21st October 2020 at 4:06 PM
ਥਾਪਰ ਹਾਲ ਸਾਹਮਣੇ ਕੀਤਾ ਮੁਲਾਜ਼ਮਾਂ ਨੇ ਜ਼ੋਰਦਾਰ ਭਰਵਾਂ ਮੁਜ਼ਾਹਰਾ
ਪੀ.ਏ.ਯੂ ਦੀਆਂ ਤਿੰਨੋਂ ਜੱਥੇਬੰਦੀਆਂ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਕੀਤਾ ਜਾ ਰਿਹਾ ਸੰਘਰਸ਼ ਅੱਜ ਨੌਵੇਂ ਦਿਨ ਸ਼ਾਮਲ ਹੋ ਗਿਆ।ਪੀ.ਏ.ਯੂ ਇੰਮਲਾਈਜ਼ ਯੂਨੀਅਨ ਦੇ ਪ੍ਰਧਾਨ ਸ੍ਰ.ਬਲਦੇਵ ਸਿੰਘ ਵਾਲੀਆ,ਪੀ.ਏ.ਯੂ ਟਚਿਰਜ਼ ਐਸੋਸੀਸ਼ੇਨ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ ਤੇ ਕਲਾਸ ਫੋਰ ਦੇ ਪ੍ਰਧਾਨ ਕਮਲ ਸਿੰਘ ਵੱਲੋਂ ਰੋਸ ਮਾਰਚ ਉਪਰੰਤ ਥਾਪਰ ਹਾਲ ਵਿੱਖੇ ਰੋਸ ਮੁਜ਼ਾਹਰਾਂ ਕਰਕੇ ਇਹ ਮੰਗ ਕੀਤੀ ਕਿ ਪੀ.ਏ.ਯੂ ਵਿੱਚ ਪਹੇਲਾਂ ਦੀ ਤਰ੍ਹਾਂ ਆਈ ਏ ਐਸ ਰਜਿਸਟਰਾਰ ਲਗਾਇਆ ਜਾਵੇ ਤੇ ਮੋਜੂਦਾ ਰਜਿਸਟਰਾਰ ਡਾ.ਸਿੱਧੁ ਨੂੰ ਹਟਾਇਆ ਜਾਵੇ। ਸ੍ਰ. ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਤਾਂ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਯੂਨੀਵਰਸਿਟੀ ਵਿੱਚ ਇੰਨ-ਬਿੰਨ ਪਾਲ੍ਹਣਾ ਹੋ ਸਕੇ। ਪੀ.ਏ.ਯੂ ਇੰਮਲਾਈਜ਼ ਯੂਨੀਅਨ ਦੇ ਪ੍ਰਧਾਨ ਸ੍ਰ.ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦਾ ਜਲਦੀ ਹੱਲ ਕੀਤਾ ਜਾਵੇ ਨਹੀਂ ਤਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੀ.ਏ.ਯੂ ਅਥਾਰਟੀ ਦੀ ਹੋਵੇਗੀ।
* 9 ਜੁਲਾਈ 2012 ਤੱਕ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ
* ਏ.ਐਸ.ਆਈ ਦੀ ਏ.ਐਫ.ਓ ਦੀ ਪ੍ਰਮੋਸ਼ਨ ਲਈ ਪੋਸਟਾਂ ਵਧਾਉਣੀਆਂ ਤੇ ਕੁਆਲੀਫਕੇਸ਼ਨ ਤੇ ਤਜ਼ਰਬਾ ਘੱਟ ਕਰਵਾਉਣਾ
* ਲਾਇਬਰੇਰੀ ਅਟੈਂਡਟ ਤੇ ਮੈਟ ਅਟੈਂਡਟ ਦਾ ਲੈਬ ਅਟੈਂਡਟ ਦੇ ਅਧਾਰ ਤੇ ਗਰੇਡ ਪੇ.2400/- ਕਰਵਾਉਣੀ
* ਕੋਰਟ ਕੇਸ ਜਿੱਤੇ ਲੈਬ ਅਟੈਂਡਟ ਦੇ ਕੇਸ ਨੂੰ ਯੂਨੀਵਰਸਿਟੀ ਵਿੱਚ ਲਾਗੂ ਕਰਵਾਉਣਾ
* ਟੈਕਨੀਸ਼ੀਅਲ ਸਟਾਫ ਦੀ ਤੱਰਕੀ ਲਈ ਤਜਰਬਾ ਘਟਾਉਣਾ।
* ਦਫਤਰ ਦੀ ਮੰਗ ਪੂਰੀ ਕਰਵਾਉਣੀ
No comments:
Post a Comment