Showing posts with label Pensioners. Show all posts
Showing posts with label Pensioners. Show all posts

Thursday, 18 December 2025

ਪੈਨਸ਼ਨਰ ਭਵਨ ਲੁਧਿਆਣਾ ਵਿਖੇ 44 ਵਾਂ ਪੈਨਸ਼ਨਰ ਦਿਵਸ ਮਨਾਇਆ

WhatsApp Satish Sachdeva 17th December 2025 at 16:45 Regarding Pensioners Bhawan Meet

ਸੰਨ 2004 ਤੋਂ ਬੰਦ ਪਈਆਂ ਮੁਲਾਜ਼ਮ ਪੈਨਸ਼ਨਾਂ ਬਹਾਲ ਕੀਤੀਆਂ ਜਾਣ 


ਲੁਧਿਆਣਾ
: 17 ਦਸੰਬਰ 2025 (ਸਤੀਸ਼ ਸਚਦੇਵਾ/ ਗੁਰਮੇਲ ਮੈਲਡੇ//ਮੁਲਾਜ਼ਮ ਸਕਰੀਨ ਡੈਸਕ)::

ਪੈਨਸ਼ਨਰ ਇਨਫਰਮੇਸ਼ਨ ਸੈਂਟਰ ਮੈਨੋਜਮੈਂਟ ਕਮੇਟੀ (ਰਜਿ.) ਪੈਨਸ਼ਨਰ ਭਵਨ ਲੁਧਿਆਣਾ ਵਿਖੇ ਸ੍ਰੀ ਦਲੀਪ ਸਿੰਘ ਚੇਅਰਮੈਨ ਦੀ ਪ੍ਰਧਾਨਗੀ ਪੈਨਸ਼ਨਰ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸੋਮ ਨਾਥ ਸ਼ਰਮਾ ਸੇਵਾ ਮੁਕਤ ਸੈਂਟਰ ਹੈੱਡ ਟੀਚਰ (ਪੰਜਾਬ ਸਿੱਖਿਆ ਵਿਭਾਗ) ਸ਼ਾਮਲ ਹੋਏ। ਸਮਾਗਮ ਵਿੱਚ  ਵੱਖ-ਵੱਖ ਵਿਭਾਗਾਂ ਦੇ ਅਹੁਦੇਦਾਰਾਂ/ਮੈਂਬਰਾਂ ਅਤੇ ਪੈਨਸ਼ਨਰ ਸਾਥੀਆਂ ਨੇ ਭਾਗ ਲਿਆ।

ਸ਼੍ਰੀ ਨਿਰਮਲ ਸਿੰਘ ਲਲਤੋਂ ਜਨਰਲ ਸਕੱਤਰ ਵੱਲੋਂ ਸਟੇਜ ਦੀ ਸੇਵਾ ਨਿਭਾਉਂਦੇ ਹੋਏ ਪੈਨਸ਼ਨਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਸ ਤਰਾਂ ਡੀ ਐਸ ਨਾਕਰਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਮਾਣਯੋਗ ਹਾਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਲਗਾਤਾਰ 4 ਸਾਲ ਪੈਨਸ਼ਨ ਸਬੰਧੀ ਲੜਾਈ ਅਦਾਲਤਾਂ ਵਿੱਚ ਲੜੀ ਗਈ ਜੋ ਕਿ ਭਾਰਤ ਸਰਕਾਰ ਵੱਲੋਂ ਪੈਨਸ਼ਨਰਾਂ ਦੀ ਪੈਨਸ਼ਨ ਬੰਦ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਸੀ ਉਸਨੂੰ ਮਾਣਯੋਗ ਸੁਪਰੀਮ ਕੋਰਟ ਵਿਚੋਂ ਰੱਦ ਕਰਵਾ ਕੇ ਭਾਰਤ ਦੇ ਚੀਫ ਜਸਟਿਸ ਸ਼੍ਰੀ ਚੰਦਰ ਚੂੜ੍ਹ ਦੀ ਅਗਵਾਈ ਹੇਠ ਬਣੇ ਫੁੱਲ ਬੈਂਚ ਨੇ ਪੈਨਸ਼ਨ ਨੂੰ ਜਾਰੀ ਰੱਖਣ ਲਈ ਹੁਕਮ ਜਾਰੀ ਕੀਤੇ ਅਤੇ ਨਾਲ ਹੀ ਭਾਰਤ ਸਰਕਾਰ ਨੂੰ ਕਿਹਾ ਕਿ ਪੈਨਸ਼ਨ ਮੁਲਾਜ਼ਮਾਂ ਦਾ ਹੱਕ ਹੈ। ਇਹ ਕੋਈ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਖੈਰਾਤ ਨਹੀਂ ਦਿੱਤੀ ਜਾਂਦੀ। ਮੁਲਾਜ਼ਮ ਆਪਣੀ ਸਾਰੀ ਜ਼ਿੰਦਗੀ ਸਰਕਾਰ ਦੀ ਸੇਵਾ ਵਿੱਚ ਲਗਾ ਕੇ ਪਬਲਿਕ ਲਈ ਕੰਮ ਕਰਦੇ ਹਨ। ਇਸ ਲਈ ਮੁਲਾਜ਼ਮਾਂ ਨੂੰ ਪੈਨਸ਼ਨ ਮਿਲਣੀ ਬਹੁਤ ਹੀ ਜ਼ਰੂਰੀ ਹੈ। ਇਹ ਫੈਸਲਾ 17 ਦਸੰਬਰ 1982 ਨੂੰ ਦਿੱਤਾ ਗਿਆ ਸੀ। 

