Friday 30 September 2022

ਪ.ਸ.ਸ.ਫ. ਦਾ ਗਿਆਰਵਾਂ ਸੂਬਾ ਅਜਲਾਸ 2-3 ਅਕਤੂਬਰ ਨੂੰ ਜਲੰਧਰ ਵਿੱਚ

ਦੇਸ਼ ਭਗਤ ਹਾਲ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ:ਬਾਸੀ

ਜਲੰਧਰ30 ਸਤੰਬਰ 2022: (ਮੁਲਾਜ਼ਮ ਸਕਰੀਨ ਬਿਊਰੋ)::

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ 2-3 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੇ ਗਿਆਰ੍ਹਵੇਂ ਸੂਬਾ ਅਜਲਾਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ। ਇਸ ਅਜਲਾਸ ਦੀ ਸਫਲਤਾ ਲਈ ਹੁਣ ਤੱਕ ਹੋਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪ.ਸ.ਸ.ਫ. ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵੀ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਤੀਰਥ ਸਿੰਘ ਬਾਸੀ ਨੇ ਵਿਸਥਾਰ ਨਾਲ ਦੱਸਿਆ। ਉਹਨਾਂ ਕਿਹਾ ਕਿ ਪ.ਸ.ਸ.ਫ. ਦੇ 2-3 ਅਕਤੂਬਰ ਨੂੰ ਹੋ ਰਹੇ ਗਿਆਰ੍ਹਵੇਂ ਸੂਬਾ ਅਜਲਾਸ ਨੂੰ ਸਫਲਤਾ-ਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਕਮੇਟੀਆਂ ਵੀ ਗਠਿਤ ਕੀਤੀਆਂ ਗਈਆਂ ਹਨ। ਇਹਨਾਂ ਕਮੇਟੀਆਂ ਨੇ ਆਪਣੇ-ਆਪਣੇ ਜ਼ਿੰਮੇ ਲੱਗੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਹਰ ਪ੍ਰਕਾਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਤਾਂ ਜੋ ਸਮੁੱਚੇ ਪੰਜਾਬ ਵਿੱਚੋਂ ਸ਼ਾਮਲ ਹੋਣ ਵਾਲੇ ਡੈਲੀਗੇਟਾਂ ਨੂੰ ਕੋਈ ਵੀ ਮੁਸ਼ਕਲ ਨਾ ਆਵੇ। 

ਸਾਥੀ ਬਾਸੀ ਨੇ ਦੱਸਿਆ ਕਿ ਹੁਣ ਤੱਕ ਹੋਈ ਮੈਂਬਰਸ਼ਿਪ ਦੇ ਆਧਾਰ ‘ਤੇ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੀਆਂ ਜਥੇਬੰਦਕ ਚੋਣਾਂ ਹੋ ਚੁੱਕੀਆਂ ਹਨ ਅਤੇ ਮੈਂਬਰਸ਼ਿਪ ਦੇ ਆਧਾਰ ‘ਤੇ ਵੱਖ-ਵੱਖ ਜ਼ਿਲ੍ਹਿਆਂ ਨੂੰ ਡੈਲੀਗੇਟਾਂ ਦੀ ਵੰਡ ਕਰ ਦਿੱਤੀ ਗਈ ਹੈ। ਸਾਥੀ ਬਾਸੀ ਨੇ ਦੱਸਿਆ ਕਿ ਪ.ਸ.ਸ.ਫ. ਦੇ ਅਜਲਾਸ ਦਾ ਝੰਡਾ 2 ਅਕਤੂਬਰ ਨੂੰ ਠੀਕ 10 ਵਜੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਲਹਿਰਾਉਣਗੇ। ਇਹ ਇੱਕ ਯਾਦਗਾਰੀ ਰਸਮ ਹੋਵੇਗੀ। 

ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸਾਥੀ ਸੁਭਾਸ਼ ਲਾਂਬਾ ਆਪਣੇ ਇਨਕਲਾਬੀ ਵਿਚਾਰਾਂ ਨਾਲ ਅਜਲਾਸ ਦਾ ਉਦਘਾਟਨ ਕਰਨਗੇ ਅਤੇ ਏ ਆਈ ਐੱਸ ਜੀ ਈ ਐੱਫ ਦੇ ਕੇਂਦਰੀ ਵਿੱਤ ਸਕੱਤਰ ਸਾਥੀ ਸ਼ਸ਼ੀ ਕਾਂਤ (ਬਿਹਾਰ) ਬਤੌਰ ਅਬਜ਼ਰਵਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣਗੇ। ਬਾਕੀ ਅਹੁਦੇਦਾਰ ਵੀ ਪੁੱਜਣਗੇ। 

ਸਵਾਗਤੀ ਕਮੇਟੀ ਦੇ ਚੇਅਰਮੈਨ ਸਾਥੀ ਕਰਨੈਲ ਸਿੰਘ ਸੰਧੂ ਆਲ ਇੰਡੀਆ ਦੇ ਆਗੂਆਂ, ਸਮੁੱਚੇ ਪੰਜਾਬ ਵਿੱਚੋਂ ਆਏ ਡੈਲੀਗੇਟਾਂ, ਭਰਾਤਰੀ ਸੰਦੇਸ਼ ਦੇਣ ਲਈ ਆਏ ਵੱਖ-ਵੱਖ ਜਥੇਬੰਦੀਆਂ ਦੇ ਸ਼ਾਮਲ ਆਗੂਆਂ ਨੂੰ ਆਪਣੇ ਅਣਮੁੱਲੇ ਸ਼ਬਦਾਂ ਵਿੱਚ ਤਹਿ ਦਿਲੋਂ ਜੀ ਆਇਆਂ ਨੂੰ ਕਹਿਣਗੇ। ਪ.ਸ.ਸ.ਫ. ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਅਤੇ ਚੇਅਰਮੈਨ ਸਵਾਗਤੀ ਕਮੇਟੀ ਸਾਥੀ ਕਰਨੈਲ ਸਿੰਘ ਸੰਧੂ ਨੇ ਸਮੁੱਚੇ ਪੰਜਾਬ ਦੇ ਡੈਲੀਗੇਟ ਸਾਥੀਆਂ ਨੂੰ 2 ਅਕਤੂਬਰ ਨੂੰ ਦਿੱਤੇ ਗਏ ਸਮੇਂ ਅਨੁਸਾਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੁੱਜਣ ਦੀ ਪੁਰਜ਼ੋਰ ਅਪੀਲ ਕੀਤੀ ਤਾਂ ਜੋ ਪ.ਸ.ਸ.ਫ. ਦੇ ਗਿਆਰ੍ਹਵੇਂ ਸੂਬਾ ਅਜਲਾਸ ਦੀ ਹਰ ਕਾਰਵਾਈ ਨਿਸ਼ਚਿਤ ਕੀਤੇ ਗਏ ਸਮੇਂ ਅਨੁਸਾਰ ਪੂਰੀ ਹੋ ਸਕੇ ਅਤੇ ਅਜਲਾਸ ਸਫਲਤਾ-ਪੂਰਵਕ ਨੇਪਰੇ ਚੜ੍ਹ ਸਕੇ। 

ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰੀ ਬਿਲਾਸ, ਬਲਵਿੰਦਰ ਕੁਮਾਰ, ਬਲਜੀਤ ਸਿੰਘ ਕੁਲਾਰ, ਬਲਵੀਰ ਭਗਤ, ਵਿਨੋਦ ਭੱਟੀ, ਸੁਖਵਿੰਦਰ ਸਿੰਘ ਮੱਕੜ, ਹਰਮਨਜੋਤ ਸਿੰਘ ਆਹਲੂਵਾਲੀਆ, ਨਿਰਮੋਲਕ ਸਿੰਘ ਹੀਰਾ, ਅਕਲਚੰਦ ਸਿੰਘ, ਤਰਸੇਮ ਮਾਧੋਪੁਰੀ, ਕੁਲਦੀਪ ਵਾਲੀਆ, ਜਗੀਰ ਸਿੰਘ, ਕੁਲਵੰਤ ਰਾਮ ਰੁੜਕਾ, ਸੁਖਵਿੰਦਰ ਰਾਮ, ਰਘਜੀਤ ਸਿੰਘ, ਮੁਲਖ ਰਾਜ, ਅਨਿਲ ਕੁਮਾਰ, ਸੂਰਤੀ ਲਾਲ, ਦੀਪਕ ਕੁਮਾਰ, ਰਾਜਿੰਦਰ ਸ਼ਰਮਾ, ਦਰਸ਼ਨ ਰਾਮ ਸਿਆਣ, ਬਲਵੀਰ ਕੁਮਾਰ, ਪ੍ਰਣਾਮ ਸਿੰਘ ਸੈਣੀ, ਵਿਨੋਦ ਭੱਟੀ, ਗੁਰਿੰਦਰ ਸਿੰਘ, ਰਾਜਿੰਦਰ ਸਿੰਘ ਭੋਗਪੁਰ, ਲੇਖ ਰਾਜ ਪੰਜਾਬੀ, ਮੰਗਤ ਰਾਮ ਸਮਰਾ, ਬੂਟਾ ਰਾਮ ਅਕਲਪੁਰ, ਪਰੇਮ ਖਲਵਾੜਾ, ਧਰਮਿੰਦਰਜੀਤ, ਸਰਬਜੀਤ ਸਿੰਘ ਢੇਸੀ, ਅੰਗਰੇਜ ਸਿੰਘ, ਸਤਵਿੰਦਰ ਸਿੰਘ, ਬਲਵੀਰ ਸਿੰਘ ਗੁਰਾਇਆ, ਸੂਰਜ ਕੁਮਾਰ, ਰਾਜ ਕੁਮਾਰ, ਬਖਸ਼ੀ ਰਾਮ, ਹਰੀ ਪਾਲ, ਸੰਦੀਪ ਰਾਜੋਵਾਲ, ਦੀਪਕ ਕੁਮਾਰ ਨਕੋਦਰ, ਰਤਨ ਸਿੰਘ, ਕੁਲਦੀਪ ਸਿੰਘ ਕੌੜਾ ਆਦਿ ਸਾਥੀ ਹਾਜ਼ਰ ਹੋਏ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

ਸਰਕਾਰੀ ਸਕੂਲਾਂ ਦੇ ਸਰਕਾਰੀਕਰਨ ਦੀ 65ਵੀਂ ਵਰ੍ਹੇ ਗੰਢ ‍ਮਨਾਈ

  ਸਾਂਝੀ ਸਿੱਖਿਆ ਪ੍ਰਣਾਲੀ'  ਵਿਸ਼ੇ ਉੱਤੇ ਸੈਮੀਨਾਰ ਵਿੱਚ ਅਹਿਮ ਮੁੱਦੇ 

ਸਿੱਖਿਆ ਦਾ ਨਿੱਜੀਕਰਨ ਅਤੇ ਵਪਾਰੀਕਰਨ ਬੰਦ ਕੀਤਾ ਜਾਵੇ 
ਸਾਰੀ ਸਿੱਖਿਆ ਸਰਕਾਰੀ ਕੰਟਰੋਲ ਅਧੀਨ ਕਰਨ ਦੀ ਮੰਗ ਵੀ ਦੁਹਰਾਈ 

ਲੁਧਿਆਣਾ: 30 ਸਤੰਬਰ 2022: (ਐਮ ਐਸ ਭਾਟੀਆ//ਮੁਲਾਜ਼ਮ ਸਕਰੀਨ)::

ਗੌਰਮਿੰਟ ਸਕੂਲ ਟੀਚਰਜ ਯੂਨੀਅਨ ਪੰਜਾਬ ਜ਼ਿਲ੍ਹਾ ਲੁਧਿਆਣਾ ਵੱਲੋਂ
ਕੀਤੇ ਗਏ ਫੈਸਲੇ ਅਨੁਸਾਰ ਸਰਕਾਰੀ ਸਕੂਲਾਂ ਦੇ ਸਰਕਾਰੀਕਰਨ ਦੀ 65ਵੀਂ ਵਰ੍ਹੇ ਗੰਢ ‍ ਬੜੇ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ 'ਤੇ 'ਸਾਂਝੀ ਸਿਖਿਆ ਪ੍ਰਣਾਲੀ' ਸਬੰਧੀ ਸੈਮੀਨਾਰ ਸਥਾਨਕ ਸ.ਸ.ਸ. ਸਕੂਲ ਮਲੌਦ ਵਿਖੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਜ਼ਿਲ੍ਹਾ ਪ੍ਰਧਾਨ ਪਰਮਿੰਦਰਪਾਲ ਸਿੰਘ ਰਾਮਗੜ੍ਹ ਸਰਦਾਰਾਂ, ਜ਼ਿਲ੍ਹਾ ਸਕੱਤਰ ਪ੍ਰਵੀਨ ਕੁਮਾਰ, ਜਗਮੇਲ ਸਿੰਘ ਪੱਖੋਵਾਲ ਦੀ ਅਗਵਾਈ ਵਿਚ ਕੀਤਾ ਗਿਆ। 

