Received From MSB on Tuesday 7th October 2025 at 11:07 AM Regarding PAU Dharna
ਪੈਨਸ਼ਨਰਾਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ
ਅੱਜ ਪੀਏਯੂ ਪੈਨਸ਼ਨਰਜ਼ ਅਤੇ ਰਿਟਾਇਰੀਜ ਵੈਲਫੇਅਰ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਾਰਜਕਾਰਨੀ ਦੀ ਇੱਕ ਹੰਗਾਮੀ ਮੀਟਿੰਗ ਕੀਤੀ, ਜਿਸ ਵਿੱਚ 9 ਅਕਤੂਬਰ ਨੂੰ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ। ਪ੍ਰੈਸ ਦੇ ਨਾਂ ਇੱਕ ਨੋਟ ਜਾਰੀ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਡੀ ਪੀ ਮੌੜ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਦੋ ਮਹੀਨਿਆਂ ਤੋਂ ਪੈਨਸ਼ਨ ਅਤੇ ਤਨਖਾਹਾਂ ਲਈ ਕੋਈ ਵੀ ਪੈਸਾ ਦੇਣ ਤੋਂ ਇਨਕਾਰੀ ਹੈ ਅਤੇ ਤੀਜੇ ਮਹੀਨੇ ਅਕਤੂਬਰ ਵਿੱਚ ਵੀ ਇਸ ਦੀ ਕੋਈ ਉਮੀਦ ਨਹੀਂ। ਉਹਨਾਂ ਕਿਹਾ ਕਿ ਪੈਨਸ਼ਨ ਅਤੇ ਤਨਖਾਹਾਂ ਤੋਂ ਇਲਾਵਾ ਪੈਨਸ਼ਨਰ ਦਾ 1.1.2016 ਤੋਂ ਸੋਧੇ ਹੋਏ ਸਕੇਲਾਂ ਦਾ ਏਰੀਅਰ, ਵਧੇ ਹੋਏ ਸਕੇਲਾਂ ਵਿੱਚ ਲੀਵ ਇਨਕੈਸ਼ਮੈਂਟ ਦਾ ਏਰੀਅਰ ਜੋ ਕਿ ਪੰਜਾਬ ਸਰਕਾਰ ਅਤੇ ਦੂਸਰੇ ਅਦਾਰਿਆਂ ਵਿੱਚ ਪਹਿਲੀ ਅਪ੍ਰੈਲ 2025 ਤੋਂ ਲਗਾਤਾਰ ਮਿਲ ਰਿਹਾ ਹੈ, ਵੀ ਪੀਏਯੂ ਦੇ ਪੈਨਸ਼ਨਰ ਨੂੰ ਪੰਜਾਬ ਸਰਕਾਰ ਦੇਣ ਤੋਂ ਇਨਕਾਰੀ ਹੈ ਅਤੇ ਇਸ ਲਈ ਪੀਏਯੂ ਨੂੰ ਕੋਈ ਫੰਡ ਜਾਰੀ ਨਹੀਂ ਕੀਤੇ ਜਾ ਰਹੇ । ਉਹਨਾਂ ਅੱਗੇ ਕਿਹਾ ਕਿ ਪੀਏਯੂ ਪੈਨਸ਼ਨਰ ਦੇ ਮੈਡੀਕਲ ਬਿੱਲ ਵੀ ਮਹੀਨਿਆਂ ਅਤੇ ਸਾਲਾਂ ਬੱਧੀ ਲਟਕ ਰਹੇ ਹਨ , ਜੁਲਾਈ 2025 ਵਿੱਚ ਮਿਲਣ ਵਾਲਾ ਐਲ.ਟੀ.ਏ ਵੀ ਨਹੀਂ ਦਿੱਤਾ ਗਿਆ, ਜਿਸ ਕਰਕੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਹੈ। ਇਸ ਲਈ ਐਸੋਸੀਏਸ਼ਨ 9 ਅਕਤੂਬਰ ਨੂੰ ਪੀਏਯੂ ਦੇ ਥਾਪਰ ਹਾਲ ਦੇ ਸਾਹਮਣੇ ਵਿਸ਼ਾਲ ਧਰਨਾ ਲਾ ਕੇ ਆਪਣੇ ਗੁੱਸੇ ਦਾ ਇਜ਼ਹਾਰ ਕਰੇਗੀ। ਮੀਟਿੰਗ ਦੌਰਾਨ ਕਾਮਰੇਡ ਜੋਗਿੰਦਰ ਰਾਮ, ਜੈਪਾਲ, ਸਤਨਾਮ ਸਿੰਘ, ਗੁਲਸ਼ਨ ਰਾਏ, ਨਿਤਿਆ ਨੰਦ, ਪ੍ਰੀਤਮ ਸਿੰਘ,ਰਾਮ ਨਾਥ ਅਤੇ ਇਕਬਾਲ ਸਿੰਘ ਨੇ ਆਪਣੇ ਵਿਚਾਰ ਰੱਖੇ। ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਰਾਜਪਾਲ ਵਰਮਾ, ਸੁਖਪਾਲ ਸਿੰਘ, ਪਾਲ ਰਾਮ, ਭਰਪੂਰ ਸਿੰਘ, ਸ਼ਿਵ ਕੁਮਾਰ, ਅਮਰੀਕ ਸਿੰਘ, ਰਾਧੇ ਸ਼ਾਮ, ਦੇਸ ਰਾਜ, ਅਨੂਪ ਕੁਮਾਰ ਅਤੇ ਧਰਮ ਸਿੰਘ ਆਦਿ ਵੀ ਹਾਜ਼ਰ ਸਨ।

No comments:
Post a Comment