ਸਮਾਗਮ ਵਿੱਚ ਸ਼ਾਮਲ ਹੋਏ ਵੱਖ-ਵੱਖ  ਬੁਲਾਰਿਆਂ ਵੱਲੋਂ ਚੀਫ ਜਸਟਿਸ ਸ਼੍ਰੀ ਚੰਦਰ ਚੂਹੜ ਅਤੇ ਡੀ ਐਸ ਨਾਕਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਮੌਜੂਦਾ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਕਿ ਮੁਲਾਜ਼ਮਾਂ ਦੀ ਪੈਨਸ਼ਨ ਜੋ ਸਾਲ 2004 ਤੋਂ ਬੰਦ ਕੀਤੀ ਗਈ ਹੈ ਉਸਨੂੰ ਬਹਾਲ ਕੀਤਾ ਜਾਵੇ ਅਤੇ ਪੈਨਸ਼ਨਰਾਂ ਦੀਆਂ ਲੰਬਤ ਪਈਆਂ ਮੰਗਾਂ ਵੱਲ ਖਾਸ ਕਰਕੇ ਮਹਿੰਗਾਈ ਭੱਤਾ ਕੇਂਦਰ ਸਰਕਾਰ ਦੀ ਤਰਜ਼ ਤੇ ਜੋ ਸਰਕਾਰ ਵੱਲੋਂ ਰੋਕਿਆ ਗਿਆ ਹੈ ਉਸਨੂੰ ਜਾਰੀ ਕੀਤਾ ਜਾਵੇ। 

ਅੱਜ ਦੇ ਸਮਾਗਮ ਵਿੱਚ ਸ਼੍ਰੀ ਮੇਜਰ ਸਿੰਘ ਨੱਤ ਸੀਨੀਅਰ ਵਾਈਸ ਚੇਅਰਮੈਨ, ਸ਼੍ਰੀ ਐਚ ਐਸ ਮਾਂਗਟ ਸੀਨੀਅਰ ਵਾਈਸ ਚੇਅਰਮੈਨ  ਸ਼੍ਰੀ ਸ਼ੁਸ਼ੀਲ ਕੁਮਾਰ ਜੀ ਮੁੱਖ ਸਲਾਹਕਾਰ ਸ਼੍ਰੀ ਰਾਜਿੰਦਰ ਕੁਮਾਰ ਜੀ ਵਿੱਤ ਸਕੱਤਰ , ਸ਼੍ਰੀ ਰਾਜਿੰਦਰ ਸਿੰਘ ਲਲਤੋਂ , ਦੀਪਇੰਦਰ ਸਿੰਘ, ਵੀ ਸੀ ਪੁਰੀ, ਹਰਦੁਆਰੀ ਲਾਲ ਸ਼ਰਮਾ ਸਾਰੇ ਵਾਈਸ ਚੇਅਰਮੈਨ, ਸ਼੍ਰੀ ਵਿਜੇ ਮਰਜਾਰਾ, ਨਰਿੰਦਰ ਪਾਲ ਸ਼ਰਮਾ , ਸੁਦਾਗਰ ਸਿੰਘ, ਸ਼੍ਰੀ ਪਰਗਟ ਸਿੰਘ ਗਰੇਵਾਲ,ਦਲਜੀਤ ਸਿੰਘ, ਦਰਸ਼ਨ ਸਿੰਘ ਓਟਾਲਾਂ, ਸ਼ਾਮ ਸੁੰਦਰ ਸ਼ਰਮਾ ਮੱਖਣ ਸਿੰਘ ਜੁਡੀਸ਼ਰੀ ਤੋਂ ਕੁਲਭੂਸ਼ਨ, ਮਦਨ ਲਾਲ ਸ਼ਰਮਾ,ਪਵਿੱਤਰ ਸਿੰਘ, ਅਵਤਾਰ ਸਿੰਘ, ਗੁਰਦਿਆਲ ਸਿੰਘ,ਕੁਲਦੀਪ ਸਿੰਘ, ਕੈਨੇਡਾ ਤੋ ਪਹੁੰਚੇ ਸਤੀਸ਼ ਸਚਦੇਵਾ, ਜੀ ਨੂੰ ਪੈਨਸ਼ਰ ਭਵਨ ਲੁਧਿਆਣਾ ਵਲੋਂ ਵਿੱਤੀ ਸਹਾਇਤਾ ਦੇਣ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। 

