Friday, 7 April 2017

ਮੰਗਾਂ ਨਾ ਮੰਨੀਆਂ ਤਾਂ ਗੜਬੜੀ ਦੀ ਜ਼ਿੰਮੇਵਾਰੀ ਪੀਏਯੂ ਦੀ-ਵਾਲੀਆ

ਐਮ ਪੀ ਅਤੇ ਐਮ ਐਲ ਏ ਨੂੰ ਵੀ ਮਿਲ ਚੁੱਕੀਆਂ ਹਨ ਯੂਨੀਅਨਾਂ 
ਲੁਧਿਆਣਾ: 7 ਅਪ੍ਰੈਲ 2017: (ਮੁਲਾਜ਼ਮ ਸਕਰੀਨ ਬਿਊਰੋ):
ਹਰ ਖੇਤਰ ਵਿੱਚ ਰੋਸ ਪ੍ਰਗਟਾਵੇ ਅਤੇ ਸੰਘਰਸ਼ ਜਾਰੀ ਹਨ। ਸ਼ਾਇਦ ਇਹ ਸਭ ਕੁਝ ਅੱਜ ਦੇ ਯੁਗ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਹੈ। ਦੇਸ਼ ਅਤੇ ਦੁਨੀਆ ਵਿੱਚ ਨਾਮਣਾ ਖੱਟਣ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਇਸ ਤੋਂ ਬਚ ਨਹੀਂ ਸਕੀ। ਪੀਏਯੂ ਵਿੱਚ ਰੋਸ ਧਰਨੇ ਅਤੇ ਨਾਅਰੇਬਾਜ਼ੀ ਜਾਰੀ ਹੈ। 
ਪੀ.ਏ.ਯੂ ਇੰਪਲਾਈਜ਼ ਯੂਨੀਅਨ, ਪੀ.ਏ.ਯੂ ਟੀਚਰਜ਼ ਐਸੋਸੀਏਸ਼ਨ ਅਤੇ ਪੀ.ਏ.ਯੂ ਫੌਰਥ ਕਲਾਸ ਵਰਕਰਜ਼ ਯੂਨੀਅਨ ਵੱਲੋਂ ਅੱਜ ਪੰਜਾਬ ਖੇਤੀਬਾੜੀ ਯੂਨਵਿਰਸਿਟੀ ਦੇ ਅਧਿਕਾਰੀਆਂ ਵਿਰੁੱਧ ਥਾਪਰ ਹਾਲ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਮੌਕੇ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਬਲਦੇਵ ਸਿੰਘ ਵਾਲੀਆ ਪ੍ਰਧਾਨ ਪੀ.ਏ.ਯੂ ਇੰਪਲਾਈਜ਼ ਯੂਨੀਅਨ ਦੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਕਾਰਨ ਪੀ.ਏ.ਯੂ. ਦੇ ਅਧਿਕਾਰੀਆਂ ਵੱਲੋਂ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਨਾ ਮੰਨਣਾ ਹੈ। ਸ. ਵਾਲੀਆ ਨੇ ਦੱਸਿਆ ਕਿ ਉਪ ਕੁਲਪਤੀ ਨੇ ਇਕ ਕਮੇਟੀ ਦਾ ਗਠਨ ਕੀਤਾ ਜਿਸ ਨੇ ਕਿ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ, ਕਮੇਟੀ ਕਰਮਚਾਰੀਆਂ ਦੀਆ ਮੰਗਾਂ ਨਾਲ ਸਹਿਮਤ ਹੋਈ ਪਰ ਕੁਲਪਤੀ ਆਪਣੇ ਅੜੀਅਲ ਵਤੀਰੇ ਕਰਕੇ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨੇ ਯੂਨੀਅਨਾਂ ਦਾ ਇਕ ਜੱਥਾ ਮੌਜੂਦਾ ਮੈਂਬਰ ਪਾਰਲੀਮੈਂਟ ਅਤੇ ਐਮ.ਐਮ.