Friday, 30 September 2022

ਪ.ਸ.ਸ.ਫ. ਦਾ ਗਿਆਰਵਾਂ ਸੂਬਾ ਅਜਲਾਸ 2-3 ਅਕਤੂਬਰ ਨੂੰ ਜਲੰਧਰ ਵਿੱਚ

ਦੇਸ਼ ਭਗਤ ਹਾਲ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ:ਬਾਸੀ

ਜਲੰਧਰ30 ਸਤੰਬਰ 2022: (ਮੁਲਾਜ਼ਮ ਸਕਰੀਨ ਬਿਊਰੋ)::

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ 2-3 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੇ ਗਿਆਰ੍ਹਵੇਂ ਸੂਬਾ ਅਜਲਾਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ। ਇਸ ਅਜਲਾਸ ਦੀ ਸਫਲਤਾ ਲਈ ਹੁਣ ਤੱਕ ਹੋਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪ.ਸ.ਸ.ਫ. ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵੀ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਤੀਰਥ ਸਿੰਘ ਬਾਸੀ ਨੇ ਵਿਸਥਾਰ ਨਾਲ ਦੱਸਿਆ। ਉਹਨਾਂ ਕਿਹਾ ਕਿ ਪ.ਸ.ਸ.ਫ. ਦੇ 2-3 ਅਕਤੂਬਰ ਨੂੰ ਹੋ ਰਹੇ ਗਿਆਰ੍ਹਵੇਂ ਸੂਬਾ ਅਜਲਾਸ ਨੂੰ ਸਫਲਤਾ-ਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਕਮੇਟੀਆਂ ਵੀ ਗਠਿਤ ਕੀਤੀਆਂ ਗਈਆਂ ਹਨ। ਇਹਨਾਂ ਕਮੇਟੀਆਂ ਨੇ ਆਪਣੇ-ਆਪਣੇ ਜ਼ਿੰਮੇ ਲੱਗੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਹਰ ਪ੍ਰਕਾਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਤਾਂ ਜੋ ਸਮੁੱਚੇ ਪੰਜਾਬ ਵਿੱਚੋਂ ਸ਼ਾਮਲ ਹੋਣ ਵਾਲੇ ਡੈਲੀਗੇਟਾਂ ਨੂੰ ਕੋਈ ਵੀ ਮੁਸ਼ਕਲ ਨਾ ਆਵੇ। 

ਸਾਥੀ ਬਾਸੀ ਨੇ ਦੱਸਿਆ ਕਿ ਹੁਣ ਤੱਕ ਹੋਈ ਮੈਂਬਰਸ਼ਿਪ ਦੇ ਆਧਾਰ ‘ਤੇ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੀਆਂ ਜਥੇਬੰਦਕ ਚੋਣਾਂ ਹੋ ਚੁੱਕੀਆਂ ਹਨ ਅਤੇ ਮੈਂਬਰਸ਼ਿਪ ਦੇ ਆਧਾਰ ‘ਤੇ ਵੱਖ-ਵੱਖ ਜ਼ਿਲ੍ਹਿਆਂ ਨੂੰ ਡੈਲੀਗੇਟਾਂ ਦੀ ਵੰਡ ਕਰ ਦਿੱਤੀ ਗਈ ਹੈ। ਸਾਥੀ ਬਾਸੀ ਨੇ ਦੱਸਿਆ ਕਿ ਪ.ਸ.ਸ.ਫ. ਦੇ ਅਜਲਾਸ ਦਾ ਝੰਡਾ 2 ਅਕਤੂਬਰ ਨੂੰ ਠੀਕ 10 ਵਜੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਲਹਿਰਾਉਣਗੇ। ਇਹ ਇੱਕ ਯਾਦਗਾਰੀ ਰਸਮ ਹੋਵੇਗੀ। 

ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸਾਥੀ ਸੁਭਾਸ਼ ਲਾਂਬਾ ਆਪਣੇ ਇਨਕਲਾਬੀ ਵਿਚਾਰਾਂ ਨਾਲ ਅਜਲਾਸ ਦਾ ਉਦਘਾਟਨ ਕਰਨਗੇ ਅਤੇ ਏ ਆਈ ਐੱਸ ਜੀ ਈ ਐੱਫ ਦੇ ਕੇਂਦਰੀ ਵਿੱਤ ਸਕੱਤਰ ਸਾਥੀ ਸ਼ਸ਼ੀ ਕਾਂਤ (ਬਿਹਾਰ) ਬਤੌਰ ਅਬਜ਼ਰਵਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣਗੇ। ਬਾਕੀ ਅਹੁਦੇਦਾਰ ਵੀ ਪੁੱਜਣਗੇ। 