ਵੱਡੀ ਗਿਣਤੀ ਵਿੱਚ ਪੈਨਸ਼ਨਰ ਸ਼੍ਰੀ ਅਨੋਖ ਸਿੰਘ ਜੀ ਜਸਪਾਲ ਸਿੰਘ , ਰਾਮਪ੍ਰਕਾਸ਼ ਜੀ ਮੈਡਮ ਸੰਤੋਸ਼ ਭਾਟੀਆ ਜੀ,ਮੈਡਮ ਸਲੇਮਪੁਰੀ ਜੀ ਸਾਥਣਾਂ ਸਮੇਤ ਸ਼ਾਮਲ ਹੋਏ, ਅੰਤ ਵਿੱਚ ਚੇਅਰਮੈਨ ਪੈਨਸ਼ਨਰ ਭਵਨ ਲੁਧਿਆਣਾ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ, ਚਾਹ ਬਰੈਡ ਪਕੌੜਿਆਂ ਦਾ ਲੰਗਰ ਸਾਰਾ ਦਿਨ ਚੱਲਦਾ ਰਿਹਾ।

Saturday, 25 February 2023

ਪੀ.ਏ.ਯੂ. ਅਤੇ ਗਡਵਾਸੂ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵੱਲੋਂ ਸਾਂਝੇ ਮੇਲੇ ਦਾ ਆਯੋਜਨ

Saturday 25th February 2023 at 1:42 PM

ਨੌਵਾਂ ਪੈਨਸ਼ਨਰਜ਼ ਅਤੇ ਮੁਲਾਜ਼ਮ ਮੇਲਾ ਸ. ਰੂਪਾ ਦੀ ਯਾਦ ਨੂੰ ਸਮਰਪਿਤ


ਲੁਧਿਆਣਾ
: 25 ਫਰਵਰੀ 2023: (ਐਮ ਐਸ ਭਾਟੀਆ//ਮੁਲਾਜ਼ਮ ਸਕਰੀਨ)::

ਪੀ.ਏ.ਯੂ. ਪੈਨਸ਼ਨਰਜ਼, ਪੀ.ਏ.ਯੂ.  ਇੰਪਲਾਈਜ਼ ਯੂਨੀਅਨ, ਪੀ.ਏ.ਯੂ. ਫੋਰਥ ਕਲਾਸ ਵਰਕਰਜ਼  ਯੂਨੀਅਨ ਅਤੇ ਗਡਵਾਸੂ ਇੰਪਲਾਈਜ਼ ਯੂਨੀਅਨ ਨੇ ਮਿਲਕੇ ਨੌਵਾਂ ਪੈਨਸ਼ਨਰਜ਼  ਅਤੇ ਮੁਲਾਜ਼ਮ ਮੇਲਾ ਮਿਤੀ 25 ਫਰਵਰੀ ਨੂੰ ਪੀ.ਏ.ਯੂ ਵਿੱਚ ਲਾਇਆ। ਇਸ ਮੇਲੇ ਦੀ ਕਮੇਟੀ ਦੇ ਚੇਅਰਮੈਨ ਵਜੋਂ ਸ. ਚਰਨ ਸਿੰਘ ਗੁਰਮ ਵਿਸ਼ੇਸ਼ ਤੌਰ ਤੇ ਯੂ.ਐਸ.ਏ. ਤੋਂ ਪਹੁੰਚੇ, ਉਨਾਂ ਕਿਹਾ ਕੀ ਇਸ ਸਾਲ ਇਹ ਮੇਲਾ ਸ. ਰੂਪ ਸਿੰਘ ਰੂਪਾ ਜੋੋ ਕਿ ਪੀ.ਏ.ਯੂ ਇੰਪਲਾਈਜ਼ ਯੂਨੀਅਨ ਦੇ ਪਹਿਲੇ ਪ੍ਰਧਾਨ ਸਨ ਅਤੇ ਪਿਛਲੇ ਦਿਨੀ ਅਮਰਿਕਾ ਵਿਖੇ ਅਕਾਲ ਚਲਾਨਾ ਕਰ ਗਏ ਸਨ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ।ਇਹ ਮੇਲਾ ਸ. ਰੂਪ ਸਿੰਘ ਰੂਪਾ ਦੀ ਪਹਿਲ ਕਦਮੀ ਤੇ ਸ਼ੁਰੂ ਕੀਤਾ ਗਿਆ ਸੀ ਤੇ ਇਹ ਨੌਵਾਂ ਸਲਾਨਾ ਪੈਨਸ਼ਨਰਜ਼ ਅਤੇ ਮੁਲਜ਼ਮ ਮੇਲਾ ਹੈ।ਇਸ ਮੇਲੇ ਵਿੱਚ ਪੈਨਸ਼ਨਰ ਅਤੇ ਮੁਲਾਜ਼ਮ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ। 

