Thursday 23 April 2020

ਬੈਂਕ ਮੁਲਾਜ਼ਮਾਂ ਨੇ ਪੁਲਿਸ ਨੂੰ ਦਾਨ ਕੀਤੇ ਤਿੰਨ ਹਜ਼ਾਰ ਫੇਸ ਮਾਸਕ

23rd Apr 2020 at 2:14 PM
ਕੋਰੋਨਾ ਸੰਕਟ ਦੌਰਾਨ ਕਾਮਰੇਡ ਨਰੇਸ਼ ਗੌੜ ਦੀ ਅਗਵਾਈ ਹੇਠ ਵਿਸ਼ੇਸ਼ ਪਹਿਲ
ਲੁਧਿਆਣਾ: 23 ਅਪ੍ਰੈਲ 2020: (ਐਮ ਐਸ ਭਾਟੀਆ//ਮੁਲਾਜ਼ਮ ਸਕਰੀਨ)::
ਕੋਰੋਨਾ ਦੀ ਮਾਰ ਕਾਰਨ ਪੈਦਾ ਹੋਏ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਲਈ ਮਾਸਕ ਅਤੇ ਸੈਨਿਟਾਈਜ਼ਰ ਤੱਕ ਖਰੀਦਣੇ ਮੁਸ਼ਕਿਲ ਹੋ ਰਹੇ ਹਨ ਕਿਓਂਕਿ ਇਹਨਾਂ ਦੀਆਂ ਕੀਮਤਾਂ ਅਜੇ ਵੀ ਅਸਮਾਨੀਂ ਚੜ੍ਹੀਆਂ ਹੋਈਆਂ ਹਨ। ਲੋਕਾਂ ਨੂੰ ਇਹਨਾਂ ਦੀ ਕਮੀ ਕਾਰਨ ਅਜੇ ਆਮ ਰੁਮਾਲਾਂ ਨਾਲ ਮੂੰਹ ਢਕਣੇ ਪੈ ਰਹੇ ਹਨ। ਅਜਿਹੀ ਸਥਿਤੀ ਵਿੱਚ ਸਟੇਟ ਬੈਂਕ ਆਫ ਇੰਡੀਆ ਇੰਪਲਾਈਜ਼ ਯੂਨੀਅਨ ਨੇ ਆਪਣੇ ਆਗੂ ਕਾਮੇਡੀ ਨਰੇਸ਼ ਗੌੜ ਦੇ ਅਗਵਾਈ ਹੇਠ ਤਿੰਨ ਹਜ਼ਾਰ ਫੇਸ ਮਾਸਕ ਪੁਲਿਸ ਕਮਿਸ਼ਨਰ ਦੇ ਦਫਤਰ ਜਾ ਕੇ ਆਈਪੀਐਸ ਅਧਿਕਾਰੀ ਦੀਪਕ ਪਰਿਕ ਨੂੰ ਭੇਂਟ ਕੀਤੇ।  ਇਸ ਮੌਕੇ ਉਹਨਾਂ ਦੇ ਨਾਲ ਕਾਮਰੇਡ ਕਾਮਰੇਡ ਪ੍ਰਵੀਨ ਮੌਦਗਿਲ, ਨਰਕੇਸਰ ਰਾਏ, ਕਾਮਰੇਡ ਅਸ਼ੋਕ ਮਲਹਨ, ਜਗਨਨਾਥ ਮਖੀਜਾ ਅਤੇ ਕਈ ਹੋਰ ਸਾਥੀ ਵੀ ਮੌਜੂਦ ਰਹੇ। 

