19th October 2020 at 2:11 PM
ਪੀਏਯੂ ਮੁਲਾਜ਼ਮਾਂ ਵੱਲੋਂ ਅੰਦੋਲਨ ਜਾਰੀ
ਲੁਧਿਆਣਾ: 19 ਅਕਤੂਬਰ 2020: (ਐਮ ਐਸ ਭਾਟੀਆ//ਮੁਲਾਜ਼ਮ ਸਕਰੀਨ)::ਪੀ.ਏ.ਯੂ. ਇੰਪਲਾਈਜ਼ ਯੂਨੀਅਨ, ਪੀ.ਏ.ਯੂ. ਟੀਚਰਜ਼ ਐਸੋਸੀਏਸ਼ਨ ਅਤੇ ਪੀ.ਏ.ਯੂ. ਫੌਰਥ ਕਲਾਸ ਵਰਕਰਜ਼ ਯੂਨੀਅਨ ਵੱਲੋਂ ਅੱਜ ਪੰਜਾਬ ਐਗਰੀਕਲਚਰਲ ਯੂਨਵਿਰਸਿਟੀ ਵਿਰੁੱਧ ਅੱਜ ਰੋਸ ਮਾਰਚ ਸਵੇਰੇ ਸ਼ੁਰੂ ਕੀਤਾ ਜੋ ਕਿ ਐਡਮਨਿਸਟ੍ਰੇਟਿਵ ਬਲਾਕ ਦੇ ਸਾਹਮਣੇ ਖ਼ਤਮ ਹੋਇਆ। ਇਸ ਰੋਸ ਮਾਰਚ ਵਿੱਚ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜੀ ਕੀਤੀ ਬਾਅਦ ਵਿੱਚ ਵੱਡੀ ਗਿਣਤੀ ਵਿੱਚ ਇਨ੍ਹਾਂ ਜੱਥੇਬੰਦੀਆਂ ਦੇ ਮੁਲਾਜ਼ਮ ਅਤੇ ਅਧਿਆਪਕ ਐਡਮਨਿਸਟ੍ਰੇਟਿਵ ਬਲਾਕ ਦੇ ਸਾਮਨੇ ਧਰਨੇ ਤੇ ਬੈਠ ਗਏ ।ਪੀ.ਏ.ਯੂ ਮੁਲਾਜ਼ਮਾਂ ਦੇ ਰੋਸ ਦੇਖ ਕੇ ਜਾਪਦਾ ਹੈ ਕਿ ਤਿੰਨੋਂ ਜੱਥੇਬੰਦੀਆਂ ਇਸ ਵਾਰ ਅੱਥਾਰਟੀ ਨਾਲ ਆਰ-ਪਾਰ ਦੀ ਲੜਾਈ ਦਾ ਮਨ ਬਣਾਇਆ ਹੈ।
ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਪੀ.ਏ.ਯੂ. ਨੇ ਕਿਹਾ ਕਿ ਜੇ ਅੱਜ ਸ਼ਾਮ ਤੱਕ ਮੁਲਾਜ਼ਮ ਵਿਰੋਧੀ ਚਿੱਠ੍ਹੀਆਂ ਵਾਪਸ ਨਾ ਲਿਤੀਆ ਗਇਆਂ ਤਾਂ ਮਿਤੀ 20 ਅਕਤੂਬਰ 2020 ਨੂੰ ਇਹ ਮੁਲਾਜ਼ਮ ਵਿਰੋਧੀ ਚਿੱਠੀਆਂ ਸਾੜੀਆਂ ਜਾਣਗੀਆਂ। ਇਹਨਾਂ ਮੰਗਾਂ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ 9 ਜੁਲਾਈ 2020 ਤੱਕ ਭਰਤੀ ਹੋਏ ਮੁਲਾਜ਼ਮਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਾਰ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।