ਪੀ.ਏ.ਯੂ. ਦੇ ਉਪ ਕੁਲਪਤੀ ਡਾ: ਸਤਿਬੀਰ ਸਿੰਘ ਗੋਸਲ ਇਸ ਮੇਲੇ ਵਿੱਚ ਮੁੱਖ ਮਹਿਮਾਨ ਵੱਜੋ ਸ਼ਾਮਲ ਹੋਏ। ਪੀ.ਏ.ਯੂ. ਪੈਨਸ਼ਨਰ ਅਤੇ ਰਿਟਰਈਜ਼ ਵੈਲਫੇਅਰ ਐਸਸੋਸੀਸ਼ੇਨ ਦੇ ਪ੍ਰਧਾਨ ਡੀ.ਪੀ. ਮੌੜ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਉਪ ਕੁਲਪਤੀ ਸਾਹਿਬ ਨੇ ਮੇਲਾ ਕਮੇਟੀ ਦੇ ਸਮੂਹ ਪ੍ਰਬੰਧਕਾਂ ਨੂੰ ਇਸ ਮੇੇਲੇ ਨੂੰ ਆਯੋਜਿਤ ਕਰਨ ਲਈ ਵਧਾਈ ਦਿੱਤੀ ਅਤੇ  ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੇਲੇ ਵਿੱਚ ਨਾਟਕ, ਭੰਡਾਂ ਦਾ ਪ੍ਰੋਗਰਾਮ ਅਤੇ ਗੀਤ ਸੰਗੀਤ ਦੇ ਪ੍ਰੋਗਰਾਮ ਪੇਸ਼ ਕੀਤੇ ਗਏ।

ਪੀ.ਏ.ਯੂ. ਇੰਪਲਾਈਜ਼ ਯੂਨੀਅਨ ਵੱਲੋਂ ਪ੍ਰਧਾਨ ਬਲਦੇਵ ਸਿੰਘ ਵਾਲੀਆ ਅਤੇ ਜਨਰਲ ਸਕੱਤਰ ਮਨਮੋਹਨ ਸਿੰਘ ,ਪੀ.ਏ.ਯੂ. ਫੋਰਥ ਕਲਾਸ ਵਰਕਰਜ਼ ਯੂਨੀਅਨ ਦੇ  ਪ੍ਰਧਾਨ  ਬਰਿੰਦਰ ਪੰਡੋਰੀ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦਾ ਸਵਾਗਤ ਕੀਤਾ ਅਤੇ ਆਪਣੇ ਵਿਚਾਰ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਨਾਲ ਸਾਂਝੇ ਕੀਤੇ।ਪੀ.ਏ.ਯੂ. ਪੈਨਸ਼ਨਰ ਅਤੇ ਰਿਟਰਈਜ਼ ਵੈਲਫੇਅਰ ਐਸਸੋਸੀਸ਼ੇਨ ਦੇ ਜਨਰਲ ਸਕੱਤਰ ਜੇ.ਐਲ. ਨਾਰੰਗ ਨੇ ਸਟੇਜ ਦੀ ਕਾਰਵਾਈ ਨਿਭਾਈ। ਮੇਲੇ ਵਿੱਚ ਮਠਿਆਈ, ਚਾਹ ਪਕੌੜੇ ਅਤੇ ਦੁਪਹਿਰ ਦੇ ਭੋਜਨ ਦਾ ਖੁੱਲ੍ਹੇ ਰੂਪ ਵਿੱਚ ਲੰਗਰ ਚੱਲਿਆ। ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਿੱਚ ਜਿੱਥੇ ਯੁਨੀਅਨਾਂ ਦੇ ਮੈਂਬਰ ਜਾਂ ਉਹਨਾਂ ਦੇ ਪਰਿਵਾਰਾਂ ਵੱਲੋਂ ਗੀਤ ਸੰਗੀਤ ਪੇਸ਼ ਕੀਤਾ ਗਿਆ।