ਜਥੇਬੰਦੀ ਦੇ ਸਰਪਰਸਤ ਚਰਨ ਸਿੰਘ ਸਰਾਭਾ, ਪ੍ਰਵੀਨ ਕੁਮਾਰ ਮਨੀਸ਼ ਸ਼ਰਮਾ, ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਧਿਆਪਕ ਲਹਿਰ ਦੇ ਆਗੂ ਬਾਬਾ ਮਹਿੰਦਰ ਸਿੰਘ ਤੂਰ ਦੀ ਅਗਵਾਈ ਹੇਠ ਲੰਬੇ ਸੰਘਰਸ਼ ਤੋਂ ਬਾਅਦ ਪਹਿਲੀ ਅਕਤੂਬਰ 1957 ਨੂੰ ਜ਼ਿਲ੍ਹਾ ਬੋਰਡਾਂ ਤੋਂ  ਸਕੂਲ ਸਿੱਖਿਆ ਵਿਭਾਗ ਵਿੱਚ ਸ਼ਾਮਲ ਹੋਏ ਸਨ। ਜਿਸ ਨਾਲ ਪੰਜਾਬ ਦੇ ਸਕੂਲਾਂ ਤੇ ਸਿੱਖਿਆ ਦਾ ਸਰਕਾਰੀਕਰਨ ਹੋਇਆ ਤੇ ਸਾਰੇ ਬੱਚੇ ਇੱਕ ਸਾਰ ਗੁਣਾਤਮਕ ਸਿੱਖਿਆ ਪ੍ਰਾਪਤ ਕਰਨ ਦੇ ਯੋਗ ਹੋਏ। 

ਇਸ ਤੋਂ ਅੱਗੇ ਜਗਮੇਲ ਸਿੰਘ ਪੱਖੋਵਾਲ,  ਟਹਿਲ ਸਿੰਘ ਸਰਾਭਾ,  ਬਲਵੀਰ ਸਿੰਘ ਕੰਗ, ਚਰਨਜੀਤ ਸਿੰਘ, ਧਰਮ ਸਿੰਘ, ਹਰਮਿੰਦਰ ਸਿੰਘ ਕੈਂਥ  ਨੇ ਦੱਸਿਆ ਕਿ ਸੈਮੀਨਾਰ ਦੌਰਾਨ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਰੱਦ ਕਰਕੇ ਕੋਠਾਰੀ ਸਿੱਖਿਆ ਕਮਿਸ਼ਨ ਵੱਲੋਂ ਤਜਵੀਜ਼ਤ ਤੇ ਭਾਰਤੀ ਸੰਸਦ ਵੱਲੋਂ ਪਾਸ 1968 ਦੀ ਸਿੱਖਿਆ ਨੀਤੀ ਲਾਗੂ ਕਰਨ , ਪ੍ਰੀ- ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਤੇ ਯੂਨੀਵਰਸਿਟੀ ਪੱਧਰ ਦੀ ਸਾਰੀ ਸਿੱਖਿਆ ਸਰਕਾਰੀ ਸੰਸਥਾਵਾਂ ਤੇ ਸਰਕਾਰੀ  ਕੰਟਰੋਲ ਅਧੀਨ ਕਰਨ ਦੀ ਮੰਗ ਵੀ ਦੁਹਰਾਈ ਗਈ। 

ਇਸਦੇ ਨਾਲ ਹੀ ਸਕੂਲ ਆਫ਼ ਐਮੀਨੈਂਸ ਬਨਾਉਣ ਦੀ ਜਗ੍ਹਾ ਸਾਰੇ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ ਦੀ ਮੰਗ ਵੀ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਆਦਰਸ਼, ਮਾਡਲ, ਮੈਰੀਟੋਰੀਅਸ ਸਕੂਲਾਂ ਨੂੰ ਸਥਾਪਤ ਸਕੂਲ ਪ੍ਰਣਾਲੀ ਵਿੱਚ ਮਰਜ਼ ਕੀਤਾ ਜਾਵੇ,  ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰਨ, 2004 ਤੋਂ ਬਾਅਦ ਨਿਯੁਕਤ ਅਧਿਆਪਕਾਂ ਤੇ ਮੁਲਾਜ਼ਮਾਂ 'ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਸਮੂਹ ਠੇਕਾ ਅਧਾਰਤ ਅਧਿਆਪਕਾਂ, ਵਲੰਟੀਅਰਜ਼, ਕੰਪਿਊਟਰ ਅਧਿਆਪਕ ਤੇ ਐੱਨ.ਐੱਸ.ਕਿਊ.ਐੱਫ ਟੀਚਰਾਂ ਨੂੰ ਵਿਭਾਗ 'ਚ ਰੈਗੂਲਰ ਕਰਨ,  ਆਦਰਸ਼, ਮਾਡਲ,ਮੈਰੀਟੋਰੀਅਸ ਤੇ ਹੋਰ ਵੱਖ-ਵੱਖ ਸਕੀਮਾਂ ਅਧੀਨ ਚੱਲ ਰਹੇ ਸਕੂਲਾਂ ਨੂੰ ਸਟਾਫ਼ ਸਮੇਤ ਵਿਭਾਗ ਵਿੱਚ ਸ਼ਾਮਲ ਕਰਨ, ਵੱਖ ਵੱਖ ਸਮੇਂ ਤੇ ਅਧਿਆਪਕਾਂ ਦੇ  ਸੰਘਰਸ਼ ਦੌਰਾਨ ਅਧਿਆਪਕਾਂ ਤੇ ਦਰਜ਼ ਨਜਾਇਜ਼ ਪਰਚੇ ਤੇ ਕਾਰਨ ਦੱਸੋ ਨੋਟਿਸ ਰੱਦ ਕਰਨ, ਸਿੱਖਿਆ, ਸਿਹਤ, ਬਿਜਲੀ, ਰੋਡਵੇਜ਼ ਅਤੇ ਹੋਰ ਜਨਤਕ ਭਲਾਈ ਦੇ ਮਹਿਕਮਿਆ ਦਾ ਨਿੱਜੀਕਰਨ ਬੰਦ ਕਰਨ ਤੇ ਇਨ੍ਹਾਂ ਵਿਭਾਗਾਂ ਵਿਚ ਖਾਲੀ ਪਈਆਂ ਅਸਾਮੀਆਂ ਭਰਨ ਆਦਿ ਹੋਰ ਮੰਗਾਂ ਦੀ ਪ੍ਰਾਪਤੀ ਲਈ ਵੀ ਆਵਾਜ਼ ਬੁਲੰਦ ਕੀਤੀ ਗਈ। 