ਏ.ਐਸ.ਆਈ ਦੀ ਏ.ਐਫ.ਓ ਦੀ ਪ੍ਰਮੋਸ਼ਨ ਲਈ ਪੋਸਟਾਂ ਵਿਚ ਵਾਧਾ ਕੀਤਾ ਜਾਵੇ ਅਤੇ ਕੁਆਲੀਫਕੇਸ਼ਨ ਤੇ ਤਜ਼ਰਬਾ ਘੱਟ ਕੀਤਾ ਜਾਵੇ। ਲਾਇਬਰੇਰੀ ਅਟੈਂਡਟ ਤੇ ਮੈਟਰੋਲੋਜੀਕਲ ਅਟੈਂਡਟ ਦੀ ਗਰੇਡ ਪੇ ਲੈਬ ਅਟੈਂਡਟ ਦੇ ਅਧਾਰ ਤੇ 2400 ਕੀਤੀ ਜਾਵੇ। ਟੈਕਨੀਕਲ ਸਟਾਫ ਦੀ ਤੱਰਕੀ ਲਈ ਤਜਰਬੇ ਦਾ ਸਮਾਂ ਘਟਾਇਆ ਜਾਵੇ।15 ਜਨਵਰੀ 2015 ਤੋਂ ਬਾਅਦ ਭਰਤੀ ਹੋਏ ਕਲਰਕਾਂ ਅਤੇ ਸਟੈਨੋ-ਟਾਇਪਿਸਟਾ ਨੁੰ ਵਿੱਤ ਵਿਭਾਗ ਦੇ ਫੈਸਲੇ ਅਨੁਸਾਰ ਪਰਖ ਸਮੇਂ ਦੋਰਾਨ ਡੀਸੀ ਵੱਲੋਂ ਜਾਰੀ ਕੀਤੇ ਬੀ ਗਰੇਡ ਦੇ ਰੇਟਾ ਅਨੁਸਾਰ ਤਨਖਾਹ ਦਿਤੀ ਜਾਵੇ। ਏ ਏ ਔ ਤੋ ਏ ਔ ਦੀ ਤਰੱਕੀ ਦਾ ਸਮਾਂ ਪਹਿਲਾਂ ਦੀ ਤਰਾਂ 2 ਸਾਲ ਤੋ ਘਟਾ ਕੇ 1 ਸਾਲ ਕੀਤਾ ਜਾਵੇ।ਜੇ.ਈ ਅਤੇ ਐਸ.ਡੀ.ਓ ਦੀਆਂ ਤਰੱਕੀ ਦੀਆਂ ਪੋਸਟਾਂ ਤੁੰਰਤ ਭਰੀਆਂ ਜਾਣ। ਸਟੋਰ ਕੀਪਰਾ ਦੀਆਂ ਖਾਲੀ ਪਈਆਂ ਪੋਸਟਾ ਭਰੀਆ ਜਾਣ । ਸਟੋਰ ਕੀਪਰਾਂ ਦੇ ਪਹਿਲੀ ਦਸੰਬਰ 2011 ਤੋ 30 ਨਵੰਬਰ 2016 ਤੱਕ ਦੇ ਕੰਨਵੇਸ ਅਲਾਊਸ ਦਾ ਬਕਾਇਆ ਦਿੱਤਾ ਜਾਵੇ।ਕਾਰ/ਜੀਪ ਡਰਾਇਵਰਾਂ ਦੀਆਂ ਸੁਪਰਵਾਇਜ਼ਰ ਪੋਸਟਾ ਵਿਚ ਹੋਰ ਵਾਧਾ ਕੀਤਾ ਜਾਵੇ। ਜੂਨੀਅਰ/ਸੀਨੀਅਰ ਅਨਾਮਲੀ ਦੇ ਪੈਡਿੰਗ ਪਏ ਕੇਸਾਂ ਦਾ ਫੈਸਲਾ ਕੀਤਾ ਜਾਵੇ। ਡੀ.ਪੀ.ਐਲ/ਕੰਟਰੈਕਟ ਤੇ ਕੰਮ ਕਰਦੇ ਹੋਏ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਪ੍ਰਧਾਨ ਵਾਲੀਆ ਨੇ ਅੱਗੇ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਨੂੰ ਜਲਦੀ ਪ੍ਰਵਾਨ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਜਾਰੀ ਰਹੇਗਾ।