ਇਸ ਮੋਕੇ ਡਾ: ਗੁਲਜ਼ਾਰ ਪੰਧੇਰ, ਕਾਮਰੇਡ ਜੋਗਿਦੰਰ ਰਾਮ, ਪਰਮਜੀਤ ਸਿੰਘ ਗਿੱਲ, ਜੇ.ਸੀ. ਬੁੱਧੀ ਰਾਜਾ, ਸਤਨਾਮ ਸਿੰਘ, ਜੈ ਪਾਲ ਸਿੰਘ, ਰਾਜ ਪਾਲ ਵਰਮਾ (ਜਨਰਲ ਸਕੱਤਰ ਗਡਵਾਸੂ ਯੂਨਵਿਰਸਵਿਟੀ ਪੈਨਸ਼ਨਰ) ਲਾਲ ਬਹਾਦੁਰ ਯਾਦਵ ਨਵਨੀਤ ਸ਼ਰਮਾਂ ਧਰਮਿੰਦਰ ਸਿੰਘ ਸਿੱਧੂ ਦਲਜੀਤ ਸਿੰਘ, ਗੁਰਇਬਾਲ ਸਿੰਘ ਸੋਹੀ, ਕੇਸ਼ਵ ਰਾਏ ਸੈਣੀ ਹਰਮਿੰਦਰ ਸਿੰਘ, ਸ਼ਮਸ਼ੇਰ ਸਿੰਘ, ਸੁਖਵਿੰਦਰ ਸਿੰਘ ਗਿੱਲ ਮੋਹਨ ਲਾਲ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ, ਨੰਦ ਕਿਸ਼ੋਰ, ਅਵਤਾਰ ਚੰਦ, ਅਮਰਜੀਤ ਸਿੰਘ, ਸਤਵਿੰਦਰ ਸਿੰਘ, ਪਿੰ੍ਰਸ ਗਰਗ, ਸੁਰਿੰਦਰ ਸਿੰਘ, ਜਤਿੰਦਰ ਕੁਮਾਰ ਤੇਜਿੰਦਰ ਸਿੰਘ ਰਕੇਸ਼ ਕੁਮਾਰ ਕੌਡਲ,  ਕੁਲਦੀਪ ਸਿੰਘ , ਸਤਨਾਮ ਸਿੰਘ, ਅੰਮਿੰਤ ਪਾਲ ਦੀਪਕ ਕੁਮਾਰ, ਮੋਹਨ ਚੰਦ, ਮਨੋਜ ਕੁਮਾਰ, ਹਰਮਨਦੀਪ ਸਿੰਘ ਗਰੇਵਾਲ ,ਅੰਮ੍ਰਿਤ ਕੁਮਾਰ, ਰਕੇਸ਼ ਕੁਮਾਰ ,ਹੁਸਨ ਕੁਮਾਰ ਅਤੇ ਦੀਦਾਰ ਸਿੰਘ ਅਤੇ ਦਲਜੀਤ ਸਿੰਘ ਗਡਵਾਸੂ ਯੂਨੀਅਨ ਦੇ ਆਗੂ ਸ਼ਾਮਲ ਹੋਏ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਰੋਹ ਅਤੇ ਰੋਸ ਦਾ ਪ੍ਰਗਟਾਵਾ

Surinder Singh Bains WhatsApp on Sunday 1st March 2026 at 12:35 PM Regarding Rally  ਬਜਟ ਸੈਸ਼ਨ ਦੌਰਾਨ  11 ਮਾਰਚ ਨੂੰ ਮੋਹਾਲੀ ਵਿਖੇ ਰੋਸ ਰੈਲੀ ਦਾ ਐਲਾ...