ਇਸ ਸਮੇਂ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ  ਸਿਖਿਆ ਮਾਰੂ ਤੇ ਸਰਕਾਰੀ ਸਕੂਲਾਂ ਦਾ ਉਜਾੜਾ ਕਰਨ ਵਾਲੀਆਂ ਨੀਤੀਆਂ ਨੂੰ ਜਨਤਕ ਕਰਨ ਅਤੇ ਵਾਪਸ ਮੋੜਨ ਲਈ ਮੀਟਿੰਗਾਂ,ਸੈਮੀਨਾਰ,ਮਾਰਚ ਆਦਿ  ਕੀਤੇ ਜਾਣਗੇ। ਇਸ ਸਮੇਂ ਲੈਕਚਰਾਰ ਦਰਸ਼ਨ  ਸਿੰਘ, ਸੁਖਜਿੰਦਰ ਸਿੰਘ ਹੈਪੀ , ਜਗਦੇਵ ਸਿੰਘ, ਪਰਮਜੀਤ ਸਿੰਘ, ਜਗਪਾਲ ਸਿੰਘ, ਕਮਲਦੀਪ ਸਿੰਘ, ਬੂਟਾ ਸਿੰਘ, ਹਾਕਮ ਸਿੰਘ, ਹਰਮਿੰਦਰਪਾਲ ਸਿੰਘ, ਤਰਨਜੀਤ ਸਿੰਘ, ਜਸਵੀਰ ਸਿੰਘ ਜੱਸਾ, ਚਰਨ ਸਿੰਘ ਤਾਜਪੁਰੀ, ਜੋਰਾ ਸਿੰਘ ਬੱਸੀਆਂ, ਸ਼ਮਸ਼ੇਰ ਸਿੰਘ ਬੁਰਜ ਲਿੱਟਾਂ, ਹਰਪ੍ਰੀਤ ਸਿੰਘ ਅੱਬੂਵਾਲ, ਬਲਵਿੰਦਰ ਸਿੰਘ, ਕ੍ਰਿਸ਼ਨ ਲਾਲ,  ਮੁਹੰਮਦ ਆਰਿਫ , ਬਲਦੇਵ ਸਿੰਘ, ਰਾਜੀਵ ਕੁਮਾਰ, ਹਰਵਿੰਦਰ ਸਿੰਘ, ਮੁਹੰਮਦ ਨਾਸਰ, ਆਦਿ ਆਗੂ ਹਾਜਰ  ਸਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਪੰਜਾਬ ਭਰ ਵਿੱਚ ਐਕਸ਼ਨ ਸ਼ੁਰੂ

10 ਅਕਤੂਬਰ ਤੱਕ ਜਾਰੀ ਰਹਿਣਗੀਆਂ ਗੇਟ ਰੈਲੀਆਂ ਅਤੇ ਧਰਨੇ 

ਲੁਧਿਆਣਾ: 30 ਸਤੰਬਰ 2022: (ਐਮ ਐਸ ਭਾਟੀਆ//ਮੁਲਾਜ਼ਮ ਸਕਰੀਨ)::
ਆਪਣੀਆਂ ਮੰਗਾਂ ਦੇ ਮੁੱਦੇ ਨੂੰ ਲੈ ਕੇ ਰੋਹ ਵਿੱਚ ਆਏ ਬਿਜਲੀ ਵਿਭਾਗ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਇਹ ਸਰਕਾਰ ਵੀ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨਾਲ ਪਿਛਲੀਆਂ ਸਰਕਾਰਾਂ ਵਾਲਾ ਰਵਈਆ ਹੀ ਆਪਣੀ ਬੈਠੀ ਹੈ। ਜੇ ਇਹ ਰਵਈਆਂ ਨਾ ਬਦਲਿਆ ਗਿਆ ਤਾਂ ਲੋਕਾਂ ਦੇ ਸੰਘਰਸ਼ ਹੋਰ ਤਿੱਖੇ ਹੋਣਗੇ। 

ਅੱਜ 30 ਸਤੰਬਰ ਸ਼ੁੱਕਰਵਾਰ ਨੂੰ ਏਕਤਾ ਮੰਚ ਦੇ ਫੈਸਲੇ ਅਨੁਸਾਰ ਜੋ ਕਿ ਸਾਰੇ ਪੰਜਾਬ ਵਿੱਚ 20 ਸਤੰਬਰ 2022 ਤੋਂ 10 ਅਕਤੂਬਰ 2022 ਤਕ ਸਬ ਡਵੀਜ਼ਨਾਂ/ਡਵੀਜਨਾਂ ਦੀਆਂ ਰੋਸ ਭਰਪੂਰ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਦੇ ਤਹਿਤ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਪੰਜਾਬ ਨੇ ਪੀ ਤੇ ਐਮ ਸ਼ਹਿਰੀ‌ ਡਵੀਜਨ‌ ਲੁਧਿਆਣਾ ਦੀ ਗੇਟ ਰੈਲੀ ਕੀਤੀ ਗਈ ਜਿਸ ਨੂੰ ਵਿਸ਼ੇਸ਼ ਤੌਰ ਤੇ ਸੂਬੇ ਦੇ ਸਕੱਤਰ ਰਸ਼ਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਕੀ ਸਰਕਾਰਾਂ ਵਾਂਗ ਆਪ ਸਰਕਾਰ ਤੇ ਵੀ ਬਿਜਲੀ ਮੁਲਾਜ਼ਮਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨੂੰ ਨਾ ਪੂਰਾ ਕਰਨ ਦੇ ਦੋਸ਼ ਲਗਾਏ ਸਾਥੀ ਜੀ ਨੇ ਆਪਣੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਮੁਲਾਜ਼ਮ 6 ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋ ਗਏ ਹਨ ਕਿਉਂਕਿ ਆਪ ਸਰਕਾਰ ਨੇ ਕਿਹਾ ਸੀ ਸਾਡੀ ਸਰਕਾਰ ਬਣਾਉਣ ਵਿੱਚ ਸਾਡਾ ਸਹਿਯੋਗ ਕਰੋ ਅਸੀਂ ਮੰਗਾਂ ਇਤਨੀ ਜਲਦੀ ਪੂਰੀਆਂ ਕਰ ਦਿਆਂਗੇ ਕਿ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਕਰਨਾ ਹੀ ਭੁੱਲ ਜਾਵੇਗਾ ਪਰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿਅਜਿਹਾ ਨਹੀਂ ਹੋਇਆ। 

ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਹਰ ਤਰ੍ਹਾਂ ਦੇ ਕੱਚੇ ਕਾਮੇਂ ਪੱਕੇ ਕਰਨੇ ਪ੍ਰੋਬੇਸ਼ਨ ਸਮਾਂ ਖ਼ਤਮ ਕਰਨਾ,ਪੀ ਟੀ ਐਸ ਕਾਮੇਂ ਪੱਕੇ ਕਰਨੇ, ਪੱਕੇ ਕੰਮ ਤੇ ਪੱਕੀ ਭਰਤੀ ਕਰਨੀ,ਆਰ ਟੀ ਐਮ ਤੇ ਓ ਸੀ ਦਾ ਪੇ ਬੈਂਡ ਲਾਗੂ ਕਰਨਾ, ਰਹਿੰਦੀਆਂ ਪੇ ਕਮਿਸ਼ਨ ਦੀਆਂ ਤਰੂਟੀਆ ਦੂਰ ਕਰਨਾ, ਨਵੇਂ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਤਹਿਤ ਸ਼ਾਮਲ ਤੇ ਯੂਨਿਟਾਂ ਵਿੱਚ ਰੈਤ ਦੇਣਾਂ, ਡੀ ਏ ਦੀਆਂ ਕਿਸ਼ਤਾਂ ਜਾਰੀ ਕਰਨਾ ਤੇ ਪੰਜਾਬ ਵਿੱਚੋ ਮਾਫੀਆ ਤੇ ਨਸ਼ੇ ਨੂੰ ਖਤਮ ਕਰਨਾ ਆਦਿ ਮੰਗਾਂ ਨਾਂ ਪੂਰੀਆਂ ਕਰਨ ਵਿੱਚ ਅਸਫਲ ਰਹਿਣ ਦੇ ਦੋਸ਼ੀ ਦੱਸਿਆ ਅਤੇ ਬੋਰਡ ਮੈਨੇਜਮੈਂਟ ਨੂੰ ਵੀ ਮੰਗਾਂ ਨੂੰ ਨਾ ਮੰਨਣ ਦੀ ਸੂਰਤ ਵਿੱਚ 18 ਅਕਤੂਬਰ 2022 ਨੂੰ ਹੈਡ ਆਫਿਸ ਪਟਿਆਲੇ ਦੇ ਗੇਟਾਂ ਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ। ਇਸ ਵਿੱਚ ਵੱਖ ਵੱਖ ਬੁਲਾਰਿਆਂ ਤੋਂ ਇਲਾਵਾ ਜੋਨ ਆਗੂ ਸ੍ਰ ਅਸ਼ੋਕ ਕੁਮਾਰ, ਕੇਵਲ ਸਿੰਘ ਬਨਵੈਤ,ਹਿੰਮਤ ਸਿੰਘ ਸ਼ਰੀਂਹ ਨੇ ਵੀ ਸੰਬੋਧਨ ਕੀਤਾ ਅਤੇ ਰੋਸ ਦਾ ਪ੍ਰਗਟਾਵਾ ਨਾਰਿਆਂ ਰਾਹੀਂ ਕੀਤਾ ਇਸ ਰੋਸ ਰੈਲੀ ਵਿਚ ਰਵਿੰਦਰ ਗੋਗੀ,ਜੇ ਈ ਕੇਬਲ ਸਿੰਘ,ਜੇ ਈ ਗੁਰਇਕਬਾਲ ਸਿੰਘ, ਮਨੀਸ਼  ਕੁਮਾਰ, ਜਤਿੰਦਰ ਸਿੰਘ, ਬਿਸ਼ਨ ਦਾਸ, ਜੋਗਿੰਦਰ ਸਿੰਘ, ਪ੍ਰਿੰਸ ਕੁਮਾਰ, ਤਰਲੋਕ ਸਿੰਘ, ਤੇ ਪਾਰਸ ਨਾਥ ਆਦਿ ਸਾਥੀਆਂ ਨੇ ਸਾਥੀ ਕਰਮਚਾਰੀਆਂ ਨੂੰ ਨਾਲ ਲੈਕੇ ਸ਼ਮੂਲੀਅਤ ਕੀਤੀ। ਅਖੀਰ ਵਿੱਚ ਸਾਰੇ ਆਏ ਸਾਥੀਆਂ ਦਾ ਪ੍ਰਧਾਨ ਰਾਜੀਵ ਕੁਮਾਰ ਨੇ ਧੰਨਵਾਦ ਕੀਤਾ ਅਤੇ ਤਿੱਖੇ ਘੋਲਾਂ ਵਿਚ ਕੁਦਨ ਦੀ ਤਿਆਰੀ ਕਰਨ ਲਈ ਜ਼ੋਰ ਦਿੱਤਾ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

DTF ਲੁਧਿਆਣਾ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ

30th September 2022 at 02:00 PM

ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਸੂਚੀਬੱਧ ਏਜੰਡਿਆਂ ਉੱਪਰ ਕੀਤੀ ਗੰਭੀਰ ਚਰਚਾ

ਲੁਧਿਆਣਾ: 30 ਸਤੰਬਰ 2022: (ਮੁਲਾਜ਼ਮ ਸਕਰੀਨ ਬਿਊਰੋ):: 

ਡੈਮੋਕ੍ਰੈਟਿਕ ਟੀਚਰਜ਼ ਫਰੰਟ ਜਿਲ੍ਹਾ ਲੁਧਿਆਣਾ ਦਾ ਵਫ਼ਦ ਜ਼ਿਲ੍ਹਾ ਸਕੱਤਰ ਦਲਜੀਤ ਸਮਰਾਲਾ ਅਤੇ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਕਮ ਐਲੀਮੈਂਟਰੀ) ਨੂੰ ਮਿਲਿਆ। ਜ਼ਿਲ੍ਹਾ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਨੇ ਇਸ ਸਬੰਧ ਵਿੱਚ ਜਾਣਕਾਰੀਆਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਜੱਥੇਬੰਦੀ ਦੀ ਲਡਿਰਸ਼ਿਪ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਜਸਵਿੰਦਰ ਕੌਰ ਨਾਲ ਵੱਖ ਵੱਖ ਬਲਾਕਾਂ ਤੋਂ ਇਕੱਤਰ ਕਰਕੇ ਏਜੰਡੇ ਵਿੱਚ ਸੂਚੀਬੱਧ ਕੀਤੀਆਂ ਅਧਿਆਪਕਾਂ ਦੀਆਂ ਸਮੱਸਿਆਵਾਂ ਉੱਤੇ ਚਰਚਾ ਕੀਤੀ ਗਈ। 

ਇਹਨਾਂ ਵਿੱਚ ਮਿਡਲ ਅਤੇ ਪ੍ਰਾਇਮਰੀ  ਸਕੂਲਾਂ ਵਿੱਚ ਸਿੰਗਲ ਅਧਿਆਪਕ ਵਾਲੇ ਸਕੂਲਾਂ ਵਿੱਚ ਅਧਿਆਪਕਾਂ ਦੇ ਪ੍ਰਬੰਧ ਕਰਨ, 3704 ਅਧਿਆਪਕਾਂ ਦੀ ਦਫ਼ਤਰ ਵਿੱਚ ਹਾਜ਼ਰੀ ਸਮੇਂ ਦੀ ਤਨਕਾਹ ਕਢਵਾਉਣ, ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਸ਼ਿਫ਼ਟ ਹੋਏ ਅਧਿਆਪਕਾਂ ਦੀ ਤਨਖਾਹ ਅਨਾਮਲੀ ਦੂਰ ਕਰਨ ਸਬੰਧੀ ਮਸਲੇ ਵਿਚਾਰੇ ਗਏ। ਡੀ. ਈ. ਓ. ਵੱਲੋਂ  ਇਹਨਾਂ ਨੂੰ ਹੱਲ ਕਰਰਨ ਦਾ ਭਰੋਸਾ ਦਿੱਤਾ ਗਿਆ। 

