Friday 30 September 2022

DTF ਲੁਧਿਆਣਾ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ

30th September 2022 at 02:00 PM

ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਸੂਚੀਬੱਧ ਏਜੰਡਿਆਂ ਉੱਪਰ ਕੀਤੀ ਗੰਭੀਰ ਚਰਚਾ

ਲੁਧਿਆਣਾ: 30 ਸਤੰਬਰ 2022: (ਮੁਲਾਜ਼ਮ ਸਕਰੀਨ ਬਿਊਰੋ):: 

ਡੈਮੋਕ੍ਰੈਟਿਕ ਟੀਚਰਜ਼ ਫਰੰਟ ਜਿਲ੍ਹਾ ਲੁਧਿਆਣਾ ਦਾ ਵਫ਼ਦ ਜ਼ਿਲ੍ਹਾ ਸਕੱਤਰ ਦਲਜੀਤ ਸਮਰਾਲਾ ਅਤੇ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਕਮ ਐਲੀਮੈਂਟਰੀ) ਨੂੰ ਮਿਲਿਆ। ਜ਼ਿਲ੍ਹਾ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਨੇ ਇਸ ਸਬੰਧ ਵਿੱਚ ਜਾਣਕਾਰੀਆਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਜੱਥੇਬੰਦੀ ਦੀ ਲਡਿਰਸ਼ਿਪ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਜਸਵਿੰਦਰ ਕੌਰ ਨਾਲ ਵੱਖ ਵੱਖ ਬਲਾਕਾਂ ਤੋਂ ਇਕੱਤਰ ਕਰਕੇ ਏਜੰਡੇ ਵਿੱਚ ਸੂਚੀਬੱਧ ਕੀਤੀਆਂ ਅਧਿਆਪਕਾਂ ਦੀਆਂ ਸਮੱਸਿਆਵਾਂ ਉੱਤੇ ਚਰਚਾ ਕੀਤੀ ਗਈ। 

ਇਹਨਾਂ ਵਿੱਚ ਮਿਡਲ ਅਤੇ ਪ੍ਰਾਇਮਰੀ  ਸਕੂਲਾਂ ਵਿੱਚ ਸਿੰਗਲ ਅਧਿਆਪਕ ਵਾਲੇ ਸਕੂਲਾਂ ਵਿੱਚ ਅਧਿਆਪਕਾਂ ਦੇ ਪ੍ਰਬੰਧ ਕਰਨ, 3704 ਅਧਿਆਪਕਾਂ ਦੀ ਦਫ਼ਤਰ ਵਿੱਚ ਹਾਜ਼ਰੀ ਸਮੇਂ ਦੀ ਤਨਕਾਹ ਕਢਵਾਉਣ, ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਸ਼ਿਫ਼ਟ ਹੋਏ ਅਧਿਆਪਕਾਂ ਦੀ ਤਨਖਾਹ ਅਨਾਮਲੀ ਦੂਰ ਕਰਨ ਸਬੰਧੀ ਮਸਲੇ ਵਿਚਾਰੇ ਗਏ। ਡੀ. ਈ. ਓ. ਵੱਲੋਂ  ਇਹਨਾਂ ਨੂੰ ਹੱਲ ਕਰਰਨ ਦਾ ਭਰੋਸਾ ਦਿੱਤਾ ਗਿਆ। 

ਇਸ ਤੋਂ ਇਲਾਵਾ 2500/4500 ਭਰਤੀ ਦੇ ਹੈਂਡੀਕੈਪਡ ਕੋਟੇ ਦੇ ਬੈਕਲੌਗ ਅਧੀਨ ਭਰਤੀ 108 ਅਧਿਆਪਕਾਂ ਦੇ ਨਿਯੁਕਤੀ ਪੱਤਰ ਦੀ ਮੱਦ-7 ਦੇ ਗ਼ਲਤ ਅਰਥ ਕੱਢ ਕੇ ਪਰਖ ਸਮਾਂ ਪਾਰ ਮਿਆਦ ਪੂਰੀ ਹੋਣ ਦੇ ਬਾਵਜੂਦ ਰੈਗੂਲਰ ਨਾ ਕਰਨ ਦਾ ਤਿੱਖਾ ਵਿਰੋਧ ਜੱਥੇਬੰਦੀ ਵੱਲੋਂ ਡੀ. ਈ. ਓ. ਦੇ ਸਨਮੁਖ ਦਰਜ ਕਰਵਾਇਆ ਗਿਆ। 

ਜ਼ਿਕਰਯੋਗ ਹੈ ਕਿ ਇਹਨਾਂ ਅਧਿਆਪਕਾਂ ਉੱਪਰ ਵਿਭਾਗੀ ਪ੍ਰੀਖਿਆ ਦੀ ਸ਼ਰਤ ਲਗਾਕੇ ਮੰਨਮਾਨੇ ਇਹਨਾਂ ਦੀ ਪੂਰੀ ਤਨਖਾਹ ਕਢਵਾਉਣ ਤੇ ਰੋਕ ਲਗਾ ਦਿੱਤੀ ਗਈ ਹੈ। ਇਸਦਾ ਜੱਥੇਬੰਦੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਇਸ ਦੇ ਨਾਲ ਹੀ ਬੇਨਾਮੀ ਸ਼ਿਕਾਇਤਾਂ ਉੱਪਰ ਵਾਲੀਆਂ ਪੜਤਾਲਾਂ ਰਾਹੀਂ ਜਾਣਬੁੱਝ ਕੇ ਸਕੂਲਾਂ ਦਾ ਵਿੱਦਿਅਕ ਮਹੌਲ ਖ਼ਰਾਬ ਕਰਨ ਬਾਰੇ ਵੀ ਆਗੂਆਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ, ਜਿਸਦੇ ਪ੍ਰਤੀਕਰਮ ਵਿੱਚ ਡੀ. ਈ. ਓ. ਮੈਡਮ ਵੱਲੋਂ ਭਵਿੱਖ ਵਿੱਚ ਅਜਿਹਾ ਨਾ ਹੋਣ ਦੇਣ ਦੀ ਗੱਲ ਆਖੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਿੰਦਰ ਸ਼ਾਹੀ (ਬਲਾਕ ਪ੍ਰਧਾਨ ਖੰਨਾ 2), ਹਰਜੀਤ ਸਿੰਘ (ਬਲਾਕ ਪ੍ਰਧਾਨ ਸੁਧਾਰ), ਰਾਣਾ ਆਲਮਦੀਪ, ਹਰਦੀਪ ਸਿੰਘ ਹੇਰਾਂ, ਬਲਦੇਵ ਰਾਮ ਸਮਰਾਲਾ, ਪਵਿੱਤਰ ਸਿੰਘ (ਵਿੱਤ ਸਕੱਤਰ ਖੰਨਾ 2) ਅਤੇ ਵਰਿੰਦਰ ਪਟੇਲ ਹਾਜ਼ਰ ਸਨ।         

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments:

Post a Comment

ਪੰਜਾਬ ਮੰਡੀ ਬੋਰਡ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

Thursday 14th March 2024 at 5:20 PM ਬੈਠਕ ਦੌ ਰਾਨ ਮੁਲਾਜਮਾਂ ਦੀਆਂ ਮੰਗਾਂ ਤੇ ਹੋਈ ਵਿਸਥਾਰ ਨਾਲ ਚਰਚਾ ਮੋਹਾਲੀ // ਚੰਡੀਗੜ੍ਹ : 14  ਮਾਰਚ , 2024 :  ( ਕਾਰਤਿਕਾ...