Monday, 12 October 2026

ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸਰਕਾਰ ਨੂੰ ਅਲਟੀਮੇਟਮ

PK Sharma on Monday 12th October 2026 at 17:00 

ਮੰਗਾਂ ਨਾ ਮੰਨੇ ਜਾਣ 'ਤੇ ਪੂਰੇ ਪੰਜਾਬ ਵਿੱਚ ਮਹਾਂ ਰੈਲੀ ਦੀ ਚੇਤਾਵਨੀ 


ਲੁਧਿਆਣਾ
: 12 ਅਕਤੂਬਰ, 2026: >>ਪ੍ਰਦੀਪ ਸ਼ਰਮਾ ਇਪਟਾ>>ਮੁਲਾਜ਼ਮ ਸਕਰੀਨ ਡੈਸਕ>>

ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅੱਜ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ। ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਸਰਕਾਰ ਨੇ ਅੱਜ ਦੇ ਪ੍ਰਦਰਸ਼ਨ ਤੋਂ ਬਾਅਦ ਵੀ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਦਾ ਹੱਲ ਨਾ ਕੀਤਾ, ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 

ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਨੇ ਜਲਦ ਗੱਲਬਾਤ ਰਾਹੀਂ ਮਸਲੇ ਨਾ ਸੁਲਝਾਏ, ਤਾਂ ਪੂਰੇ ਪੰਜਾਬ ਵਿੱਚ ਇੱਕ ਵਿਸ਼ਾਲ ਮਹਾਂ ਰੈਲੀ ਕੀਤੀ ਜਾਵੇਗੀ। ਇਸ ਮਹਾਂ ਰੈਲੀ ਦੌਰਾਨ ਸਮੂਹ ਸੇਵਾ ਕੇਂਦਰ ਆਪਰੇਟਰ ਅਤੇ ਮੁਲਾਜ਼ਮ ਮਿਲ ਕੇ ਇਹ ਸਹੁੰ ਚੁੱਕ ਸਮਾਗਮ ਵੀ ਕਰਨਗੇ ਕਿ ਮੌਜੂਦਾ 'ਆਪ' ਸਰਕਾਰ ਵੱਲੋਂ ਮੁਲਾਜ਼ਮ ਵਿਰੋਧੀ ਨੀਤੀਆਂ ਜਾਰੀ ਰੱਖਣ ਕਾਰਨ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਕੋਈ ਵੋਟ ਨਹੀਂ ਪਾਈ ਜਾਵੇਗੀ।

ਸੇਵਾ ਕੇਂਦਰ ਮੁਲਾਜ਼ਮਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਟਾਲ-ਮਟੋਲ ਵਾਲੀਆਂ ਨੀਤੀਆਂ ਨੂੰ ਬੰਦ ਕਰੇ ਅਤੇ ਤੁਰੰਤ ਯੂਨੀਅਨ ਨੂੰ ਮੀਟਿੰਗ ਦਾ ਸੱਦਾ ਦੇਵੇ, ਤਾਂ ਜੋ ਗੱਲਬਾਤ ਰਾਹੀਂ ਹੱਕੀ ਮੰਗਾਂ ਦਾ ਨਿਪਟਾਰਾ ਕੀਤਾ ਜਾ ਸਕੇ। ਇਸ ਬਿਆਨ ਨੂੰ ਜਾਰੀ ਕੀਤਾ ਸਤਨਾਮ ਸਿੰਘ ਲਹਿਲ ਜੋ ਕਿ ਸੇਵਾ ਕੇਂਦਰ ਯੂਨੀਅਨ ਲੁਧਿਆਣਾ ਦੇ  ਜਿਲ੍ਹਾ ਪ੍ਰਧਾਨ ਹਨ। 

ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸਰਕਾਰ ਨੂੰ ਅਲਟੀਮੇਟਮ

PK Sharma on Monday 12th October 2026 at 17:00  ਮੰਗਾਂ ਨਾ ਮੰਨੇ ਜਾਣ 'ਤੇ ਪੂਰੇ ਪੰਜਾਬ ਵਿੱਚ ਮਹਾਂ ਰੈਲੀ ਦੀ ਚੇਤਾਵਨੀ  ਲੁਧਿਆਣਾ : 12 ਅਕਤੂਬਰ, 2026 : ...