ਇਸ ਤੋਂ ਇਲਾਵਾ 2500/4500 ਭਰਤੀ ਦੇ ਹੈਂਡੀਕੈਪਡ ਕੋਟੇ ਦੇ ਬੈਕਲੌਗ ਅਧੀਨ ਭਰਤੀ 108 ਅਧਿਆਪਕਾਂ ਦੇ ਨਿਯੁਕਤੀ ਪੱਤਰ ਦੀ ਮੱਦ-7 ਦੇ ਗ਼ਲਤ ਅਰਥ ਕੱਢ ਕੇ ਪਰਖ ਸਮਾਂ ਪਾਰ ਮਿਆਦ ਪੂਰੀ ਹੋਣ ਦੇ ਬਾਵਜੂਦ ਰੈਗੂਲਰ ਨਾ ਕਰਨ ਦਾ ਤਿੱਖਾ ਵਿਰੋਧ ਜੱਥੇਬੰਦੀ ਵੱਲੋਂ ਡੀ. ਈ. ਓ. ਦੇ ਸਨਮੁਖ ਦਰਜ ਕਰਵਾਇਆ ਗਿਆ। 

ਜ਼ਿਕਰਯੋਗ ਹੈ ਕਿ ਇਹਨਾਂ ਅਧਿਆਪਕਾਂ ਉੱਪਰ ਵਿਭਾਗੀ ਪ੍ਰੀਖਿਆ ਦੀ ਸ਼ਰਤ ਲਗਾਕੇ ਮੰਨਮਾਨੇ ਇਹਨਾਂ ਦੀ ਪੂਰੀ ਤਨਖਾਹ ਕਢਵਾਉਣ ਤੇ ਰੋਕ ਲਗਾ ਦਿੱਤੀ ਗਈ ਹੈ। ਇਸਦਾ ਜੱਥੇਬੰਦੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਇਸ ਦੇ ਨਾਲ ਹੀ ਬੇਨਾਮੀ ਸ਼ਿਕਾਇਤਾਂ ਉੱਪਰ ਵਾਲੀਆਂ ਪੜਤਾਲਾਂ ਰਾਹੀਂ ਜਾਣਬੁੱਝ ਕੇ ਸਕੂਲਾਂ ਦਾ ਵਿੱਦਿਅਕ ਮਹੌਲ ਖ਼ਰਾਬ ਕਰਨ ਬਾਰੇ ਵੀ ਆਗੂਆਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ, ਜਿਸਦੇ ਪ੍ਰਤੀਕਰਮ ਵਿੱਚ ਡੀ. ਈ. ਓ. ਮੈਡਮ ਵੱਲੋਂ ਭਵਿੱਖ ਵਿੱਚ ਅਜਿਹਾ ਨਾ ਹੋਣ ਦੇਣ ਦੀ ਗੱਲ ਆਖੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਿੰਦਰ ਸ਼ਾਹੀ (ਬਲਾਕ ਪ੍ਰਧਾਨ ਖੰਨਾ 2), ਹਰਜੀਤ ਸਿੰਘ (ਬਲਾਕ ਪ੍ਰਧਾਨ ਸੁਧਾਰ), ਰਾਣਾ ਆਲਮਦੀਪ, ਹਰਦੀਪ ਸਿੰਘ ਹੇਰਾਂ, ਬਲਦੇਵ ਰਾਮ ਸਮਰਾਲਾ, ਪਵਿੱਤਰ ਸਿੰਘ (ਵਿੱਤ ਸਕੱਤਰ ਖੰਨਾ 2) ਅਤੇ ਵਰਿੰਦਰ ਪਟੇਲ ਹਾਜ਼ਰ ਸਨ।         

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Thursday 29 September 2022

ਬਿਜਲੀ ਬਿੱਲ 2022 ਦੇ ਖਿਲਾਫ਼ ਰੋਸ ਅਤੇ ਰੋਹ ਜਾਰੀ

ਬਿੱਲ ਰੱਦ ਨਾ ਕੀਤਾ ਗਿਆ ਸੰਘਰਸ਼ ਹੋਰ ਤਿੱਖਾ ਕਰਨ ਦੀ ਚੇਤਾਵਨੀ 

ਭਗਤਾ ਭਾਈ:29 ਸਤੰਬਰ 2022: (ਮੁਲਾਜ਼ਮ ਸਕਰੀਨ ਬਿਊਰੋ)::

ਬਿਜਲੀ ਬਿਲ ਦੇ ਖਿਲਾਫ ਰੋਹ ਅਤੇ ਰੋਸ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਆਮ ਲੋਕਾਂ ਨੂੰ ਭਾਵੇਂ ਇਸ ਬਿਲ ਵਿਚ ਲੁਕੀਆਂ ਖਾਮੀਆਂ ਬਾਰੇ ਅਜੇ ਤੱਕਨਹੀਂ ਪਤਾ ਪਾਰ ਮੁਲਾਜ਼ਮਾਂ ਦੇ ਸੰਗਠਨ ਇਸ ਸੰਬੰਧੀ ਲਗਾਤਾਰ ਲੋਕਾਂ ਨੂੰ ਸੁਚੇਤ ਕਰ ਰਹੇ ਹਨ। ਇਸ ਇਲਾਕੇ ਵਿੱਚ ਵੀ ਇਸ ਬਿਲ ਨੂੰ ਲੈ ਕੇ ਰੋਸ ਦਾ ਸਿਲਸਿਲਾ ਜਾਰੀ ਹੈ। ਮੁਜ਼ਾਹਰੇ ਕੀਤੇ ਜਾ ਰਹੇ ਹਨ ਅਤੇ ਜੋਸ਼ੀਲੀ ਨਾਅਰੇਬਾਜ਼ੀ ਵੀ ਹੁੰਦੀ ਹੈ। 

ਸਥਾਨਕ ਸ਼ਹਿਰ ਵਿਖੇ ਸਾਂਝੇ ਫੌਰਮ ਦੇ ਸੱਦੇ ਤੇ ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਯਨ  ਭਗਤਾ ਭਾਈਕਾ ਦੇ ਟੈਕਨੀਕਲ ਅਤੇ ਕਲੈਰੀਕਲ ਕਾਮਿਆਂ ਵੱਲੋਂ ਬਿਜਲੀ ਬਿੱਲ 2022 ਦੀਆਂ ਕਾਪੀਆਂ ਸਾੜ੍ਹ ਕੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਵੱਖ ਵੱਖ ਆਗੂਆਂ ਨੇ ਸੰਬੋਧਨ ਕਰਦੇ ਹੋਏ ਬਿਜਲੀ ਬਿੱਲ 2022 ਰੱਦ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਬਿਜਲੀ ਬਿੱਲ 2022 ਲਾਗੂ ਹੋਣ ਨਾਲ ਕਿਸਾਨਾ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਨੁਕਸਾਨ ਨਾਲ ਇਹ ਬਿੱਲ ਹਰ ਇੱਕ ਵਰਗ ਲਈ ਘਾਤਕ ਸਾਬਿਤ ਹੋਵੇਗਾ। 

