ਅੱਜ 23ਵੀਂ ਬਰਸੀ ਤੇ ਲੇਖਕ: ਐੱਮ.ਐੱਸ. ਭਾਟੀਆ
ਕਾਮਰੇਡ ਡੀ.ਪੀ. ਚੱਢਾ ਦਾ ਜਨਮ ਇੱਕ ਸਤੰਬਰ 1928 ਨੂੰ ਹੋਇਆ । ਅਰਥ ਸ਼ਾਸ਼ਤਰ ਵਿੱਚ ਬੀ.ਏ ਕਰਨ ਉਪਰੰਤ ਉਨ੍ਹਾਂ ਨੇ 1945 ਵਿੱਚ ਪੰਜਾਬ ਨੈਸ਼ਨਲ ਬੈਂਕ ਲਿਮਟਿਡ ਵਿੱਚ ਬੰਬਈ ਵਿਖੇ ਕਲਰਕ ਦੀ ਨੌਕਰੀ ਕਰ ਲਈ। ਬਾਅਧ ਵਿੱਚ ਉਨ੍ਹਾਂ ਨੇ ਭਾਰਤ ਬੈਂਕ ਲਿਮਟਿਡ ਦਿੱਲੀ ਵਿਖੇ ਨੌਕਰੀ ਸ਼ੁਰੂ ਕੀਤੀ ਅਤੇ 1946 ਵਿੱਚ ਉਹਨਾਂ ਦੀ ਬਦਲੀ ਲਾਹੌਰ ਵਿਖੇ ਕਰ ਦਿੱਤੀ ਗਈ। ਉਨ੍ਹਾਂ ਨੇ ਮੁੜ ਅਪ੍ਰੈਲ 1948 ਵਿੱਚ ਦੁਬਾਰਾ ਪੰਜਾਬ ਨੈਸ਼ਨਲ ਬੈਂਕ ਵਿੱਚ ਨੌਕਰੀ ਕਰ ਲਈ। 1951 ਵਿੱਚ ਕਾਮਰੇਡ ਐੱਚ.ਐੱਲ. ਪ੍ਰਵਾਨਾ ਵੱਲੋਂ ਦਿੱਤੀ ਇਤਿਹਾਸਕ ਹੜਤਾਲ ਜੋ 49 ਦਿਨ ਚੱਲੀ, ਕਾਮਰੇਡ ਚੱਢਾ ਉਸ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ ਇੱਕ ਸਨ। ਕਾਮਰੇਡ ਚੱਢਾ ਉਨ੍ਹਾਂ ਕਰੀਬ 150 ਸਾਥੀਆਂ ਵਿੱਚੋਂ ਸਨ ਜਿਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। 9 ਸਾਲ ਦੀਆਂ ਮੁਸੀਬਤਾਂ ਝੱਲਣ ਤੋਂ ਬਾਅਦ 138 ਬਰਖਾਸਤ ਮੁਲਾਜ਼ਮਾਂ ਨੂੰ ਸੁਪਰੀਮ ਕੋਰਟ ਵੱਲੋਂ ਬਹਾਲ ਕੀਤਾ ਗਿਆ ਜਿਨ੍ਹਾਂ ਵਿੱਚ ਕਾਮਰੇਡ ਚੱਢਾ ਵੀ ਸ਼ਾਮਿਲ ਸਨ। ਪੰਜਾਬ ਨੈਸ਼ਨਲ ਬੈਂਕ ਬੰਬਈ ਵਿਖੇ ਕੰਮ ਕਰਦਿਆਂ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਯੂਨੀਅਨ ਦੇ ਜਾਇੰਟ ਸਕੱਤਰ ਬਣ ਗਏ ਅਤੇ ਫੇਰ ਬੰਬਈ ਬੈਂਕ ਇੰਪਲਾਈਜ਼ ਫ਼ੈਡਰੇਸ਼ਨ ਦੇ ਅਹੁਦੇਦਾਰ ਵੀ ਬਣੇ। 1960 ਵਿੱਚ ਉਹ ਮਹਾਰਾਸ਼ਟਰ ਸਟੇਟ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਜਾਇੰਟ ਸਕੱਤਰ ਬਣੇ। ਉਸੇ ਸਾਲ ਉਹ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਸਹਾਇਕ ਸਕੱਤਰ ਬਣੇ। 