Thursday, 5 December 2019

ਪੈਨਸ਼ਨ ਹਰ ਵਾਰ ਲੇਟ ਹੋਣ ਤੇ ਪੀਏਯੂ ਦੇ ਰਿਟਾਇਰੀਆਂ ਵਿੱਚ ਰੋਸ

ਇਸ ਵਾਰ ਵੀ ਮੀਟਿੰਗ ਵਿੱਚ ਸਰਕਾਰ ਨੂੰ ਲੰਮੇ ਹੱਥੀਂ ਲਿਆ 
ਲੁਧਿਆਣਾ: 5 ਦਸੰਬਰ 2019: (ਮੁਲਾਜ਼ਮ ਸਕਰੀਨ ਬਿਊਰੋ):: 
ਪੀਏਯੂ ਰਿਟਾਇਰੀਜ਼ ਅਤੇ ਵੈਲਫੇਅਰ ਐਸੋਸੀਏਸ਼ਨ ਵੱਲੋਂ ਮਹੀਨਾਵਾਰ ਮੀਟਿੰਗ ਇਸ ਵਾਰ ਨੇ ਨਿਸਚਿਤ ਪ੍ਰੋਗਰਾਮ ਮੁਤਾਬਿਕ ਹੋਈ। ਇਸ ਮੀਟਿੰਗ ਵਿੱਚ ਹਰ ਵਾਰ ਦੀ ਤਰਾਂ ਇਸ ਵਾਰ ਵੀ ਪੀਏਯੂ ਦੇ ਸੇਵਾਮੁਕਤ ਮੁਲਾਜ਼ਮ ਸ਼ਾਮਲ ਹੋਏ। ਇਸ ਮੀਟਿੰਗ ਨੂੰ ਨਵੀ ਹਮੇਸ਼ਾਂ ਦੀ ਤਰਾਂ ਰਵਾਇਤੀ ਆਗੂਆਂ ਪ੍ਰਧਾਨ-ਡੀਪੀ ਮੌੜ, ਸੀਨੀਅਰ ਮੀਟ ਪ੍ਰਧਾਨ ਕਾਮਰੇਡ ਜੋਗਿੰਦਰ ਰਾਮ ਅਤੇ ਜਨਰਲ ਸਕੱਤਰ ਜੇ ਐਲ ਨਾਰੰਗ ਸਮੇਤ ਐਸੋਸੀਏਸ਼ਨ ਦੇ ਕੁਝ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ। ਕਾਰਡ ਮੌੜ ਦੇ ਮੁਤਾਬਿਕ ਇਸ ਵਾਰ ਵੀ ਸਾਡੀ ਮੀਟਿੰਗ ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਦੇ ਮਸਲਿਆਂ ਅਤੇ ਮੁਸ਼ਕਲਾਂ ਨੂੰ ਸਮਰਪਿਤ ਰਹੀ। ਸਮੂਹ ਇਕੱਤਰਤਾ ਨੇ ਇਸ ਗੱਲ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਕਿ ਪੈਨਸ਼ਨ ਹਰ ਮਹੀਨੇ ਲੇਟ ਹੋ ਜਾਂਦੀ ਹੈ। ਕਾਮਰੇਡ ਮੌੜ ਅਤੇ ਕਾਮਰੇਡ ਜੇ ਐਲ ਨਾਰੰਗ ਨੇ ਕਿਹਾ ਕਿ ਸਰਕਾਰ ਨੇ ਡੀ ਏ ਅਤੇ ਪੈ ਕਮਿਸ਼ਨ ਦੀ ਰਿਪੋਰਟ ਪ੍ਰਤੀ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਇਸ ਸਾਜ਼ਿਸ਼ੀ ਖਾਮੋਸ਼ੀ ਕਾਰਨ ਰਿਟਾਇਰੀਆਂ ਵਿੱਚ ਭਾਰੀ ਰੋਸ ਹੈ। ਇਸਦੇ ਨਾਲ ਹੀ ਸੀਨੀਅਰ ਜੂਨੀਅਰ ਕੇਸਾਂ ਦੇ ਨਿਪਟਾਰੇ ਵਿੱਚ ਹੋ ਰਹੀ ਬੇਲੋੜੀ ਦੇਰੀ ਤੇ ਵੀ ਰੋਸ ਅਤੇ  ਦੁੱਖ ਪ੍ਰਗਟ ਕੀਤਾ ਗਿਆ। ਇਸ ਗੱਲ ਤੇ ਵੀ ਚਿੰਤਾ ਪ੍ਰਗਟਾਈ ਗਈ ਕਿ ਗ੍ਰੇਡ ਪੈ ਸੰਬੰਧੀ ਪੱਤਰ ਜੋ ਕਿ ਪੰਜਾਬ ਸਰਕਾਰ ਨੇ ਪਿਛਲੇ ਜੁਲਾਈ ਮਹੀਨੇ ਵਿੱਚ ਜਾਰੀ ਕੀਤਾ ਸੀ ਉਹ ਅਜੇ ਤੱਕ ਵੀ ਜਾਰੀ ਨਹੀਂ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਹੋਰਨਾਂ ਆਗੂਆਂ ਵਿੱਚ ਜੇ ਸੀ ਬੁਧੀਰਾਜਾ, ਡਾਕਟਰ ਗੁਲਜ਼ਾਰ ਪੰਧੇਰ, ਜੈਪਾਲ ਸਿੰਘ, ਪਰਮਜੀਤ ਸਿੰਘ ਗਿੱਲ, ਸਰਵੇਸ਼ ਪਾਲ ਸ਼ਰਮਾ, ਐਸ ਐਨ ਗੁਪਤਾ ਅਤੇ ਕੁਲਦੀਪ ਸਿੰਘ ਵੀ ਸ਼ਾਮਲ ਸਨ।

No comments:

Post a Comment

ਸਾਥੀ ਸੁਖਵਿੰਦਰ ਸਿੰਘ ਲੀਲ ਦਾ ਸਨਮਾਨ ਸਮਾਰੋਹ 25 ਨੂੰ

From Satish Sachdeva on Monday 22nd December 2025 at 17:58 Regarding Sukhwinder Leel   ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਕੀਤਾ ਜਾਣਾ ਹੈ ਵਿਸ਼ੇਸ਼ ...