ਇਸ ਮੌਕੇ ਟੈਕਨੀਕਲ ਸਰਵਿਸਿਜ ਜਥੇਬੰਦੀ ਨੇ ਮੰਗ ਕੀਤੀ ਕਿ ਬਿਜਲੀ ਬਿੱਲ 2022 ਜਲਦੀ ਰੱਦ ਕੀਤਾ ਜਾਵੇ। ਉਹਨਾਂ ਕਿਹਾ ਜੇਕਰ ਬਿੱਲ ਰੱਦ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ। ਇਸ ਮੌਕੇ ਅਮਨਦੀਪ ਸਿੰਘ ਸਕੱਤਰ, ਜਸਵੀਰ ਸਿੰਘ ਜ.ਸਕੱਤਰ, ਕਮਲਦੀਪ ਸਿੰਘ ਡਵੀਜ਼ਨ ਜ.ਸਕੱਤਰ, ਅਮਨਦੀਪ ਸਿੰਘ ਭਾਈਰੂਪਾ ਮੀਤ ਪ੍ਰਧਾਨ ਡਵੀਜ਼ਨ, ਗੁਰਮੇਲ ਸਿੰਘ ਮੀਤ ਪ੍ਰਧਾਨ ਸ/ਡ ਅਤੇ ਬਲਜੀਤ ਸਿੰਘ ਸਰਕਲ ਸਹਾਇਕ ਸਕੱਤਰ ਆਦਿ ਹਾਜ਼ਰ ਸਨ।

Wednesday 28 September 2022

ਪੀ.ਏ.ਯੂ. ਇੰਪਲਾਈਜ਼ ਯੂਨੀਅਨ ਵੱਲੋਂ ਵਿਸ਼ੇਸ਼ ਆਯੋਜਨ

Wednesday  26th September 2022 at 02:38 PM 

ਸ਼ਹੀਦੇ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ


ਲੁਧਿਆਣਾ: 28 ਸਤੰਬਰ 2022: (ਐਮ ਐਸ ਭਾਟੀਆ//ਮੁਲਾਜ਼ਮ ਸਕਰੀਨ)::
ਹੁਣ ਜਦੋਂ ਕਿ ਫਿਰਕੂ ਅਤੇ ਫਾਸ਼ੀ ਅਨਸਰਾਂ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿੱਚਾਰਾਂ ਉੱਤੇ ਇੱਕ ਵਾਰ ਫੇਰ ਕਾਤਲਾਨਾ ਹਮਲੇ ਕੀਤੇ ਜਾ ਰਹੇ ਹਨ ਉਦੋਂ ਸ਼ਹੀਦਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰਨ ਲਈ ਪੈ ਏ ਯੂ ਦੇ ਮੁਲਾਜ਼ਮ ਆਗੂ ਵੀ ਪੂਰੀ ਤਰ੍ਹਾਂ ਸਰਗਰਮ ਹਨ। ਇਹਨਾਂ ਅਨਸਰਾਂ ਨੂੰ ਮੂੰਹ ਤੋੜ ਜੁਆਬ ਦੇਂਦਿਆਂ ਪੀ ਏ ਯੂ ਵਿੱਚ ਬੜੇ ਹੀ ਉਤਸ਼ਾਹ ਨਾਲ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। 

ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀ ਐਗਜ਼ੈਕੁਟਿਵ  ਕੌਂਸਲ ਵੱਲੋਂ  ਪ੍ਰਧਾਨ ਬਲਦੇਵ ਸਿੰਘ ਵਾਲੀਆ ਅਤੇ ਜਨਰਲ ਸਕੱਤਰ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਯੂਨੀਅਨ ਦਫਤਰ ਵਿਖੇ ਸ਼ਹੀਦੇ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੋਕੇ ਪੀ.ਏ.ਯੂ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ: ਹਰਮੀਤ ਸਿੰਘ ਕਿੰਗਰਾ ਅਤੇ ਪੀ.ਏ.ਯੂ ਫੋਰਥ ਕਲਾਸ ਯੂਨੀਅਨ ਦੇ ਪ੍ਰਧਾਨ ਬਰਿੰਦਰ ਪੰਡੋਰੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ।

ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਸੱਚੀ ਸ਼ਰਧਾਜਲੀ ਇਹੀ ਹੋਵੇਗੀ ਕਿ  ਹੈ ਕਿ ਭਗਤ ਸਿੰਘ ਨੇੇ ਜੋ ਸਮਾਜਵਾਦ ਦਾ ਸੁਪਨਾ ਦੇਖਿਆ ਸੀ, ਆਪਾ ਸਾਰੇ ਰਲ ਕੇ ਇਸ ਨੂੰ ਪੂਰਾ ਕਰੀਏ  ਅਤੇ ਉਹਨਾ ਦੀ ਸੋਚ ਤੇ ਪਹਿਰਾ ਦੇਂਦੇ ਹੋਏ ਹਮੇਸ਼ਾ ਨਿਡਰਤਾ ਨਾਲ ਸੱਚ ਦੀ ਅਵਾਜ਼ ਨੂੰ ਬੁਲੰਦ ਕਰੀਏ। 
 
ਇਸ ਮੋਕੇ ਲਾਲ ਬਹਾਦੁਰ ਯਾਦਵ, ਨਵਨੀਤ ਸ਼ਰਮਾਂ, ਗੁਰਇਕਭਾਲ ਸਿੰਘ ਸੋਹੀ, ਦਲਜੀਤ ਸਿੰਘ, ਕੇਸ਼ਵ ਰਾਏ ਸੈਣੀ, ਹਰਮਿੰਦਰ ਸਿੰਘ, ਮੋਹਨ ਲਾਲ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ, ਨੰਦ ਕਿਸ਼ੋਰ, ਅਵਤਾਰ ਚੰਦ, ਅਮਰਜੀਤ ਸਿੰਘ, ਸਤਵਿੰਦਰ ਸਿੰਘ, ਪਿੰ੍ਰਸ ਗਰਗ, ਸੁਰਿੰਦਰ ਸਿੰਘ, ਜਤਿੰਦਰ ਕੁਮਾਰ, ਤੇਜਿੰਦਰ ਸਿੰਘ, ਰਕੇਸ਼ ਕੁਮਾਰ ਕੌਡਲ, ਅਮਰੀਕ ਸਿੰਘ, ਸ਼ਮਸ਼ੇਰ ਸਿੰਘ, ਜਸਬੀਰ ਸਿੰਘ, ਦੀਪਕ ਕੁਮਾਰ, ਮੋਹਨ ਚੰਦ, ਮਨੋਜ ਕੁਮਾਰ, ਹਰਮਨਦੀਪ ਸਿੰਘ ਗਰੇਵਾਲ ,ਅੰਮ੍ਰਿਤ ਕੁਮਾਰ, ਰਕੇਸ਼ ਕੁਮਾਰ ਅਤੇ ਹੁਸਨ ਕੁਮਾਰ ਸ਼ਾਮਲ ਹੋਏ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Tuesday 27 September 2022

ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਦੇ ਜਤਨ ਸਫਲ ਹੋਣ ਲੱਗੇ

Tuesday  27th September 2022 at 04:50 PM

ਦਰਜ ਚਾਰ ਕਾਮਿਆਂ ਨੂੰ ਜਲਦ ਮਿਲਣਗੇ ਨਿਯੁਕਤੀ ਪੱਤਰ 


ਲੁਧਿਆਣਾ: 27 ਸਤੰਬਰ 2022: (ਮੀਡੀਆ ਲਿੰਕ ਰਵਿੰਦਰ//ਮੁਲਾਜ਼ਮ ਸਕਰੀਨ)::

ਨੌਕਰੀ ਕੱਚੀ ਹੋਵੇ ਜਾਂ ਪੱਕੀ ਉਸ ਨੂੰ ਕਰਦਿਆਂ ਕਈ ਵਾਰ ਗਲਤੀਆਂ ਵੀ ਹੁੰਦੀਆਂ ਹਨ ਅਤੇ ਕਈ ਵਾਰ ਗਲਤ ਇਲਜ਼ਾਮਾਂ ਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਹੈ। ਵੱਡੇ ਅਫਸਰਾਂ ਨਾਲ ਅੱਧਾ ਲਾਉਣਾ ਸੌਖਾ ਨਹੀਂ ਹੁੰਦਾ। ਗਰੀਬ ਨੂੰ ਅਤੇ ਕਮਜ਼ੋਰ ਨੂੰ ਟਿੱਚ ਸਮਝਣ ਦਾ ਰੁਝਾਨ ਪਿਛਲ ਲੰਮੇ ਸਮੇਂ ਦੌਰਾਨ ਵਧੀਆ ਹੀ ਹੈ। ਇਹਨਾਂ ਸਾਰੀਆਂ ਔਕੜਾਂ ਦਾ ਸਾਹਮਣਾ ਕਰਦਿਆਂ ਆਪਣੇ ਸਾਥੀਆਂ ਦਾ ਬਚਾਅ ਕਰਨ ਵਾਲੇ ਜਿਹੜੇ ਕੁਝ ਕੁ ਗਿਣਤੀ ਦੇ ਲੀਡਰ ਮੌਜੂਦ ਹਨ ਉਹਨਾਂ ਵਿੱਚ ਕਾਮਰੇਡ ਵਿਜੇ ਕੁਮਾਰ ਵੀ ਹਨ। 

ਭਾਵੇਂ ਗੱਟਰ ਵਿੱਚ ਡਿੱਗਣ ਦਾ ਕੋਈ ਹਾਦਸਾ ਹੋਇਆ ਹੋਵੇ ਤੇ ਭਾਵੈਂ ਕਿਸੇ ਹੋਰ ਕਾਰਨ ਕੋਈ ਬੇਵਕਤੀ ਮੌਤ ਹੋਈ ਹੋਵੇ। ਦੁਖੀ ਪਰਿਵਾਰ ਕੋਲ ਪਹੁੰਚਣਾ ਅਤੇ ਉਸ ਪਰਿਵਾਰ ਦੀ ਸਹਾਇਤਾ ਕਰਨ ਵਾਲਿਆਂ ਕਾਮਰੇਡ ਵਿਜੇ ਅਤੇ ਉਹਨਾਂ ਦੇ ਆਗੂ ਸਰਗਰਮ ਰਹਿੰਦੇ ਹਨ। ਸਿਰਫ ਲੁਧਿਆਣਾ ਵਿੱਚ ਹੀ ਨਹੀਂ ਲੁਧਿਆਣਾ ਤੋਂ ਬਾਹਰ ਜਲੰਧਰ, ਮੋਗਾ, ਅੰਮ੍ਰਿਤਸਰ, ਮੋਹਾਲੀ ਅਤੇ ਫਿਰੋਜ਼ਪੁਰ ਵਰਗੀਆਂ ਕਿ ਥਾਂਵਾਂ ਤੇ ਪਹੁੰਚਦੀ ਹੈ ਇਹ ਸਾਰੀ ਟੀਮ। ਲੁਧਿਆਣਾ ਵਿਛ ਤਾਂ ਅਕਸਰ ਹਰ ਰੋਜ਼ ਇਹ ਸਾਰੇ ਸਰਗਰਮ ਰਹਿੰਦੇ ਹਨ। 

ਅੱਜ ਨਗਰ ਨਿਗਮ ਜ਼ੋਨ-ਏ  ਲੁਧਿਆਣਾ ਵਿਖੇ ਰਵਨੀਤ ਸਿੰਘ ਬਿੱਟੂ ਅਤੇ ਮੇਅਰ ਬਲਕਾਰ ਸਿੰਘ ਸੰਧੂ ਦੇ ਨਾਲ ਮਿਊਸਪਲ ਕਰਮਚਾਰੀ ਸੰਯੁਕਤ ਕਮੇਟੀ ਵੱਲੋਂ ਮੁਲਾਕਾਤ ਕੀਤੀ ਗਈ ਜਿਸ ਵਿਚ ਮੇਅਰ ਸਾਹਿਬ ਵੱਲੋਂ ਦਰਜਾ ਚਾਰ ਕਰਮਚਾਰੀਆਂ ਨੂੰ ਜਲਦ ਤੋਂ ਜਲਦ ਨਿਯੁਕਤੀ ਪੱਤਰ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੁਲਾਕਾਤ ਦੌਰਾਨ ਕਾਮਰੇਡ ਵਿਜੇ ਕੁਮਾਰ, ਬਲਜੀਤ ਸਿੰਘ, ਦੀਪਕ ਹੰਸ, ਰਾਜੇਸ਼ ਕੁਮਾਰ ਆਦਿ ਮੁਲਾਜ਼ਮ ਸਾਥੀਆ ਵੱਲੋਂ ਮੁਲਾਕਾਤ ਕੀਤੀ ਗਈ। ਛੇਤੀ ਹੀ ਬਾਕੀ ਰਹਿੰਦੇ ਮਸਲੇ ਵੀ ਸੁਲਝਾਏ ਜਾਣਗੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

ਪੰਜਾਬ ਮੰਡੀ ਬੋਰਡ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

Thursday 14th March 2024 at 5:20 PM ਬੈਠਕ ਦੌ ਰਾਨ ਮੁਲਾਜਮਾਂ ਦੀਆਂ ਮੰਗਾਂ ਤੇ ਹੋਈ ਵਿਸਥਾਰ ਨਾਲ ਚਰਚਾ ਮੋਹਾਲੀ // ਚੰਡੀਗੜ੍ਹ : 14  ਮਾਰਚ , 2024 :  ( ਕਾਰਤਿਕਾ...