Sunday 12 April 2020

ਏਟਕ ਨਾਲ ਜੁੜੇ ਬਿਜਲੀ ਮੁਲਾਜ਼ਮਾਂ ਨੇ ਆਪਣੀ ਇੱਕ ਦਿਨ ਦੀ ਤਨਖਾਹ ਦਿੱਤੀ

ਕੋਰੋਨਾ ਖਿਲਾਫ ਜੰਗ ਵਿੱਚ ਹਰ ਸਰਗਰਮ ਸਹਿਯੋਗ ਦਾ ਭਰੋਸਾ ਵੀ ਦਿੱਤਾ 
ਲੁਧਿਆਣਾ: 13 ਅਪ੍ਰੈਲ 2020: (ਐਮ ਐਸ ਭਾਟੀਆ//ਮੁਲਾਜ਼ਮ ਸਕਰੀਨ)::
ਕੋਰੋਨਾ ਵਾਇਰਸ ਕਾਰਨ ਫੈਲੀ ਮਹਾਮਾਰੀ ਕਾਰਨ ਕਿਰਤੀ ਵਰਗ ਦੀ ਜ਼ਿੰਦਗੀ  ਕੀਤੇ ਜ਼ਿਆਦਾ ਔਖੀ ਹੋ ਗਈ ਹੈ। ਜੇਬ ਵਿੱਚ ਪੈਸੇ ਨਹੀਂ ਬਚੇ ਅਤੇ ਰਸੋਈ ਵਿੱਚ ਰਾਸ਼ਨ ਮੁੱਕ ਗਿਆ ਹੈ। ਉੱਤੋਂ ਸਰਕਾਰ ਨੇ ਤਨਖਾਹ ਵੀ ਪੂਰੀ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਸਿਰਫ 60 ਫ਼ੀਸਦੀ ਤਨਖਾਹ ਜਾਰੀ ਕੀਤੀ ਹੈ ਜਿਸ ਨਾਲ ਇੰਝ ਲੱਗਦਾ ਹੈ ਕਿ ਤਨਖਾਹ ਆਈ ਹੀ ਨਹੀਂ। ਏਟਕ ਨਾਲ ਸਬੰਧਤ ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਨੇ ਮੰਗ ਕੀਤੀ ਹੈ ਕਿ ਸਾਨੂੰ ਪੂਰੀ ਦੀ ਪੂਰੀ 100 ਫ਼ੀਸਦੀ ਤਨਖਾਹ ਜਾਰੀ ਕੀਤੀ ਜਾਵੇ। ਇਸਦੇ ਨਾਲ ਹੀ ਇਹਨਾਂ ਔਖੀਆਂ ਘੜੀਆਂ ਵਿੱਚ ਪਾਵਰਕੌਮ ਦੇ ਇਹਨਾ  ਮੁਲਾਜ਼ਮਾਂ ਨੇ ਆਪਣੀ ਇੱਕ ਇੱਕ ਦਿਨ ਦੀ ਤਨਖਾਹ ਕੋਰੋਨਾ ਨਾਲ ਹੋ ਰਹੀ ਜੰਗ ਨਨ ਸਫਲ ਬਣਾਉਣ ਲਈ ਭੇਂਟ ਕੀਤੀ ਹੈ। ਇਹ ਜਾਣਕਾਰੀ ਸੂਬਾ ਸਕੱਤਰ ਜਸਪਾਲ ਸਿੰਘ ਅਤੇ ਬਲਬੀਰ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ। ਉਹਨਾਂ ਕਿਹਾ ਕਿ ਕੋਰੋਨਾ ਦੇ ਖਿਲਾਫ ਲੜੀ ਜਾ ਰਹੀ ਜੰਗ ਵਿੱਚ ਅਸੀਂ ਸਰਕਾਰ ਅਤੇ ਹੋਰ ਸੰਗਠਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ।   ਇਹਨਾਂ ਮੁਲਾਜ਼ਮਾਂ ਨੇ ਕਿਹਾ ਕਿ ਭਾਵੇਂ ਅਸੀਂ ਖੁਦ ਵੀ ਬਹੁਤ ਆਖੀਐ ਨਾਲ ਜੀਵਨ ਕੱਟ ਰਹੇ ਹਨ ਪਰ ਵਿਸ਼ਵ ਸੰਕਟ ਦੇ ਇਸ ਮੌਕੇ ਅਸੀਂ ਪੂਰੀ ਤਰਾਂ ਆਪਣੇ ਭਾਈਚਾਰੇ ਨਾਲ ਖੜੇ ਹਾਂ। 

