ਕਿਰਤ ਵਿਭਾਗ ਵੱਲੋਂ ਕਿਰਤੀਆਂ ਨੂੰ ਨਵਾਂ ਨੋਟੀਫਿਕੇਸ਼ਨ ਜਾਰੀ
ਲੁਧਿਆਣਾ: 7 ਅਪ੍ਰੈਲ 2017: (ਮੁਲਾਜ਼ਮ ਸਕਰੀਨ ਬਿਓਰੋ):
ਲੁਧਿਆਣਾ: 7 ਅਪ੍ਰੈਲ 2017: (ਮੁਲਾਜ਼ਮ ਸਕਰੀਨ ਬਿਓਰੋ):
ਸਦੀਆਂ ਤੋਂ ਲੁੱਟ ਖਸੁੱਟ ਦਾ ਸਿਲਸਿਲਾ ਜਾਰੀ ਹੈ। ਕਿਰਤੀਆਂ ਨੂੰ ਅਕਸਰ ਉਸਦੀ ਕਿਰਤ ਦਾ ਮੁੱਲ ਵੀ ਨਹੀਂ ਮਿਲਦਾ। ਇਸ ਮਕਸਦ ਲਈ ਟਰੇਡ ਯੂਨੀਅਨਾਂ ਵੱਲੋਂ ਕੀਤੇ ਜਾਂਦੇ ਸੰਘਰਸ਼ਾਂ ਦਾ ਸਿਲਸਿਲਾ ਵੀ ਕਾਫੀ ਪੁਰਾਣਾ ਹੈ। ਪੂੰਜੀਪਤੀਆਂ ਦੇ ਹਿੱਤਾਂ ਦੀ ਰਾਖੀ ਲਈ ਲੱਗੇ ਸਿਸਟਮ ਵਿੱਚ ਇਸ ਕਿਸਮ ਦੀ ਉਮੀਦ ਦਾ ਪੂਰਾ ਹੋਣਾ ਹੁੰਦਾ ਵੀ ਔਖਾ ਹੈ। ਇਸਦੇ ਬਾਵਜੂਦ ਪੰਜਾਬ ਵਿੱਚ ਸੱਤਾ ਦੀ ਤਬਦੀਲੀ ਮਗਰੋਂ ਕਿਰਤੀਆਂ ਲਈ ਇੱਕ ਚੰਗੀ ਖਬਰ ਆਈ ਹੈ। ਪਹਿਲੀ ਮਈ ਨੂੰ ਆ ਰਹੇ ਮਜ਼ਦੂਰ ਦਿਵਸ ਮੌਕੇ ਦੇ ਨੇੜੇ ਇਹ ਇੱਕ ਚੰਗੀ ਖਬਰ ਹੈ।
ਕਿਰਤ ਵਿਭਾਗ ਵੱਲੋਂ ਕਿਰਤੀਆਂ ਨੂੰ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਕਿਰਤੀਆਂ ਦੀਆਂ ਘੱਟੋ-ਘੱਟ ਉਜਰਤਾਂ ਵਿਚ ਵਾਧਾ ਕੀਤਾ ਗਿਆ ਹੈ। ਇਸਦੇ ਨਾਲ ਹੀ ਕਿਰਤੀਆਂ ਨੂੰ ਨਵੀਆਂ ਉਜਰਤਾਂ ਮਾਰਚ ਤੋਂ ਤੁਰੰਤ ਦੇਣ ਦੀ ਹਦਾਇਤ ਵੀ ਜਾਰੀ ਕੀਤੀ ਗਈ ਹੈ। ਕਿਰਤ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਬੇਹੁਨਰ ਕਾਮੇ ਗੇਟ ਕੀਪਰ, ਸੇਵਾਦਾਰ, ਚੌਕੀਦਾਰ, ਸਫ਼ਾਈ ਸੇਵਕ, ਰਿਕਸ਼ਾ ਚਾਲਕ, ਰੇਹੜੀਵਾਲਾ, ਪਾਣੀ ਪਿਲਾਉਣ ਵਾਲੇ ਤੇ ਜਿਸ ਵਿਚ ਕੋਈ ਵੀ ਹੁਨਰ ਨਾ ਹੋਵੇ ਉਨ੍ਹਾਂ ਨੂੰ ਪ੍ਰਤੀ ਮਹੀਨਾ 7210 ਦੀ ਥਾਂ 'ਤੇ 7568.52, ਅੱਧ ਕੁਸ਼ਲ ਕਾਮੇ ਜਿੰਨ੍ਹਾਂ ਕੋਲ ਬਹੁਤ ਹੀ ਘੱਟ ਕਿਸੇ ਕੰਮ ਨੂੰ ਕਰਨ ਦਾ ਹੁਨਰ ਹੁੰਦਾ ਹੈ ਅਤੇ ਜਿਸ ਕੋਲ ਡਿਪਲੋਮਾ, ਆਈ.