ੍ਰਤੀ ਰਿਪੋਰਟ ਦੀ ਜਾਣਕਾਰੀ ਦੇਂਦਿਆਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ, ਕੱਢੇ ਕਾਮਿਆਂ ਨੂੰ ਬਹਾਲ ਕਰਵਾਉਣ ਲਈ, ਕਰੰਟ ਦੋਰਾਨ ਹੋਏ ਹਾਦਸਿਆ ਦੇ ਪਰਿਵਾਰਕ ਮੈੰਬਰ ਨੂੰ ਮੁਆਵਜ਼ਾ ਦਵਾਉਣ ਲਈ, ਕਿਰਤ-ਵਿਭਾਗ ਨਾਲ ਹੋਏ ਸਮਝੋਤੇ ਲਾਗੂ ਕਰਵਾਉਣ ਲਈ ਸਰਕਲ/ ਡਵੀਜ਼ਨ ਪੱਧਰੀ ਧਰਨੇ ਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਯੂਨੀਅਨ ਦੇ ਇਹਨਾਂ ਐਕਸ਼ਨਾਂ ਦੌਰਾਨ ਰੋਪੜ ਸਰਕਲ ਵਿਖੇ ਤਨਖਾਹਾਂ ਦੀ ਮੰਗ ਕਰ ਰਹੇ ਕਾਮਿਆਂ ਤੇ ਅਫਸਰਸਾਹੀ/ਪ੍ਰਸਾਸ਼ਨ ਦੀ ਮਿਲੀ ਭੁਗਤ ਕਾਰਨ ਯੂਨੀਅਨ ਦੇ ਸੂਬਾ ਪ੍ਰਧਾਨ ਸਮੇਤ ਚਾਰ ਠੇਕਾ ਕਾਮਿਆਂ ਤੇ ਬਿਨਾਂ ਕਿਸੇ ਜਾਚ ਪੜਤਾਲ ਕੀਤੇ ਝੂਠੇ ਕੇਸ ਦਰਜ ਕੀਤੇ ਗਏ ਹਨ ਜਿਸ ਦਾ ਜਥੇਬੰਦੀ ਪੁਰਜ਼ੋਰ  ਵਿਰੋਧ ਕਰਦੀ ਹੈ।  ਪ੍ਰੈੱਸ ਨੂੰ ਜਾਣਕਾਰੀ ਦੇਂਦਿਆਂ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਸਹਿ:ਸਕੱਤਰ ਸੁਖਵਿੰਦਰ ਸਿੰਘ, ਵਿੱਤ ਸਕੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਸਰਕਾਰ ਵੱਲੋਂ ਸੰਸਾਰੀਕਰਨ ਉਦਾਰੀਕਰਨ ਨਿੱਜੀਕਰਨ ਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਜਿੱਥੇ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਉੱਥੇ ਪਾਵਰਕਾਮ (ਬਿਜਲੀ ਬੋਰਡ ) ਦੀ ਮਨੇਜਮੈੰਟ ਵਲੋਂ ਰੈਗੂਲਰ ਭਰਤੀ ਕਰਨ ਦੀ ਥਾਂ ਵੱਖ ਵੱਖ ਅਊਟ ਸੋਰਸਿੰਗ ਕੰਪਨੀਆਂ ਠੇਕੇਦਾਰਾਂ ਰਾਹੀਂ ਠੇਕਾ ਕਾਮਿਆਂ ਦੀ ਭਰਤੀ ਕੀਤੀ ਜਾ ਰਹੀ ਹੈ।  ਮੁਨਾਫ਼ੇ ਦੀ ਹਵਸ ਤਹਿਤ ਮੈਨੇਜਮੈਂਟ ਤੇ ਠੇਕੇਦਾਰ ਠੇਕਾ ਕਾਮਿਆਂ ਦੀ ਅੰਨ੍ਹੀ ਲੁੱਟ ਕਰਦੇ ਹਨ ਜਿਸ ਤਹਿਤ ਸੈਂਕੜੇ ਨੌਜਵਾਨ ਮੌਤ ਦੇ ਮੂੰਹ ਚਲੇ ਗਏ ਹਨ।  