10 ਅਕਤੂਬਰ ਤੱਕ ਜਾਰੀ ਰਹਿਣਗੀਆਂ ਗੇਟ ਰੈਲੀਆਂ ਅਤੇ ਧਰਨੇ
ਲੁਧਿਆਣਾ: 30 ਸਤੰਬਰ 2022: (ਐਮ ਐਸ ਭਾਟੀਆ//ਮੁਲਾਜ਼ਮ ਸਕਰੀਨ)::
ਆਪਣੀਆਂ ਮੰਗਾਂ ਦੇ ਮੁੱਦੇ ਨੂੰ ਲੈ ਕੇ ਰੋਹ ਵਿੱਚ ਆਏ ਬਿਜਲੀ ਵਿਭਾਗ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਇਹ ਸਰਕਾਰ ਵੀ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨਾਲ ਪਿਛਲੀਆਂ ਸਰਕਾਰਾਂ ਵਾਲਾ ਰਵਈਆ ਹੀ ਆਪਣੀ ਬੈਠੀ ਹੈ। ਜੇ ਇਹ ਰਵਈਆਂ ਨਾ ਬਦਲਿਆ ਗਿਆ ਤਾਂ ਲੋਕਾਂ ਦੇ ਸੰਘਰਸ਼ ਹੋਰ ਤਿੱਖੇ ਹੋਣਗੇ।
ਅੱਜ 30 ਸਤੰਬਰ ਸ਼ੁੱਕਰਵਾਰ ਨੂੰ ਏਕਤਾ ਮੰਚ ਦੇ ਫੈਸਲੇ ਅਨੁਸਾਰ ਜੋ ਕਿ ਸਾਰੇ ਪੰਜਾਬ ਵਿੱਚ 20 ਸਤੰਬਰ 2022 ਤੋਂ 10 ਅਕਤੂਬਰ 2022 ਤਕ ਸਬ ਡਵੀਜ਼ਨਾਂ/ਡਵੀਜਨਾਂ ਦੀਆਂ ਰੋਸ ਭਰਪੂਰ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਦੇ ਤਹਿਤ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਪੰਜਾਬ ਨੇ ਪੀ ਤੇ ਐਮ ਸ਼ਹਿਰੀ ਡਵੀਜਨ ਲੁਧਿਆਣਾ ਦੀ ਗੇਟ ਰੈਲੀ ਕੀਤੀ ਗਈ ਜਿਸ ਨੂੰ ਵਿਸ਼ੇਸ਼ ਤੌਰ ਤੇ ਸੂਬੇ ਦੇ ਸਕੱਤਰ ਰਸ਼ਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਕੀ ਸਰਕਾਰਾਂ ਵਾਂਗ ਆਪ ਸਰਕਾਰ ਤੇ ਵੀ ਬਿਜਲੀ ਮੁਲਾਜ਼ਮਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨੂੰ ਨਾ ਪੂਰਾ ਕਰਨ ਦੇ ਦੋਸ਼ ਲਗਾਏ ਸਾਥੀ ਜੀ ਨੇ ਆਪਣੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਮੁਲਾਜ਼ਮ 6 ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋ ਗਏ ਹਨ ਕਿਉਂਕਿ ਆਪ ਸਰਕਾਰ ਨੇ ਕਿਹਾ ਸੀ ਸਾਡੀ ਸਰਕਾਰ ਬਣਾਉਣ ਵਿੱਚ ਸਾਡਾ ਸਹਿਯੋਗ ਕਰੋ ਅਸੀਂ ਮੰਗਾਂ ਇਤਨੀ ਜਲਦੀ ਪੂਰੀਆਂ ਕਰ ਦਿਆਂਗੇ ਕਿ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਕਰਨਾ ਹੀ ਭੁੱਲ ਜਾਵੇਗਾ ਪਰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿਅਜਿਹਾ ਨਹੀਂ ਹੋਇਆ।
ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਹਰ ਤਰ੍ਹਾਂ ਦੇ ਕੱਚੇ ਕਾਮੇਂ ਪੱਕੇ ਕਰਨੇ ਪ੍ਰੋਬੇਸ਼ਨ ਸਮਾਂ ਖ਼ਤਮ ਕਰਨਾ,ਪੀ ਟੀ ਐਸ ਕਾਮੇਂ ਪੱਕੇ ਕਰਨੇ, ਪੱਕੇ ਕੰਮ ਤੇ ਪੱਕੀ ਭਰਤੀ ਕਰਨੀ,ਆਰ ਟੀ ਐਮ ਤੇ ਓ ਸੀ ਦਾ ਪੇ ਬੈਂਡ ਲਾਗੂ ਕਰਨਾ, ਰਹਿੰਦੀਆਂ ਪੇ ਕਮਿਸ਼ਨ ਦੀਆਂ ਤਰੂਟੀਆ ਦੂਰ ਕਰਨਾ, ਨਵੇਂ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਤਹਿਤ ਸ਼ਾਮਲ ਤੇ ਯੂਨਿਟਾਂ ਵਿੱਚ ਰੈਤ ਦੇਣਾਂ, ਡੀ ਏ ਦੀਆਂ ਕਿਸ਼ਤਾਂ ਜਾਰੀ ਕਰਨਾ ਤੇ ਪੰਜਾਬ ਵਿੱਚੋ ਮਾਫੀਆ ਤੇ ਨਸ਼ੇ ਨੂੰ ਖਤਮ ਕਰਨਾ ਆਦਿ ਮੰਗਾਂ ਨਾਂ ਪੂਰੀਆਂ ਕਰਨ ਵਿੱਚ ਅਸਫਲ ਰਹਿਣ ਦੇ ਦੋਸ਼ੀ ਦੱਸਿਆ ਅਤੇ ਬੋਰਡ ਮੈਨੇਜਮੈਂਟ ਨੂੰ ਵੀ ਮੰਗਾਂ ਨੂੰ ਨਾ ਮੰਨਣ ਦੀ ਸੂਰਤ ਵਿੱਚ 18 ਅਕਤੂਬਰ 2022 ਨੂੰ ਹੈਡ ਆਫਿਸ ਪਟਿਆਲੇ ਦੇ ਗੇਟਾਂ ਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ। ਇਸ ਵਿੱਚ ਵੱਖ ਵੱਖ ਬੁਲਾਰਿਆਂ ਤੋਂ ਇਲਾਵਾ ਜੋਨ ਆਗੂ ਸ੍ਰ ਅਸ਼ੋਕ ਕੁਮਾਰ, ਕੇਵਲ ਸਿੰਘ ਬਨਵੈਤ,ਹਿੰਮਤ ਸਿੰਘ ਸ਼ਰੀਂਹ ਨੇ ਵੀ ਸੰਬੋਧਨ ਕੀਤਾ ਅਤੇ ਰੋਸ ਦਾ ਪ੍ਰਗਟਾਵਾ ਨਾਰਿਆਂ ਰਾਹੀਂ ਕੀਤਾ ਇਸ ਰੋਸ ਰੈਲੀ ਵਿਚ ਰਵਿੰਦਰ ਗੋਗੀ,ਜੇ ਈ ਕੇਬਲ ਸਿੰਘ,ਜੇ ਈ ਗੁਰਇਕਬਾਲ ਸਿੰਘ, ਮਨੀਸ਼ ਕੁਮਾਰ, ਜਤਿੰਦਰ ਸਿੰਘ, ਬਿਸ਼ਨ ਦਾਸ, ਜੋਗਿੰਦਰ ਸਿੰਘ, ਪ੍ਰਿੰਸ ਕੁਮਾਰ, ਤਰਲੋਕ ਸਿੰਘ, ਤੇ ਪਾਰਸ ਨਾਥ ਆਦਿ ਸਾਥੀਆਂ ਨੇ ਸਾਥੀ ਕਰਮਚਾਰੀਆਂ ਨੂੰ ਨਾਲ ਲੈਕੇ ਸ਼ਮੂਲੀਅਤ ਕੀਤੀ। ਅਖੀਰ ਵਿੱਚ ਸਾਰੇ ਆਏ ਸਾਥੀਆਂ ਦਾ ਪ੍ਰਧਾਨ ਰਾਜੀਵ ਕੁਮਾਰ ਨੇ ਧੰਨਵਾਦ ਕੀਤਾ ਅਤੇ ਤਿੱਖੇ ਘੋਲਾਂ ਵਿਚ ਕੁਦਨ ਦੀ ਤਿਆਰੀ ਕਰਨ ਲਈ ਜ਼ੋਰ ਦਿੱਤਾ।
No comments:
Post a Comment