ਟੀ.ਆਈ. ਦਾ ਸਰਟੀਫ਼ਿਕੇਟ ਤੇ ਬੇਹੁਨਰ ਹੋਣ ਦੀ ਸੂਰਤ ਵਿਚ 10 ਸਾਲਾਂ ਦਾ ਤਜਰਬਾ ਹੋਵੇ ਉਸ ਨੂੰ 7999.52 ਰੁਪਏ ਪ੍ਰਤੀ ਮਹੀਨਾ ਦੀ ਥਾਂ 'ਤੇ 8348.52 ਰੁਪਏ, ਕੁਸ਼ਲ ਕਾਮੇ ਜਿੰਨ੍ਹਾਂ ਵਿਚ ਕਿਸੇ ਕੰਮ ਨੂੰ ਕਰਨ ਦੀ ਕੁਸ਼ਲਤਾ ਹੋਵੇ ਅਤੇ ਉਸ ਕੋਲ ਸਿਖਲਾਈ ਦਾ ਤਜਰਬਾ ਹੋਵੇ ਉਸ ਨੂੰ 8887.52 ਰੁਪਏ ਪ੍ਰਤੀ ਮਹੀਨਾ ਦੀ ਥਾਂ 'ਤੇ 9245.12 ਰੁਪਏ ਪ੍ਰਤੀ ਮਹੀਨਾ, ਬਹੁਤ ਹੀ ਜਿਆਦਾ ਤਜ਼ੁਰਬਾ ਹੋਵੇ ਅਤੇ ਉਹ ਕਿਸੇ ਵੀ ਕੰਮ ਕੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਉਸ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦੇ ਹੋਵੇ ਉਸ ਨੂੰ 9919.52 ਰੁਪਏ ਪ੍ਰਤੀ ਮਹੀਨਾ ਦੀ ਥਾਂ 'ਤੇ 10277.52 ਰੁਪਏ ਪ੍ਰਤੀ ਮਹੀਨਾ ਉਜਰਤ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਕਿਰਤੀਆਂ ਨੂੰ ਇਹ ਉਜਰਤਾਂ ਦੇਣ ਲਈ ਆਖਿਆ ਹੈ। ਪੰਜਾਬ ਸਰਕਾਰ ਦੇ ਬੋਰਡਾਂ, ਨਿਗਮਾਂ ਜਾਂ ਸਥਾਨਕ ਸਰਕਾਰਾਂ ਵਿਭਾਗ ਵਿਚ ਕੰਮ ਕਰਨ ਵਾਲੇ ਏ. ਸ਼੍ਰੇਣੀ, ਬੀ. ਸ਼੍ਰੇਣੀ, ਸੀ. ਸ਼੍ਰੇਣੀ ਤੇ ਡੀ. ਸ਼੍ਰੇਣੀ ਕਾਮਿਆਂ ਦੀਆਂ ਉਜਰਤਾਂ ਵੀ ਵਧਾਈਆਂ ਗਈਆਂ ਹਨ। ਇਸੇ ਤਰ੍ਹਾਂ ਖੇਤੀਬਾੜੀ ਕਿੱਤੇ ਨਾਲ ਸਬੰਧਤ ਕਾਮਿਆਂ ਅਤੇ ਭੱਠੇ 'ਤੇ ਕੰਮ ਕਰਨ ਵਾਲੇ ਕਿਰਤੀਆਂ ਦੀਆਂ ਘੱਟੋ-ਘੱਟ ਉਜਰਤਾਂ ਵਿਚ ਵਾਧਾ ਕੀਤਾ ਗਿਆ ਹੈ। ਇਸ ਵਾਧੇ ਬਾਰੇ ਕਿਰਤੀਆਂ ਦੇ ਲੀਡਰ ਕਿ ਸੋਚਦੇ ਹਨ ਇਸ ਬਾਰੇ ਚਰਚਾ ਕਿਸੇ ਵੱਖਰੀ ਪੋਸਟ ਵਿੱਚ।
No comments:
Post a Comment