ਏ. ਨੂੰ ਵੀ ਮਿਲਿਆ ਹੈ ਅਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਜਲਦ ਮਿਲਣ ਜਾ ਰਿਹਾ ਹੈ। ਸ. ਵਾਲੀਆਂ ਨੇ ਇਸ ਮੌਕੇ ਇਹ ਚਿੰਤਾਵਨੀ ਦਿੰਦੇ ਹੋਏ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਸਾਡੀਆਂ ਹੱਕੀ ਅਤੇ ਜਾਇਜ਼ ਮੰਗਾਂ ਫੌਰੀ ਤੌਰ 'ਤੇ ਨਾ ਮੰਨੀਆਂ ਗਈਆਂ ਤਾਂ ਯੂਨੀਵਰਸਿਟੀ ਦੇ ਮਾਹੌਲ ਵਿਚ ਹੋਣ ਵਾਲੀ ਗੜਬੜੀ ਦੀ ਜ਼ਿੰਮੇਵਾਰੀ ਅਧਿਕਾਰੀਆਂ ਅਤੇ ਉਪ ਕੁਲਪਤੀ ਉੱਤੇ ਹੋਵੇਗੀ। ਇਸ ਮੌਕੇ ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕੇ.ਐਸ. ਸੰਘਾ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਸਾਰੀਆਂ ਹੀ ਮੁੱਖ ਅਧਿਕਾਰੀਆਂ ਦੀਆਂ ਅਸਾਮੀਆਂ ਤੇ ਜਾਂ ਤਾਂ ਸੇਵਾ ਮੁਕਤ ਵਿਅਕਤੀ ਰੱਖੇ ਹੋਏ ਹਨ ਜਾਂ ਕਿਸੇ ਨ ਕਿਸੇ ਨੂੰ ਐਡੀਸ਼ਨਲ ਚਾਰਜ ਦਿੱਤਾ ਹੋਇਆ ਹੈ ਤਾਂ ਜੋ ਉਪ ਕੁਲਪਤੀ ਆਪਣੀ ਮਨਮਰਜੀ ਨਾਲ ਫੈਸਲੇ ਕਰ ਸਕੇ। ਉਨਾਂ ਇਹ ਵੀ ਕਿਹਾ ਕਿ ਜੇ ਸਾਡੀਆਂ ਮੰਗਾਂ ਨੂੰ ਹੋਰ ਲਟਕਾਇਆ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ। ਕਲਾਸ ਫੌਰਥ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਕਰਮਵੀਰ ਸਿੰਘ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤਰੱਕੀ ਦੀਆਂ ਸਾਰੀਆਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਬਿਨ੍ਹਾਂ ਕਿਸੇ ਦੇਰੀ ਤੋਂ ਭਰਦੇ ਹੋਏ ਦਰਜਾ ਚਾਰ ਦੇ ਕਰਮਚਾਰੀਆਂ ਦੀ ਤਰੱਕੀ ਕੀਤੀ ਜਾਵੇ। ਇਸ ਮੌਕੇ ਮਨਮੋਹਨ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਲਾਲ ਬਹਾਦਰ ਯਾਦਵ, ਪ੍ਰਵੀਨ ਗਰਗ, ਡਾ. ਹਰਮੀਤ ਸਿੰਘ ਕਿੰਗਰਾ, ਨਵਨੀਤ ਸ਼ਰਮਾ ਅਤੇ ਗੁਰਇਕਬਾਲ ਸਿੰਘ ਨੇ ਵੀ ਸੰਬੋਧਨ ਕੀਤਾ। ਹੁਣ ਦੇਖਣਾ ਹੈ ਪੀਏਯੂ ਪ੍ਰਸ਼ਾਸਨ ਇਸ ਅੰਦੋਲਨ ਨੂੰ ਕਿਸ ਤਰਾਂ ਲੈਂਦਾ ਹੈ ਅਤੇ ਮੁਲਾਜ਼ਮ ਇਸੰਘ੍ਰਸ਼ ਨੂੰ ਕਿ ਨਵਾਂ ਰੂਪ ਦੇਂਦੇ ਹਨ। 

No comments:

Post a Comment

ਸੁਰਿੰਦਰ ਸਿੰਘ ਬਣੇ ਪੰਜਾਬ ਮੰਡੀ ਬੋਰਡ ਇੰਪਲਾਈਜ ਯੂਨੀਅਨ ਦੇ ਪ੍ਰਧਾਨ

Saturday 24th August 2024 at 1:32 PM          Arvinder Phg   < arvinder1200@gmail.com ਸੁਰਿੰਦਰ ਗਰੁੱਪ ਨੇ ਕਲੀਨ ਸਵੀਪ ਰਾਹੀ ਚੋਣਾਂ ਨੂੰ ਇਕ ਤਰਫਾਂ ...