Thursday 17 January 2019

ਸੈਂਟਰਲ ਬੈੰਕ ਆਫ਼ ਇੰਡੀਆ ਦੇ ਮੁਲਾਜ਼ਮ ਆਏ ਰੋਹ ਵਿੱਚ

ਰੀਜਨਲ ਮੈਨੇਜਰ ਦੇ ਅੜੀਅਲ ਰਵਈਏ ਵਿਰੁੱਧ ਦਿੱਤੀ ਅੰਦੋਲਨ ਦੀ ਚੇਤਾਵਨੀ 
ਲੁਧਿਆਣਾ: 17 ਜਨਵਰੀ 2019: (ਮੁਲਾਜ਼ਮ ਸਕਰੀਨ ਬਿਊਰੋ)::
ਸੈਂਟਰਲ ਬੈੰਕ ਆਫ਼ ਇੰਡੀਆ ਦੇ ਮੁਲਾਜ਼ਮਾਂ ਅਤੇ ਅਫਸਰਾਂ ਦੀਆਂ ਯੂਨੀਅਨਾਂ ਵੱਲੋਂ ਸਾਂਝੇ ਤੌਰ 'ਤੇ ਲੁਧਿਆਣਾ ਦੇ ਸੀਨੀਅਰ ਰੀਜਨਲ ਮੈਨੇਜਰ ਸ਼੍ਰੀ ਮਨੋਜ ਕੁਮਾਰ ਦੇ ਮੁਲਾਜ਼ਮ ਵਿਰੋਧੀ ਰਵਈਏ ਵਿਰੁਧ ਅੱਜ ਇੱਕ ਭਰਵਾਂ ਵਫਦ ਉਹਨਾਂ ਦੇ ਦਫਤਰ ਪਹੁੰਚ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ ਮਿਲਿਆ। ਇਸ ਵਫਦ ਦੀ ਅਗਵਾਈ ਸੰਜੀਵ ਭੱਲਾ-ਜਨਰਲ ਸਕੱਤਰ, ਸੁਨੀਲ ਫੁੱਲ ਪ੍ਰਧਾਨ (ਆਫੀਸਰਜ਼ ਯੂਨੀਅਨ), ਰਾਜੇਸ਼ ਵਰਮਾ-ਜਨਰਲ ਸਕੱਤਰ, ਸੁਰੇਸ਼ ਭਾਟੀਆ-ਪਰਧਾਨ (ਮੁਲਾਜ਼ਮ ਯੂਨੀਅਨ) ਅਤੇ ਗੁਰਮੀਤ ਸਿੰਘ ਡਿਪਟੀ ਜਨਰਲ ਸਕੱਤਰ-ਆਫੀਸਰਜ਼ ਯੂਨੀਅਨ ਨੇ ਕੀਤੀ। 
ਇਸ ਮੁਲਾਕਾਤ ਦੌਰਾਨ ਇਹਨਾਂ ਯੂਨੀਅਨਾਂ ਦੇ ਆਗੂਆਂ ਨੇ ਮੁਲਾਜਮਾਂ ਨਾਲ ਹੋ ਰਹੀਆਂ ਵਧੀਕੀਆਂ, ਬਣਦੇ ਹੱਕਾਂ ਤੋਂ ਵਾਂਝੇ ਰੱਖਣਾ, ਬੈਂਕ ਦੀਆਂ ਨਿਸਚਿਤ ਨੀਤੀਆਂ ਮੁਤਾਬਿਕ ਨਾ ਚੱਲਣਾ, ਇਸਤਰੀ ਮੁਲਾਜ਼ਮਾਂ ਲਈ ਸਰਕਾਰ ਵੱਲੋਂ ਟਰਾਂਸਫਰ ਦੇ ਮਾਮਲੇ ਵਿੱਚ ਦਿੱਤੀਆਂ ਰਿਆਇਤਾਂ ਨਾ ਦੇਣਾ, ਬਣਦੇ ਅਫ਼ੀਸ਼ੀਏਟਿੰਗ ਤੋਂ ਮੁਨਕਰ ਹੋਣਾ, ਸਥਾਨਕ ਤਬਾਦਲਿਆਂ ਦੇ ਨਾਂਅ 'ਤੇ ਕਰਮਚਾਰੀਆਂ ਨਾਲ ਧੱਕਾ ਕਰਨਾ ਵਰਗੇ ਮਸਲਿਆਂ ਬਾਰੇ ਚਰਚਾ ਕੀਤੀ ਅਤੇ ਇਹਨਾਂ ਦੇ ਜਲਦੀ ਹਲ ਵਾਸਤੇ ਲੁੜੀਂਦੇ ਕਦਮ ਚੁੱਕਣ ਲਈ ਕਿਹਾ।  ਉਹਨਾਂ  ਇਸ ਗੱਲ 'ਤੇ ਅਫਸੋਸ ਜ਼ਾਹਿਰ ਕੀਤਾ ਕਿ ਰੀਜਨਲ ਮੈਨੇਜਰ ਦਾ ਰਵਈਆ ਨਾਂਹ ਪੱਖੀ ਹੈ। 
ਯੂਨੀਅਨ ਦੇ ਰੀਜਨਲ ਸਕੱਤਰ ਸ਼੍ਰੀ ਐਮ ਐਸ ਭਾਟੀਆ ਨੇ ਕਿਹਾ ਕਿ ਜੇ ਰੀਜਨਲ ਮੈਨੇਜਰ ਸ਼੍ਰੀ ਮਨੋਜ ਕੁਮਾਰ ਨੇ ਆਪਣਾ ਅੜੀਅਲ ਰਵਈਆ ਨਾ ਛੱਡਿਆ ਤਾਂ ਦੋਨੋ ਯੂਨੀਅਨਾਂ ਵੱਲੋਂ 20 ਜਨਵਰੀ ਨੂੰ ਕਰਨਾਲ ਵਿਖੇ ਹੋ ਰਹੀ ਸਾਂਝੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਅੰਦੋਲਨ ਦੀ ਅਗਲੀ ਰੂਪਰੇਖਾ ਦਾ ਫੈਸਲਾ ਲਿਆ ਜਾਵੇਗਾ। 

ਪੰਜਾਬ ਮੰਡੀ ਬੋਰਡ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

Thursday 14th March 2024 at 5:20 PM ਬੈਠਕ ਦੌ ਰਾਨ ਮੁਲਾਜਮਾਂ ਦੀਆਂ ਮੰਗਾਂ ਤੇ ਹੋਈ ਵਿਸਥਾਰ ਨਾਲ ਚਰਚਾ ਮੋਹਾਲੀ // ਚੰਡੀਗੜ੍ਹ : 14  ਮਾਰਚ , 2024 :  ( ਕਾਰਤਿਕਾ...