Saturday, 4 December 2021

ਫਗਵਾੜਾ ਵਿੱਚ ਹੋਈ ਪੰਜਾਬ ਦੇ ਨਿਗਮ ਮੁਲਾਜ਼ਮਾਂ ਦੀ ਮੀਟਿੰਗ

ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦੀ ਮੰਗ ਵੀ ਦੁਹਰਾਈ 


ਲੁਧਿਆਣਾ
//ਫਗਵਾੜਾ: 3 ਦਸੰਬਰ 2021: (ਰਾਜੇਸ਼//ਮੁਲਾਜ਼ਮ ਸਕਰੀਨ):: 

ਅੱਜ ਪੰਜਾਬ ਮਿਊਂਸੀਪਲ ਸੀਵਰਮੈਨ ਇੰਪਲਾਈਜ਼ ਯੁਨੀਅਨ ਨਗਰ ਨਿਗਮ ਫਗਵਾੜਾ ਵਿਖੇ ਮੁਲਾਜ਼ਮਾਂ ਦੀ ਮੀਟਿੰਗ ਰੱਖੀ ਗਈ ਜਿਸ ਵਿੱਚ ਮੁਲਾਜ਼ਮਾਂ ਨੂੰ ਦਰਪੇਸ਼ ਮਸਲਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਨਗਰ ਨਿਗਮ ਯੂਨੀਅਨ ਫਗਵਾੜਾ ਪ੍ਰਧਾਨ ਧਰਮਵੀਰ ਸੇਠੀ ਪੰਜਾਬ ਪ੍ਰਧਾਨ ਕਾਮਰੇਡ ਸ੍ਰੀ ਵਿਜੈ ਕੁਮਾਰ ਅਤੇ ਸਾਥੀ ਕਾਮਰੇਡ ਗੁਰਜੀਤ ਜਗਪਾਲ, ਕਾਮਰੇਡ ਪ੍ਰੀਤਮ, ਦੀਪਕ ਗਿੱਲ, ਰਾਜਨ ਕਲਿਆਣ, ਤੁਲਸੀ ਰਾਮ ਖੋਸਲਾ, ਰਮੇਸ਼ ਕੁਮਾਰ, ਰਾਜੇਸ਼ ਕੁਮਾਰ, ਤਰਸੇਮ ਸਿੰਘ, ਗੋਲਡੀ, ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। 

ਪੰਜਾਬ ਦੀਆਂ ਵੱਖ ਵੱਖ ਕਾਰਪੋਰੇਸ਼ਨਾਂ ਅਤੇ ਨਗਰ ਕੌਂਸਲਾਂ ਤੋਂ ਆਏ ਹੋਏ ਪ੍ਰਧਾਨ ਸਾਹਿਬਾਨਾਂ ਨੇ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜਲਦ ਤੋਂ ਜਲਦ ਕਾਰਪਰੇਸ਼ਨਾਂ ਦੇ ਵਿਚ ਸੇਵਾ ਕਰ ਰਹੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਇਹ ਮਸਲਾ ਬੜੇ ਚਿਰਾਂ ਤੋਂ ਲਟਕ ਰਿਹਾ ਹੈ। ਇਸਦੇ ਨਾਲ ਹੀ ਹੋਰ ਮਸਲਿਆਂ ਅਤੇ ਸਮੱਸਿਆਵਾਂ ਬਾਰੇ ਵੀ ਵਿਚਾਰ ਕੀਤਾ ਗਿਆ। 

ਇਸ ਮੀਟਿੰਗ ਵਿਚ ਹੋਰਨਾਂ ਵਿਚਾਰਾਂ ਦੇ ਨਾਲ ਨਾਲ ਅਗਲੀ ਰਣਨੀਤੀ ਬਾਰੇ ਵੀ ਵਿਚਾਰ ਕੀਤਾ ਗਿਆ ਅਤੇ ਨਗਰ ਨਿਗਮ ਫਗਵਾੜਾ ਯੂਨੀਅਨ ਵੱਲੋਂ ਰੱਖੀ ਗਈ ਮੀਟਿੰਗ ਸਾਰੇ ਜਥੇਬੰਦੀਆਂ ਦੇ ਪ੍ਰਧਾਨਾਂ ਵੱਲੋਂ ਬਹੁਤ- ਬਹੁਤ ਧੰਨਵਾਦ ਕੀਤਾ ਗਿਆ। ਮੁਲਾਜ਼ਮ ਏਕਤਾ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ ਅਤੇ ਇਹਨਾਂ ਨਾਅਰਿਆਂ ਨੂੰ ਅਮਲੀ ਜ਼ਿੰਦਗੀ ਵਿੱਚ ਵੀ ਜ਼ਿੰਦਾਬਾਦ ਸਾਬੋਈਟ ਕਰਨ ਦਾ ਸੰਕਲਪ ਲਿਆ ਗਿਆ।  

No comments:

Post a Comment

ਪੰਜਾਬ ਦੇ ਬਸ ਸਟੈਂਡ ਫਿਰ ਬੰਦ ਰਹੇ-ਹੜਤਾਲ,ਧਰਨੇ ਅਤੇ ਰੋਸ ਵਖਾਵੇ ਰਹੇ

Received From Shamsher Singh on Monday 15th September 2025 at 17:01 Regarding Bus Strike  ਕੀ ਇਹ ਸਰਕਾਰ ਵੀ ਨਿੱਜੀਕਰਨ ਵੱਲ ਝੁਕਦੀ ਜਾ ਰਹੀ ਹੈ? ਲੁਧਿਆ...