ਸਵਾਗਤੀ ਕਮੇਟੀ ਦੇ ਚੇਅਰਮੈਨ ਸਾਥੀ ਕਰਨੈਲ ਸਿੰਘ ਸੰਧੂ ਆਲ ਇੰਡੀਆ ਦੇ ਆਗੂਆਂ, ਸਮੁੱਚੇ ਪੰਜਾਬ ਵਿੱਚੋਂ ਆਏ ਡੈਲੀਗੇਟਾਂ, ਭਰਾਤਰੀ ਸੰਦੇਸ਼ ਦੇਣ ਲਈ ਆਏ ਵੱਖ-ਵੱਖ ਜਥੇਬੰਦੀਆਂ ਦੇ ਸ਼ਾਮਲ ਆਗੂਆਂ ਨੂੰ ਆਪਣੇ ਅਣਮੁੱਲੇ ਸ਼ਬਦਾਂ ਵਿੱਚ ਤਹਿ ਦਿਲੋਂ ਜੀ ਆਇਆਂ ਨੂੰ ਕਹਿਣਗੇ। ਪ.ਸ.ਸ.ਫ. ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਅਤੇ ਚੇਅਰਮੈਨ ਸਵਾਗਤੀ ਕਮੇਟੀ ਸਾਥੀ ਕਰਨੈਲ ਸਿੰਘ ਸੰਧੂ ਨੇ ਸਮੁੱਚੇ ਪੰਜਾਬ ਦੇ ਡੈਲੀਗੇਟ ਸਾਥੀਆਂ ਨੂੰ 2 ਅਕਤੂਬਰ ਨੂੰ ਦਿੱਤੇ ਗਏ ਸਮੇਂ ਅਨੁਸਾਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੁੱਜਣ ਦੀ ਪੁਰਜ਼ੋਰ ਅਪੀਲ ਕੀਤੀ ਤਾਂ ਜੋ ਪ.ਸ.ਸ.ਫ. ਦੇ ਗਿਆਰ੍ਹਵੇਂ ਸੂਬਾ ਅਜਲਾਸ ਦੀ ਹਰ ਕਾਰਵਾਈ ਨਿਸ਼ਚਿਤ ਕੀਤੇ ਗਏ ਸਮੇਂ ਅਨੁਸਾਰ ਪੂਰੀ ਹੋ ਸਕੇ ਅਤੇ ਅਜਲਾਸ ਸਫਲਤਾ-ਪੂਰਵਕ ਨੇਪਰੇ ਚੜ੍ਹ ਸਕੇ। 

ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰੀ ਬਿਲਾਸ, ਬਲਵਿੰਦਰ ਕੁਮਾਰ, ਬਲਜੀਤ ਸਿੰਘ ਕੁਲਾਰ, ਬਲਵੀਰ ਭਗਤ, ਵਿਨੋਦ ਭੱਟੀ, ਸੁਖਵਿੰਦਰ ਸਿੰਘ ਮੱਕੜ, ਹਰਮਨਜੋਤ ਸਿੰਘ ਆਹਲੂਵਾਲੀਆ, ਨਿਰਮੋਲਕ ਸਿੰਘ ਹੀਰਾ, ਅਕਲਚੰਦ ਸਿੰਘ, ਤਰਸੇਮ ਮਾਧੋਪੁਰੀ, ਕੁਲਦੀਪ ਵਾਲੀਆ, ਜਗੀਰ ਸਿੰਘ, ਕੁਲਵੰਤ ਰਾਮ ਰੁੜਕਾ, ਸੁਖਵਿੰਦਰ ਰਾਮ, ਰਘਜੀਤ ਸਿੰਘ, ਮੁਲਖ ਰਾਜ, ਅਨਿਲ ਕੁਮਾਰ, ਸੂਰਤੀ ਲਾਲ, ਦੀਪਕ ਕੁਮਾਰ, ਰਾਜਿੰਦਰ ਸ਼ਰਮਾ, ਦਰਸ਼ਨ ਰਾਮ ਸਿਆਣ, ਬਲਵੀਰ ਕੁਮਾਰ, ਪ੍ਰਣਾਮ ਸਿੰਘ ਸੈਣੀ, ਵਿਨੋਦ ਭੱਟੀ, ਗੁਰਿੰਦਰ ਸਿੰਘ, ਰਾਜਿੰਦਰ ਸਿੰਘ ਭੋਗਪੁਰ, ਲੇਖ ਰਾਜ ਪੰਜਾਬੀ, ਮੰਗਤ ਰਾਮ ਸਮਰਾ, ਬੂਟਾ ਰਾਮ ਅਕਲਪੁਰ, ਪਰੇਮ ਖਲਵਾੜਾ, ਧਰਮਿੰਦਰਜੀਤ, ਸਰਬਜੀਤ ਸਿੰਘ ਢੇਸੀ, ਅੰਗਰੇਜ ਸਿੰਘ, ਸਤਵਿੰਦਰ ਸਿੰਘ, ਬਲਵੀਰ ਸਿੰਘ ਗੁਰਾਇਆ, ਸੂਰਜ ਕੁਮਾਰ, ਰਾਜ ਕੁਮਾਰ, ਬਖਸ਼ੀ ਰਾਮ, ਹਰੀ ਪਾਲ, ਸੰਦੀਪ ਰਾਜੋਵਾਲ, ਦੀਪਕ ਕੁਮਾਰ ਨਕੋਦਰ, ਰਤਨ ਸਿੰਘ, ਕੁਲਦੀਪ ਸਿੰਘ ਕੌੜਾ ਆਦਿ ਸਾਥੀ ਹਾਜ਼ਰ ਹੋਏ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments:

Post a Comment

ਪੰਜਾਬ ਦੇ ਬਸ ਸਟੈਂਡ ਫਿਰ ਬੰਦ ਰਹੇ-ਹੜਤਾਲ,ਧਰਨੇ ਅਤੇ ਰੋਸ ਵਖਾਵੇ ਰਹੇ

Received From Shamsher Singh on Monday 15th September 2025 at 17:01 Regarding Bus Strike  ਕੀ ਇਹ ਸਰਕਾਰ ਵੀ ਨਿੱਜੀਕਰਨ ਵੱਲ ਝੁਕਦੀ ਜਾ ਰਹੀ ਹੈ? ਲੁਧਿਆ...