ਸੈਂਕੜੇ ਕਾਮੇ ਕਰੰਟ ਲੱਗਣ ਕਾਰਨ ਨਕਾਰਾ ਹੋ ਚੁੱਕੇ ਹਨ ਜਦੋਂ ਇਹ ਕਾਮੇ ਜਥੇਬੰਦਕ ਹੋ ਕੇ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ, ਹਾਦਸਾ ਹੋਣ ਤੇ ਮੁਆਵਜ਼ਾ ਦੇਣ, ਨੌਕਰੀ ਤੋਂ ਫਾਰਗ ਕੀਤੇ ਠੇਕਾ ਕਾਮੇ ਬਹਾਲ ਕਰਨ, ਕਿਰਤ ਕਮਿਸ਼ਨਰ ਨਾਲ ਹੋਏ ਸਮਝੌਤੇ ਲਾਗੂ ਕਰਨ ਦੀ ਮੰਗ ਕਰਦੇ ਹਨ ਤਾਂ ਅਧਿਕਾਰੀਆਂ ਦੀਆਂ ਅੱਖਾਂ 'ਚ ਰੋੜ ਵਾਂਗ ਰੜਕਦੇ ਹਨ ਜਿਸ ਕਾਰਨ ਅਧਿਕਾਰੀ ਪੁਲਿਸ ਪ੍ਰਸ਼ਾਸਨ ਮਿਲ ਕੇ ਕਾਮਿਆਂ ਤੇ ਜਬਰ ਕਰਦੇ ਹਨ। ਇਸ ਨੀਤੀ ਤਹਿਤ ਹੀ ਮੋਰਿੰਡਾ ਪੁਲਸ ਵੱਲੋਂ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਤੇ ਮੁਲਾਜ਼ਮਾਂ ਤੇ ਕੇਸ ਦਰਜ ਕਰਵਾਉਣ ਲਈ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੀ ਹੱਥ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਦੇ ਸ੍ਰੀ ਚਮਕੌਰ ਸਾਹਿਬ ਦੌਰੇ ਦੌਰਾਨ ਕਾਮਿਆਂ ਵੱਲੋਂ ਮੰਗ ਪੱਤਰ ਦੇਣ ਲਈ ਕੈਬਨਿਟ ਮੰਤਰੀ ਨਾਲ ਨੋਕ ਝੋਕ ਹੋਈ ਸੀ। ਇਨ੍ਹਾਂ ਦੱਸਿਆ ਕਿ ਐਸਡੀਓ ਵੱਲੋਂ ਬਿਨਾਂ ਪੜਤਾਲ ਕੀਤੇ ਝੂਠਾ ਕੇਸ ਸੂਬਾ ਪ੍ਰਧਾਨ ਸਮੇਤ ਚਾਰ ਸੀ.ਐਚ.ਬੀ. ਠੇਕਾ ਕਾਮਿਆਂ ਤੇ ਝੂਠੇ ਪਰਚੇ ਕਰਵਾਏ ਗਏ ਹਨ। ਜਲਾਲਾਬਾਦ ਤੋਂ ਕੱਢੇ ਕਾਮਿਆਂ ਨੂੰ ਬਹਾਲ ਕਰਵਾਉਣ ਲਈ ਲਗਾਤਾਰ 33 ਦਿਨ ਤੋਂ ਪੱਕਾ ਮੋਰਚਾ ਦਿਨ ਰਾਤ ਠੰਡ ਵਿੱਚ ਚਲ ਰਿਹਾ ਹੈ। ਬਰਨਾਲਾ ਸਰਕਲ ਦਾ ਵਰਕ ਆਰਡਰ ਜਾਰੀ ਨਹੀ ਕੀਤਾ ਜਾ ਰਿਹਾ।  ਮੈਨੇਜਮੈਂਟ ਦੀ ਅਫਸਰਸਾਹੀ ਨਿੱਘੀ ਨੀਂਦ ਸੁੱਤੀ ਪਈ ਹੈ। ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੀ ਅਫਸਰਸ਼ਾਹੀ  ਵਲੋਂ ਰੋਕੀਆਂ ਤਨਖਾਹਾਂ ਜਾਰੀ ਕਰਵਾਉਣ ਲਈ, ਕੱਢੇ ਕਾਮਿਆਂ ਨੂੰ ਬਹਾਲ ਕਰਵਾਉਣ ਲਈ ਤੇ ਪਾਏ ਝੂਠੇ ਮੁੱਕਦਮੇ ਨੂੰ ਰੱਦ ਕਰਵਾਉਣ ਲਈ ਮਿਤੀ 30 ਦਸੰਬਰ 2019 ਨੂੰ ਮੋਰਿੰਡਾ ਵਿਖੇ ਪਰਿਵਾਰਾਂ ਸਮੇਤ ਧਰਨਾ ਦਿੱਤਾ ਜਾਵੇਗਾ। ਇਸਤੋਂ ਬਾਅਦ 6 ਜਨਵਰੀ ਨੂੰ ਮੰਗ ਪੱਤਰ ਵਿੱਚ ਦਰਜ ਮੰਗਾਂ ਦੇ ਹੱਲ ਪਟਿਆਲਾ ਹੈੱਡ ਆਫਿਸ ਧਰਨਾ ਤੇ ਮੁਜ਼ਾਹਰਾ ਹੋਵੇਗਾ ਜੋ ਕਿ 8 ਜਨਵਰੀ ਵਾਲੀ ਦੇਸ਼ ਵਿਆਪੀ ਹੜਤਾਲ ਦਾ ਹਿੱਸਾ ਬਨਣਗੇ।    