Wednesday, 8 April 2020

ਬੇਹੱਦ ਮੁਸ਼ਕਿਲ ਹਾਲਾਤਾਂ ਵਿੱਚ ਵੀ ਕੰਮ ਕਰ ਰਹੇ ਹਨ ਸੀਵਰਮੈਨ

ਹੁਣ ਤਾਂ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ-ਕਾਮਰੇਡ ਵਿਜੇ ਕੁਮਾਰ
ਲੁਧਿਆਣਾ8 ਅਪ੍ਰੈਲ 2020: (ਮੁਲਾਜ਼ਮ ਸਕਰੀਨ ਬਿਊਰੋ)::
ਸਾਥੀ ਵਿਜੇ ਕੁਮਾਰ ਪੰਜਾਬ ਸਕਰੀਨ ਨਾਲ ਗੱਲ ਕਰਦਿਆਂ: ਫਾਈਲ ਫੋਟੋ 
ਅੱਜ ਪੰਜਾਬ ਮਿਊਸਪਲ ਕਾਰਪੋਰੇਸ਼ਨ ਸੀਵਰਮੈਨ ਇੰਪਲਾਈਜ਼ ਯੂਨੀਅਨ ਵੱਲੋਂ ਵੱਖ ਵੱਖ ਸ਼ਹਿਰਾਂ ਦੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਇਸ ਕਰੋਨਾ ਵਾਇਰਸ ਦੀ ਹਾਲਤ ਵਿੱਚ ਕੰਮ ਕਰ ਰਹੇ ਸਿਹਤ ਸੇਵਾਵਾਂ, ਪੁਲਿਸ ਪ੍ਰਸ਼ਾਸਨ, ਸਫ਼ਾਈ ਕਰਮਚਾਰੀ, ਸੀਵਰਮੈਨ ਕਰਮਚਾਰੀਆਂ ਅਤੇ ਹੋਰ ਸੰਸਥਾਵਾਂ ਵੱਲੋਂ  ਕੀਤੇ ਜਾ ਰਹੇ ਕੰਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਇਸ ਕਠਿਨ ਸਥਿਤੀ ਵਿੱਚ ਦੇਸ਼ ਦੇ ਲੋਕਾਂ ਨੂੰ ਬਿਮਾਰ ਹੋਣ ਤੋਂ ਬਚਾ ਰਹੇ ਹਨ। 
ਪਿਛਲੇ ਦਿਨੀਂ ਕੰਮ ਕਰਦੇ ਸਫਾਈ ਕਰਮਚਾਰੀਆਂ ਅਤੇ ਸੀਵਰ ਕਰਮਚਾਰੀਆਂ ਨੂੰ ਦੇਸ਼ ਦੇ ਲੋਕਾਂ ਵੱਲੋਂ ਉਨ੍ਹਾਂ ਦੀ ਹੌਸਲਾ ਅਫਜਾਈ ਕਰਕੇ ਸਨਮਾਨਤ ਵੀ ਕੀਤਾ ਗਿਆ ਹੈ, ਪਰ ਸਾਡੀ ਯੂਨੀਅਨ ਇਸ ਸਬੰਧੀ ਕੇਂਦਰ ਸਰਕਾਰ ਅਤੇ ਸੂਬੇ ਦੀ ਸਰਕਾਰ ਤੋਂ ਇਹ ਮੰਗ ਕਰਦੀ ਹੈ ਕਿ ਮੈਡੀਕਲ ਸਿਹਤ ਸੇਵਾਵਾਂ,  ਸਫਾਈ ਕਰਮਚਾਰੀਆਂ  ਅਤੇ ਸੀਵਰਮੈਨ ਕਰਮਚਾਰੀਆਂ ਨੂੰ ਠੇਕੇਦਾਰੀ ਪ੍ਰਬੰਧ ਦੀ ਜਗ੍ਹਾ ਰੈਗੂਲਰ ਕੀਤਾ ਜਾਵੇ। ਇਸਦੇ ਨਾਲ ਹੀ ਜਿਸ ਜਗ੍ਹਾ ਤੇ ਕਰਮਚਾਰੀਆਂ ਦੀ ਘਾਟ ਹੈ ਉਥੇ ਨਵੀਂ ਭਰਤੀ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸੀਵਰਮੈਨ ਕਰਮਚਾਰੀ ਅਤੇ ਸਫ਼ਾਈ ਕਰਮਚਾਰੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਡੀਸੀ ਰੇਟ, ਕੰਟਰੈਕਟ ਅਤੇ ਠੇਕੇਦਾਰੀ ਰਾਹੀਂ ਰੱਖੇ ਗਏ ਹਨ। ਅੱਜ ਦੇ ਸਮੇਂ ਵਿੱਚ ਇਹ ਕਰਮਚਾਰੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੰਮ ਕਰ ਰਹੇ ਹਨ ਅਤੇ ਦੇਸ਼ ਹਿਤ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਕੀਤਾ ਹੋਇਆ ਹੈ। ਜੇ ਅਜੇ ਵੀ ਇਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਤਾਂ ਇਹ ਨਿਸਚੇ ਹੀ ਬੜੀ ਮੰਦਭਾਗੀ ਗੱਲ ਹੋਵੇਗੀ। ਕੋਰੋਨਾ ਦੀ ਮਾਰ ਵਾਲੇ ਸਮੇਂ ਵਿੱਚ ਵੀ ਜਾਨ ਦਾ ਪੂਰਾ ਖਤਰਾ ਉਠਾ ਕੇ ਕੰਮ ਕਰਦੇ ਇਹਨਾਂ ਮਜ਼ਦੂਰਾਂ ਦੇ ਇਸ ਬਣਦੇ ਹੱਕ ਲਈ ਸਭਨਾਂ ਜੱਥੇਬੰਦੀਆਂ ਨੂੰ ਸਿਆਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। 
ਕਾਮਰੇਡ ਵਿਜੇ ਕੁਮਾਰ ਪੰਜਾਬ ਮਿਊਸਿਪਲ ਕਾਰਪੋਰੇਸ਼ਨ ਸੀਵਰਮੈਨ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਹਨ ਅਤੇ ਉਹਨਾਂ ਦਾ ਮੋਬਾਈਲ ਨੰਬਰ ਹੈ: 94635 80837

No comments:

Post a Comment

ਸੁਰਿੰਦਰ ਸਿੰਘ ਬਣੇ ਪੰਜਾਬ ਮੰਡੀ ਬੋਰਡ ਇੰਪਲਾਈਜ ਯੂਨੀਅਨ ਦੇ ਪ੍ਰਧਾਨ

Saturday 24th August 2024 at 1:32 PM          Arvinder Phg   < arvinder1200@gmail.com ਸੁਰਿੰਦਰ ਗਰੁੱਪ ਨੇ ਕਲੀਨ ਸਵੀਪ ਰਾਹੀ ਚੋਣਾਂ ਨੂੰ ਇਕ ਤਰਫਾਂ ...