ਡਾ. ਐਚ.ਐੱਸ. ਕਿੰਗਰਾ ਪੀ.ਏ.ਯੂ. ਅਧਿਆਪਕ ਜੱਥੇਬੰਦੀ ਦੇ ਪ੍ਰਧਾਨ ਨੇ ਵੀ ਮੁਲਾਜ਼ਮਾਂ ਅਤੇ ਅਧਿਆਪਕਾਂ ਦਾ ਮੌਜੂਦਾ ਸੰਘਰਸ਼ ਜਾਰੀ ਰੱਖਣ ਦੀ ਗੱਲ ਸਾਂਝੀ ਕੀਤੀ। ਉਹਨਾਂ ਅੱਗੇ ਕਿਹਾ ਕਿ ਅਧਿਆਪਕਾਂ ਦੀਆਂ ਤਰੱਕੀਆਂ ਸਮੇਂ ਸਿਰ ਨਹੀਂ ਕਿਤੀਆਂ ਜਾ ਰਹਿਆ ਜਦਕਿ ਸੇਵਾ ਮੁਕਤ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਮੁੜ ਨੌਕਰੀ ਤੇ ਰੱਖਿਆ ਗਿਆ ਹੈ ਜਿਸ ਕਰਕੇ ਮੁਲਾਜ਼ਮਾਂ ਅਤੇ ਅਧਿਆਪਕਾਂ ਵਿੱਚ ਉਪਕੁਲਪਤੀ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਪ੍ਰਤੀ ਡੂੰਘਾ ਰੋਸ ਹੈ।
ਇਸ ਧਰਨੇ ਸ੍ਰ.ਮਨਮੋਹਨ ਸਿੰਘ, ਗੁਰਪ੍ਰੀਤ ਸਿੰਘ , ਨਵਨੀਤ ਸ਼ਰਮਾ, ਗੁਰਇਕਬਾਲ ਸਿੰਘ ਸੋਹੀ, ਧਰਮਿੰਦਰ ਸਿੰਘ ਸਿੱਧੂ, ਦਲਜੀਤ ਸਿੰਘ, ਸੁਖਦੇਵ ਸ਼ਰਮਾ, ਲਾਲ ਬਹਾਦਰ ਯਾਦਵ, ਮੋਹਨ ਲਾਲ, ਕੇਸ਼ਵ ਰਾਏ ਸੈਣੀ, ਰਾਜ ਸਿੰਘ ਢਿੱਲੋਂ, ਦਰਸ਼ਨ ਸਿੰਘ, ਬਲਜਿੰਦਰ ਸਿੰਘ, ਬਲਜਿੰਦਰ ਸਿੰਘ ਟਰੈਕਟਰ ਡਰਾਈਵਰ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਤੇਜਿੰਦਰ ਸਿੰਘ, ਸੁਰਿੰਦਰ ਸਿੰਘ ਪ੍ਰਿੰਸ ਗਰਗ ਆਦਿ ਸ਼ਾਮਲ ਹੋਏ।
ਇਸ ਸਬੰਧੀ ਹੋਰ ਜਾਣਕਾਰੀ ਅੰਦੋਲਨ ਅਤੇ ਸੰਗਠਨ ਦੇ ਮੁਖੀ ਬਲਦੇਵ ਸਿੰਘ ਵਾਲੀਆ ਨਾਲ ਮੋਬਾਈਲ ਨੰਬਰ 9417300134 ਤੇ ਸੰਪਰਕ ਕਰ ਕੇ ਲਈ ਜਾ ਸਕਦੀ ਹੈ।