1975 ਤੋਂ ਲੈਕੇ ਉਹ ਫੈਡਰੇਸ਼ਨ ਦੇ ਜਨਰਲ ਸਕੱਤਰ ਰਹੇ । 1968 ਵਿੱਚ ਪੁਣੇ ਵਿਖੇ ਹੋਈ 15ਵੀਂ ਕਾਨਫਰੰਸ ਵਿੱਚ ਉਹ ਏ.ਆਈ.ਬੀ.ਈ. ਦੇ ਪ੍ਰਧਾਨ ਚੁਣੇ ਗਏ ਅਤੇ ਇਸ ਅਹੁੱਦੇ ਉਹ 1980 ਤੱਕ ਰਹੇ, ਜਦੋਂ ਇਲਾਹਾਬਾਦ ਕਾਨਫਰੰਸ ਵਿੱਚ ਕਾਮਰੇਡ ਪ੍ਰਭਾਕਰ ਪ੍ਰਧਾਨ ਬਣ ਗਏ ਅਤੇ ਕਾਮਰੇਡ ਚੱਢਾ ਸਕੱਤਰ ਚੁਣੇ ਗਏ । ਕਾਮਰੇਡ ਪ੍ਰਭਾਤਕਰ ਦੀ ਮੌਤ ਤੋਂ ਬਾਅਦ 20ਵੀਂ ਕਾਫਰੰਸ ਵਿੱਚ ਉਹ ਇੱਕ ਵਾਰ ਫੇਰ ਏ.ਆਈ.ਬੀ.ਈ.ਏ. ਦੇ ਪ੍ਰਧਾਨ ਚੁਣੇ ਗਏ। ਇਸ ਅਹੁਦੇ ਤੇ ਉਹ 23 ਸਤੰਬਰ 1996 ਤੱਕ ਰਹੇ ਜਦੋਂ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਅਗਵਾਈ ਵਿੱਚ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਇੰਪਲਾਈਜ਼ ਫੈਡਰੇਸ਼ਨ ਨੇ ਬਹੁਤ ਸਾਰੇ ਸੰਘਰਸ਼ ਵਿੱਢੇ ਅਤੇ ਹੜਤਾਲਾਂ ਕੀਤੀਆਂ ਜਿਸ ਕਰਕੇ ਇੰਪਲਾਈਜ਼ ਨੇ ਬਹੁਤ ਸਾਰੀਆਂ ਸਹੂਲਤਾਂ ਪ੍ਰਾਪਤ ਕੀਤੀਆਂ। ਏ.ਆਈ.ਬੀ.ਈ.ਏ. ਵੱਲੋਂ ਦੋ ਪੱਖੀ ਸਮਝੌਤਿਆਂ ਵਿੱਚ ਉਹ ਮੁੱਖ ਆਗੂ ਵਜੋਂ ਸਨ। ਉਹ ਹੋਰ ਟਰੇਡ ਯੂਨੀਅਨਾਂ ਜਿਵੇਂ ਕਿ ਬੀਮਾ ਖੇਤਰ, ਸਰਕਾਰੀ ਖੇਤਰ ਅਤੇ ਬੰਬੇ ਦੀਆਂ ਹੋਰ ਯੂਨੀਅਨਾਂ ਨਾਲ ਜੁੜੇ ਹੋਏ ਸਨ ਅਤੇ ਅਕਸਰ ਉਨ੍ਹਾਂ ਦੀਆਂ ਨੀਤੀਆਂ ਵਿੱਚ ਬੁਲਾਰੇ ਦੇ ਤੌਰ ਤੇ ਸ਼ਾਮਲ ਹੁੰਦੇ ਸਨ। ਏ.ਆਈ.ਬੀ.ਈ.ਏ. ਦੇ ਆਗੂ ਵਜੋਂ ਕਈ ਕਮੇਟੀਆਂ ਅਤੇ ਕਮਿਸ਼ਨਾਂ ਸਾਹਮਣੇ ਪੇਸ਼ ਹੋਏ ਅਤੇ ਕਈ ਸੈਮੀਨਾਰਾਂ ਵਿੱਚ ਸ਼ਾਮਿਲ ਹੋਏ । ਏ.ਆਈ.ਬੀ.ਈ.ਏ. ਦੇ ਡੈਲੀਗੇਸ਼ਨ ਦੇ ਹਿੱਸੇ ਵਜੋਂ ਉਹ 1972 ਵਿੱਚ ਮਾਸਕੋ ਵਿਖੇ ਹੋਈ ਟਰੇਡ ਯੂਨੀਅਨ ਕੌਮਾਂਤਰੀ ਕਾਨਫ਼ਰੰਸ ਵਿੱਚ ਸ਼ਾਮਿਲ ਹੋਏ। 