ਸੀ.ਐਚ.ਬੀ. ਠੇਕਾ ਕਾਮੇ ਤੇ ਜਲਾਲਾਬਾਦ ਵਿਖੇ 8 ਜਨਵਰੀ ਨੂੰ ਕੱਢੇ ਕਾਮਿਆਂ ਨੂੰ ਬਹਾਲ ਕਰਵਾਉਣ ਲਈ ਜ਼ੋਨ  ਬਠਿੰਡਾ ਵਲੋਂ ਇੱਕ ਰੋਜ਼ਾ ਹੜਤਾਲ ਕਰ ਕੇ ਜਲਾਲਾਬਾਦ ਧਰਨਾ ਤੇ ਮੁਜ਼ਾਹਰਾ ਦਿੱਤਾ ਜਾਵੇਗਾ।  ਕਿਰਤ-ਵਿਭਾਗ ਨੂੰ ਡੈਪੂਟੇਸ਼ਨ ਮਿਲਿਆ ਜਾਵੇਗਾ ਤੇ 18 ਜਨਵਰੀ ਨੂੰ ਸੂਬਾ ਵਰਕਿੰਗ ਦੀ ਮੀਟਿੰਗ ਕਰ 2 ਫਰਵਰੀ ਨੂੰ ਸੂਬਾ ਪੱਧਰੀ  ਚੋਣ  ਇਜਲਾਸ ਹੋਵੇਗਾ। ਇਸੇ ਲੜੀ ਵਿੱਚ 11 ਫਰਵਰੀ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪਟਿਆਲਾ ਵਿਖੇ ਪਰਿਵਾਰਾਂ ਸਮੇਤ ਮਹਾਂਰੈਲੀ ਵਿੱਚ ਸ਼ਮੂਲੀਅਤ ਕਰਨਗੇ। ਇਸ ਮੋਕੇ ਸਰਕਲ ਪ੍ਰਧਾਨ ਪਰਮਿੰਦਰ ਸਿੰਘ,ਚੋਧਰ ਸਿੰਘ, ਮਲਕੀਤ ਸਿੰਘ, ਸ਼ਿਵ ਸੰਕਰ, ਰਾਜਵੀਰ ਸਿੰਘ ਮਨਜੀਤ ਸਿੰਘ ਵੀ ਮੀਟਿੰਗ ਸ਼ਾਮਲ ਹੋਏ।

Thursday 5 December 2019

ਪੈਨਸ਼ਨ ਹਰ ਵਾਰ ਲੇਟ ਹੋਣ ਤੇ ਪੀਏਯੂ ਦੇ ਰਿਟਾਇਰੀਆਂ ਵਿੱਚ ਰੋਸ

ਇਸ ਵਾਰ ਵੀ ਮੀਟਿੰਗ ਵਿੱਚ ਸਰਕਾਰ ਨੂੰ ਲੰਮੇ ਹੱਥੀਂ ਲਿਆ 
ਲੁਧਿਆਣਾ: 5 ਦਸੰਬਰ 2019: (ਮੁਲਾਜ਼ਮ ਸਕਰੀਨ ਬਿਊਰੋ):: 
ਪੀਏਯੂ ਰਿਟਾਇਰੀਜ਼ ਅਤੇ ਵੈਲਫੇਅਰ ਐਸੋਸੀਏਸ਼ਨ ਵੱਲੋਂ ਮਹੀਨਾਵਾਰ ਮੀਟਿੰਗ ਇਸ ਵਾਰ ਨੇ ਨਿਸਚਿਤ ਪ੍ਰੋਗਰਾਮ ਮੁਤਾਬਿਕ ਹੋਈ। ਇਸ ਮੀਟਿੰਗ ਵਿੱਚ ਹਰ ਵਾਰ ਦੀ ਤਰਾਂ ਇਸ ਵਾਰ ਵੀ ਪੀਏਯੂ ਦੇ ਸੇਵਾਮੁਕਤ ਮੁਲਾਜ਼ਮ ਸ਼ਾਮਲ ਹੋਏ। ਇਸ ਮੀਟਿੰਗ ਨੂੰ ਨਵੀ ਹਮੇਸ਼ਾਂ ਦੀ ਤਰਾਂ ਰਵਾਇਤੀ ਆਗੂਆਂ ਪ੍ਰਧਾਨ-ਡੀਪੀ ਮੌੜ, ਸੀਨੀਅਰ ਮੀਟ ਪ੍ਰਧਾਨ ਕਾਮਰੇਡ ਜੋਗਿੰਦਰ ਰਾਮ ਅਤੇ ਜਨਰਲ ਸਕੱਤਰ ਜੇ ਐਲ ਨਾਰੰਗ ਸਮੇਤ ਐਸੋਸੀਏਸ਼ਨ ਦੇ ਕੁਝ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ। ਕਾਰਡ ਮੌੜ ਦੇ ਮੁਤਾਬਿਕ ਇਸ ਵਾਰ ਵੀ ਸਾਡੀ ਮੀਟਿੰਗ ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਦੇ ਮਸਲਿਆਂ ਅਤੇ ਮੁਸ਼ਕਲਾਂ ਨੂੰ ਸਮਰਪਿਤ ਰਹੀ। ਸਮੂਹ ਇਕੱਤਰਤਾ ਨੇ ਇਸ ਗੱਲ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਕਿ ਪੈਨਸ਼ਨ ਹਰ ਮਹੀਨੇ ਲੇਟ ਹੋ ਜਾਂਦੀ ਹੈ। ਕਾਮਰੇਡ ਮੌੜ ਅਤੇ ਕਾਮਰੇਡ ਜੇ ਐਲ ਨਾਰੰਗ ਨੇ ਕਿਹਾ ਕਿ ਸਰਕਾਰ ਨੇ ਡੀ ਏ ਅਤੇ ਪੈ ਕਮਿਸ਼ਨ ਦੀ ਰਿਪੋਰਟ ਪ੍ਰਤੀ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਇਸ ਸਾਜ਼ਿਸ਼ੀ ਖਾਮੋਸ਼ੀ ਕਾਰਨ ਰਿਟਾਇਰੀਆਂ ਵਿੱਚ ਭਾਰੀ ਰੋਸ ਹੈ। ਇਸਦੇ ਨਾਲ ਹੀ ਸੀਨੀਅਰ ਜੂਨੀਅਰ ਕੇਸਾਂ ਦੇ ਨਿਪਟਾਰੇ ਵਿੱਚ ਹੋ ਰਹੀ ਬੇਲੋੜੀ ਦੇਰੀ ਤੇ ਵੀ ਰੋਸ ਅਤੇ  ਦੁੱਖ ਪ੍ਰਗਟ ਕੀਤਾ ਗਿਆ। ਇਸ ਗੱਲ ਤੇ ਵੀ ਚਿੰਤਾ ਪ੍ਰਗਟਾਈ ਗਈ ਕਿ ਗ੍ਰੇਡ ਪੈ ਸੰਬੰਧੀ ਪੱਤਰ ਜੋ ਕਿ ਪੰਜਾਬ ਸਰਕਾਰ ਨੇ ਪਿਛਲੇ ਜੁਲਾਈ ਮਹੀਨੇ ਵਿੱਚ ਜਾਰੀ ਕੀਤਾ ਸੀ ਉਹ ਅਜੇ ਤੱਕ ਵੀ ਜਾਰੀ ਨਹੀਂ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਹੋਰਨਾਂ ਆਗੂਆਂ ਵਿੱਚ ਜੇ ਸੀ ਬੁਧੀਰਾਜਾ, ਡਾਕਟਰ ਗੁਲਜ਼ਾਰ ਪੰਧੇਰ, ਜੈਪਾਲ ਸਿੰਘ, ਪਰਮਜੀਤ ਸਿੰਘ ਗਿੱਲ, ਸਰਵੇਸ਼ ਪਾਲ ਸ਼ਰਮਾ, ਐਸ ਐਨ ਗੁਪਤਾ ਅਤੇ ਕੁਲਦੀਪ ਸਿੰਘ ਵੀ ਸ਼ਾਮਲ ਸਨ।

ਪੰਜਾਬ ਮੰਡੀ ਬੋਰਡ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

Thursday 14th March 2024 at 5:20 PM ਬੈਠਕ ਦੌ ਰਾਨ ਮੁਲਾਜਮਾਂ ਦੀਆਂ ਮੰਗਾਂ ਤੇ ਹੋਈ ਵਿਸਥਾਰ ਨਾਲ ਚਰਚਾ ਮੋਹਾਲੀ // ਚੰਡੀਗੜ੍ਹ : 14  ਮਾਰਚ , 2024 :  ( ਕਾਰਤਿਕਾ...