ਸਰਬਸੰਮਤੀ ਨਾਲ ਚੋਣ ਦੇ ਨਾਲ ਮੌਜੂਦਾ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਵਿਚਾਰਾਂ ਵੀ ਹੋਈਆਂ
ਅੱਜ ਪੰਜਾਬ ਗੋਰਮਿੰਟ ਟ੍ਰਾਸਪੋਰਟ ਵਰਕਰ ਯੂਨੀਅਨ (ਏਟਕ) ਦੀ ਮੀਟਿੰਗ ਸ਼੍ਰੀ ਦੀਦਾਰ ਸਿੰਘ ਸੂਬਾ ਪ੍ਰਧਾਨ ਅਤੇ ਸ਼੍ਰੀ ਗੁਰਜੰਟ ਸਿੰਘ ਕੋਕਰੀ, ਸੂਬਾ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਇਸੜੂ ਭਵਨ ਲੁਧਿਆਣਾ ਵਿਖੇ ਹੋਈ। ਮੀਟਿੰਗ ਵਿੱਚ ਲੁਧਿਆਣਾ ਡਿਪੂ ਦੀ ਏਟਕ ਜੱਥੇਬੰਦੀ ਵੱਲੋਂ ਸ਼੍ਰੀ ਹਰਬੰਸ ਸਿੰਘ ਪੰਧੇਰ ਨੂੰ ਪ੍ਰਧਾਨ, ਸ਼੍ਰੀ ਰੁਪਿੰਦਰ ਸਿੰਘ ਜਨਰਲ ਸਕੱਤਰ, ਸ਼੍ਰੀ ਹਰਮਨਦੀਪ ਸਿੰਘ ਚੇਅਰਮੈਨ, ਸ਼੍ਰੀ ਗੁਰਸ਼ਰਨ ਸਿੰਘ ਸੀHਮੀਤ ਪ੍ਰਧਾਨ, ਸ਼੍ਰੀ ਰਵਿੰਦਰ ਕੁਮਾਰ ਕੈਸ਼ੀਅਰ, ਸ਼੍ਰੀਮਤੀ ਅਮਨ ਪ੍ਰਸ਼ਾਰ ਡਿਪਟੀ ਜਨਰਲ ਸਕੱਤਰ, ਸ਼੍ਰੀ ਰਾਜੇਸ਼ ਕਪਿਲਾ ਮੀਤ ਪ੍ਰਧਾਨ, ਸ਼੍ਰੀ ਅਮਨਦੀਪ ਸਿੰਘ ਮੀਤ ਪ੍ਰਧਾਨ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ ਅਤੇ ਮਹਿਕਮੇ ਵਿੱਚ ਆ ਰਹੀਆਂ ਸਮੱਸਿਆ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿੱਚ ਸ਼੍ਰੀ ਸੁਰਿੰਦਰ ਸਿੰਘ ਬਰਾੜ ਸੂਬਾ ਕੈਸ਼ੀਅਰ, ਸ਼੍ਰੀ ਮਨਪ੍ਰੀਤ ਸਿੰਘ ਸੂਬਾ ਜੁਆਇੰਟ ਸਕੱਤਰ, ਸ਼਼ੀ ਰਣਧੀਰ ਸਿੰਘ ਸੂਬਾ ਜੁਆਇੰਟ ਸਕੱਤਰ, ਮਨਦੀਪ ਸਿੰਘ, ਜਸਵੀਰ ਸਿੰਘ ਤੇ ਹੋਰ ਸਾਥੀ ਸ਼ਾਮਿਲ ਹੋਏ।
No comments:
Post a Comment