1993 ਵਿੱਚ ਉਨ੍ਹਾਂ ਨੇ ਵਫਟੂ ਦੀ ਕਾਨਫਰੰਸ ਵਿੱਚ ਹਿੱਸਾ ਲਿਆ। ਉਹ ਹਿੰਦੀ, ਅੰਗਰੇਜ਼ੀ ਅਤੇ ਮਰਾਠੀ ਦੇ ਜਬਰਦਸਤ ਬੁਲਾਰੇ ਸਨ ਅਤੇ ਮੀਟਿੰਗਾਂ ਤੇ ਰੈਲੀਆਂ ਵਿੱਚ ਲੋਕਾਂ ਨੂੰ ਕੀਲ ਲੈਂਦੇ ਸਨ। ਉਨ੍ਹਾਂ ਨੇ 40 ਸਾਲ ਸਾਡੇ ਅੰਦੋਲਨ ਨੂੰ ਪੂਰੇ ਸਮਰਪਣ, ਵਚਨਬੱਧਤਾ ਅਤੇ ਲਗਨ ਨਾਲ ਅਗਵਾਈ ਦਿੱਤੀ। ਚੇਨਈ ਵਿਖੇ ਹੋਈ ਆਪਣੀ ਦੂਜੀ ਬਾਈਪਾਸ ਸਰਜਰੀ ਤੋਂ ਬਾਅਦ ਉਹ 23 ਸਤੰਬਰ 1996 ਨੂੰ ਸਾਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਬੇਵਕਤ ਮੌਤ ਨਾਲ ਅੰਦੋਲਨ ਨੂੰ ਬਹੁਤ ਵੱਡਾ ਘਾਟਾ ਪਿਆ । ਅੱਜ ਦੇ ਦਿਨ ਅਸੀਂ ਉਨ੍ਹਾਂ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕਰਦੇ ਹਾਂ।
ਉਹ ਬੜੇ ਸੁਹਿਰਦ ਅਤੇ ਮਿਹਨਤੀ ਸਨ। ਉਹ ਆਪਣੇ ਆਪ ਵਿੱਚ ਇਹੋ ਜਿਹੀ ਉਦਾਹਰਣ ਸਨ ਕਿ ਉਨ੍ਹਾਂ ਦੇ ਆਲੇ ਦੁਆਲੇ ਦੇ ਸਾਥੀ ਸੰਜੀਦਾ ਤੌਰ ਤੇ ਕੰਮ ਕਰਦੇ ਸਨ ਅਤੇ ਸਮਾਂ ਵਿਅਰਥ ਨਹੀਂ ਸਨ ਕਰਦੇ।ਉਹਨਾਂ ਕੋਲ ਜੋ ਵੀ ਮਸਲਾ ਆਉਂਦਾ ਸੀ ਉਹ ਉਸਨੂੰ ਬੜੀ ਡੂੰਘਾਈ ਨਾਲ ਘੋਖਦੇ ਸਨ। ਉਹ ਗਿਆਨ ਦਾ ਸਮੁੰਦਰ ਸਨ ਅਤੇ ਪ੍ਰਭਾਵਸ਼ਾਲੀ ਬੁਲਾਰੇ ਸਨ।ਇਹ ਵੀ ਸੰਜੋਗ ਦੀ ਗੱਲ ਹੈ ਕਿ 23 ਸਤੰਬਰ, ਜਿਸ ਦਿਨ ਉਹ ਸਾਨੂੰ ਅਲਵਿਦਾ ਕਹਿ ਕੇ ਗਏ, ਉਹ ਤਾਰੀਕ ਹੈ ਜਦੋਂ 23 ਸਤੰਬਰ 1954 ਨੂੰ ਏ ਆਈ ਬੀ ਈ ਏ ਨੇ ਪਹਿਲੀ ਵਾਰ, ਉਸ ਵੇਲੇ ਦੀ ਸਰਕਾਰ ਵਲੋਂ ਨੈਸ਼ਨਲ ਇੰਡਸਟਰੀਅਲ ਟ੍ਰਿਬਿਊਨਲ ਦੀਆਂ ਸਿਫਾਰਸ਼ਾਂ ਜੋ ਕੇ ਬੈਂਕ ਮੁਲਾਜ਼ਮਾਂ ਦੇ ਹੱਕ ਦੀਆਂ ਸਨ, ਨੂੰ ਉਲਟਉਣ ਦੇ ਖ਼ਿਲਾਫ਼ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਸੀ।
ਲੇਖਕ: ਐੱਮ.ਐੱਸ. ਭਾਟੀਆ
ਮੋਬਾ: 99884-91002
Journalist M S Bhatia
Ludhiana District Press Correspondent:
Daily Nawan Zamana,
+91 8360894301
No comments:
Post a Comment