Wednesday 8 April 2020

ਬੇਹੱਦ ਮੁਸ਼ਕਿਲ ਹਾਲਾਤਾਂ ਵਿੱਚ ਵੀ ਕੰਮ ਕਰ ਰਹੇ ਹਨ ਸੀਵਰਮੈਨ

ਹੁਣ ਤਾਂ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ-ਕਾਮਰੇਡ ਵਿਜੇ ਕੁਮਾਰ
ਲੁਧਿਆਣਾ8 ਅਪ੍ਰੈਲ 2020: (ਮੁਲਾਜ਼ਮ ਸਕਰੀਨ ਬਿਊਰੋ)::
ਸਾਥੀ ਵਿਜੇ ਕੁਮਾਰ ਪੰਜਾਬ ਸਕਰੀਨ ਨਾਲ ਗੱਲ ਕਰਦਿਆਂ: ਫਾਈਲ ਫੋਟੋ 
ਅੱਜ ਪੰਜਾਬ ਮਿਊਸਪਲ ਕਾਰਪੋਰੇਸ਼ਨ ਸੀਵਰਮੈਨ ਇੰਪਲਾਈਜ਼ ਯੂਨੀਅਨ ਵੱਲੋਂ ਵੱਖ ਵੱਖ ਸ਼ਹਿਰਾਂ ਦੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਇਸ ਕਰੋਨਾ ਵਾਇਰਸ ਦੀ ਹਾਲਤ ਵਿੱਚ ਕੰਮ ਕਰ ਰਹੇ ਸਿਹਤ ਸੇਵਾਵਾਂ, ਪੁਲਿਸ ਪ੍ਰਸ਼ਾਸਨ, ਸਫ਼ਾਈ ਕਰਮਚਾਰੀ, ਸੀਵਰਮੈਨ ਕਰਮਚਾਰੀਆਂ ਅਤੇ ਹੋਰ ਸੰਸਥਾਵਾਂ ਵੱਲੋਂ  ਕੀਤੇ ਜਾ ਰਹੇ ਕੰਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਇਸ ਕਠਿਨ ਸਥਿਤੀ ਵਿੱਚ ਦੇਸ਼ ਦੇ ਲੋਕਾਂ ਨੂੰ ਬਿਮਾਰ ਹੋਣ ਤੋਂ ਬਚਾ ਰਹੇ ਹਨ। 
ਪਿਛਲੇ ਦਿਨੀਂ ਕੰਮ ਕਰਦੇ ਸਫਾਈ ਕਰਮਚਾਰੀਆਂ ਅਤੇ ਸੀਵਰ ਕਰਮਚਾਰੀਆਂ ਨੂੰ ਦੇਸ਼ ਦੇ ਲੋਕਾਂ ਵੱਲੋਂ ਉਨ੍ਹਾਂ ਦੀ ਹੌਸਲਾ ਅਫਜਾਈ ਕਰਕੇ ਸਨਮਾਨਤ ਵੀ ਕੀਤਾ ਗਿਆ ਹੈ, ਪਰ ਸਾਡੀ ਯੂਨੀਅਨ ਇਸ ਸਬੰਧੀ ਕੇਂਦਰ ਸਰਕਾਰ ਅਤੇ ਸੂਬੇ ਦੀ ਸਰਕਾਰ ਤੋਂ ਇਹ ਮੰਗ ਕਰਦੀ ਹੈ ਕਿ ਮੈਡੀਕਲ ਸਿਹਤ ਸੇਵਾਵਾਂ,  ਸਫਾਈ ਕਰਮਚਾਰੀਆਂ  ਅਤੇ ਸੀਵਰਮੈਨ ਕਰਮਚਾਰੀਆਂ ਨੂੰ ਠੇਕੇਦਾਰੀ ਪ੍ਰਬੰਧ ਦੀ ਜਗ੍ਹਾ ਰੈਗੂਲਰ ਕੀਤਾ ਜਾਵੇ। ਇਸਦੇ ਨਾਲ ਹੀ ਜਿਸ ਜਗ੍ਹਾ ਤੇ ਕਰਮਚਾਰੀਆਂ ਦੀ ਘਾਟ ਹੈ ਉਥੇ ਨਵੀਂ ਭਰਤੀ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸੀਵਰਮੈਨ ਕਰਮਚਾਰੀ ਅਤੇ ਸਫ਼ਾਈ ਕਰਮਚਾਰੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਡੀਸੀ ਰੇਟ, ਕੰਟਰੈਕਟ ਅਤੇ ਠੇਕੇਦਾਰੀ ਰਾਹੀਂ ਰੱਖੇ ਗਏ ਹਨ। ਅੱਜ ਦੇ ਸਮੇਂ ਵਿੱਚ ਇਹ ਕਰਮਚਾਰੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੰਮ ਕਰ ਰਹੇ ਹਨ ਅਤੇ ਦੇਸ਼ ਹਿਤ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਕੀਤਾ ਹੋਇਆ ਹੈ। ਜੇ ਅਜੇ ਵੀ ਇਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਤਾਂ ਇਹ ਨਿਸਚੇ ਹੀ ਬੜੀ ਮੰਦਭਾਗੀ ਗੱਲ ਹੋਵੇਗੀ। ਕੋਰੋਨਾ ਦੀ ਮਾਰ ਵਾਲੇ ਸਮੇਂ ਵਿੱਚ ਵੀ ਜਾਨ ਦਾ ਪੂਰਾ ਖਤਰਾ ਉਠਾ ਕੇ ਕੰਮ ਕਰਦੇ ਇਹਨਾਂ ਮਜ਼ਦੂਰਾਂ ਦੇ ਇਸ ਬਣਦੇ ਹੱਕ ਲਈ ਸਭਨਾਂ ਜੱਥੇਬੰਦੀਆਂ ਨੂੰ ਸਿਆਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। 
ਕਾਮਰੇਡ ਵਿਜੇ ਕੁਮਾਰ ਪੰਜਾਬ ਮਿਊਸਿਪਲ ਕਾਰਪੋਰੇਸ਼ਨ ਸੀਵਰਮੈਨ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਹਨ ਅਤੇ ਉਹਨਾਂ ਦਾ ਮੋਬਾਈਲ ਨੰਬਰ ਹੈ: 94635 80837

ਪੰਜਾਬ ਮੰਡੀ ਬੋਰਡ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

Thursday 14th March 2024 at 5:20 PM ਬੈਠਕ ਦੌ ਰਾਨ ਮੁਲਾਜਮਾਂ ਦੀਆਂ ਮੰਗਾਂ ਤੇ ਹੋਈ ਵਿਸਥਾਰ ਨਾਲ ਚਰਚਾ ਮੋਹਾਲੀ // ਚੰਡੀਗੜ੍ਹ : 14  ਮਾਰਚ , 2024 :  ( ਕਾਰਤਿਕਾ...